
ਹਿਮਾਚਲ ਪ੍ਰਦੇਸ਼ ਚੀਕ ਰਿਹਾ ਹੈ - ਕੀ ਅਸੀਂ ਸਮੇਂ ਰਹਿੰਦਿਆਂ ਸੁਣਾਂਗੇ?
ਮੇਰਾ ਜਨਮ ਅਤੇ ਪਾਲਣ-ਪੋਸ਼ਣ ਹਿਮਾਚਲ ਪ੍ਰਦੇਸ਼ ਵਿੱਚ ਹੋਇਆ ਸੀ - ਇਹ ਪਹਾੜ ਮੇਰੇ ਖੇਡ ਦਾ ਮੈਦਾਨ ਸਨ, ਇਹ ਨਦੀਆਂ ਮੇਰੇ ਦੋਸਤ ਸਨ, ਅਤੇ ਇਹ ਜੰਗਲ ਮੇਰੀ ਪਨਾਹ ਸਨ। ਮੈਂ ਇੱਕ ਅਜਿਹੀ ਦੁਨੀਆਂ ਵਿੱਚ ਵੱਡਾ ਹੋਇਆ ਜਿੱਥੇ ਕੁਦਰਤ ਕੋਈ ਦੂਰ ਦੀ ਵਸਤੂ ਜਾਂ ਵਸਤੂ ਨਹੀਂ ਸੀ, ਸਗੋਂ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਸੀ। ਅਸੀਂ ਨਦੀ ਦੇ ਕੰਢਿਆਂ 'ਤੇ ਖੇਡਦੇ ਸੀ, ਪਹਾੜੀਆਂ 'ਤੇ ਚੜ੍ਹਦੇ ਸੀ ਅਤੇ ਸ਼ੁੱਧ ਪਹਾੜੀ ਹਵਾ ਵਿੱਚ ਸਾਹ ਲੈਂਦੇ ਸੀ। ਬਚਪਨ ਤੋਂ ਹੀ, ਅਸੀਂ ਉਸ ਧਰਤੀ ਦਾ ਸਤਿਕਾਰ ਕਰਨਾ ਸਿੱਖਿਆ ਜਿਸਨੇ ਸਾਨੂੰ ਮਾਂ ਵਾਂਗ ਪਾਲਿਆ ਸੀ। ਇਹ ਯਾਦਾਂ ਮੇਰੇ ਦਿਲ ਵਿੱਚ ਡੂੰਘੀਆਂ ਜੁੜੀਆਂ ਹੋਈਆਂ ਹਨ, ਮੈਨੂੰ ਸੱਚੀ ਸਦਭਾਵਨਾ ਦੀ ਯਾਦ ਦਿਵਾਉਂਦੀਆਂ ਹਨ।
Read More
ਸਮਾਜ ਕਿਧਰ ਜਾ ਰਿਹਾ ਹੈ, ਬੱਚੇ ਵੀ ਸੁਰੱਖਿਅਤ ਨਹੀਂ?
ਕੁਝ ਘਟਨਾਵਾਂ ਸਾਡੇ ਪੈਰਾਂ ਹੇਠਲੀ ਜ਼ਮੀਨ ਨੂੰ ਹਿਲਾ ਕੇ ਰੱਖ ਦਿੰਦੀਆਂ ਹਨ ਅਤੇ ਇਨਸਾਨ ਹੋਣ ਦੀ ਪਰਿਭਾਸ਼ਾ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੰਦੀਆਂ ਹਨ। ਬੱਚਿਆਂ ਵਿਰੁੱਧ ਅਪਰਾਧ ਹਮੇਸ਼ਾ ਤੋਂ ਭਿਆਨਕ ਹਕੀਕਤ ਰਹੇ ਹਨ, ਪਰ ਹਾਲ ਵਿੱਚ ਹੀ ਇੱਕ ਡਰਾਉਣੀ ਪ੍ਰਵਿਰਤੀ ਸਾਹਮਣੇ ਆਈ ਹੈ। ਇਹ ਅਪਰਾਧ ਉਨ੍ਹਾਂ ਬੱਚਿਆਂ ਵਿਰੁੱਧ ਹੋ ਰਹੇ ਹਨ ਜੋ ਇੰਨੇ ਛੋਟੇ ਹਨ ਕਿ ਉਹ ਅਪਰਾਧਾਂ ਜਾਂ ਸ਼ੋਸ਼ਣ ਦਾ ਮਤਲਬ ਵੀ ਨਹੀਂ ਸਮਝਦੇ। ਜਦੋਂ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਰੁੱਧ ਜਿਨਸੀ ਸ਼ੋਸ਼ਣ ਅਤੇ ਬੇਰਹਿਮ ਹਿੰਸਾ ਦੀਆਂ ਘਟਨਾਵਾਂ ਸੁਣਦੇ ਹਾਂ, ਤਾਂ ਮਨ ਵਿੱਚ ਸਵਾਲ ਉੱਠਦਾ ਹੈ: ਸਾਡਾ ਸਮਾਜ ਕਿਧਰ ਜਾ ਰਿਹਾ ਹੈ?
Read More
ਜੀ.ਏਸ.ਟੀ 2.0: ਆਮ ਲੋਕਾਂ ਲਈ ਰਾਹਤ ਜਾਂ ਵੋਟ ਜਿੱਤਣ ਦੀ ਚਾਲ?
ਜਿਵੇਂ ਹੀ ਦੀਵਾਲੀ ਦੀਆਂ ਝਲਕਦੀਆਂ ਲਾਈਟਾਂ ਸ਼ੁਰੂ ਹੋ ਰਹੀਆਂ ਹਨ, ਭਾਰਤ ਨੇ 22 ਸਤੰਬਰ 2025 ਤੋਂ ਲਾਗੂ ਹੋਣ ਵਾਲੇ ਆਪਣੇ ਸਰਵਿਸ ਐਂਡ ਸੇਲਜ਼ ਟੈਕਸ (ਜੀ.ਏਸ.ਟੀ) ਸਿਸਟਮ ਵਿੱਚ ਵੱਡੀ ਤਬਦੀਲੀ ਦਾ ਐਲਾਨ ਕੀਤਾ ਹੈ। ਇਸ ਨੂੰ ਜੀ.ਏਸ.ਟੀ 2.0 ਦਾ ਨਾਂ ਦਿੱਤਾ ਗਿਆ ਹੈ, ਅਤੇ ਇਹ 2017 ਵਿੱਚ ਸਿਸਟਮ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਡੀ ਟੈਕਸ ਸੁਧਾਰ ਹੈ। ਪੁਰਾਣੇ, ਗੁੰਝਲਦਾਰ 5%, 12%, 18%, ਅਤੇ 28% ਦੇ ਸਲੈਬ ਨੂੰ ਸਰਲ ਕਰਕੇ ਹੁਣ ਸਿਰਫ ਦੋ ਸਲੈਬ, 5% ਅਤੇ 18%, ਕਰ ਦਿੱਤੇ ਗਏ ਹਨ, ਨਾਲ ਹੀ ਲਗਜ਼ਰੀ ਅਤੇ ਨੁਕਸਾਨਦੇਹ ਵਸਤਾਂ ਲਈ 40% ਦੀ ਦਰ ਰੱਖੀ ਗਈ ਹੈ। ਲੱਖਾਂ ਭਾਰਤੀਆਂ ਲਈ, ਇਸ ਨਾਲ ਜ਼ਰੂਰੀ ਵਸਤਾਂ, ਸਿਹਤ ਸੰਭਾਲ, ਅਤੇ ਗੈਜੇਟਸ ਸਸਤੇ ਹੋਣ ਦੀ ਉਮੀਦ ਹੈ। ਪਰ ₹48,000 ਕਰੋੜ ਦੇ ਰੈਵੇਨਿਊ ਦੇ ਘਾਟੇ ਅਤੇ ਨੇੜੇ ਆ ਰਹੀਆਂ ਚੋਣਾਂ ਦੇ ਨਾਲ, ਕੀ ਇਹ ਸੱਚਮੁੱਚ ਸੁਧਾਰ ਹੈ ਜਾਂ ਤਿਉਹਾਰੀ ਸੀਜ਼ਨ ਦੀ ਵੋਟ ਪ੍ਰਾਪਤੀ ਦੀ ਚਾਲ?
Read More
ਹੜ੍ਹਾਂ ਦੀ ਮਾਰ: ਇਕ ਵੱਡੀ ਚੁਨੌਤੀ
ਭਾਵੇਂ ਹਰ ਸਾਲ ਬਰਸਾਤ ਦਾ ਮੌਸਮ ਹਰ ਕਿਸੇ ਲਈ ਮੁਸੀਬਤਾਂ ਭਰਿਆ ਹੁੰਦਾ ਹੈ ਪਰ ਉਤਰੀ ਭਾਰਤ ਵਿਚ ਭੂਗੋਲਿਕ ਸਥਿਤੀ ਅਜਿਹੀ ਹੋਣ ਕਰਕੇ ਕੁਦਰਤ ਹੋਰ ਵੀ ਕਹਿਰਵਾਰ ਹੋ ਜਾਂਦੀ ਹੈ। ਪੰਜਾਬ ਦੀ ਸੀਮਾਂ ਪਹਾੜੀ ਰਾਜਾਂ, ਜੰਮੂ ਤੇ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਨਾਲ ਲਗਦੀ ਹੈ। ਇਥੋਂ ਨਿਕਲਣ ਵਾਲੇ ਦਰਿਆ ਰਾਵੀ, ਸਤਲੁਜ ਅਤੇ ਬਿਆਸ ਪੰਜਾਬ ਵਿਚ ਪਹੁੰਚ ਕੇ ਖਾਸ ਤੌਰ ਤੇ ਬਾਰਸ਼ਾਂ ਦੀ ਰੁੱਤ ਵਿਚ, ਵਿਕਰਾਲ ਰੂਪ ਧਾਰਨ ਕਰ ਲੈਂਦੇ ਹਨ।
Read More
ਹੜ੍ਹਾਂ ਦੀ ਮਾਰ-ਜਨਤਾ ਬੇਹਾਲ
ਪੰਜਾਬ ਇਨੀਂ ਦਿਨੀਂ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਪੰਜਾਬ ਦੇ ਤਿੰਨ ਦਰਿਆਵਾਂ ਦੇ ਨਜ਼ਦੀਕ ਦੇ ਇਲਾਕੇ ਭਾਰੀ ਦਿਕਤਾਂ ਅਤੇ ਬਰਬਾਦੀ ਦਾ ਸਾਹਮਣਾ ਕਰ ਰਹੇ ਹਨ। ਭਾਵੇ ਅਸੀਂ ਇਸ ਨੂੰ ਕੁਦਰਤੀ ਕਰੋਪੀ ਦਾ ਨਾਂ ਦੇ ਸਕਦੇ ਹਾਂ ਪਰ ਕਾਫ਼ੀ ਹਦ ਤੱਕ ਮਨੁੱਖੀ ਗਲਤੀਆਂ ਵੀ ਇਸ ਆਫ਼ਤ ਦਾ ਕਾਰਨ ਬਣ ਰਹੀਆਂ ਹਨ। ਪੰਜਾਬ ਵਿਚ ਹੜ੍ਹਾਂ ਦਾ ਮੁੱਖ ਕਾਰਨ ਨਾਲ ਲਗਦੇ ਸੂਬਿਆਂ ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਵਿਚ ਅਚਾਨਕ ਬੱਦਲ ਫਟਣਾ ਅਤੇ ਪੌਂਗ ਡੈਮ ਅਤੇ ਭਾਖੜਾ ਡੈਮ ਵਿਚ ਜਲ ਪੱਧਰ ਵਧਣ ਕਾਰਨ ਫਲੱਡ ਗੇਟ ਖੋਲਣਾ ਹੈ।
Read More
ਅਲਵਿਦਾ! ਡਾ: ਜਸਵਿੰਦਰ ਭੱਲਾ ਜੀ!!
ਪੰਜਾਬੀ ਮਨੋਰੰਜਨ ਇੰਡਸਟਰੀ ਨੂੰ ਅੱਜ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਾਡੇ ਸਭ ਦੇ ਹਰਮਨ ਪਿਆਰੇ ਹਾਸ ਕਲਾਕਾਰ ਡਾ: ਜਸਵਿੰਦਰ ਭੱਲਾ ਜੀ 65 ਸਾਲ ਦੀ ਉਮਰ ਵਿਚ ਅੱਜ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਆਪਣੇ ਲਾਜਵਾਬ ਅਤੇ ਵਖਰੇ ਲਹਿਜ਼ੇ ਵਿਚ ਹਰ ਤਰਾਂ ਦੇ ਕਿਰਦਾਰ ਨਿਭਾਉਣ ਲਈ ਪੰਜਾਬੀ ਫ਼ਿਲਮਾਂ ਦੇ ਅਤੀ ਮਹੱਤਵਪੂਰਨ ਪਾਤਰ ਜਸਵਿੰਦਰ ਭੱਲਾ ਨੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਈ। ਉਨਾਂ ਨੇ ਲਗਨ ਅਤੇ ਦ੍ਰਿੜ ਮਿਹਨਤ ਨਾਲ ਆਪਣਾ ਇਕ ਵੱਖਰਾ ਮੁਕਾਮ ਹਾਸਿਲ ਕੀਤਾ।
Read More
ਭਖ਼ਦਾ ਮਸਲਾ: ਅਵਾਰਾ ਕੁੱਤਿਆਂ ਦਾ ਪੁਨਰਵਾਸ
ਇਨੀਂ ਦਿਨੀਂ ਇਕ ਭਖ਼ਦਾ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ ਅਵਾਰਾ ਜਾਨਵਰਾਂ ਦੀ ਸਮੱਸਿਆ ਦਾ, ਖਾਸ ਤੌਰ ਤੇ ਅਵਾਰਾ ਕੁੱਤਿਆਂ ਦੀ ਦਿਨੋਂ ਦਿਨ ਵਧ ਰਹੀ ਗਿਣਤੀ ਦਾ। ਸ਼ਹਿਰੀਕਰਣ ਦੀਆਂ ਮੁੱਖ ਦਿੱਕਤਾਂ ਵਿਚੋਂ ਇਹ ਵੀ ਇਕ ਵੱਡੀ ਅਤੇ ਗੰਭੀਰ ਸਮੱਸਿਆ ਹੈ। ਵੈਸੇ ਤਾਂ ਪੂਰੇ ਦੇਸ਼ ਲਈ ਇਹ ਇਕ ਚੁਨੌਤੀ ਹੈ। ਅਵਾਰਾ ਕੁੱਤਿਆਂ ਦੀ ਗਿਣਤੀ ਵਿਚ ਹੋ ਰਿਹਾ ਅਥਾਹ ਵਾਧਾ ਲੋਕਾਂ ਦੀ ਸਿਹਤ ਅਤੇ ਸੁਰਿੱਖਿਆ ਲਈ ਖ਼ਤਰਾ ਬਣ ਰਿਹਾ ਹੈ।
Read More
ਡਾਕਟਰ ਦਾ ਫ਼ਰਜ਼, ਰੋਗਾਂ ਦਾ ਨਾਸ਼, ਸਿਹਤ ਦਾ ਵਿਕਾਸ
ਅੱਜ ਦੇ ਦੌਰ ਵਿਚ, ਜਦੋਂ ਪ੍ਰਦੂਸ਼ਣ ਦਾ ਪੱਧਰ ਖ਼ਤਰਨਾਕ ਹੱਦ ਤੱਕ ਵੱਧ ਚੁੱਕਾ ਹੈ, ਖਾਣ ਪੀਣ ਦੀਆਂ ਵਸਤਾਂ ਵਿਚ ਮਿਲਾਵਟ ਕਰਕੇ ਬਿਮਾਰੀਆਂ ਦੀ ਭਰਮਾਰ ਹੈ ਤਾਂ ਡਾਕਟਰ ਅਤੇ ਡਾਕਟਰੀ ਸਹਾਇਤਾ ਦਾ ਮਹੱਤਵ ਬਹੁਤ ਵੱਧ ਜਾਂਦਾ ਹੈ। ਡਾਕਟਰ ਇਕ ਮਰੀਜ਼ ਅਤੇ ਉਸਦੇ ਪਰਿਵਾਰ ਲਈ ਭਗਵਾਨ ਦਾ ਦੂਜਾ ਰੂਪ ਹੁੰਦਾ ਹੈ। ਲੋਕ ਉਸ ਕੋਲ ਜ਼ਿੰਦਗੀ ਅਤੇ ਤੰਦਰੁਸਤੀ ਦੀ ਉਮੀਦ ਲੈਕੇ ਆਉਂਦੇ ਹਨ। ਭਾਰਤ ਵਰਗੇ ਵਿਕਾਸਸ਼ੀਲ ਅਤੇ ਵੱਧ ਵਸੋਂ ਵਾਲੇ ਦੇਸ਼ ਵਿਚ ਸਸਤੀਆਂ ਅਤੇ ਕਾਰਗਰ ਸਿਹਤ ਸੇਵਾਵਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸਾਡਾ ਦੇਸ਼ ਮੂਲ ਰੂਪ ਵਿਚ ਪਿੰਡਾਂ ਦਾ ਦੇਸ਼ ਹੈ ਜਿਥੇ ਅਜੇ ਵੀ ਬਹੁਤ ਸਾਰੇ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਅੱਜ ਦੇ ਮਹਿੰਗਾਈ ਦੇ ਦੌਰ ਵਿਚ ਮੱਧ ਵਰਗੀ ਪਰਿਵਾਰਾਂ ਲਈ ਵੀ ਚੰਗੀਆਂ ਸਿਹਤ ਸਹੂਲਤਾਂ ਦਾ ਖ਼ਰਚਾ ਉਠਾਉਣਾ ਕਾਫ਼ੀ ਮੁਸ਼ਕਿਲ ਹੁੰਦਾ ਹੈ।
Read More
ਅਮਰ ਸ਼ਹੀਦ ਸਰਦਾਰ ਊਧਮ ਸਿੰਘ ਜੀ
"ਜ਼ਰਾ ਯਾਦ ਕਰੋ ਕੁਰਬਾਨੀ!!" ਪੰਜਾਬ ਭਾਵੇਂ ਖੇਤਰਫ਼ਲ ਜਾਂ ਜਨਸੰਖਿਆ ਦੇ ਲਿਹਾਜ਼ ਨਾਲ ਇਕ ਛੋਟਾ ਸੂਬਾ ਹੈ ਪਰ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਇਸ ਪ੍ਰਾਂਤ ਦੇ ਲੋਕਾਂ ਦੀਆਂ ਕੁਰਬਾਨੀਆਂ ਸਭ ਤੋਂ ਵੱਧ ਅਤੇ ਬੇ ਮਿਸਾਲ ਹਨ। ਪੰਜਾਬ ਦੀ ਮਿੱਟੀ ਨੇ ਇਥੋਂ ਦੇ ਵਸਨੀਕਾਂ ਨੂੰ ਅਣਖ ਨਾਲ ਜਿਊਣ ਦੀ ਗੁੜ੍ਹਤੀ ਦਿਤੀ ਹੈ। ਪ੍ਰਸਿਧ ਕਵੀ ਪ੍ਰੋ: ਪੂਰਨ ਸਿੰਘ ਜੀ ਦੀ ਕਵਿਤਾ " ਜਵਾਨ ਪੰਜਾਬ ਦੇ " ਦੀਆਂ ਸਤਰਾਂ ਪੰਜਾਬੀਆਂ ਦੇ ਕੁਰਬਾਨੀ ਦੇ ਜਜ਼ਬੇ ਨੂੰ ਬਾਖ਼ੂਬੀ ਬਿਆਨ ਕਰਦੀਆਂ ਹਨ
Read More
ਲਾਲ ਫੀਤਾਸ਼ਾਹੀ : ਆਮ ਨਾਗਰਿਕ ਦੇ ਸਬਰ ਦਾ ਇਮਤਿਹਾਨ
ਮਾਲਵੇ ਦੇ ਮਕਬੂਲ ਪੰਜਾਬੀ ਸ਼ਾਇਰ ਜਗਸੀਰ ਜੀਦਾ ਜੋ ਆਪਣੀਆਂ ਬੋਲੀਆਂ ਲਈ ਸਟੇਜੀ ਕਵੀ ਦੇ ਤੌਰ ਤੇ ਪ੍ਰਸਿਧ ਹਨ, ਉਨਾਂ ਦੀ ਇਕ ਬੋਲੀ ਹੈ –
Read More
ਸਰਕਾਰਾਂ ਦਾ ਸੈਰ ਸਪਾਟਾ, ਪਹਾੜਾਂ ਦੀ ਤਬਾਹੀ
ਕਦੇ ਅਪਰੈਲ ਵਿੱਚ ਸਰਦੀਆਂ ਵਾਂਗ ਠੰਢ, ਤਾਂ ਕਦੇ ਜੂਨ ਵਿਚ ਮੀਂਹ। ਮੀਂਹ ਵੀ ਕਦੇ ਮਹੀਨੇ ਤੱਕ ਨਹੀਂ ਹੋਣਾ, ਤੇ ਕਦੇ ਬੱਦਲ ਫਟਕੇ ਬਰਸਣਾ, ਮੌਸਮ ਹੁਣ ਆਪਣੇ ਰਵਾਇਤੀ ਚੱਕਰ ਤੋਂ ਹਟ ਗਿਆ ਹੈ। ਹਾਲ ਦੇ ਸਾਲਾਂ ਵਿਚ, ਅਸੀਂ ਬੱਦਲ ਫਟਦੇ ਵੇਖ ਰਹੇ ਹਨ, ਜੋ ਘਰ ਤੋੜਦੇ ਹਨ, ਸੜਕਾਂ ਬੰਦ ਕਰਦੇ ਹਨ, ਅਤੇ ਜਾਨਾਂ ਲੈ ਜਾਂਦੇ ਹਨ। ਇਹ ਖ਼ਤਰਨਾਕ ਘਟਨਾਵਾਂ ਹੁਣ ਵਾਰ-ਵਾਰ ਹੋ ਰਹੀਆਂ ਹਨ।
Read More
ਇੰਨਸਾਨ ਦਾ ਬਾਲ ਅਵਸਥਾ ਤੋਂ ਬੁਢਾਪੇ ਤੱਕ ਦਾ ਸਫ਼ਰ
ਨਿਰੰਤਰ ਪਰਿਵਰਤਨ ਦੀ ਪ੍ਰਕ੍ਰਿਆ ਦਾ ਨਾਂ ਹੀ ਜੀਵਨ ਹੈ | ਇੰਨਸਾਨ ਬਾਲ ਅਵਸਥਾ ਤੋਂ ਸ਼ੁਰੂ ਹੋ ਕੇ ਬੁਢਾਪੇ ਦਾ ਸਫ਼ਰ, ਅਣਗਿਣਤ ਟੇਢੇ ਮੇਢੇ ਰਾਹਾਂ ਵਿਚੋਂ ਗੁਜ਼ਰ ਕੇ ਤੈਅ ਕਰਦਾ ਹੈ | ਭਾਰਤ ਵਿਚ ਬਹੁਤ ਸਾਰੇ ਰਾਜਾਂ ਵਿਚ ਸੇਵਾ ਮੁਕਤੀ ਦੀ ਉਮਰ 58 ਸਾਲ ਹੈ ਜਦਕਿ ਕੇਦਰੀ ਸਰਕਾਰ ਦੇ ਕਰਮਚਾਰੀਆਂ ਲਈ ਇਹ ਮਿਆਦ 60 ਸਾਲ ਰੱਖੀ ਗਈ ਹੈ | ਰਵਾਇਤੀ ਤੌਰ ਤੇ ਬੁਢਾਪੇ ਦੀ ਉਮਰ 65 ਸਾਲ ਮੰਨੀ ਗਈ ਹੈ, ਪਰ ਇਸ ਦੇ ਕਾਰਨ ਜੀਵ ਵਿਗਿਆਨ ਵਿਚ ਨਹੀਂ ਸਗੋਂ ਇਤਿਹਾਸ ਵਿਚ ਮਿਲਦੇ ਹਨ
Read More
ਸਾਡੇ ਨੌਜਵਾਨਾਂ ਦੇ ਦਰਦ ਨੂੰ ਸੁਣਨ ਦੀ ਲੋੜ
ਪਿਛਲੇ ਕੁੱਝ ਹਫ਼ਤਿਆਂ ਵਿਚ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਅਨੇਕ ਨੌਜਵਾਨਾਂ ਨੇ ਆਤਮਹੱਤਿਆ ਕਰ ਲਈ ਹੈ। ਪਰ ਇਹ ਸੰਵੇਦਨਸ਼ੀਲ ਖ਼ਬਰ ਵੀ ਜ਼ਿਆਦਾਤਰ ਲੋਕਾਂ ਲਈ ਅਣਸੁਣੀ ਹੋਵੇਗੀ। ਸੱਤਾਰਾਂ, ਇਹ ਸਿਰਫ਼ ਅੰਕ ਨਹੀਂ ਹਨ। ਇਹ ਪਰਿਵਾਰਾਂ ਦੀ ਬਰਬਾਦੀ, ਕਦੇ ਨਾਂ ਪੂਰੇ ਹੋਣ ਵਾਲੇ ਸੁਪਨੇ, ਅਤੇ ਅਧੂਰੀ ਰਹੀਆਂ ਕਹਾਣੀਆਂ ਹਨ। ਇਨਾਂ ਘਟਨਾਵਾਂ ਦੀ ਚੁੱਪ ਸਾਨੂੰ ਇਕ ਗੰਭੀਰ ਸੱਚ ਦੱਸ ਰਹੀ ਹੈ: ਅਸੀਂ ਇਕ ਅਜਿਹੀ ਦੁਨੀਆ ਵਿਚ ਜੀ ਰਹੇ ਹਾਂ ਜਿਥੇ ਨੌਜਵਾਨ ਅੰਦਰੋਂ ਟੁੱਟ ਰਹੇ ਹਨ, ਪਰ ਉਨਾਂ ਦੀ ਪੁਕਾਰ ਵਾਰ-ਵਾਰ ਅਣਸੁਣੀ ਰਹਿ ਜਾਂਦੀ ਹੈ।
Read More
ਕਾਨੂੰਨ ਦੇ ਫੈਸਲੇ ਕਾਨੂੰਨ ਨਾਲ
ਅੱਜ ਦੇ ਸਮੋਂ ਵਿਚ ਇੰਨਸਾਨ ਵਿਚ ਹਿੰਸਕ ਪ੍ਰਵਿਰਤੀ ਖਤਰਨਾਕ ਪੱਧਰ ਤੱਕ ਵਧ ਚੁਕੀ ਹੈ। ਪੂਰੇ ਸੰਸਾਰ ਦੀ ਵੱਡੀ ਚਿੰਤਾ ਹਮਲਾਵਰ ਕਾਰਵਾਈਆਂ ਦੀ ਗਿਣਤੀ ਵਿਚ ਦਿਨੋਂ ਦਿਨ ਹੋ ਰਿਹਾ ਵਾਧਾ ਹੈ। ਜੇ ਅੰਕੜਿਆਂ ਉਪਰ ਨਜ਼ਰ ਮਾਰੀਏ ਤਾਂ ਇਸ ਪ੍ਰਵਿਰਤੀ ਦਾ ਸ਼ਿਕਾਰ ਸਭ ਤੋਂ ਵਧ ਨੌਜਵਾਨ ਵਰਗ ਹੈ। ਲੋਕਾਂ ਵਿਚ ਸਹਿਣਸ਼ੀਲਤਾ, ਸੰਜਮ, ਖ਼ਿਮਾ ਕਰਨਾ ਤੇ ਦਇਆ ਵਰਗੇ ਸਦਾਚਾਰੀ ਗੁਣ ਘਟ ਰਹੇ ਹਨ ਜਾਂ ਖਤਮ ਹੋ ਰਹੇ ਹਨ। ਨੌਜਵਾਨ ਬਿਨਾਂ ਕਾਨੂੰਨ ਦੀ ਪ੍ਰਵਾਹ ਕੀਤੇ ਹਿੰਸਕ ਕਾਰਵਾਈਆਂ ਕਰ ਰਹੇ ਹਨ।
Read More
ਮੌਸਮ ਦੀ ਤਬਦੀਲੀ: ਗਰਮੀ ਦਾ ਕਹਿਰ
ਇਨ੍ਹੀ ਦਿਨੀਂ ਉਤਰੀ ਭਾਰਤ ਝੁਲਸਦੀ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਕਾਇਨਾਤ ਦਾ ਹਰ ਜੀਵ, ਮਨੁੱਖ, ਪਛੂ, ਪੰਛੀ ਤੇ ਪੌਦੇ ਇਸ ਭਿਆਨਕ ਗਰਮੀ ਤੋਂ ਪਰੇਸ਼ਾਨ ਹਨ। ਗਰਮੀ ਦਾ ਇਹ ਆਲਮ ਹੈ ਕਿ ਪੰਜਾਬ ਤੇ ਹਰਿਆਣਾ ਦੇ ਕੁਝ ਜ਼ਿਲਿਆਂ ਵਿਚ ਦਿਨ ਦਾ ਤਾਪਮਾਨ 46° ਸੈਲਸੀਅਸ ਤੱਕ ਪਹੁੰਚ ਗਿਆ ਹੈ। ਮੌਸਮ ਦਾ ਇੰਨਾ ਭਿਆਨਕ ਰੂਪ ਸਾਡੀ ਧਰਤੀ ਅਤੇ ਮਨੁੱਖੀ ਜੀਵਨ ਉਪਰ ਪ੍ਰਤੀਕੂਲ ਪ੍ਰਭਾਵ ਪਾਉਂਦਾ ਹੈ। ਪਿਛਲੇ ਕੁੱਝ ਦਹਾਕਿਆਂ ਤੋਂ ਮੌਸਮ ਵਿਚ ਹੈਰਾਨੀਜਨ ਤਕਦੀਲੀ ਵੇਖਣ ਨੂੰ ਮਿਲੀ ਹੈ। ਅਜੋਕੇ ਦੌਰ ਵਿਚ ਮੌਸਮ ਵਿਗਿਆਨੀ ਗਲੋਬਲ ਵਾਰਮਿੰਗ ਦੀ ਗੱਲ ਕਰਦੇ ਹਨ, ਅਸਲ ਵਿੱਚ ਇਹ ਧਰਤੀ ਦੀ ਸਤਹ ਦੇ ਨਜ਼ਦੀਕ ਤਾਪਮਾਨ ਵਿਚ ਹੌਲੀ ਹੌਲੀਵਾਧੇ ਦੀ ਪ੍ਰਕਿਰਿਆ ਹੈ। ਜੇ ਅਸੀਂ ਗਲੋਬਲ ਵਾਰਮਿੰਗ ਦੇ ਕਾਰਨਾਂ ਦੀ ਗਲ ਕਰੀਏ ਤਾਂ ਇਸ ਦਾ ਮੁਖ ਕਾਰਨ ਧਰਤੀ ਉਪਰੋਂ ਹਰਿਆਲੀ ਦਾ ਦਿਨੋਂ ਦਿਨ ਘਟਣਾ ਹੈ। ਹਰਿਆਵਲ ਅਤੇ ਪੌਦੇ ਆਕਸੀਜਨ ਦਾ ਮੁਖ ਸਰੋਤ ਹਨ।
Read More
ਅਤੀ ਜ਼ਿਆਦਾ ਸ਼ਹਿਰੀਕਰਣ : ਇਕ ਗੰਭੀਰ ਸਮੱਸਿਆ
5 ਜੂਨ ਦਾ ਦਿਨ ਹਰ ਸਾਲ "ਵਿਸ਼ਵ ਵਾਤਾਵਰਣ ਦਿਵਸ" ਵਜੋਂ ਮਨਾਇਆ ਜਾਂਦਾ ਹੈ। ਵਾਤਾਵਰਣ ਸਬੰਧੀ ਆਮ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਸਭ ਤੋਂ ਪਹਿਲਾਂ 1973 ਵਿਚ ਇਹ ਦਿਨ ਮਨਾਇਆ ਗਿਆ। ਸਾਡੇ ਚੌਗਿਰਦੇ ਵਿਚ ਦਿਨੋਂ ਦਿਨ ਕਈ ਪ੍ਰਕਾਰ ਦਾ ਪ੍ਰਦੂਸ਼ਣ ਫੈਲ ਰਿਹਾ ਹੈ ਜਿਨਾਂ ਵਿਚ ਸਮੁੰਦਰੀ ਪ੍ਰਦੂਸ਼ਣ, ਵਧਦੀ ਅਬਾਦੀ, ਗਲੋਬਲ ਵਾਰਮਿੰਗ, ਸ਼ਹਿਰੀਕਰਣ ਨਾਲ ਜੁੜੀਆਂ ਸਮੱਸਿਆਵਾਂ ਤੇ ਕੁਦਰਤੀ ਸਰੋਤਾਂ ਵਿਚ ਫੈਲ ਰਹੀ ਆਲੂਦਗੀ ਸ਼ਾਮਿਲ ਹਨ। ਵਿਕਾਸ ਦੇ ਨਾਲ ਸ਼ਹਿਰੀ ਬਸਤੀਆਂ ਅਤੇ ਵਸੋਂ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਪਲਾਸਟਿਕ ਨਾਲ ਜੁੜਿਆ ਪ੍ਰਦੂਸ਼ਣ ਖ਼ਤਰਨਾਕ ਪੱਧਰ ਤੱਕ ਵੱਧ ਚੁੱਕਾ ਹੈ। ਇਸ ਵਾਰ ਵਿਸ਼ਵ ਵਾਤਾਵਰਣ ਦਿਵਸ ਦਾ ਥੀਮ ਹੈ, " Ending Plastic Pollution Globally".
Read More
ਪੰਜਾਬ ਵਿਚ ਨਸ਼ੇ ਦੀ ਅਲਾਮਤ
ਪਿਛਲੇ ਕੁਝ ਦਹਾਕਿਆਂ ਤੋਂ ਸਾਡਾ ਹੱਸਦਾ ਵਸਦਾ ਪੰਜਾਬ ਕਈ ਤਰਾਂ ਦੇ ਨਵੇਂ ਦੌਰ ਦੇ ਪ੍ਰਚੱਲਤ ਨਸ਼ਿਆਂ ਦਾ ਦੁਖਾਂਤ ਝੱਲ ਰਿਹਾ ਹੈ । ਇਨਾਂ ਵਿਚ ਰਸਾਇਣਕ ਨਸ਼ੇ ਵੀ ਹਨ ਜੋ ਅਜੋਕੀ ਜਵਾਨੀ ਨੂੰ ਘੁਣ ਵਾਂਗ ਖਾ ਰਹੇ ਹਨ। ਰੋਜ਼ ਨਸ਼ਿਆਂ ਦੇ ਓਵਰਡੋਜ਼ ਨਾਲ ਪਿੰਡ ਪਿੰਡ ਸ਼ਹਿਰ ਸ਼ਹਿਰ ਭਰ ਜਵਾਨੀ ਵਿਚ ਮੁੰਡੇ ਮੌਤ ਦੇ ਮੂੰਹ ਜਾ ਰਹੇ ਹਨ । ਪਿਛੇ ਬਚੇ ਪਰਿਵਾਰ ਕਰਜ਼ੇ ਅਤੇ ਬਰਬਾਦੀ ਦੀ ਤ੍ਰਾਸਦੀ ਵਿਚ ਜ਼ਿੰਦਗੀ ਕੱਟਣ ਲਈ ਰਹਿ ਜਾਂਦੇ ਹਨ । ਅੱਜ ਸਮੇਂ ਦੀਆਂ ਸਰਕਾਰਾਂ ਅਤੇ ਪਰਿਵਾਰਾਂ ਨੂੰ ਦਰਪੇਸ਼ ਸਭ ਤੋਂ ਵੱਡੀ ਚੁਨੌਤੀ ਨੌਜਵਾਨਾਂ ਤੇ ਬੱਚਿਆਂ ਨੂੰ ਇਸ ਭੈੜੀ ਵਾਦੀ ਦੀ ਮਾਰ ਤੋਂ ਬਚਾਉਣ ਦੀ ਹੈ |
Read More
ਵੀਰਤਾ ਅਤੇ ਕੁਰਬਾਨੀ ਦੀ ਅਦੁੱਤੀ ਮਿਸਾਲ : ਭਾਰਤੀ ਫੌਜ
ਸਰਹੱਦਾਂ ਉਪਰ ਤਇਨਾਤ ਸੁਰਿੱਖਿਆ ਬਲਾਂ ਦਾ ਗੌਰਵਸ਼ਾਲੀ ਇਤਿਹਾਸ ਸਾਨੂੰ ਦੇਸ਼ ਦੇ ਵੀਰ ਯੋਧਿਆਂ ਦੀਆਂ ਲਾਸਾਨੀ ਕੁਰਬਾਨੀਆਂ ਦੀ ਯਾਦ ਦਿਲਾਉਂਦਾ ਹੈ। ਆਜ਼ਾਦੀ ਤੋਂ ਬਾਦ 1971 ਦੀ ਜੰਗ ਦੇ ਨਤੀਜੇ ਵਜੋਂ ਦੁਨੀਆਂ ਦੇ ਨਕਸ਼ੇ ਉਪਰ ਇਕ ਨਵਾਂ ਰਾਸ਼ਟਰ ਉਭਰ ਕੇ ਆਇਆ- ਬੰਗਲਾ ਦੇਸ਼। ਇਸ ਲੜਾਈ ਵਿਚ ਭਾਰਤੀ ਸੈਨਿਕ ਬਲਾਂ ਨੇ ਇਕ ਫੈਸਲਾਕੁੰਨ ਜਿੱਤ ਹਾਸਿਲ ਕੀਤੀ, ਜਿਸ ਵਿਚ ਪਾਕਿਸਤਾਰ ਦੇ 93 ਹਜ਼ਾਰ ਜੰਗੀ ਕੈਦੀਆਂ ਨੂੰ ਕਬਜ਼ੇ ਲੈ ਲਿਆ ਗਿਆ। ਇਸ ਤਰਾਂ ਹੀ ਜੁਲਾਈ 1987 ਤੋਂ ਮਾਰਚ 1990 ਦੇ ਸਮੋਂ ਦੌਰਾਨ ਭਾਰਤੀ ਫੌਜ ਨੇ ਸ਼੍ਰੀ ਲੰਕਾ ਵਿਚ ਤਮਿਲ ਅੱਤਵਾਦੀਆਂ ਨਾਲ ਲੋਹਾ ਲਿਆ ਤੇ ਉਥੇ ਸ਼ਾਂਤੀ ਸਥਾਪਿਤ ਕੀਤੀ। 3 ਨਵੰਬਰ 1988 ਨੂੰ ਸਾਡੇ ਸੈਨਿਕ ਬਲਾਂ ਨੇ ਮਾਲਦੀਵ ਵਿਚ ਉਥੋਂ ਦੀ ਸਰਕਾਰ ਦਾ ਤਖ਼ਤਾ ਪਲਟਣ ਦੀ ਕੋਸ਼ਿਸ ਨੂੰ ਨਾਕਾਮ ਕੀਤਾ ਤੇ ਪੂਰੀ ਦੁਨੀਆਂ ਨੂੰ ਇਹ ਦਿਖਾ ਦਿਤਾ ਕਿ ਭਾਰਤੀ ਸੈਨਾ ਕਿੰਨੀ ਤੇਜ਼ੀ ਤੇ ਕੁਸ਼ਲਤਾ ਨਾਲ ਪ੍ਰਤੀਕ੍ਰਿਆ ਕਰਦੀ ਹੈ। ਸਾਨੂੰ ਆਪਣੀ ਸੈਨਿਕ ਸ਼ਕਤੀ ਉਪਰ ਮਾਣ ਹੈ। ਬਹਾਦਰੀ, ਕੁਰਬਾਨੀ, ਤੇ ਦ੍ਰਿੜਤਾ ਦੇ ਮੁਕਾਬਲੇ ਵਿਚ ਸੰਸਾਰ ਵਿਚ ਇਸਦਾ ਕੋਈ ਦੂਸਰਾ ਸਾਨੀ ਨਹੀਂ ਹੈ।
Read More
A.I ਦਾ ਰੋਜ਼ਮਰ੍ਹਾ ਜੀਵਨ ਵਿਚ ਵਾਧਾ
ਕ੍ਰਿਤ੍ਰਿਮ ਬੁੱਧੀ, ਜਾਂ A.I, ਹੌਲੀ-ਹੌਲੀ ਭਾਰਤ ਵਿਚ ਦੈਨਿਕ ਜੀਵਨ ਦਾ ਹਿੱਸਾ ਬਣ ਗਿਆ ਹੈ। ਇਹ ਸਾਡੀ ਅਜਿਹੇ ਤਰੀਕਿਆਂ ਨਾਲ ਮਦਦ ਕਰਦਾ ਹੈ ਜਿਨਾਂ ਨੂੰ ਅਸੀਂ ਹਮੇਸ਼ਾ ਨਹੀਂ ਵੇਖਦੇ। ਫੋਨਾਂ 'ਤੇ ਚਿਹਰੇ ਦੀ ਪਛਾਣ ਤੋਂ ਲੈ ਕੇ ਬਿਹਤਰ ਫਿਲਮ ਸਿਫਾਰਸ਼ਾਂ ਤੱਕ, ਸਧਾਰਨ ਸਵਾਲਾਂ ਦੇ ਜਵਾਬ ਦੇਣ ਵਾਲੇ ਵੌਇਸ ਅਸਿਸਟੈਂਟਸ ਤੋਂ ਲੈ ਕੇ ਟ੍ਰੈਫਿਕ ਜਾਮ ਤੋਂ ਬਚਣ ਵਿਚ ਮਦਦ ਕਰਨ ਵਾਲੀਆਂ ਐਪਸ ਤੱਕ, A.I ਨੇ ਆਪਣੀ ਜਗ੍ਹਾ ਬਣਾ ਲਈ ਹੈ। ਹੁਣ ਤਾਂ ਪੇਂਡੂ ਖੇਤਰਾਂ ਵਿਚ ਵੀ, ਕਿਸਾਨ A.I ਨਾਲ ਸੰਚਾਲਿਤ ਐਪਸ ਰਾਹੀਂ ਮੌਸਮ ਦੀ ਜਾਣਕਾਰੀ ਅਤੇ ਫਸਲ ਸਲਾਹ ਲੈਂਦੇ ਹਨ। ਪੰਜਾਬ ਦਾ ਇਕ ਛੋਟਾ ਜ਼ਮੀਨ ਮਾਲਕ ਹੁਣ ਮੀਂਹ ਦੀ ਭਵਿੱਖਬਾਣੀ ਕਰ ਸਕਦਾ ਹੈ, ਸਹੀ ਖਾਦ ਚੁਣ ਸਕਦਾ ਹੈ, ਅਤੇ ਜਾਣ ਸਕਦਾ ਹੈ ਕਿ ਉਸ ਦੀ ਫਸਲ ਲਈ ਸਭ ਤੋਂ ਵਧੀਆ ਕੀਮਤ ਕਿੱਥੇ ਮਿਲੇਗੀ।
Read More
ਭਾਰਤ ਵਿਚ ਕਾਰਗੋ ਸ਼ਿਪਿੰਗ, ਨਿਵੇਸ਼ ਅਤੇ ਵਿਕਾਸ ਦਾ ਦਾਇਰਾ
ਭਾਰਤ 7,500 ਕਿਲੋਮੀਟਰ ਤੋਂ ਵੱਧ ਫੈਲੇ ਆਪਣੇ ਵਿਸ਼ਾਲ ਅਤੇ ਗਤੀਸ਼ੀਲ ਤੱਟਰੇਖਾ ਦੇ ਨਾਲ, ਭੂਗੋਲਿਕ ਤੌਰ 'ਤੇ ਸਮੁੰਦਰੀ ਵਪਾਰ ਲਈ ਲੰਬੇ ਸਮੇਂ ਤੋਂ ਇਕ ਧੁਰਾ ਰਿਹਾ ਹੈ। ਪਰ ਜੋ ਕਦੇ ਇਕ ਸ਼ਾਂਤ ਤਾਕਤ ਵਜੋਂ ਸੀ, ਹੁਣ ਦੇਸ਼ ਦੀ ਆਰਥਿਕ ਤਰੱਕੀ ਦੇ ਇਕ ਥੰਮ ਵਜੋਂ ਉੱਭਰ ਰਿਹਾ ਹੈ। ਕਾਰਗੋ ਸ਼ਿਪਿੰਗ ਉਦਯੋਗ, ਜੋ ਅਕਸਰ ਪਿਛੋ ਕੰਮ ਕਰਦਾ ਹੈ, ਲੰਬੇ ਸਮੇਂ ਦੇ ਨਿਵੇਸ਼ ਅਤੇ ਰਾਸ਼ਟਰੀ ਵਿਕਾਸ ਲਈ ਦੇਸ਼ ਦੇ ਸਭ ਤੋਂ ਵੱਧ ਤਰੱਕੀ ਕਰਨ ਵਾਲੇ ਖੇਤਰਾਂ ਵਿਚੋਂ ਇਕ ਵਜੋਂ ਧਿਆਨ ਕੇਂਦਰਿਤ ਕਰ ਰਿਹਾ ਹੈ। ਮੁੰਬਈ ਅਤੇ ਚੇਨਈ ਦੀਆਂ ਭੀੜ-ਭੜੱਕੇ ਵਾਲੀਆਂ ਬੰਦਰਗਾਹਾਂ ਤੋਂ ਵਿਸ਼ਾਖਾਪਟਨਮ ਅਤੇ ਕੋਚੀ ਵਿਚ ਤੇਜ਼ੀ ਨਾਲ ਵਿਕਸਤ ਹੋ ਰਹੇ ਟਰਮੀਨਲਾਂ ਤੱਕ, ਇਕ ਸ਼ਾਂਤ ਤਬਦੀਲੀ ਚੱਲ ਰਹੀ ਹੈ - ਜੋ ਭਾਰਤ ਨੂੰ ਵਿਸ਼ਵ ਵਪਾਰ ਮਾਰਗਾਂ ਨਾਲ ਜੋੜ ਰਹੀ ਹੈ ਅਤੇ ਘਰੇਲੂ ਪ੍ਰਬੰਧਨ ਦੀ ਰੀੜ੍ਹ ਦੀ ਹੱਡੀ ਨੂੰ ਵੀ ਮਜ਼ਬੂਤ ਕਰ ਰਹੀ ਹੈ।
Read More