ਐਨ ਸੀ ਸੀ ਕੇਡਿਟਜ ਨੂੰ ਫਸਟ ਏਡ, ਸੀ ਪੀ ਆਰ ਟ੍ਰੇਨਿੰਗ ਕਰਵਾਈ ਜਾਵੇ- ਅਜੈ ਭਾਰਦਵਾਜ।

ਪਟਿਆਲਾ- ਪੰਜਾਬ ਏਅਰ ਫੋਰਸ ਐਨ ਸੀ ਸੀ ਬਟਾਲੀਅਨ ਦੇ ਕਮਾਡਿੰਗ ਅਫਸਰ ਅਜੈ ਭਾਰਦਵਾਜ ਨੇ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਐਨ ਸੀ ਸੀ ਕੇਡਿਟਜ ਦੇ ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ ਦੇ ਪ੍ਰਦਰਸ਼ਨਾਂ ਨੂੰ ਦੇਖਦੇ ਹੋਏ, ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਅਤੇ ਐਨ ਸੀ ਸੀ ਅਫਸਰ ਸੱਚਨਾ ਸ਼ਰਮਾ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਸਾਰੇ ਕੇਡਿਟਜ ਨੂੰ ਆਫ਼ਤ ਪ੍ਰਬੰਧਨ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ, ਅੱਗਾਂ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਜ਼ਰੂਰ ਕਰਵਾਉਣੀ ਜਾਣ, ਤਾਂ ਜ਼ੋ ਕੇਡਟਜ ਅਤੇ ਐਨ ਸੀ ਸੀ ਅਫਸਰ ਜੰਗਾਂ, ਆਪਦਾਵਾਂ ਅਤੇ ਘਟਨਾਵਾਂ ਸਮੇਂ ਪੀੜਤਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ ਸੈਕਿੰਡ ਲਾਈਨ ਆਫ਼ ਡਿਫੈਂਸ ਵਜੋਂ ਕਾਰਜ ਕਰਨ।

ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਕਮਾਡਿੰਗ ਅਫਸਰ ਕਮਾਡਿੰਗ ਅਫਸਰ ਭਾਰਦਵਾਜ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਵਿਦਿਆਰਥੀਆਂ, ਐਨ ਸੀ ਸੀ ਕੇਡਿਟਜ, ਸਕਾਊਟ ਗਾਈਡ ਅਤੇ ਐਨ ਐਸ ਐਸ ਵੰਲਟੀਅਰਾਂ ਨੂੰ ਸ੍ਰੀ ਕਾਕਾ ਰਾਮ ਵਰਮਾ ਜੀ, ਜ਼ੋ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਟ੍ਰੇਨਰ ਹਨ, ਅਤੇ ਭਾਰਤੀਯ ਰੈੱਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਵਲੋਂ ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ। 
  ਉਨ੍ਹਾਂ ਵਲੋਂ ਵਿਦਿਆਰਥੀਆਂ ਦੇ ਇਨ੍ਹਾਂ ਵਿਸ਼ਿਆਂ ਬਾਰੇ ਅੰਤਰ ਸਕੂਲ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਉਨ੍ਹਾਂ ਨੇ ਕਾਕਾ ਰਾਮ ਵਰਮਾ ਨੂੰ ਬੇਨਤੀ ਕੀਤੀ ਉਨ੍ਹਾਂ ਦੇ ਹਰੇਕ ਵਿਦਿਆਰਥੀ ਨੂੰ, 50-50 ਦੇ ਗਰੁੱਪ ਵਿੱਚ ਇਹ ਟ੍ਰੇਨਿੰਗ ਦਿੱਤੀ ਜਾਵੇ।      
ਕਾਕਾ ਰਾਮ ਵਰਮਾ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਸਾਰੇ ਸਕੂਲਾਂ ਅਤੇ ਐਨ ਐਸ ਐਸ ਅਤੇ ਐਨ ਸੀ ਸੀ ਕੈਂਪਾਂ ਵਿਖੇ ਵਿਦਿਆਰਥੀਆਂ ਨੂੰ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ ਹਨ। ਵੀਰ ਹਕੀਕਤ ਰਾਏ ਸਕੂਲ ਦੇ ਪ੍ਰਿੰਸੀਪਲ ਵਲੋਂ ਆਪਣੇ ਵਿਦਿਆਰਥੀਆਂ ਨੂੰ ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਦੀਆਂ ਟ੍ਰੇਨਿੰਗਾਂ ਕਰਵਾਉਣ ਲਈ ਹਮੇਸ਼ਾ ਸਹਿਯੋਗ ਦਿੱਤਾ ਜਾਂਦਾ ਹੈ। 
ਐਨ ਸੀ ਸੀ ਅਫਸਰ  ਸੱਚਨਾ ਸ਼ਰਮਾ ਨੇ ਸੀ ਓ ਸਾਹਿਬ, ਸਕੂਲ ਮੈਨੇਜਮੈਂਟ, ਆਪਣੇ ਪ੍ਰਿੰਸੀਪਲ ਮੈਡਮ ਅਤੇ ਕਾਕਾ ਰਾਮ ਵਰਮਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਐਨ ਸੀ ਸੀ ਕੇਡਿਟਜ ਵਲੋਂ ਸਾਲਾਨਾ ਕੈਂਪਾਂ ਵਿਖੇ ਵੀ ਦੂਸਰੇ ਕੇਡਿਟਜ ਤੋਂ ਚੰਗੇ ਪ੍ਰਦਰਸ਼ਨ ਕੀਤੇ ਜਾਂਦੇ ਹਨ।