ਡਾਕਟਰ ਅਮਰਜੀਤ ਸਿੰਘ ਰਾਜੂ ਇੱਕ ਵਿਲੱਖਣ ਸ਼ਖਸੀਅਤ ਦੇ ਮਾਲਕ ਜਿਨਾਂ ਨੇ ਸਮਾਜ ਦੀ ਭਲਾਈ ਦਾ ਬੇੜਾ ਉਠਾਇਆ|

ਪ੍ਰਕਾਸ਼ ਸਿੰਘ ਰਾਜੂ ਜੋ ਕੀ ਪਿਛਲੇ ਸੱਠ ਸਾਲਾਂ ਤੋਂ ਯੂਕੇ ਵਿੱਚ ਰਹਿ ਰਹੇ ਹਨ ਉਨਾਂ ਦੇ ਸਪੁੱਤਰ ਅਮਰਜੀਤ ਰਾਜੂ, ਜੋ ਕਿ ਜਿਲ੍ਹਾ ਹੁਸ਼ਿਆਰਪੁਰ ਤਹਿਸੀਲ ਗੜ੍ਹਸ਼ੰਕਰ ਦੇ ਨਾਲ ਲੱਗਦੇ ਪਿੰਡ ਸਾਧੋਵਾਲ ਦੇ ਵਸਨੀਕ ਹਨ, ਬਚਪਨ ਤੋਂ ਹੀ ਵਿਕਲਾਂਗ ਸਨ ,ਪਰ ਉਹਨਾਂ ਨੇ ਕਦੀ ਵੀ ਹਿੰਮਤ ਨਹੀਂ ਹਾਰੀ, ਹਰ ਮੁਸ਼ਕਿਲ ਨੂੰ ਪਾਰ ਕਰਦਿਆਂ ਉਹਨਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਅੱਜ ਇੰਗਲੈਂਡ ਵਿੱਚ ਇੱਕ ਚੰਗੀ ਨੌਕਰੀ ਤੇ ਬਿਰਾਜਮਾਨ ਹਨ ।

   ਅਮਰਜੀਤ ਸਿੰਘ ਰਾਜੂ ਇੱਕ ਅਜਿਹੀ ਵਿਲੱਖਣ ਸ਼ਖਸੀਅਤ ਦੇ ਮਾਲਕ ਹਨ, ਜਿਨਾਂ ਨੇ ਸਮਾਜ ਦੀ ਭਲਾਈ ਦਾ ਬੇੜਾ ਉਠਾਇਆ ਅਤੇ ਉਹ ਹਰ ਵਿਕਲਾਂਗ ਦੀ ਸਹਾਇਤਾ ਕਰਦੇ ਹਨ | ਪੰਜਾਬ ਵਿੱਚ ਆਪਣੇ ਬ੍ਰਦਰਸ ਹੈਪੀ ਸਾਧੋਵਾਲ ਸਪੁੱਤਰ ਦਰਸ਼ਨ ਸਿੰਘ ਰਾਜੂ ਨਾਲ ਮਿਲ ਕੇ ਉਹਨਾਂ ਨੇ ਇੱਕ ਸੰਸਥਾ ਵੀ ਖੋਲੀ ਹੋਈ ਹੈ ਜਿਸ ਦਾ ਨਾਂ ( Raju Brothers Welfare Society u.k and Punjab ) ਇਸ ਸੰਸਥਾ ਦਾ ਮੁੱਖ ਉਦੇਸ਼ ਹਰ ਵਿਕਲਾਂਗ ਦੀ ਸਹਾਇਤਾ ਕਰਨਾ, ਵਿਕਲਾਂਗ ਵਿਅਕਤੀ ਨੂੰ ਬਾਹਰ ਦੀ ਦੁਨੀਆਂ ਦਿਖਾਣਾ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਉਹਨਾਂ ਨੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਟਰਾਈ ਸਾਈਕਲ ਅਤੇ ਵੀਲ ਚੇਅਰ ਵੰਡੀਆਂ ਹਨ ਅਤੇ ਜੋ ਵਿਕਲਾਂਗ ਜੇਰੇ - ਇਲਾਜ ਹਨ ਉਹਨਾਂ ਦੀ ਮਾਲੀ ਸਹਾਇਤਾ ਵੀ ਕੀਤੀ ਹੈ।
     ਉਨਾਂ ਦੇ ਇਨਾਂ ਮਹਾਨ ਕੰਮਾਂ ਨੂੰ ਦੇਖਦੇ ਹੋਏ ਇੰਗਲੈਂਡ ਦੀ ਸਰਕਾਰ ਨੇ ਉਨਾਂ ਨੂੰ ਡਾਕਟਰ ਦੀ ਉਪਾਧੀ ਦਿੱਤੀ ਅਤੇ ਉਨਾਂ ਨੂੰ BEO ( British empire officer )  ਦੀ ਉਪਾਧੀ ਨਾਲ ਵੀ ਸਨਮਾਨਿਤ ਕੀਤਾ ਗਿਆ ।
    ਡਾਕਟਰ ਅਮਰਜੀਤ ਰਾਜੂ ਨੇ ਆਪਣੇ ਬ੍ਰਦਰਸ ਹੈਪੀ ਸਾਧੋਵਾਲ ਨਾਲ ਇਹ ਵਾਇਦਾ ਕੀਤਾ ਹੋਇਆ ਹੈ ਕਿ ਉਹ ਸਮਾਜ ਵਿੱਚ ਵਿਕਲਾਂਗ ਲੋਕਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰਨਗੇ। ਆਪਣੇ ਕਿਸੇ ਕੰਮ ਨੂੰ ਪੂਰਾ ਕਰਦੇ ਹੋਏ ਉਹ ਹਰ ਸਾਲ ਆਪਣੀ ਟੀਮ ਨਾਲ ਪੰਜਾਬ ਆਉਂਦੇ ਹਨ ਅਤੇ ਵਿਕਲਾਂਗ ਲੋਕਾਂ ਦੀ ਸਹਾਇਤਾ ਕਰਦੇ ਹਨ। ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ।     
     ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਅਮਰਜੀਤ ਰਾਜੂ ਵਰਗੇ ਇਨਸਾਨਾਂ ਨੂੰ ਰੱਬ ਲੰਮੀ ਉਮਰ ਬਖਸ਼ੇ ਤਾਂ ਜੋ ਉਹ ਇਸ ਤਰਾਂ ਹੀ ਸਮਾਜ ਦੀ ਭਲਾਈ ਦੇ ਕੰਮਾਂ ਵਿੱਚ ਅੱਗੇ ਵੱਧਦੇ ਰਹਿਣ l

- ਦਵਿੰਦਰ ਕੁਮਾਰ