ਸੰਪਾਦਕ: ਦਵਿੰਦਰ ਕੁਮਾਰ

ਗੁਰੂ ਉਹ ਨਹੀਂ ਜੋ ਤੁਹਾਡੇ ਲਈ ਮਸ਼ਾਲ ਫੜਦਾ ਹੈ, ਉਹ ਤਾਂ ਖੁਦ ਮਸ਼ਾਲ ਹੁੰਦਾ ਹੈ।

ਲੇਖਕ :- ਪੈਗ਼ਾਮ-ਏ-ਜਗਤ
ਦਸੰਬਰ 18 2024
Article Image

ਅਭਿਵਯਕਤੀ ਅਤੇ ਵਿਰੋਧ ਦੇ ਹੱਕ ਦੀ ਸੁਰੱਖਿਆ

ਅਭਿਵਯਕਤੀ ਅਤੇ ਸ਼ਾਂਤੀਪੂਰਨ ਵਿਰੋਧ ਦਾ ਹੱਕ ਲੋਕਤੰਤਰ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਪਿਆਰੇ ਅਧਿਕਾਰਾਂ ਵਿੱਚੋਂ ਇਕ ਹੈ, ਜੋ ਦੁਨੀਆ ਭਰ ਦੇ ਸੰਵਿਧਾਨਾਂ ਵਿੱਚ ਪ੍ਰਤਿਸ਼ਠਿਤ ਹੈ। ਭਾਰਤ ਵਿੱਚ, ਇਹ ਅਧਿਕਾਰ ਸੰਵਿਧਾਨ ਦੇ ਆਰਟੀਕਲ 19 ਵਿੱਚ ਦਰਜ ਹੈ, ਜੋ ਬੋਲਣ ਅਤੇ ਅਭਿਵਯਕਤੀ ਦੇ ਹੱਕ ਅਤੇ ਬਿਨਾ ਹਥਿਆਰਾਂ ਦੇ ਸ਼ਾਂਤੀਪੂਰਨ ਇਜਲਾਸ ਕਰਨ ਦਾ ਅਧਿਕਾਰ ਗਾਰੰਟੀ ਕਰਦਾ ਹੈ।

Read More
ਦਸੰਬਰ 18 2024
Article Image

ਭਾਰਤੀ ਸ਼ਤਰੰਜ: ਗਲੋਬਲ ਦਬਦਬੇ ਦਾ ਇੱਕ ਨਵਾਂ ਯੁੱਗ

ਭਾਰਤ ਦਾ ਸ਼ਤਰੰਜ ਦਾ ਸਫ਼ਰ ਇੱਕ ਸ਼ਾਨਦਾਰ ਮੀਲ ਪੱਥਰ 'ਤੇ ਪਹੁੰਚ ਗਿਆ ਹੈ, ਪਿਛਲੇ ਹਫ਼ਤੇ ਹੋਏ ਇੱਕ ਸ਼ਾਨਦਾਰ ਫਾਈਨਲ ਵਿੱਚ ਚੀਨ ਦੇ ਡਿੰਗ ਲਿਰੇਨ ਨੂੰ ਹਰਾ ਕੇ ਗੁਕੇਸ਼ ਡੀ ਦੇ ਨਵੇਂ ਵਿਸ਼ਵ ਸ਼ਤਰੰਜ ਚੈਂਪੀਅਨ ਬਣ ਗਏ ਹਨ। ਇਸ ਇਤਿਹਾਸਕ ਪ੍ਰਾਪਤੀ ਨੇ ਦੇਸ਼ ਦੇ ਸ਼ਤਰੰਜ ਇਤਿਹਾਸ ਵਿੱਚ ਇੱਕ ਸੁਨਹਿਰੀ ਅਧਿਆਏ ਦੀ ਨਿਸ਼ਾਨਦੇਹੀ ਕਰਦੇ ਹੋਏ ਭਾਰਤੀ ਸ਼ਤਰੰਜ ਭਾਈਚਾਰੇ ਵਿੱਚ ਖੁਸ਼ੀ ਅਤੇ ਮਾਣ ਦੀਆਂ ਲਹਿਰਾਂ ਭੇਜੀਆਂ ਹਨ। ਇਹ ਇੱਕ ਅਜਿਹੇ ਦੇਸ਼ ਲਈ ਇੱਕ ਬਹੁਤ ਹੀ ਜਸ਼ਨ ਦਾ ਪਲ ਹੈ ਜੋ ਨਾ ਸਿਰਫ ਸ਼ਤਰੰਜ ਦਾ ਜਨਮ ਸਥਾਨ ਹੈ ਬਲਕਿ ਹੁਣ ਖੇਡ ਵਿੱਚ ਇੱਕ ਵਿਸ਼ਵ ਪਾਵਰਹਾਊਸ ਦੇ ਰੂਪ ਵਿੱਚ ਆਪਣੀ ਸਥਿਤੀ ਨੂੰ ਮੁੜ ਪ੍ਰਾਪਤ ਕਰ ਰਿਹਾ ਹੈ।

Read More
ਦਸੰਬਰ 11 2024
Article Image

ਬਦਲਦੇ ਮੌਸਮ ਦੇ ਚਿੰਤਾਜਨਕ ਹਾਲਾਤ

ਮੌਸਮ ਵਿੱਚ ਬਦਲਾਅ ਹੁਣ ਕੋਈ ਦੂਰ ਦੀ ਸਮੱਸਿਆ ਨਹੀਂ ਹੈ—ਇਹ ਇੱਥੇ ਹੈ, ਇਹ ਜ਼ਰੂਰੀ ਹੈ, ਅਤੇ ਇਹ ਸਾਰਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਅਤਿਅੰਤ ਗਰਮੀ ਦੀਆਂ ਲਹਿਰਾਂ ਤੋਂ ਲੈ ਕੇ ਅਚਾਨਕ ਹੜ੍ਹਾਂ ਤੱਕ, ਇਹ ਨਮੂਨੇ ਸਾਡੀ ਜ਼ਿੰਦਗੀ ਨੂੰ ਅਜਿਹੇ ਤਰੀਕਿਆਂ ਨਾਲ ਵਿਗਾੜ ਰਹੇ ਹਨ ਜਿਨ੍ਹਾਂ ਦੀ ਅਸੀਂ ਕਦੇ ਸੋਚ ਵੀ ਨਹੀਂ ਕੀਤੀ ਸੀ। ਇਹ ਕੁਦਰਤ ਦਾ ਇਕੱਲੇ ਕੱਮ ਨਹੀਂ, ਸਾਡੀਆਂ ਕਿਰਿਆਵਾਂ ਇਹਨਾਂ ਤਬਦੀਲੀਆਂ ਨਾਲ ਡੂੰਘਾਈ ਨਾਲ ਜੁੜੀਆਂ ਹੋਈਆਂ ਹਨ। ਸਾਡੇ ਦੁਆਰਾ ਕੀਤੇ ਗਏ ਹਰ ਫੈਸਲੇ ਦਾ ਇੱਕ ਤੇਜ਼ ਪ੍ਰਭਾਵ ਹੁੰਦਾ ਹੈ, ਅਤੇ ਹੁਣ, ਪਹਿਲਾਂ ਨਾਲੋਂ ਕਿਤੇ ਵੱਧ, ਸਾਨੂੰ ਇਸ ਆਪਸੀ ਤਾਲਮੇਲ ਨੂੰ ਸਵੀਕਾਰ ਕਰਨ ਦੀ ਲੋੜ ਹੈ।

Read More
ਦਸੰਬਰ 04 2024
Article Image

ਡਾਕਟਰ ਅਮਰਜੀਤ ਸਿੰਘ ਰਾਜੂ ਇੱਕ ਵਿਲੱਖਣ ਸ਼ਖਸੀਅਤ ਦੇ ਮਾਲਕ ਜਿਨਾਂ ਨੇ ਸਮਾਜ ਦੀ ਭਲਾਈ ਦਾ ਬੇੜਾ ਉਠਾਇਆ|

ਪ੍ਰਕਾਸ਼ ਸਿੰਘ ਰਾਜੂ ਜੋ ਕੀ ਪਿਛਲੇ ਸੱਠ ਸਾਲਾਂ ਤੋਂ ਯੂਕੇ ਵਿੱਚ ਰਹਿ ਰਹੇ ਹਨ ਉਨਾਂ ਦੇ ਸਪੁੱਤਰ ਅਮਰਜੀਤ ਰਾਜੂ, ਜੋ ਕਿ ਜਿਲ੍ਹਾ ਹੁਸ਼ਿਆਰਪੁਰ ਤਹਿਸੀਲ ਗੜ੍ਹਸ਼ੰਕਰ ਦੇ ਨਾਲ ਲੱਗਦੇ ਪਿੰਡ ਸਾਧੋਵਾਲ ਦੇ ਵਸਨੀਕ ਹਨ, ਬਚਪਨ ਤੋਂ ਹੀ ਵਿਕਲਾਂਗ ਸਨ ,ਪਰ ਉਹਨਾਂ ਨੇ ਕਦੀ ਵੀ ਹਿੰਮਤ ਨਹੀਂ ਹਾਰੀ, ਹਰ ਮੁਸ਼ਕਿਲ ਨੂੰ ਪਾਰ ਕਰਦਿਆਂ ਉਹਨਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਅੱਜ ਇੰਗਲੈਂਡ ਵਿੱਚ ਇੱਕ ਚੰਗੀ ਨੌਕਰੀ ਤੇ ਬਿਰਾਜਮਾਨ ਹਨ ।

Read More
ਦਸੰਬਰ 04 2024
Article Image

ਪੰਜਾਬ ਵਿਚ ਪ੍ਰਵਾਸੀ: ਸਮੱਸਿਆ ਜਾਂ ਵਰਦਾਨ

ਪੰਜਾਬ ਮੁਖ ਤੌਰ ਤੇ ਇਕ ਖੇਤੀ ਪ੍ਰਧਾਨ ਸੂਬਾ ਹੈ । ਪੰਜਾਬ ਵਿਚ 12 500 ਤੋਂ ਵੱਧ ਪਿੰਡ ਹਨ । ਸ਼ਹਿਰੀ ਵਿਕਾਸ ਦੇ ਬਾਵਜੂਦ ਬਹੁਤੀ ਆਬਾਦੀ ਅਜੇ ਵੀ ਪਿੰਡਾਂ ਵਿਚ ਵਸਦੀ ਹੈ। ਪੰਜਾਬ ਭਾਰਤ ਦੇ ਸਭ ਤੋਂ ਖੁਸ਼ਹਾਲ ਪ੍ਰਾਂਤ ਵਜੋਂ ਜਾਣਿਆ ਜਾਂਦਾ ਹੈ। ਕਿਸੇ ਸਮੇਂ ਪੰਜਾਬ ਵਿਚ ਪ੍ਰਤੀ ਵਿਅਕਤੀ ਆਮਦਨ ਦੇਸ਼ ਭਰ ਵਿਚ ਸਭ ਤੋਂ ਵੱਧ ਸੀ। ਅਜੇ ਵੀ ਸਾਡਾ ਪੰਜਾਬ ਵਿਕਾਸ ਦੇ ਮਾਮਲੇ ਵਿਚ ਮੂਹਰਲੀ ਕਤਾਰ ਵਿਚ ਖੜ੍ਹਾ ਹੈ। ਪੰਜਾਬ ਦੇ ਸਰਬ ਪੱਖੀ ਵਿਕਾਸ ਵਿਚ ਹਰ ਕਿਸੇ ਦਾ ਆਪਣਾ ਆਪਣਾ ਯੋਗਦਾਨ ਹੈ। 70 ਦੇ ਦਹਾਕਿਆਂ ਤੋਂ ਪੰਜਾਬ ਵਿਚ ਬਾਹਰਲੇ ਸੂਬਿਆਂ ਤੋਂ, ਜਿਵੇ ਬਿਹਾਰ, ਉੱਤਰ ਪ੍ਰਦੇਸ਼ ਤੇ ਹੋਰ ਕਈ ਪ੍ਰਾਤਾਂ ਤੋਂ ਮਜ਼ਦੂਰਾਂ ਨੇ ਪੰਜਾਬ ਦਾ ਰੁੱਖ ਕੀਤਾ।

Read More
ਨਵੰਬਰ 27 2024
Article Image

ਅੰਨ ਦਾਤਾ ਸੰਘਰਸ਼ ਦੇ ਰਾਹ ਉਪਰ

ਭਾਰਤੀ ਸੰਸਕ੍ਰਿਤੀ ਵਿਚ ਬੱਡੇ ਮਾਣ ਨਾਲ ਕਿਸਾਨ ਨੂੰ ਅੰਨਦਾਤਾ ਦਾ ਦਰਜਾ ਦਿਤਾ ਗਿਆ ਹੈ । ਕਿਸਾਨ ਹੈ ਤਾਂ ਖੇਤੀ ਹੈ, ਖੇਤੀ ਹੈ ਤਾਂ ਖ਼ੁਰਾਕ ਹੈ। ਪਰ ਪਿਛਲੇ ਕੁਝ ਸਮੇਂ ਤੋਂ ਅਸੀ ਵੇਖ ਰਹੇ ਹਾਂ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈਕੇ ਸੜਕਾਂ ਉਪਰ ਹਨ । ਪੰਜਾਬ ਦੀਆਂ ਹੱਦਾ ਉਪਰ ਮੋਰਚੇ ਲਗਾਏ ਹੋਏ ਹਨ । ਜਿਥੇ ਕਿਸਾਨ ਕੜਾਕੇ ਦੀ ਠੰਡ, ਗਰਮੀ ਤੇ ਬਰਸਾਤ ਆਪਣੇ ਉਪਰ ਝੱਲ ਰਹੇ ਹਨ ਉਥੇ ਹੀ, ਸੜਕਾਂ ਬੰਦ ਹੋਣ ਕਾਰਣ ਆਮ ਜਨਤਾ ਵੀ ਦੁਖੀ ਹੋ ਰਹੀ ਹੈ। ਕਈ ਵਾਰ ਰੇਲਾਂ ਵੀ ਰੋਕੀਆਂ ਗਈਆਂ ਹਨ, ਜਿਸ ਨਾਲ ਯਾਤਰੀ ਵੀ ਪ੍ਰੇਸ਼ਾਨ ਹੋਏ ਨੇ ਤੇ ਸਰਕਾਰਾਂ ਨੂੰ ਵੀ ਕਰੋੜਾਂ ਰੁਪਏ ਦਾ ਨੁਕਸਤ ਹੋਇਆ ਹੈ । ਭਾਵੇ ਸਮੇਂ ਸਮੇਂ ਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਰਦੇ ਕਦਾਏ ਥੋੜੇ ਸਮੇਂ ਦੇ ਅੰਦੋਲਨਾਂ ਵਿਚ ਸ਼ਾਮਿਲ ਰਹੇ ਹਨ । ਪਰ ਅੱਜ ਕੱਲ ਦਾ ਸੰਘਰਸ਼ ਕਾਫੀ ਲੰਮੇਰਾ ਹੋ ਚੁਕਾ ਹੈ ।

Read More
ਨਵੰਬਰ 20 2024
Article Image

ਸੰਪਾਦਕੀ ਨੋਟ: ਸਿਹਤਮੰਦ ਜੀਵਨ ਜੀਉਣ ਲਈ ਸਾਫ਼ ਅਤੇ ਸ਼ੁੱਧ ਹਵਾ ਦੀ ਲੋੜ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ, ਜਪੁਜੀ ਸਾਹਿਬ ਦੇ ਇਸ ਸ਼ਲੋਕ ਵਿਚ ਗੁਰੂ ਸਾਹਿਬ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਹਾਨ ਮਾਤਾ ਦਾ ਦਰਜਾ ਦਿੱਤਾ ਹੈ। ਇਨਸਾਨ ਬਿਨਾਂ ਕੁੱਝ ਖਾਧੇ ਕੁਝ ਦਿਨ ਕੱਟ ਸਕਦਾ ਹੈ ਤੇ ਪਾਣੀ ਪੀਤਿਆਂ ਬਗੈਰ ਵੀ ਕੁਝ ਸਮਾਂ ਰਹਿ ਸਕਦਾ ਹੈ, ਪਰ ਹਵਾ ਤੋਂ ਬਗੈਰ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ । ਜਿਸ ਤਰਾਂ ਇਨਸਾਨ ਨੂੰ ਜੀਵਨ ਵਿਚ ਸੱਚੇ ਮਾਰਗ ਦਰਸ਼ਨ ਲਈ ਪੂਰੇ ਗੁਰੂ ਦੀ ਜ਼ਰੂਰਤ ਹੁੰਦੀ ਹੈ ਉਸੇ ਤਰਾਂ ਸਿਹਤਮੰਦ ਜੀਵਨ ਜੀਉਣ ਲਈ ਸਾਫ਼ ਅਤੇ ਸ਼ੁੱਧ ਹਵਾ ਦੀ ਲੋੜ ਹੁੰਦੀ ਹੈ।

Read More
ਨਵੰਬਰ 13 2024
Article Image

ਸੁੱਚਜੇ ਮਨੁੱਖ ਦੇ ਸਿਰਜਣਹਾਰ, ਸ੍ਰੀ ਗੁਰੂ ਨਾਨਕ ਦੇਵ ਜੀ

੧੪੬੯ ਦੀ ਕੱਤਕ ਦੀ ਪੂਰਨਮਾਸ਼ੀ ਦੇ ਦਿਨ ਜਿਹੜਾ ਪ੍ਰਕਾਸ਼ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਮਹਿਤਾ ਕਾਲੂ ਜੀ ਦੇ ਘਰ ਪ੍ਰਗਟ ਹੋਇਆ ਉਸ ਪੂਰਨਮਾਸ਼ੀ ਦਾ ਪ੍ਰਕਾਸ਼ ਸਦੀਵ ਕਾਲ ਲਈ ਇਸ ਬ੍ਰਹਿਮੰਡ ਨੂੰ ਰੁਸ਼ਨਾ ਗਿਆ।

Read More
ਨਵੰਬਰ 13 2024
Article Image

15 ਨਵੰਬਰ ਦਿਨ ਸ਼ੁਕਰਵਾਰ ਨੂੰ ਸੰਸਾਰ ਭਰ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।

15 ਨਵੰਬਰ ਦਿਨ ਸ਼ੁਕਰਵਾਰ ਨੂੰ ਸੰਸਾਰ ਭਰ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਤਕਰੀਬਨ ਇਕ ਹਫ਼ਤੇ ਤੋਂ ਹਰ ਨਗਰ, ਸ਼ਹਿਰ ਤੇ ਕਸਬੇ ਵਿਚ ਸੰਗਤਾਂ ਵਲੋਂ ਪ੍ਰਭਾਤ ਫੇਰੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਥੇ ਅਸੀ ਉਨਾਂ ਦੇ ਸੱਚੇ ਸੁੱਚੇ ਜੀਵਨ ਨੂੰ ਯਾਦ ਕਰਦੇ ਹਾਂ, ਉਥੇ ਉਨਾਂ ਦੀਆਂ ਸਿਖਿਆਵਾਂ ਤੇ ਬਾਣੀ ਤੋਂ ਸੇਧ ਲੈਣ ਦੀ ਲੋੜ ਹੈ। ਅੱਜ ਅਸੀਂ ਜਿਸ ਯੁੱਗ ਵਿਚ ਜੀ ਰਹੇ ਹੈ ਤਾਂ ਕਿਸੇ ਹੱਦ ਤਕ ਗੁਰੂ ਸਾਹਿਬ ਦੀ ਪਵਿੱਤਰ ਰਚਨਾ “ਬਾਬਰ ਬਾਣੀ” ਅਤਿਅੰਤ ਸਾਰਥਿਕ ਤੇ ਅਜੋਕੇ ਹਾਲਾਤਾਂ ਉਪਰ ਟੁਕਦੀ ਜਾਪਦੀ ਹੈ। ਅਜਿਹੇ ਦੌਰ ਵਿਰ ਗੁਰੂ ਦੇ ਉਪਦੇਸ਼ ਸਮੁੱਚੀ ਮਾਨਵ ਜਾਤੀ ਲਈ ਸੱਚੇ ਮਾਰਗ ਦਰਸ਼ਨ ਹਨ।

Read More
ਨਵੰਬਰ 13 2024
Article Image

ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 555ਵੇਂ ਪਾਵਨ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ

ਸਿੱਖ ਧਰਮ ਦੇ ਪਹਿਲੇ ਗੁਰੂ ਅਤੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਧਿਆਤਮਿਕ ਬੁੱਧੀ, ਨੈਤਿਕ ਆਚਰਣ ਅਤੇ ਨਿਆਂ ਦੀ ਪ੍ਰਾਪਤੀ 'ਤੇ ਕੇਂਦ੍ਰਿਤ ਹਨ। ਓਨਾਂ ਦੀਆਂ ਸਿੱਖਿਆਵਾਂ ਹੇਠ ਲਿਖੇ ਮੂਲ ਸਿਧਾਂਤਾਂ 'ਤੇ ਜ਼ੋਰ ਦਿੰਦੀਆਂ ਹਨ:

Read More
ਨਵੰਬਰ 06 2024
Article Image

ਵਚਨਬੱਧਤਾ: ਸਾਡੇ ਜੀਵਨ ਅਤੇ ਸਮਾਜ ਨੂੰ ਆਕਾਰ ਦੇਣ ਲਈ ਜ਼ਰੂਰੀ

ਵਚਨਬੱਧਤਾ ਭਰੋਸੇ, ਜ਼ਿੰਮੇਵਾਰੀ ਅਤੇ ਤਰੱਕੀ ਦੀ ਨੀਂਹ ਹੈ। ਭਾਵੇਂ ਨਿੱਜੀ ਜੀਵਨ ਵਿੱਚ, ਪੇਸ਼ੇਵਰ ਯਤਨਾਂ, ਸਮਾਜਕ ਯੋਗਦਾਨਾਂ, ਜਾਂ ਰਾਸ਼ਟਰੀ ਸੇਵਾ ਵਿੱਚ, ਵਚਨਬੱਧਤਾ ਸਾਡੇ ਆਲੇ ਦੁਆਲੇ ਦੇ ਸੰਸਾਰ ਨੂੰ ਆਕਾਰ ਦੇਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਹ ਕਿਸੇ ਕਾਰਨ, ਵਾਅਦੇ, ਜਾਂ ਰਿਸ਼ਤੇ ਲਈ ਸਮਰਪਣ ਹੈ, ਅਤੇ ਇਸ ਲਈ ਅਕਸਰ ਕੁਰਬਾਨੀ, ਲਗਨ ਅਤੇ ਇਮਾਨਦਾਰੀ ਦੀ ਲੋੜ ਹੁੰਦੀ ਹੈ। ਇਤਿਹਾਸ ਦੇ ਦੌਰਾਨ, ਵਚਨਬੱਧਤਾ ਨੇ ਪਰਿਵਰਤਨਸ਼ੀਲ ਤਬਦੀਲੀ ਦੀ ਅਗਵਾਈ ਕੀਤੀ ਹੈ, ਅਤੇ ਰੋਜ਼ਾਨਾ ਜੀਵਨ ਵਿੱਚ, ਇਹ ਮਜ਼ਬੂਤ ਸਬੰਧ ਅਤੇ ਭਾਈਚਾਰਿਆਂ ਦਾ ਨਿਰਮਾਣ ਕਰਦਾ ਹੈ।

Read More
ਅਕਤੂਬਰ 30 2024
Article Image

ਦੀਵਾਲੀ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ, ਬੁਰਾਈ ਉੱਤੇ ਚੰਗਿਆਈ ਅਤੇ ਅਗਿਆਨਤਾ ਉੱਤੇ ਗਿਆਨ ਦੀ ਜਿੱਤ ਦਾ ਪ੍ਰਤੀਕ ਹੈ।

ਸਾਡੀ ਸੰਸਕ੍ਰਿਤੀ ਦੇ ਸਭ ਤੋਂ ਪਿਆਰੇ ਤਿਉਹਾਰਾਂ ਵਿੱਚੋਂ ਇੱਕ ਦੀ ਮਹੱਤਤਾ ਅਤੇ ਸਿੱਖਿਆਵਾਂ - ਦੀਵਾਲੀ, ਜਿਸ ਨੂੰ ਰੌਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਦੀਵਾਲੀ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ, ਬੁਰਾਈ ਉੱਤੇ ਚੰਗਿਆਈ ਅਤੇ ਅਗਿਆਨਤਾ ਉੱਤੇ ਗਿਆਨ ਦੀ ਜਿੱਤ ਦਾ ਪ੍ਰਤੀਕ ਹੈ।

Read More
ਅਕਤੂਬਰ 23 2024
Article Image

ਧਨਤੇਰਸ: ਸਿਹਤ, ਧਨ-ਦੌਲਤ ਅਤੇ ਖੁਸ਼ਹਾਲੀ ਦਾ ਪਰਵ

ਜਿਵੇਂ ਹੀ ਸਰਦ ਰੁੱਤ ਦੀ ਠੰਢੀ ਹਵਾ ਸਾਡੇ ਘਰਾਂ ਵਿਚ ਵਗਦੀ ਹੈ ਤੇ ਸਾਡੇ ਦਿਲਾਂ ਨੂੰ ਤਿਉਹਾਰਾਂ ਦੀ ਖੁਸ਼ੀ ਨਾਲ ਭਰ ਦਿੰਦੀ ਹੈ, ਅਸੀਂ ਸਾਲ ਦੇ ਸਭ ਤੋਂ ਸ਼ੁਭ ਦਿਨਾਂ ਵਿਚੋਂ ਇੱਕ – ਧਨਤੇਰਸ – ਵੱਲ ਵਧਦੇ ਹਾਂ। ਕਈਆਂ ਲਈ, ਧਨਤੇਰਸ ਸਿਰਫ ਕੈਲੰਡਰ ਦੀ ਇੱਕ ਹੋਰ ਮਿਤੀ ਨਹੀਂ ਹੈ, ਸਗੋਂ ਇਹ ਇੱਕ ਪਵਿੱਤਰ ਮੌਕਾ ਹੈ ਜੋ ਪਰਿਵਾਰਾਂ ਨੂੰ ਧਨ-ਦੌਲਤ, ਚੰਗੀ ਸਿਹਤ ਅਤੇ ਖੁਸ਼ਹਾਲੀ ਦੀ ਖੋਜ ਵਿੱਚ ਇੱਕਠਾ ਕਰਦਾ ਹੈ। ਇਹ ਉਹ ਦਿਨ ਹੈ ਜਦੋਂ ਦੀਵਾਲੀ ਦੀ ਸ਼ੁਰੂਆਤ ਹੁੰਦੀ ਹੈ, ਉਹ ਤਿਉਹਾਰ ਜੋ ਸਾਡੇ ਘਰਾਂ ਨੂੰ ਗਰਮੀ, ਪਿਆਰ ਅਤੇ ਸਭ ਤੋਂ ਵੱਡੀ ਗੱਲ, ਇੱਕ ਬਿਹਤਰ ਭਵਿੱਖ ਦੇ ਵਾਅਦੇ ਨਾਲ ਚਮਕਾਉਂਦਾ ਹੈ।

Read More
ਅਕਤੂਬਰ 16 2024
Article Image

ਆਦਿ ਕਵੀ: ਮਹਾਂਰਿਸ਼ੀ ਵਾਲਮੀਕ ਜੀ

ਸੰਸਕ੍ਰਿਤ ਭਾਸ਼ਾ ਦੇ ਪਹਿਲੇ ਮਹਾਂਕਾਵਿ ਦੇ ਰਚਨਾਕਾਰ ਭਗਵਾਨ ਮਹਾਂਰਿਸ਼ੀ ਵਾਲਮੀਕ ਜੀ ਨੂੰ ਆਦਿ ਕਵੀ ਦਾ ਦਰਜਾ ਪ੍ਰਾਪਤ ਹੈ। ਇੱਕ ਮਾਨਤਾ ਅਨੁਸਾਰ, ਬਣਵਾਸ ਦੇ ਸਮੇਂ ਦੌਰਾਨ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਉਨ੍ਹਾਂ ਨੂੰ ਦਰਸ਼ਨ ਦਿੱਤੇ। ਮਾਤਾ ਸੀਤਾ ਜੀ ਨੇ ਆਪਣੇ ਬਣਵਾਸ ਦਾ ਆਖਰੀ ਸਮਾਂ ਉਨ੍ਹਾਂ ਦੇ ਆਸ਼ਰਮ ਵਿੱਚ ਗੁਜ਼ਾਰਿਆ। ਉਥੇ ਹੀ ਲਵ ਕੁਸ਼ ਦਾ ਜਨਮ ਹੋਇਆ। ਵਾਲਮੀਕ ਜੀ ਨੇ ਉਨ੍ਹਾਂ ਨੂੰ ਸੰਗੀਤ ਤੇ ਸ਼ਾਸਤਰ ਵਿਦਿਆ ਦਿੱਤੀ। ਉਨ੍ਹਾਂ ਨੂੰ ਸੁਰ-ਤਾਲ ਬੱਧ ਰਾਮਾਇਣ ਦਾ ਗਾਇਨ ਸਿਖਾਇਆ। ਇੱਕ ਵਾਰ ਮਹਾਂਰਿਸ਼ੀ ਵਾਲਮੀਕ ਜੀ ਤਮਸਾ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਗਏ।

Read More
ਅਕਤੂਬਰ 10 2024
Article Image

ਭਾਰਤ ਵਿੱਚ ਬੱਚਿਆਂ ਪ੍ਰਤੀ ਦੁਰਵਿਵਹਾਰ

ਕੁਝ ਦਿਨ ਪਹਿਲਾਂ ਮੋਹਾਲੀ ਦੇ 3 ਫੇਸ ਵਿੱਚ ਇੱਕ ਬੱਚੇ ਦੀ ਇਕ ਅੱਧਖੜ ਵਿਅਕਤੀ ਵੱਲੋਂ ਬੇਰਹਿਮੀ ਨਾਲ ਕੀਤੀ ਕੁੱਟਮਾਰ ਦੀ ਘਟਨਾ ਨੇ ਹਰ ਸੰਵੇਦਨਸ਼ੀਲ ਵਿਅਕਤੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਗਰੀਬ ਪਰਿਵਾਰ ਦੇ ਮਹਿਜ਼ 5 ਸਾਲ ਦੇ ਬੱਚੇ ਦਾ ਕਸੂਰ ਸਿਰਫ ਇਨਾ ਸੀ ਕਿ ਉਸਨੇ ਇਕ ਅਮੀਰਜ਼ਾਦੇ ਦੇ ਕੁੱਤੇ ਦੇ ਭੌਂਕਣ ਦੀ ਨਕਲ ਉਤਾਰੀ ਸੀ। ਇਹ ਗੁਨਾਹ ਨਾ ਤਾਂ ਪਸ਼ੂ ਕਰੂਰਤਾ ਤਹਿਤ ਆਉਂਦਾ ਹੈ ਨਾ ਹੀ ਕਿਸੇ ਰੱਜੇ ਪੁੱਜੇ ਇਨਸਾਨ ਦੀ 'ਇੱਜਤ ਹੱਤਕ' ਦੇ ਦਾਇਰੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਮੋਹਾਲੀ ਵਰਗੇ ਪੜੇ ਲਿਖੇ ਲੋਕਾਂ, ਅਫਸਰਾਂ ਤੇ ਰਾਜਨੀਤਿਕ ਲੋਕਾਂ ਦੇ ਅਤੇ ਆਧੁਨਿਕ ਤੇ ਸਭਿਅਤ ਸ਼ਹਿਰ ਵਿੱਚ ਕੀ ਵਾਪਰ ਰਿਹਾ ਹੈ | ਚੰਡੀਗੜ੍ਹ ਤੇ ਇਸ ਦੇ ਆਸਪਾਸ ਵਸੇ ਸ਼ਹਿਰਾਂ, ਕਸਬਿਆਂ ਵਿੱਚ ਬਹੁ ਗਿਣਤੀ ਪੜੇ-ਲਿਖੇ ਤੇ ਨੌਕਰੀ ਪੇਸ਼ਾ ਲੋਕਾਂ ਦੀ ਹੈ। ਉਹ ਸਭ ਬਾਲ ਸੁਰੱਖਿਆ ਕਾਨੂੰਨਾਂ ਤੋਂ ਕਿਸੇ ਪੱਧਰ ਤੱਕ ਤਾਂ ਜਾਣਕਾਰੀ ਰੱਖਦੇ ਹਨ। ਕਲਪਨਾ ਕਰੋ ਜੇ ਉੱਨਤ ਸ਼ਹਿਰਾਂ ਦੇ ਪੜੇ-ਲਿਖੇ ਲੋਕ ਇਹੋ ਜਿਹੀ ਮਾਨਸਿਕਤਾ ਰੱਖਦੇ ਹਨ ਤਾਂ ਝੁੱਗੀਆਂ ਝੋਪੜੀਆਂ ਤੇ ਗਰੀਬ ਬਸਤੀਆਂ ਦੇ ਬੱਚੇ ਕਿੰਨੇ ਕੁ ਸੁਰੱਖਿਅਤ ਹੋਣਗੇ।

Read More
ਅਕਤੂਬਰ 02 2024
Article Image

“ਸਾਡੀ ਭਾਈਚਾਰਕ ਸਾਂਝ ਦਾ ਆਧਾਰ: ਪਿੰਡ ਦੀ ਪੰਚਾਇਤ”

ਅੱਜ ਕਲ ਪੰਜਾਬ ਵਿੱਚ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਹਰ ਅਖ਼ਬਾਰ ਲਈ ਵੱਡੀਆਂ ਸੁਰਖੀਆਂ ਬਣ ਚੁੱਕੀਆਂ ਹਨ। ਟੀ.ਵੀ. ਚੈਨਲਾਂ ਉਪਰ ਰੋਜ਼ਾਨਾ ਹੋ ਰਹੀਆਂ ਵਿਚਾਰ ਚਰਚਾਵਾਂ ਦਾ ਮੁੱਖ ਵਿਸ਼ਾ ਇਹ ਚੋਣਾਂ ਹੀ ਹਨ। ਪੰਚਾਇਤੀ ਰਾਜ ਮੂਲ ਰੂਪ ਵਿੱਚ ਦਿਹਾਤੀ ਭਾਰਤ ਵਿੱਚ ਪਿੰਡਾਂ ਦੀ ਸਥਾਨਕ ਸਵੈ-ਸਾਸ਼ਨ ਪ੍ਰਣਾਲੀ ਹੈ। ਕਿਉਂਕਿ ਭਾਰਤ ਦੀ ਬਹੁਤ ਵੱਡੀ ਆਬਾਦੀ ਪਿੰਡਾਂ ਵਿਚ ਵਸਦੀ ਹੈ । ਇਨਾਂ ਪੰਚਾਇਤਾਂ ਦਾ ਪੇਂਡੂ ਪ੍ਰਬੰਧਨ, ਸਥਾਨਕ ਵਿਕਸ ਤੇ ਨਿਆਂ ਪ੍ਰਣਾਲੀ ਵਿਚ ਆਪਣਾ ਹੀ ਮਹੱਤਵ ਹੈ।

Read More
ਅਕਤੂਬਰ 01 2024
Article Image

ਗਾਂਧੀ ਜਯੰਤੀ ਉਪਰ ਵਿਸ਼ੇਸ਼ - "ਦੇ ਦੀ ਹਮੇਂ ਆਜ਼ਾਦੀ ਬਿਨਾ ਖੜਗ ਬਿਨਾ ਢਾਲ, ਸਾਬਰਮਤੀ ਕੇ ਸੰਤ ਤੂਨੇ ਕਰ ਦੀਆ ਕਮਾਲ "

ਅਜ 2 ਅਕਤੂਬਰ ਨੂੰ ਪੂਰਾ ਦੇਸ਼ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਉਨਾਂ ਵੱਲੋਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਪਾਏ ਵਿਲੱਖਣ ਯੋਗਦਾਨ ਲਈ ਯਾਦ ਕਰ ਰਿਹਾ ਹੈ। ਗਾਂਧੀ ਜੀ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ ਸ਼ਹਿਰ ਵਿਚ ਹੋਇਆ ਉਨਾਂ ਦਾ ਪੂਰਾ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੀ। ਉਨਾਂ ਦੇ ਪਿਤਾ ਦਾ ਨਾਂ ਕਰਮ ਚੰਦ ਗਾਂਧੀ ਤੇ ਮਾਤਾ ਜੀ ਦਾ ਨਾਂ ਪੁਤਲੀ ਬਾਈ ਗਾਂਧੀ ਸੀ। 1893 ਤੋਂ 1914 ਤਕ ਉਹ ਦੱਖਣੀ ਅਫ਼ਰੀਕਾ ਵਿਚ ਰਹੇ ।

Read More
ਸਤੰਬਰ 25 2024
Article Image

ਪਰਾਲੀ ਪ੍ਰਬੰਧਨ: ਇਕ ਵਿਕਰਾਲ ਸਮੱਸਿਆ

ਪੰਜਾਬ ਹਰਿਆਣਾ ਵਿਚ ਜਿਉਂ ਹੀ ਝੋਨੇ ਦੀ ਕਟਾਈ ਦਾ ਮੌਸਮ ਸ਼ੁਰੂ ਹੁੰਦਾ ਹੈ, ਅਖ਼ਬਾਰਾਂ ਅਤੇ ਨਿਊਜ਼ ਚੈਨਲਾਂ ਕੋਲ ਰੋਜ਼ਾਨਾ ਛਾਪਣ ਤੇ ਵਿਚਾਰ ਚਰਚਾ ਲਈ ਇਕ ਅਹਿਮ ਮੁੱਦਾ ਆ ਜਾਂਦਾ ਹੈ, ਪਰਾਲੀ ਪ੍ਰਬੰਧਨ ਅਤੇ ਪਰਾਲੀ ਨੂੰ ਖੇਤਾਂ ਵਿਚ ਅੱਗ ਲੱਗਾਉਣ ਦਾ। ਇਹ ਮੁੱਦਾ ਵਾਕਿਆ ਹੀ ਇਕ ਗੰਭੀਰ ਸਮੱਸਿਆ ਹੈ, ਸਰਕਾਰਾਂ ਲਈ ਵੀ ਅਤੇ ਕਿਸਾਨਾਂ ਲਈ ਵੀ । ਜੇਕਰ ਅਸੀਂ ਅੱਜ ਤੋਂ 50 ਸਾਲ ਪਹਿਲਾਂ ਦੇ ਵਕਤ ਦੀ ਗੱਲ ਕਰੀਏ ਤਾਂ ਪਰਾਲੀ ਕੋਈ ਸਮੱਸਿਆ ਨਹੀਂ ਸੀ। ਝੋਨਾ ਪੰਜਾਬ ਦੀ ਫਸਲ ਨਹੀਂ ਸੀ।

Read More
ਸਤੰਬਰ 19 2024
Article Image

ਆਧੁਨਿਕ ਵਿਰੋਧਾਭਾਸ ਅਤੇ ਸਮਾਜ

ਮਾਨਵਤਾ ਦੀ ਪ੍ਰਗਤੀ ਇੱਕ ਐਸੀ ਤਸਵੀਰ ਪੇਸ਼ ਕਰਦੀ ਹੈ ਜਿਸ ਵਿੱਚ ਪ੍ਰਗਤੀ ਅਤੇ ਵਿਰੋਧਾਭਾਸ ਇੱਕ-ਦੂਜੇ ਵਿੱਚ ਮਿਲੇ ਹੋਏ ਹਨ। ਇਤਿਹਾਸਕ ਤੌਰ 'ਤੇ, ਸਮਾਜ ਇੱਕਤਾ ਅਤੇ ਨੈਤਿਕ ਅਖੰਡਤਾ ਦੇ ਆਧਾਰ 'ਤੇ ਫਲ-ਫੂਲ ਰਿਹਾ ਸੀ, ਜਿੱਥੇ ਸਾਂਝੇ ਮੂਲ ਨੇ ਆਪਸੀ ਸਨਮਾਨ ਅਤੇ ਸਮੂਹਿਕ ਭਲਾਈ ਨੂੰ ਵਧਾਇਆ। ਇਹ ਦੌਰ ਨੈਤਿਕ ਸਿਧਾਂਤਾਂ ਅਤੇ ਸਮਾਜਿਕ ਸਮਨਵਯ ਦਾ ਇੱਕ ਸੁਮੇਲਾਂ ਮਿਲਾਪ ਸੀ। ਫਿਰ ਵੀ, ਜਿਵੇਂ-ਜਿਵੇਂ ਅਸੀਂ ਆਧੁਨਿਕ ਯੁੱਗ ਵਿੱਚ ਪਹੁੰਚੇ, ਵਿਰੋਧਾਭਾਸ ਉਭਰ ਕੇ ਆਏ।

Read More
ਸਤੰਬਰ 11 2024
Article Image

ਕੀ AI ਅਤੇ ਕਵਾਂਟਮ ਕੰਪਿਊਟਿੰਗ ਨੌਕਰੀਆਂ ਨੂੰ ਛੀਨ ਰਹੀਆਂ ਹਨ ਜਾਂ ਨਵੇਂ ਮੌਕੇ ਪੈਦਾ ਕਰ ਰਹੀਆਂ ਹਨ? ਇਸ ਯੁੱਗ ਵਿੱਚ ਸਭ ਤੋਂ ਵਧੀਆ ਕੀ ਕਰਨਾ ਚਾਹੀਦਾ ਹੈ

ਕ੍ਰਿਤੀਮ ਬੁੱਧੀਮੱਤਾ (AI) ਅਤੇ ਕਵਾਂਟਮ ਕੰਪਿਊਟਿੰਗ ਦਾ ਆਗਮਨ ਆਧੁਨਿਕ ਵਰਕਫੋਰਸ ਨੂੰ ਰੋਮਾਂਚਕ ਅਤੇ ਚਿੰਤਾਜਨਕ ਦੋਹਾਂ ਤਰੀਕਿਆਂ ਨਾਲ ਅਸਰਿਤ ਕਰ ਰਿਹਾ ਹੈ। ਜਿਵੇਂ ਜਿਵੇਂ ਇਹ ਤਕਨੀਕਾਂ ਅੱਗੇ ਵੱਧ ਰਹੀਆਂ ਹਨ, ਇਹਨਾਂ ਦੇ ਨੌਕਰੀਆਂ 'ਤੇ ਪ੍ਰਭਾਵ ਬਾਰੇ ਸਵਾਲ ਉਠ ਰਹੇ ਹਨ। ਕੀ ਇਹ ਤਕਨੀਕਾਂ ਮਨੁੱਖੀ ਵਰਕਰਾਂ ਦੇ ਮੌਕੇ ਛੀਨ ਰਹੀਆਂ ਹਨ, ਜਾਂ ਇਹ ਨਵੇਂ ਮੌਕੇ ਖੋਲ੍ਹ ਰਹੀਆਂ ਹਨ? ਇਸ ਯੁੱਗ ਵਿੱਚ ਵਿਅਕਤੀ ਨੂੰ ਕਿਸ ਤਰ੍ਹਾਂ ਤਿਆਰ ਹੋਣਾ ਚਾਹੀਦਾ ਹੈ?

Read More