ਅਤੀ ਜ਼ਿਆਦਾ ਸ਼ਹਿਰੀਕਰਣ : ਇਕ ਗੰਭੀਰ ਸਮੱਸਿਆ

5 ਜੂਨ ਦਾ ਦਿਨ ਹਰ ਸਾਲ "ਵਿਸ਼ਵ ਵਾਤਾਵਰਣ ਦਿਵਸ" ਵਜੋਂ ਮਨਾਇਆ ਜਾਂਦਾ ਹੈ। ਵਾਤਾਵਰਣ ਸਬੰਧੀ ਆਮ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਸਭ ਤੋਂ ਪਹਿਲਾਂ 1973 ਵਿਚ ਇਹ ਦਿਨ ਮਨਾਇਆ ਗਿਆ। ਸਾਡੇ ਚੌਗਿਰਦੇ ਵਿਚ ਦਿਨੋਂ ਦਿਨ ਕਈ ਪ੍ਰਕਾਰ ਦਾ ਪ੍ਰਦੂਸ਼ਣ ਫੈਲ ਰਿਹਾ ਹੈ ਜਿਨਾਂ ਵਿਚ ਸਮੁੰਦਰੀ ਪ੍ਰਦੂਸ਼ਣ, ਵਧਦੀ ਅਬਾਦੀ, ਗਲੋਬਲ ਵਾਰਮਿੰਗ, ਸ਼ਹਿਰੀਕਰਣ ਨਾਲ ਜੁੜੀਆਂ ਸਮੱਸਿਆਵਾਂ ਤੇ ਕੁਦਰਤੀ ਸਰੋਤਾਂ ਵਿਚ ਫੈਲ ਰਹੀ ਆਲੂਦਗੀ ਸ਼ਾਮਿਲ ਹਨ। ਵਿਕਾਸ ਦੇ ਨਾਲ ਸ਼ਹਿਰੀ ਬਸਤੀਆਂ ਅਤੇ ਵਸੋਂ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਪਲਾਸਟਿਕ ਨਾਲ ਜੁੜਿਆ ਪ੍ਰਦੂਸ਼ਣ ਖ਼ਤਰਨਾਕ ਪੱਧਰ ਤੱਕ ਵੱਧ ਚੁੱਕਾ ਹੈ। ਇਸ ਵਾਰ ਵਿਸ਼ਵ ਵਾਤਾਵਰਣ ਦਿਵਸ ਦਾ ਥੀਮ ਹੈ, " Ending Plastic Pollution Globally".

5 ਜੂਨ ਦਾ ਦਿਨ ਹਰ ਸਾਲ "ਵਿਸ਼ਵ ਵਾਤਾਵਰਣ ਦਿਵਸ" ਵਜੋਂ ਮਨਾਇਆ ਜਾਂਦਾ ਹੈ। ਵਾਤਾਵਰਣ ਸਬੰਧੀ ਆਮ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਸਭ ਤੋਂ ਪਹਿਲਾਂ 1973 ਵਿਚ ਇਹ ਦਿਨ ਮਨਾਇਆ ਗਿਆ। ਸਾਡੇ ਚੌਗਿਰਦੇ ਵਿਚ ਦਿਨੋਂ ਦਿਨ ਕਈ ਪ੍ਰਕਾਰ ਦਾ ਪ੍ਰਦੂਸ਼ਣ ਫੈਲ ਰਿਹਾ ਹੈ ਜਿਨਾਂ ਵਿਚ ਸਮੁੰਦਰੀ ਪ੍ਰਦੂਸ਼ਣ, ਵਧਦੀ ਅਬਾਦੀ, ਗਲੋਬਲ ਵਾਰਮਿੰਗ, ਸ਼ਹਿਰੀਕਰਣ ਨਾਲ ਜੁੜੀਆਂ ਸਮੱਸਿਆਵਾਂ ਤੇ ਕੁਦਰਤੀ ਸਰੋਤਾਂ ਵਿਚ ਫੈਲ ਰਹੀ ਆਲੂਦਗੀ ਸ਼ਾਮਿਲ ਹਨ। ਵਿਕਾਸ ਦੇ ਨਾਲ ਸ਼ਹਿਰੀ ਬਸਤੀਆਂ ਅਤੇ ਵਸੋਂ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਪਲਾਸਟਿਕ ਨਾਲ ਜੁੜਿਆ ਪ੍ਰਦੂਸ਼ਣ ਖ਼ਤਰਨਾਕ ਪੱਧਰ ਤੱਕ ਵੱਧ ਚੁੱਕਾ ਹੈ। ਇਸ ਵਾਰ ਵਿਸ਼ਵ ਵਾਤਾਵਰਣ ਦਿਵਸ ਦਾ ਥੀਮ ਹੈ, " Ending Plastic Pollution Globally".
ਅੱਜ ਅਸੀਂ ਆਪਣੇ ਚੌਗਿਰਦੇ ਵਿਚੋਂ ਹਰਿਆਲੀ, ਪਾਣੀ, ਖੇਤ ਅਤੇ ਪੰਛੀ ਖ਼ਤਮ ਹੁੰਦੇ ਵੇਖ ਰਹੇ ਹਾਂ । ਹਰੇ ਭਰੇ ਖੇਤਾਂ ਤੇ ਰੁਖਾਂ ਦੀਆਂ ਕਤਾਰਾਂ, ਬਾਗ ਬਗੀਚਿਆਂ ਦੀ ਥਾਂ ਅੰਬਰ ਛੂੰਹਦੀਆਂ ਕੰਕਰੀਟ ਦੀਆਂ ਇਮਾਰਤਾਂ, ਪੁੱਲ ਅਤੇ ਸੜਕਾਂ ਬਣ ਰਹੀਆਂ ਹਨ । ਵਿਕਾਸ ਦੇ ਨਾਂ ਉਪਰ ਕਇਨਾਤ ਉਜੜ ਰਹੀ ਹੈ । ਸ਼ਹਿਰੀਕਰਣ ਵਿਕਾਸ ਦੀ ਨਿਸ਼ਾਨੀ ਜ਼ਰੂਰ ਹੈ ਪਰ ਇਸ ਦੇ ਦੁਸ਼-ਪ੍ਰਭਾਵ ਵੀ ਨਕਾਰੇ ਨਹੀਂ ਜਾ ਸਕਦੇ। ਜੇਕਰ ਦੇਸ਼ ਵਿਚ ਵੱਧ ਸ਼ਹਿਰੀ ਅਬਾਦੀ ਵਾਲੇ ਰਾਜਾਂ ਦੀ ਗੱਲ ਕਰੀਏ ਤਾਂ ਗੋਆ ਪਹਿਲੇ ਨੰਬਰ ਉਪਰ ਆਉਂਦਾ ਹੈ ਜਿਥੋਂ ਦੀ ਲਗਭਗ 62.2% ਅਬਾਦੀ ਸ਼ਹਿਰੀ ਖੇਤਰ ਵਿਚ ਵਸੀ ਹੋਈ ਹੈ। 
ਉਸ ਤੋਂ ਬਾਦ ਤਮਿਲਨਾਡੂ ਅਤੇ ਕੇਰਲ ਰਾਜ ਹਨ ਜਿਥੋਂ ਦੀ ਕ੍ਰਮਵਾਰ 48.4% ਅਤੇ 47.7% ਅਬਾਦੀ ਸ਼ਹਿਰੀ ਹੈ। ਸ਼ਹਿਰੀਕਰਣ ਦੇਸ਼ ਦੇ ਵਿਕਾਸ ਦੀ ਨਿਸ਼ਾਨੀ ਹੈ ਇਸ ਦੇ ਮਾੜੇ ਪ੍ਰਭਾਵਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅੱਜ ਦੇ ਦੌਰ ਵਿਚ ਵੱਧ ਰਿਹਾ ਪ੍ਰਦੂਸ਼ਣ, ਜੰਗਲਾਂ ਦੀ ਕਟਾਈ, ਅਤੇ ਆਮ ਨਾਗਰਿਕਾਂ ਦੀ ਸਿਹਤ ਵਿਚ ਗਿਰਾਵਟ ਇਸ ਦੇ ਮੁਖ ਬੁਰੇ ਅਸਰ ਗਿਣੇ ਜਾ ਸਕਦੇ ਹਨ। ਸਾਡੇ ਦੇਸ਼ ਵਿਚ ਸ਼ਹਿਰਾਂ ਦੇ ਤੇਜ਼ੀ ਨਾਲ ਵਿਕਸਿਤ ਹੋਣ ਦੀ ਵਜ੍ਹਾ ਨਾਲ ਹਵਾ ਵਿਚ ਪ੍ਰਦੂਸ਼ਣ ਵਧੀਆ ਹੈ ਅਤੇ ਹਰਿਆਲੀ ਵਿਚ ਦਿਨੋਂ ਦਿਨ ਕਮੀ ਆ ਰਹੀ ਹੈ ।
ਅੱਜ ਅਸੀਂ ਵੇਖ ਰਹੇ ਹਾਂ ਕਿ ਸ਼ਹਿਰਾਂ ਦੇ ਚੌਗਿਰਦੇ ਵਿਚ ਫੈਲੇ ਖੇਤ ਜੰਗਲ ਖਤਮ ਹੋ ਰਹੇ ਹਨ। ਛੋਟੇ ਛੋਟੇ ਕਸਬਿਆਂ ਅਤੇ ਪਿੰਡਾਂ ਦੇ ਦੁਆਲੇ ਦੀਆਂ ਜ਼ਮੀਨਾਂ ਵਿਚ ਕਲੋਨੀਆਂ ਵਸਾਈਆਂ ਜਾ ਰਹੀਆਂ ਹਨ । ਜੇ ਸ਼ਹਿਰੀਕਰਣ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਇਸ ਦੇ ਮੁਖ ਕਾਰਨ, ਉਦਯੋਗੀਕਰਣ, ਵਪਾਰੀਕਰਣ, ਸਮਾਜਿਕ ਲਾਭ ਅਤੇ ਸਹੂਲਤਾਂ, ਰੁਜ਼ਗਾਰ ਦੇ ਬਿਹਤਰ ਮੌਕੇ ਅਤੇ ਰਹਿਣ ਸਹਿਣ ਦੇ ਬਦਲਾਅ ਮੰਨੇ ਜਾ ਸਕਦੇ ਹਨ। ਰੁਜ਼ਗਾਰ ਦੇ ਵਧੀਆ ਮੌਕੇ ਹੋਣ ਕਾਰਨ ਅੱਜ ਪੇਂਡੂ ਲੋਕ ਵੀ ਸ਼ਹਿਰਾਂ ਵਲ ਹਿਜਰਤ ਕਰ ਰਹੇ ਹਨ,  ਭਾਵੇਂ ਕਿ ਉਨਾਂ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਿਹਾਤੀ ਖੇਤਰਾਂ ਦੇ ਮੁਕਾਬਲੇ ਸ਼ਹਿਰੀ ਇਲਾਕਿਆਂ ਵਿਚ ਵਪਾਰ ਜਾਂ ਕਾਰੋਬਾਰ ਦੇ ਵਧੀਆ ਮੌਕੇ ਮਿਲਦੇ ਹਨ । 
ਵਧੀਆ ਵਿਦਿਅਕ ਸਹੂਤਰਾਂ, ਉਚਾ ਜੀਵਨ ਪੱਧਰ, ਚੰਗੀ ਸਾਫ਼ ਸਫ਼ਾਈ, ਰਿਹਾਇਸ਼, ਚੰਗੀ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ, ਮਨੋਰੰਜਨ ਦੇ ਅਤੀ ਆਧੁਨਿਕ ਸਾਧਨ ਵੀ ਸ਼ਹਿਰੀ ਜੀਵਨ ਪ੍ਰਤੀ ਆਕਰਸ਼ਣ ਪੈਦਾ ਕਰਦੇ ਹਨ । ਜੇ ਅਸੀਂ ਆਪਣੇ ਸੂਬੇ ਪੰਜਾਬ ਦੀ ਗਲ ਕਰੀਏ ਤਾਂ ਇਥੇ 1970 ਤੋਂ ਬਾਦ ਸ਼ਹਿਰੀ ਇਲਾਕਿਆਂ ਦਾ ਤੇਜੀ ਨਾਲ ਨਿਰਮਾਣ ਅਤੇ ਵਿਕਾਸ ਹੋਇਆ ਹੈ। 2011 ਦੀ ਜਨਗਣਨਾ ਅਨੁਸਾਰ ਰਾਜ ਦੀ ਕੁਲ ਵਸੋਂ ਦਾ 37.52% ਹਿੱਸਾ ਸ਼ਹਿਰੀ ਇਲਾਕਿਆਂ ਵਿਚ ਆ ਵਸਿਆ ਹੈ। ਇਸ ਵਿਕਾਸ ਜਾਂ ਵਾਧੇ ਦੇ ਮੁਖ ਕਾਰਨ ਉਦਯੋਗੀਕਰਨ, ਅਧਾਰਭੂਤ ਢਾਂਚੇ ਵਿਚ ਵਿਕਾਸ ਅਤੇ ਸਰਕਾਰੀ ਨੀਤੀਆਂ ਨੂੰ ਮੰਨਿਆ ਜਾ ਸਕਦਾ ਹੈ।
ਇਹ ਪ੍ਰਚਲਨ ਰਾਸ਼ਟਰੀ ਔਸਤ ਦਰ ਤੋਂ ਜ਼ਿਆਦਾ ਹੈ। ਤੇਜ਼ੀ ਨਾਲ ਵਧ ਰਿਹਾ ਸ਼ਹਿਰੀਕਰਨ ਜਿਥੋਂ ਵਧੀਆ ਰੁਜ਼ਗਾਰ ਦੇ ਮੌਕੇ ਪੈਦਾ ਕਰਦਾ ਹੈ ਉਥੇ ਇਸ ਨਾਲ ਜੁੜੀਆਂ ਸਮੱਸਿਆਵਾਂ ਵੀ ਹਨ। ਅੱਜ ਦੇ ਦੌਰ ਵਿਚ ਆਵਾਯਾਈ ਵਿਚ ਰੁਕਾਵਟਾਂ, ਪਾਣੀ ਤੇ ਰਿਹਾਇਸ਼ ਦੀ ਕਮੀ ਸ਼ਹਿਰੀ ਜੀਵਨ ਦੀਆਂ ਅਲਮਤਾਂ ਹਨ । ਭਾਵੇਂ ਸ਼ਹਿਰੀ ਵਿਕਾਸ ਕਈ ਤਰਾਂ ਦੇ ਆਰਥਿਕ ਲਾਭ ਪ੍ਰਦਾਨ ਕਰਦਾ ਹੈ, ਪਰ ਇਸ ਦੇ ਨਾਲ ਖੇਤੀ ਯੋਗ ਭੂਮੀ ਘਟਦੀ ਹੈ । ਰਵਾਇਤੀ ਦਿਹਾਤੀ ਕਿੱਤੇ ਅਤੇ ਹੁਨਰ ਖ਼ਤਮ ਹੁੰਦਾ ਹੈ । ਹੋਰ ਰਾਜਾਂ ਦੇ ਮੁਕਾਬਲੇ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਚੰਗੀ ਹੋਣ ਕਰਕੇ ਲੋਕਾਂ ਵਿਚ ਸ਼ਹਿਰਾਂ ਵਿਚ ਜਾ ਕੇ ਵਸਣ ਦਾ ਰੁਝਾਨ ਕਾਫ਼ੀ ਵਧਿਆ ਹੈ।
 ਇਥੇ ਸ਼ਹਿਰੀਕਰਣ ਨੇ ਕਈ ਸਮੱਸਿਆਵਾਂ ਨੂੰ ਵੀ ਜਨਮ ਦਿਤਾ ਹੈ ਜਿਨਾਂ ਵਿਚ ਰਿਹਾਇਸ਼ ਦੀ ਕਮੀ,  ਝੁੱਗੀ ਝੌਂਪੜੀਆਂ ਦਾ ਫੈਲਾਅ, ਜਨਤਕ ਸਹੂਲਤਾਂ ਵਿਚ ਕਮੀ, ਅਣਅਧਿਕਾਰਿਤ ਵਿਕਾਸ, ਵਿਗੜਦਾ ਸ਼ਹਿਰੀ ਵਾਤਾਵਰਣ ਤੇ ਆਵਾਜਾਈ ਤੇ ਵਧੀਆ ਸਿਹਤ ਸਹੂਲਤਾਂ ਦੀ ਘਾਟ ਸ਼ਾਮਿਲ ਹਨ । ਅੱਜ ਸਾਡੇ ਸੂਬੇ ਦੀ ਹਾਲਤ ਇਹ ਹੈ ਕਿ ਇਥੇ ਵਾਹੀ ਯੋਗ ਜ਼ਮੀਨ ਸੁੰਗੜ ਰਹੀ ਹੈ। ਸ਼ਹਿਰ ਅਤੇ ਉਦਯੋਗ ਫੈਲ ਰਹੇ ਹਨ, ਖੇਤੀਬਾੜੀ ਵਾਲਾ ਰਕਬਾ ਗ਼ੈਰ ਕਾਸ਼ਤਕਾਰੀ ਵਾਲੇ ਕੰਮਾਂ ਲਈ ਵਰਤਿਆ ਜਾ ਰਿਹਾ ਹੈ । ਇਸ ਤਰਾਂ ਪੰਜਾਬ ਵਿਚ ਜੰਗਲ ਖ਼ਤਮ ਹੋਣ ਦੀ ਕਗਾਰ 'ਤੇ ਹਨ ਅਜ ਇਥੇ ਸਿਰਫ਼ 3.67% ਰਕਬਾ ਜੰਗਲਾਂ ਹੇਠ ਹੈ ਜਦਕਿ ਦੇਸ਼ ਵਿਚ 21.71% ਹੈ।
ਦਿਨੋਂ ਦਿਨ ਖ਼ਤਮ ਹੋ ਰਹੇ ਜੰਗਲ ਕਈ ਤਰਾਂ ਦੀਆਂ ਸਮੱਸਿਆਵਾਂ ਪੈਦਾ ਕਰ ਰਹੇ ਹਨ। ਇਸ ਦੇ ਘਟਣ ਨਾਲ ਕਈ ਪਛੂ ਤੇ ਪੰਛੀਆਂ ਦੀਆਂ ਕਈ ਪ੍ਰਜਾਤੀਆਂ ਘਟ ਜਾਂ ਅਲੋਪ ਹੋ ਰਹੀਆਂ ਹਨ।
ਅੱਜ ਸਮੋਂ ਦੀ ਲੋੜ ਹੈ ਕਿ ਅਸੀਂ ਵਿਕਾਸ ਦੇ ਨਾਂ ਉਪਰ ਕੁਦਰਤੀ ਸਰੋਤਾਂ ਦਾ ਨੁਕਸਾਨ ਨਾ ਕਰੀਏ। ਕੰਕਰੀਟ ਦੇ ਜੰਗਲ ਉਸਾਰਨ ਨਾਲ ਹਰਿਆਈ, ਹਵਾ, ਪਾਣੀ ਤੇ ਭੂਮੀ ਨੂੰ ਖ਼ਤਮ ਨਾ ਕਰੀਏ।
" ਪਿੰਡ ਜਿਨਾਂ ਦੇ ਗੱਡੇ ਚੱਲਣ, ਹੁਕਮ ਅਤੇ ਸਰਦਾਰੀ,
ਸ਼ਹਿਰ 'ਚ ਆਕੇ ਬਣ ਜਾਂਦੇ ਨੇ ਬੱਸ ਦੀ ਇਕ ਸਵਾਰੀ।"  ---------------ਡਾ: ਸੁਰਜੀਤ ਪਾਤਰ
 

- ਦਵਿੰਦਰ ਕੁਮਾਰ

- ਦਵਿੰਦਰ ਕੁਮਾਰ