ਸੰਪਾਦਕ: ਦਵਿੰਦਰ ਕੁਮਾਰ

ਧਰਤੀ ਮਾਂ ਦੀ ਖਾਤਰ ਮੈਂਨੂੰ ਮੌਤ ਤੋਂ ਵੱਡਾ ਸਨਮਾਨ ਹੋਰ ਕੀ ਦਿੱਤਾ ਜਾ ਸਕਦਾ ਹੈ

ਲੇਖਕ :- ਸ਼ਹੀਦ ਊਧਮ ਸਿੰਘ

ਆਦਿ ਕਵੀ: ਮਹਾਂਰਿਸ਼ੀ ਵਾਲਮੀਕ ਜੀ

ਸੰਸਕ੍ਰਿਤ ਭਾਸ਼ਾ ਦੇ ਪਹਿਲੇ ਮਹਾਂਕਾਵਿ ਦੇ ਰਚਨਾਕਾਰ ਭਗਵਾਨ ਮਹਾਂਰਿਸ਼ੀ ਵਾਲਮੀਕ ਜੀ ਨੂੰ ਆਦਿ ਕਵੀ ਦਾ ਦਰਜਾ ਪ੍ਰਾਪਤ ਹੈ। ਇੱਕ ਮਾਨਤਾ ਅਨੁਸਾਰ, ਬਣਵਾਸ ਦੇ ਸਮੇਂ ਦੌਰਾਨ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਉਨ੍ਹਾਂ ਨੂੰ ਦਰਸ਼ਨ ਦਿੱਤੇ। ਮਾਤਾ ਸੀਤਾ ਜੀ ਨੇ ਆਪਣੇ ਬਣਵਾਸ ਦਾ ਆਖਰੀ ਸਮਾਂ ਉਨ੍ਹਾਂ ਦੇ ਆਸ਼ਰਮ ਵਿੱਚ ਗੁਜ਼ਾਰਿਆ। ਉਥੇ ਹੀ ਲਵ ਕੁਸ਼ ਦਾ ਜਨਮ ਹੋਇਆ। ਵਾਲਮੀਕ ਜੀ ਨੇ ਉਨ੍ਹਾਂ ਨੂੰ ਸੰਗੀਤ ਤੇ ਸ਼ਾਸਤਰ ਵਿਦਿਆ ਦਿੱਤੀ। ਉਨ੍ਹਾਂ ਨੂੰ ਸੁਰ-ਤਾਲ ਬੱਧ ਰਾਮਾਇਣ ਦਾ ਗਾਇਨ ਸਿਖਾਇਆ। ਇੱਕ ਵਾਰ ਮਹਾਂਰਿਸ਼ੀ ਵਾਲਮੀਕ ਜੀ ਤਮਸਾ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਗਏ।

ਸੰਸਕ੍ਰਿਤ ਭਾਸ਼ਾ ਦੇ ਪਹਿਲੇ ਮਹਾਂਕਾਵਿ ਦੇ ਰਚਨਾਕਾਰ ਭਗਵਾਨ ਮਹਾਂਰਿਸ਼ੀ ਵਾਲਮੀਕ ਜੀ ਨੂੰ ਆਦਿ ਕਵੀ ਦਾ ਦਰਜਾ ਪ੍ਰਾਪਤ ਹੈ। ਇੱਕ ਮਾਨਤਾ ਅਨੁਸਾਰ, ਬਣਵਾਸ ਦੇ ਸਮੇਂ ਦੌਰਾਨ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਉਨ੍ਹਾਂ ਨੂੰ ਦਰਸ਼ਨ ਦਿੱਤੇ। ਮਾਤਾ ਸੀਤਾ ਜੀ ਨੇ ਆਪਣੇ ਬਣਵਾਸ ਦਾ ਆਖਰੀ ਸਮਾਂ ਉਨ੍ਹਾਂ ਦੇ ਆਸ਼ਰਮ ਵਿੱਚ ਗੁਜ਼ਾਰਿਆ। ਉਥੇ ਹੀ ਲਵ ਕੁਸ਼ ਦਾ ਜਨਮ ਹੋਇਆ। ਵਾਲਮੀਕ ਜੀ ਨੇ ਉਨ੍ਹਾਂ ਨੂੰ ਸੰਗੀਤ ਤੇ ਸ਼ਾਸਤਰ ਵਿਦਿਆ ਦਿੱਤੀ। ਉਨ੍ਹਾਂ ਨੂੰ ਸੁਰ-ਤਾਲ ਬੱਧ ਰਾਮਾਇਣ ਦਾ ਗਾਇਨ ਸਿਖਾਇਆ। ਇੱਕ ਵਾਰ ਮਹਾਂਰਿਸ਼ੀ ਵਾਲਮੀਕ ਜੀ ਤਮਸਾ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਗਏ। ਉਨ੍ਹਾਂ ਦੀ ਨਜ਼ਰ ਇਕ ਪੰਛੀਆਂ ਦੇ ਜੋੜੇ ਉੱਤੇ ਪਈ। ਜਦੋਂ ਉਹ ਪੰਛੀਆਂ ਵੱਲ ਵੇਖ ਰਹੇ ਸੀ, ਤਾਂ ਇੱਕ ਸ਼ਿਕਾਰੀ ਨੇ ਤੀਰ ਚਲਾ ਕੇ ਨਰ ਪੰਛੀ ਨੂੰ ਮਾਰ ਗਿਰਾਇਆ । ਮਾਦਾ ਪੰਛੀ ਨੇ ਆਪਣੇ ਸਾਥੀ ਦੀ ਮੌਤ ਵੇਖ ਕੇ ਚੀਕ ਮਾਰੀ ਤੇ ਪ੍ਰਾਣ ਤਿਆਗ ਦਿੱਤੇ । ਬੇਜ਼ੁਬਾਨ ਪਰਿੰਦੇ ਨਾਲ ਵਾਪਰੀ ਇਸ ਘਟਨਾ ਨੂੰ ਵੇਖ ਕੇ ਵਾਲਮੀਕ ਜੀ ਦੇ ਮਨ ਵਿੱਚ ਦੁਖ ਅਤੇ ਕ੍ਰੋਧ ਪੈਦਾ ਹੋਇਆ, ਅਤੇ ਉਨ੍ਹਾਂ ਨੇ ਪਹਿਲਾ ਸ਼ਲੋਕ ਉਚਾਰਣ ਕੀਤਾ।
ਸ਼ਲੋਕ ਉਚਚਰਣ ਕਰਨ ਦੇ ਉਪਰੰਤ ਜਦੋਂ ਮਹਾਰਿਸ਼ੀ ਵਾਲਮੀਕ ਜੀ ਆਪਣੇ ਆਸ਼ਰਮ ਵਿਚ ਆਏ ਤਾਂ ਉਨ੍ਹਾ ਦਾ ਮੇਲ ਭਗਵਾਨ ਬ੍ਰਹਮਾ ਜੀ ਨਾਲ ਹੋਇਆ। ਬ੍ਰਹਮਾ ਜੀ ਨੇ ਮਹਾਂਰਿਸ਼ੀ ਵਾਲਮੀਕ ਜੀ ਨੂੰ ਆਸ਼ੀਰਵਾਦ ਦਿੱਤਾ ਅਤੇ ਰਾਮਾਇਣ ਲਿਖਣ ਦਾ ਕਾਰਜ ਸੌਂਪਿਆ। ਇਸ ਤਰਾਂ ਇਸ ਮਹਾਨ ਮਹਾਂਕਾਵਿ - ਰਾਮਾਇਣ ਦੀ ਰਚਨਾ ਕੀਤੀ।
ਜਦੋਂ ਵਾਲਮੀਕ ਜੀ ਰਾਮਾਇਣ ਦੀ ਰਚਨਾ ਕਰ ਰਹੇ ਸੀ, ਤਦ ਮਾਤਾ ਸੀਤਾ ਜੀ ਤੇ ਉਨ੍ਹਾਂ ਦੇ ਦੋਵੇਂ ਪੁੱਤਰ, ਲਵ ਤੇ ਕੁਸ਼ ਵੀ ਆਸ਼ਰਮ ਵਿਚ ਰਹਿ ਰਹੇ ਸਨ। ਲਵ ਤੇ ਕੁਸ਼ ਨੇ ਇਸ ਦਾ ਗਾਇਨ ਸਿਖਿਆ ਅਤੇ ਮਹਾਰਾਜ ਸ੍ਰੀ ਰਾਮ ਚੰਦਰ ਜੀ ਦਾ ਜੱਮ ਅਤੇ ਮਹਾਨਤਾ ਨੂੰ ਚਾਰੋ ਪਾਸੇ ਫੈਲਾਇਆ । ਅੱਜ ਪੂਰਾ ਸੰਸਾਰ ਮਹਾਂਰਿਸ਼ੀ ਵਾਲਮੀਕ ਜੀ ਦੀ ਇਸ ਮਹਾਨ ਰਚਨਾ ਨੂੰ ਯਾਦ ਕਰਦਾ ਹੈ। ਉਨਾਂ ਦੀ ਕਵਿਤਾ ਅਤੇ ਦਾਰਸ਼ਨਿਕ ਸੋਚ ਉਹਨਾਂ ਦੇ ਦੈਵੀ ਗੁਣਾਂ ਦਾ ਪ੍ਰਤੀਕ ਹੈ। ਉਨਾਂ ਦੀ ਇਹ ਅਦੁੱਤੀ ਰਚਨਾ ਅੱਜ ਦੇ ਸਮੇਂ ਵਿਚ ਵੀ ਸਾਰਥਕ ਹੈ। ਕੋਈ ਵੀ ਇਨਸਾਨ ਆਪਣੇ ਜੀਵਨ ਨੂੰ ਆਤਮ ਚਿੰਤਨ, ਬੁਰਾਈ ਤੋਂ ਰਸਤਾ ਬਦਲ ਕੇ ਅਤੇ ਧਰਮ ਪ੍ਰਤੀ ਸਮਰਪਿਤ ਹੋ ਕੇ, ਬਦਲ ਸਕਦਾ ਹੈ। ਬੀਤਿਆ ਕੱਲ ਤੁਹਾਡੇ ਆਉਣ ਵਾਲੇ ਕੱਲ ਤੋਂ ਬਿਲਕੁਲ ਭਿੰਨ ਹੋ ਸਕਦਾ ਹੈ। ਰਾਮਾਇਣ ਧਰਮ ਦੀ ਅਹਿਮੀਅਤ ਨੂੰ ਉਜਾਗਰ ਕਰਦਾ ਹੈ। ਆਪਣੇ ਫਰਜ਼ਾਂ ਤੇ ਨੈਤਿਕ ਕਦਰਾਂ-ਕੀਮਤਾਂ ਦੀ ਪਾਲਣਾ ਕਰਨ ਨਾਲ ਜੀਵਨ ਸੁਖਮਈ ਹੋ ਸਕਦਾ ਹੈ। ਦਇਆ, ਸੱਚ, ਅਤੇ ਫਰਜ਼ ਸੱਚੇ ਮੁੱਚ ਜੀਵਨ ਦਾ ਆਧਾਰ ਹਨ। ਰਾਮਾਇਣ ਵਿਚ ਭਗਤੀ ਦੀ ਸ਼ਕਤੀ ਦਾ ਵੇਰਵੇ ਸਹਿਤ ਵਰਣਨ ਹੈ।  ਮਹਾਬਲੀ ਹਨੂਮਾਨ ਜੀ ਦੀ ਭਗਵਾਨ ਰਾਮ ਪ੍ਰਤੀ ਸ਼ਰਧਾ ਅਤੇ ਸਮਰਪਣ ਆਪਣੇ ਆਪ ਵਿੱਚ ਇਕ ਉਦਾਹਰਣ ਹੈ। ਇਸ ਮਹਾਨ ਰਚਨਾ ਵਿਚ ਕਾਦਰ ਦੀ ਕੁਦਰਤ ਦੇ ਮਹੱਤਵ, ਪਸ਼ੂ ਪੰਛੀਆਂ ਜੀਵਾਂ ਨਾਲ ਪਿਆਰ ਦਾ ਸੁੰਦਰ ਵਰਨਣ ਹੈ।
ਭਗਵਾਨ ਵਾਲਮੀਕ ਜੀ ਦਾ ਲਵ ਕੁਲ ਨੂੰ ਰਮਾਇਣ ਦਾ ਗਾਇਨ ਕਰਨਾ ਸਿਖਾਉਣਾ ਇਹ ਸਾਬਿਤ ਕਰਦਾ ਹੈ ਕਿ ਸਿੱਖਿਆ ਅਤੇ ਇਨਸਾਨੀ ਕਦਰਾਂ ਕੀਮਤਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜੀਆਂ ਤੱਕ ਪਹੁੰਚਾਣਾ ਕਿੰਨਾ ਜ਼ਰੂਰੀ ਹੈ।
ਅੱਜ ਜਦੋਂ ਇਸ ਮਹਾਨ ਸੰਤ, ਦਾਰਸ਼ਨਿਕ, ਮਹਾਗਿਆਨੀ, ਆਦਿ ਕਵੀ ਦਾ ਪ੍ਰਗਟ ਦਿਵਸ ਮਨਾ ਰਹੇ ਹਾਂ, ਤਾਂ ਸਾਨੂੰ ਉਨ੍ਹਾਂ ਦੇ ਵੰਸ਼ਜ ਹੁੰਦਿਆਂ ਹੋਇਆਂ ਆਤਮ ਚਿੰਤਨ ਦੀ ਲੋੜ ਹੈ। ਕੀ ਅਸੀਂ ਸਿੱਖਿਆ ਦੇ ਮਹੱਤਵ ਨੂੰ ਸਮਝਿਆ ਹੈ? ਸ਼ਾਇਦ ਨਹੀਂ, ਅੱਜ ਵੀ ਵਾਲਮੀਕ ਭਾਈਚਾਰੇ ਵਿਚ ਸਿੱਖਿਆ ਦਰ ਬਹੁਤ ਹੀ ਘੱਟ ਹੈ। ਅੱਜ ਵੀ ਉਨ੍ਹਾਂ ਦੀ ਬਹੁ ਗਿਣਤੀ ਜੋਖ਼ਿਮ ਵਾਲੇ ਅਤੇ ਮਲੀਨ ਧੰਦਿਆਂ ਤੋਂ ਆਪਣਾ ਰੁਜ਼ਗਾਰ ਕਮਾ ਰਹੀ ਹੈ। ਇਸ ਜਾਤੀ ਦਾ ਇਕ ਆਦਮੀ ਹਰ ਰੋਜ਼ ਇਹੋ ਜਿਹੇ ਧੰਦਿਆਂ ਵਿਚ ਆਪਣੀ ਜਾਨ ਗੁਆਉਂਦੇ ਹੈ। ਅੱਜ ਵੀ ਉੱਚ ਜਾਤੀ ਦੇ ਲੋਕਾਂ ਦੇ ਅਤਿਆਚਾਰ ਤੇ ਤ੍ਰਿਸਕਾਰ ਦਾ ਸ਼ਿਕਾਰ ਹੁੰਦੇ ਹਨ।
ਬੇਜਾਵਾਡਾ ਵਿਲਸਨ ਨੂੰ ਭਾਰਤ ਦੇ ਸਫ਼ਾਈ ਕਰਮਚਾਰੀਆਂ ਦੇ ਮੁੱਦੇ ਤੇ ਸਾਲਾਂ ਬੱਧੀ ਕੰਮ ਕਰਨ ਲਈ " ਰੈਮਨ ਮੈਗਸੇਸੇ ਪੁਰਸਕਾਰ" ਮਿਲਿਆ। ਉਹ ਇਸ ਹੀ ਭਾਈਚਾਰੇ ਨਾਲ ਸੰਬੰਧਿਤ ਹਨ। ਉਸ ਦੇ ਪਰਿਵਾਰ ਨੇ ਉਸ ਨੂੰ ਚੰਗੀ ਸਿੱਖਿਆ ਦਲਾਈ। ਇਸ ਤਰਾਂ ਉਹ ਆਪਣੇ ਪਿਤਾ ਪੁਰਖੀ ਦੂਸ਼ਿਤ ਧੰਦੇ ਤੋਂ ਬਚਿਆ ਰਿਹਾ। ਜਦੋਂ ਉਸ ਨੂੰ ਇਹ ਪਤਾ ਲਗਾ ਕਿ ਉਸ ਦਾ ਆਪਣਾ ਭਰਾ ਇਹੋ ਜਿਹੇ ਕੰਮ ਕਰਦਾ ਰਿਹਾ ਸੀ ਤਾਂ ਉਹ ਦੰਗ ਰਹਿ ਗਿਆ। ਇਸ ਲਈ ਉਸ ਨੇ ਮਲੀਨ ਪ੍ਰਥਾ ਖਤਮ ਕਰਨ ਦੀ ਮੁਹਿੰਮ ਸ਼ੁਰੂ ਕੀਤੀ।
ਭਗਵਾਨ ਵਾਲਮੀਕ ਜੀ ਦੇ ਉਪਦੇਸ਼ ਸਮੇਂ ਅਤੇ ਸੰਸਕ੍ਰਿਤੀਆਂ ਤੋਂ ਪਰੇ ਹਨ, ਜੋ ਅਧਿਆਤਮਿਕਤਾ, ਨੈਤਿਕਤਾ ਅਤੇ ਮਨੁੱਖੀ ਅਨੁਭਵ ਦੇ ਮਹੱਤਵਪੂਰਨ ਪਾਠ ਪ੍ਰਦਾਨ ਕਰਦੇ ਹਨ। ਆਓ ਅੱਜ ਦੇ ਦਿਨ ਇਹ ਪ੍ਰਣ ਕਰੀਏ ਕਿ ਅਸੀਂ ਸੱਚ, ਫਰਜ਼ ਅਤੇ ਸਿੱਖਿਆ ਦੇ ਮਹੱਤਵ ਨੂੰ ਸਮਝੀਏ ਅਤੇ ਆਪਣੇ ਬੱਚਿਆਂ ਨੂੰ ਸਾਫ਼ ਸੁਥਰਾ, ਸਨਮਾਨਜਨਕ ਭਵਿਖ ਨਿਰਮਾਣ ਵਿਚ ਸਹਾਈ ਹੋਈਏ।
ਦਵਿੰਦਰ ਕੁਮਾਰ

- ਦਵਿੰਦਰ ਕੁਮਾਰ
BigBanner