15 ਨਵੰਬਰ ਦਿਨ ਸ਼ੁਕਰਵਾਰ ਨੂੰ ਸੰਸਾਰ ਭਰ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
15 ਨਵੰਬਰ ਦਿਨ ਸ਼ੁਕਰਵਾਰ ਨੂੰ ਸੰਸਾਰ ਭਰ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਤਕਰੀਬਨ ਇਕ ਹਫ਼ਤੇ ਤੋਂ ਹਰ ਨਗਰ, ਸ਼ਹਿਰ ਤੇ ਕਸਬੇ ਵਿਚ ਸੰਗਤਾਂ ਵਲੋਂ ਪ੍ਰਭਾਤ ਫੇਰੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਥੇ ਅਸੀ ਉਨਾਂ ਦੇ ਸੱਚੇ ਸੁੱਚੇ ਜੀਵਨ ਨੂੰ ਯਾਦ ਕਰਦੇ ਹਾਂ, ਉਥੇ ਉਨਾਂ ਦੀਆਂ ਸਿਖਿਆਵਾਂ ਤੇ ਬਾਣੀ ਤੋਂ ਸੇਧ ਲੈਣ ਦੀ ਲੋੜ ਹੈ। ਅੱਜ ਅਸੀਂ ਜਿਸ ਯੁੱਗ ਵਿਚ ਜੀ ਰਹੇ ਹੈ ਤਾਂ ਕਿਸੇ ਹੱਦ ਤਕ ਗੁਰੂ ਸਾਹਿਬ ਦੀ ਪਵਿੱਤਰ ਰਚਨਾ “ਬਾਬਰ ਬਾਣੀ” ਅਤਿਅੰਤ ਸਾਰਥਿਕ ਤੇ ਅਜੋਕੇ ਹਾਲਾਤਾਂ ਉਪਰ ਟੁਕਦੀ ਜਾਪਦੀ ਹੈ। ਅਜਿਹੇ ਦੌਰ ਵਿਰ ਗੁਰੂ ਦੇ ਉਪਦੇਸ਼ ਸਮੁੱਚੀ ਮਾਨਵ ਜਾਤੀ ਲਈ ਸੱਚੇ ਮਾਰਗ ਦਰਸ਼ਨ ਹਨ।

ਗੁਰੂ ਨਾਨਕ ਦੇਵ ਜੀ ਦਾ ਦ੍ਰਿਸ਼ਟੀਕੋਣ ਜਾਤ ਪਾਤ ਰਹਿਤ ਸਮਾਜ ਦਾ ਸੀ। ਉਨਾਂ ਦਾ ਸੰਕਲਪ ਸੀ ਸਭਨਾ ਜੀਆ ਕਾ ਇਕ ਦਾਤਾ'', ਮਤਲਬ ਸਾਰੀ ਸ੍ਰਿਸ਼ਟੀ ਇੱਕ ਪ੍ਰਮਾਤਮਤਾ ਦੀ ਰਚਨਾ ਹੈ। ਰੱਬ ਨੇ ਸਭ ਨੂੰ ਇਕ ਸਮਾਨ ਪੈਦਾ ਕੀਤਾ ਹੈ। ਕੇਵਲ ਇਕ ਹੀ ਸਰਵ ਵਿਆਪਕ ਸਿਰਜਣਹਾਰ ਹੈ ਅਰਥਾਤ “ੴ ਸਤਿਨਾਮ”। ਸਮਾਨਤਾ ਦੀ ਇਹ ਭਾਵਨਾ ਗੁਰੂ ਨਾਨਕ ਦੇਵ ਜੀ ਦੀ ਸਪਸ਼ਟ ਮਾਨਤਾ ਨਾਲ ਸ਼ੁਰੂ ਹੋਈ ਸੀ ਕਿ ਹਿੰਦੂ ਤੇ ਮੁਸਲਮਾਨ ਵਿਚ ਕੋਈ ਭੇਦ ਨਹੀਂ ਹੈ। ਮੁਆਫ਼ੀ, ਧੀਰਜ, ਦਇਆ ਅਤੇ ਸਹਿਣਸ਼ੀਲਤਾ ਉਨਾਂ ਦੀਆਂ ਸਿਖਿਆਵਾਂ ਦਾ ਧੁਰਾ ਹਨ।
ਵਰਤਮਾਨ ਸਮੇਂ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹਰ ਮਨੁਖ ਲਈ ਸਹੀ ਮਾਰਗ ਦਰਸ਼ਨ ਹੋ ਸਕਦੀ ਹੈ। ਅੱਜ ਦੇ ਸਮੇਂ ਵਿਚ ਗੁੱਸਾ, ਈਰਖਾ, ਬੇਈਮਾਨੀ ਤੇ “ਕੂੜ ਪ੍ਰਧਾਨ” ਹੈ। ਇਨਸਾਨ ਹੀ ਦੁਸਰੇ ਇਨਸਾਨ ਦੀ ਜਾਨ ਦਾ ਦੁਸ਼ਮਣ ਬਣ ਚੁੱਕਾ ਹੈ। ਗੁਰੂ ਜੀ ਰਚਿਤ ਬਾਣੀ ਸ਼ਾਂਤੀ, ਸਹਿਣਸ਼ੀਲਤਾ ਤੇ ਸਮਰਪਣ ਦਾ ਸੰਦੇਸ਼ ਦਿੰਦੀ ਹੈ। ਅਸਮਾਨਤਾ ਜਾਂ ਨਾ-ਬਰਾਬਰੀ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ। ਗੁਰੂ ਨਾਨਕ ਜੀ ਦਾ ਮੂਲ ਉਪਦੇਸ਼ ਹੈ "ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ”। ਉਨਾਂ ਸੁਝਾਅ ਦਿਤਾ ਸੀ ਅਸੀਂ ਇਮਾਨਦਾਰੀ ਨਾਲ, ਮਿਹਨਤ ਕਰਕੇ ਕਮਾਈ ਕਰੀਏ ਅਤੇ ਇਸ ਕਮਾਈ ਨੂੰ ਲੋੜਵੰਦਾਂ ਨਾਲ ਸਾਂਝਾ ਕਰੀਏ। ਉਨਾਂ “ਦਸਵੰਧ” ਜਾਂ ਆਪਣੀ ਕਮਾਈ ਦਾ ਦਸਵਾਂ ਹਿੱਸਾ ਜ਼ਰੂਰਤਮੰਦ ਵਿਅਕਤੀਆਂ ਵਿਚ ਦਾਨ ਕਰਨ ਦੇ ਸੰਕਲਪ ਦੀ ਪੈਰਵੀ ਕੀਤੀ। “ਸੇਵਾ” ਵਜੋਂ ਜਾਣੀ ਜਾਂਦੀ ਮਨੁੱਖਤਾ ਦੀ ਨਿਰਸਵਾਰਥ ਸੇਵਾ ਸਿੱਖ ਧਰਮ ਦੀ ਸਿੱਖਿਆ ਦਾ ਕੇਂਦਰ ਹੈ।
ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਪਣੇ ਸਮੇਂ ਵਿਚ ਪ੍ਰਚੱਲਤ ਕੁਰੀਤੀਆਂ ਵਿਰੁੱਧ ਆਵਾਜ਼ ਚੁੱਕਣਾ ਇਕ ਕ੍ਰਾਂਤੀਕਾਰੀ ਕਦਮ ਸੀ। ਔਰਤਾਂ ਲਈ ਸਮਾਨਤਾ ਅਤੇ ਸਨਮਾਨ ਲਈ ਆਵਾਜ਼ ਬੁਲੰਦ ਕਰਨ ਵਾਲੇ ਪਹਿਲੇ ਸਮਾਜ ਸੁਧਾਰਕ ਸਨ। ਉਸ ਵੇਲੇ ਦੇ ਸਮਾਜ ਵਿਚ ਚਲ ਰਹੇ ਧਾਰਮਿਕ ਕਰਮ ਕਾਂਡਾਂ ਦਾ ਖੰਡਨ ਕੀਤਾ। ਕਾਇਨਾਤ ਵਿਚ ਆਪਣੇ ਆਪ ਹੋ ਰਹੀ ਸੁੰਦਰ ਆਰਤੀ ਦਾ ਜੋ ਵਰਨਣ ਹੈ, ਕਿਧਰੇ ਨਹੀਂ ਮਿਲਦਾ।
ਅੱਜ ਜਦੋਂ ਅਸੀਂ ਗੁਰੂ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਗੁਰਬਾਣੀ ਪੜ੍ਹ ਤੇ ਸਰਵਣ ਕਰ ਰਹੇ ਹਾਂ, ਸਾਨੂੰ ਉਨ੍ਹਾਂ ਦੀਆਂ ਸਿਖਿਆਵਾਂ ਤੇ ਚਲਣ ਦੀ ਸਖ਼ਤ ਜ਼ਰੂਰਤ ਹੈ। ਅੱਜ ਹਰ ਇਨਸਾਨ, ਪ੍ਰੇਸ਼ਾਨੀਆਂ ਅਤੇ ਆਪਾ-ਧਾਪੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਸਾਨੂੰ ਉਨ੍ਹਾਂ ਦੁਆਰਾ ਰਚਿਤ ਬਾਣੀ ਤੋਂ ਸੇਧ ਲੈਣ ਦੀ ਲੋੜ ਹੈ। ਉਨਾਂ ਦੀ ਰਚੀ ਬਾਣੀ ਦੀ ਇਕ ਸਤਰ ਊਪਰ ਵੀ ਜੇ ਅਸੀਂ ਅਮਲ ਕਰ ਲਈਏ ਤਾਂ ਸਾਡੀ ਜ਼ਿੰਦਗੀ ਬਦਲ ਸਕਦੀ ਹੈ।
ਸੁਰਿੰਦਰ ਪਾਲ ‘ਝੱਲ’ Ex IB(P)S
ਪ੍ਰਬੰਧਕੀ ਸੰਪਾਦਕ
ਪੈਗ਼ਾਮ-ਏ-ਜਗਤ