ਗਾਂਧੀ ਜਯੰਤੀ ਉਪਰ ਵਿਸ਼ੇਸ਼ - "ਦੇ ਦੀ ਹਮੇਂ ਆਜ਼ਾਦੀ ਬਿਨਾ ਖੜਗ ਬਿਨਾ ਢਾਲ, ਸਾਬਰਮਤੀ ਕੇ ਸੰਤ ਤੂਨੇ ਕਰ ਦੀਆ ਕਮਾਲ "

ਅਜ 2 ਅਕਤੂਬਰ ਨੂੰ ਪੂਰਾ ਦੇਸ਼ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਉਨਾਂ ਵੱਲੋਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਪਾਏ ਵਿਲੱਖਣ ਯੋਗਦਾਨ ਲਈ ਯਾਦ ਕਰ ਰਿਹਾ ਹੈ। ਗਾਂਧੀ ਜੀ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ ਸ਼ਹਿਰ ਵਿਚ ਹੋਇਆ ਉਨਾਂ ਦਾ ਪੂਰਾ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੀ। ਉਨਾਂ ਦੇ ਪਿਤਾ ਦਾ ਨਾਂ ਕਰਮ ਚੰਦ ਗਾਂਧੀ ਤੇ ਮਾਤਾ ਜੀ ਦਾ ਨਾਂ ਪੁਤਲੀ ਬਾਈ ਗਾਂਧੀ ਸੀ। 1893 ਤੋਂ 1914 ਤਕ ਉਹ ਦੱਖਣੀ ਅਫ਼ਰੀਕਾ ਵਿਚ ਰਹੇ ।

ਅਜ 2 ਅਕਤੂਬਰ ਨੂੰ ਪੂਰਾ ਦੇਸ਼ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਉਨਾਂ ਵੱਲੋਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਪਾਏ ਵਿਲੱਖਣ ਯੋਗਦਾਨ ਲਈ ਯਾਦ ਕਰ ਰਿਹਾ ਹੈ। ਗਾਂਧੀ ਜੀ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ ਸ਼ਹਿਰ ਵਿਚ ਹੋਇਆ ਉਨਾਂ ਦਾ ਪੂਰਾ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੀ। ਉਨਾਂ ਦੇ ਪਿਤਾ ਦਾ ਨਾਂ ਕਰਮ ਚੰਦ ਗਾਂਧੀ ਤੇ ਮਾਤਾ ਜੀ ਦਾ ਨਾਂ ਪੁਤਲੀ ਬਾਈ ਗਾਂਧੀ ਸੀ। 1893 ਤੋਂ 1914 ਤਕ ਉਹ ਦੱਖਣੀ ਅਫ਼ਰੀਕਾ ਵਿਚ ਰਹੇ । ਉਨਾਂ ਵਕਾਲਤ ਦੀ ਡਿਗਰੀ ਪ੍ਰਾਪਤ ਕੀਤੀ । ਵਿਦੇਸ਼ ਦੀ ਧਰਤੀ ਉਪਰ ਉਨਾਂ ਨੂੰ ਅਨੇਕਾਂ ਵਾਰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਇਥੋਂ ਹੀ ਦੇਸ਼ ਦੀ ਆਜ਼ਾਦੀ ਦੀ ਚਿਣਗ ਉਨ੍ਹਾਂ ਦੇ ਸੀਨੇ ਵਿੱਚ ਉੱਠੀ ਤੇ ਉਹ ਭਾਰਤੀ ਸੁਤੰਤਰਤਾ ਅੰਦੋਲਨ ਦੇ ਇਕ ਪ੍ਰਭਾਵਸ਼ਾਲੀ ਚਿਹਰੇ ਵਜੋਂ ਉੱਭਰ ਕੇ  ਸਾਮਣੇ ਆਏ।
ਮਹਾਤਮਾ ਗਾਂਧੀ ਇਕ ਸੱਚੇ ਦੇਸ਼ ਭਗਤ, ਸਫ਼ਲ ਵਕੀਲ ਤੇ ਆਦਰਸ਼ਵਾਦੀ ਨੇਤਾ ਸਨ। ਉਨ੍ਹਾਂ ਦੇ ਫ਼ਲਸਫ਼ੇ ਦਾ ਆਧਾਰ ਅਧਿਆਤਮਿਕ ਜਾਂ ਧਾਰਮਿਕ ਨਿਚੋੜ ਹੈ। ਉਹ ਪ੍ਰਮਾਤਮਾ ਦੀ ਹੋਂਦ ਵਿਚ ਪੱਕਾ ਵਿਸ਼ਵਾਸ ਰੱਖਦੇ ਸਨ। ਉਨਾਂ ਦੀ ਵਿਚਾਰਧਾਰਾ ਦੇ ਸਰੋਤ ਸ਼੍ਰੀ ਮਦ ਭਗਵਤ ਗੀਤਾ, ਜੈਨ ਧਰਮ, ਬੁੱਧ ਮੱਤ, ਪਵਿੱਤਰ ਬਾਈਬਲ, ਗੋਪਾਲ ਕ੍ਰਿਸ਼ਨ ਗੋਖਲੇ, ਲਿਓ ਟਾਲਸਟਾਏ, ਅਤੇ ਜੌਨ ਰਸਕਿਨ ਸਨ। ਟਾਲਸਟਾਏ ਦੀ ਪੁਸਤਕ “ਦਾ ਕਿੰਗਡਮ ਆਫ ਗਾਡ ਇਜ਼ ਵਿਦਇੰਨ ਯੂ” ਦਾ ਗਾਂਧੀ ਜੀ ਦੇ ਜੀਵਨ ਉਪਰ ਡੂੰਘਾ ਪ੍ਰਭਾਵ ਸੀ ।
ਇਸੇ ਤਰਾਂ ਜੌਨ ਰਸਕਿਨ ਦੀ ਕਿਤਾਬ “ਅਨਟੂ ਦਿਸ ਲਾਸਟ” ਵੀ ਉਨਾਂ ਲਈ ਪ੍ਰੇਰਨਾ ਸਰੋਤ ਸੀ। ਗਾਂਧੀ ਜੀ ਨੇ ਇਸ ਕਿਤਾਬ ਨੂੰ ਸਰਵੋਦਿਆ ਕਿਹਾ, ਜਿਸ ਦਾ ਅਰਥ ਹੈ ਸਭ ਦਾ ਉਥਾਨ।
ਮੁਹਾਤਮਾ ਗਾਂਧੀ ਜੀ ਦਾ ਸੱਚ ਇਮਾਨਦਾਰੀ ਤੇ ਅਹਿੰਸਾ ਵਿਚ ਅਟੁੱਟ ਵਿਸ਼ਵਾਸ ਸੀ। ਉਹ ਆਪਣੇ ਇੱਨਾ ਸਿਧਾਂਤਾਂ ਨਾਲ ਸਮਾਜ ਤੇ ਹਰ ਇਕ ਵਿਅਕਤੀ ਨੂੰ ਬਦਲਣਾ ਚਾਹੁੰਦੇ ਸਨ । ਉਹ ਸਵਦੇਸ਼ੀ ਵਸਤਾਂ, ਘਰੇਲੂ ਉਦਯੋਗਾਂ, ਅਤੇ ਦਸਤਕਾਰੀ ਦੇ ਅਲੰਬਰਦਾਰ ਸਨ । ਜੀਵਨ ਵਿੱਚ ਗਾਂਧੀਵਾਦੀ ਸਿਧਾਂਤਾਂ ਦੀ ਸੱਚੀ ਮਨੋ ਪਾਲਣਾ ਕਰਨ ਵਾਲਿਆਂ ਵਿੱਚ, ਆਚਾਰੀਆ ਵਿਨੋਬਾ ਭਾਵੇ, ਜੈ ਪ੍ਰਕਾਸ਼ ਨਰਾਇਣ ਅਤੇ ਮਾਰਟਿਨ ਕਿੰਗ ਲੂਥਰ ਜੂਨੀਅਰ ਸਨ। ਗਾਂਧੀ ਜੀ ਸਹੀ ਅਰਥਾਂ ਵਿਚ ਸੱਚ ਅਤੇ ਅਹਿੰਸਾ ਦੇ ਪੁਜਾਰੀ ਸਨ । ਆਜ਼ਾਦੀ ਦੀ ਪ੍ਰਾਪਤੀ ਲਈ ਉਹ ਗਰਮ ਖਿਆਲੀ ਲਹਿਰ ਦੇ ਪੰਖ ਵਿਚ ਨਹੀਂ ਸਨ । ਉਨਾਂ ਦੇਸ਼ ਨੂੰ ਗ਼ੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਉਣ ਲਈ ‘ਸਤਿਆ ਗ੍ਰਹਿ’ ਦਾ ਰਸਤਾ ਚੁਣਿਆ । ਇਹ ਸੰਕਲਪ 20 ਵੀਂ ਸਦੀ ਦੇ ਸ਼ੁਰੂ ਵਿਚ ਬਾਪੂ ਗਾਂਧੀ ਜੀ ਵਲੋਂ ਪੇਸ਼ ਕੀਤਾ ਗਿਆ ਅਤੇ ਬੁਰਾਈ ਦੇ ਖ਼ਿਲਾਫ਼ ਦ੍ਰਿੜ, ਪਰੰਤੂ ਅਹਿੰਸਕ ਵਿਰੋਧ ਦਾ ਨਾਹਰਾ ਦਿੱਤਾ।
ਅੱਜ ਦੇ ਸਮੇਂ ਵਿਚ ਸਾਨੂੰ ਗਾਂਧੀਵਾਦੀ ਸਿਧਾਂਤਾਂ ਨੂੰ ਸੰਜੀਦਗੀ ਨਾਲ ਸਮਝਣ ਦੀ ਲੋੜ ਹੈ। ਸੱਚ ਦਾ ਸਰਵੋਤਮ ਵਿਚਾਰ ਆਪਣੇ ਆਪ ਹੀ ਗਾਂਧੀ ਜੀ ਦੀ ਸਤਿਆਗ੍ਰਹਿ ਦੀ ਵਿਚਾਰ ਪਾਰਾ ਵਲ ਲੈ ਜਾਂਦਾ ਹੈ। ਵਰਤਮਾਨ ਵਿੱਚ ਸਮਾਜ ਵਿੱਚ ਪ੍ਰਚਲਿਤ ਕੁਰੀਤੀਆਂ ਅਤੇ ਬੁਰਾਈਆਂ ਨੂੰ ਦੂਰ ਕਰਨ ਵਾਸਤੇ ਮਹਾਤਮਾ ਗਾਂਧੀ ਜੀ ਦੇ ਅਨਮੋਲ ਦਾਰਸ਼ਨਿਕ ਵਿਚਾਰਾਂ ਤੋਂ ਸੇਧ ਲੈਣ ਦੀ ਲੋੜ ਹੈ। ਗਾਂਧੀ ਜੀ ਦਾ ਸਤਿਆਗ੍ਰਹਿ ਬ੍ਰਿਟਿਸ਼ ਹਕੂਮਤ ਵਿਰੁਧ ਭਾਰਤੀ ਲੋਕਾਂ ਦਾ ਇਕ ਅਸਰਦਾਰ ਹਥਿਆਰ ਸਾਬਿਤ ਹੋਇਆ ਸੀ, ਬਾਅਦ ਵਿਚ ਦੂਸਰੇ ਦੇਸ਼ਾ ਵਿਚ ਵੀ ਸਰਕਾਰੀ ਦਮਨ ਵਿਰੁਧ ਸੰਘਰਸ਼ਵਾਦੀ ਸਮੂਹਾਂ ਨੇ ਇਸ ਨੂੰ ਅਪਣਾਇਆ। ਅਹਿੰਸਾ ਪ੍ਰਾਚੀਨ ਭਾਰਤੀ ਦਰਸ਼ਨ ਹੈ ਜੋ ਕਿ ਜੈਨ ਧਰਮ ਦਾ ਮੂਲ ਆਧਾਰ ਹੈ, ਇਹ ਸਿਧਾਂਤ ਵੀ ਮਹਾਤਮਾ ਗਾਂਧੀ ਜੀ ਨੇ ਆਪਣੇ ਜੀਵਨ  ਵਿਚ ਅਪਣਾਇਆ। ਅੱਜ ਵੀ ਉਨਾਂ ਦੇ ਸਿਧਾਂਤ ਸਾਰਥਿਕ ਹਨ । “ਮੇਕ ਇੰਨ ਇੰਡੀਆ” ਗਾਂਧੀ ਜੀ ਦੇ ਆਤਮ ਨਿਰਭਰਤਾ ਦੇ ਆਦਰਸ਼ਾ ਦਾ ਪ੍ਰਗਟਾਵਾ ਹੈ। ਉਨਾਂ ਇਕ ਨਸ਼ਾ ਰਹਿਤ, ਜਾਤ ਪਾਤ ਦੇ ਵਿਤਕਰੇ ਤੋਂ ਮੁਕਤ, ਮਨੁੱਖਤਾ ਦੇ ਭਲੇ ਵਾਲੇ ਵਿਗਿਆਨ, ਸਿਧਾਂਤਾਂ ਵਾਲੀ ਰਾਜਨੀਤੀ ਅਤੇ ਨੈਤਿਕਤਾ ਵਾਲੇ ਵਣਜ ਵਾਲੇ ਸਮਾਜ ਦੀ ਕਲਪਨਾ ਕੀਤੀ ਸੀ। ਆਉ ਅਸੀਂ ਸਾਰੇ ਅੱਜ ਉਨਾਂ ਦੇ ਜਨਮ ਦਿਵਸ ਉਪਰ ਉਨ੍ਹਾਂ ਦੇ ਸੁਪਨਿਆਂ ਵਾਲਾ ਭਾਰਤ ਸਿਰਜਣ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਦਵਿੰਦਰ ਕੁਮਾਰ - ਮੁਖ ਸੰਪਾਦਕ

- ਦਵਿੰਦਰ ਕੁਮਾਰ