ਵੀਰਤਾ ਅਤੇ ਕੁਰਬਾਨੀ ਦੀ ਅਦੁੱਤੀ ਮਿਸਾਲ : ਭਾਰਤੀ ਫੌਜ
ਸਰਹੱਦਾਂ ਉਪਰ ਤਇਨਾਤ ਸੁਰਿੱਖਿਆ ਬਲਾਂ ਦਾ ਗੌਰਵਸ਼ਾਲੀ ਇਤਿਹਾਸ ਸਾਨੂੰ ਦੇਸ਼ ਦੇ ਵੀਰ ਯੋਧਿਆਂ ਦੀਆਂ ਲਾਸਾਨੀ ਕੁਰਬਾਨੀਆਂ ਦੀ ਯਾਦ ਦਿਲਾਉਂਦਾ ਹੈ। ਆਜ਼ਾਦੀ ਤੋਂ ਬਾਦ 1971 ਦੀ ਜੰਗ ਦੇ ਨਤੀਜੇ ਵਜੋਂ ਦੁਨੀਆਂ ਦੇ ਨਕਸ਼ੇ ਉਪਰ ਇਕ ਨਵਾਂ ਰਾਸ਼ਟਰ ਉਭਰ ਕੇ ਆਇਆ- ਬੰਗਲਾ ਦੇਸ਼। ਇਸ ਲੜਾਈ ਵਿਚ ਭਾਰਤੀ ਸੈਨਿਕ ਬਲਾਂ ਨੇ ਇਕ ਫੈਸਲਾਕੁੰਨ ਜਿੱਤ ਹਾਸਿਲ ਕੀਤੀ, ਜਿਸ ਵਿਚ ਪਾਕਿਸਤਾਰ ਦੇ 93 ਹਜ਼ਾਰ ਜੰਗੀ ਕੈਦੀਆਂ ਨੂੰ ਕਬਜ਼ੇ ਲੈ ਲਿਆ ਗਿਆ। ਇਸ ਤਰਾਂ ਹੀ ਜੁਲਾਈ 1987 ਤੋਂ ਮਾਰਚ 1990 ਦੇ ਸਮੋਂ ਦੌਰਾਨ ਭਾਰਤੀ ਫੌਜ ਨੇ ਸ਼੍ਰੀ ਲੰਕਾ ਵਿਚ ਤਮਿਲ ਅੱਤਵਾਦੀਆਂ ਨਾਲ ਲੋਹਾ ਲਿਆ ਤੇ ਉਥੇ ਸ਼ਾਂਤੀ ਸਥਾਪਿਤ ਕੀਤੀ। 3 ਨਵੰਬਰ 1988 ਨੂੰ ਸਾਡੇ ਸੈਨਿਕ ਬਲਾਂ ਨੇ ਮਾਲਦੀਵ ਵਿਚ ਉਥੋਂ ਦੀ ਸਰਕਾਰ ਦਾ ਤਖ਼ਤਾ ਪਲਟਣ ਦੀ ਕੋਸ਼ਿਸ ਨੂੰ ਨਾਕਾਮ ਕੀਤਾ ਤੇ ਪੂਰੀ ਦੁਨੀਆਂ ਨੂੰ ਇਹ ਦਿਖਾ ਦਿਤਾ ਕਿ ਭਾਰਤੀ ਸੈਨਾ ਕਿੰਨੀ ਤੇਜ਼ੀ ਤੇ ਕੁਸ਼ਲਤਾ ਨਾਲ ਪ੍ਰਤੀਕ੍ਰਿਆ ਕਰਦੀ ਹੈ। ਸਾਨੂੰ ਆਪਣੀ ਸੈਨਿਕ ਸ਼ਕਤੀ ਉਪਰ ਮਾਣ ਹੈ। ਬਹਾਦਰੀ, ਕੁਰਬਾਨੀ, ਤੇ ਦ੍ਰਿੜਤਾ ਦੇ ਮੁਕਾਬਲੇ ਵਿਚ ਸੰਸਾਰ ਵਿਚ ਇਸਦਾ ਕੋਈ ਦੂਸਰਾ ਸਾਨੀ ਨਹੀਂ ਹੈ।

ਕਾਰਗਿਲ ਯੁੱਧ ਜੋ ਮਈ 1999 ਤੋਂ ਜੁਲਾਈ 1999 ਵਿਚਕਾਰ ਹੋਇਆ ਉਸ ਵਿਚ ਪਾਕਿਸਤਾਨੀ ਹਥਿਆਰਬੰਦ ਘੁਸਪੈਠੀਆਂ ਨੂੰ ਮੂੰਹ ਤੋੜ ਜੁਆਬ ਦਿਤਾ ਗਿਆ । 3 ਮਈ 1999 ਨੂੰ ਇਹ ਸਪਸ਼ਟ ਹੋ ਚੁਕਾ ਸੀ ਕਿ ਦਰਾਸ ਤੇ ਇਸ ਦੀਆਂ ਲਾਗਲੀਆਂ ਉਚੀਆਂ ਚੋਟੀਆਂ ਓਪਰ ਪਾਕਿਸਤਾਨੀ ਘੁਸਪੈਠੀਆਂ ਨੇ ਆਪਣੇ ਪੱਕੇ ਟਿਕਾਣੇ ਬਣਾ ਲਏ ਸਨ । ਇਨਾਂ ਵਿਚ ਪਾਕਿਸਤਾਨੀ ਫੋਜ ਦੇ ਨਿਯਮਤ ਦਸਤੇ ਵੀ ਸ਼ਾਮਿਲ ਸਨ, ਜਿਨ੍ਹਾਂ ਦੀ ਕੋਸ਼ਿਸ਼ ਕੰਟਰੋਲ ਰੇਖਾ ਨੂੰ ਬਦਲਣ ਦੀ ਸੀ। ਭਾਰਤ ਭਾਵੇਂ ਕਈ ਦੇਸ਼ਾਂ ਨਾਲ ਆਪਣੀਆਂ ਸਰਹੱਦਾਂ ਸਾਂਝੀਆਂ ਕਰਦਾ ਹੈ ਪਰ ਮੁੱਖ ਤੌਰ ਤੇ ਟਕਰਾਅ ਪਾਕਿਸਤਾਨ ਤੇ ਚੀਨ ਨਾਲ ਰਿਹਾ ਹੈ।
1999 ਵਿਚ ਹੋਏ ਕਾਰਗਿਲ ਯੁੱਧ ਦਾ ਮੁੱਖ ਕਾਰਨ ਪਾਕਿਸਤਾਨੀ ਫੌਜ ਵਲੋਂ ਭਾਰਤ ਦੀਆਂ ਅਗਲੀਆਂ ਚੋਦੀਆਂ ਉਪਰ ਕਬਜ਼ਾ ਕਰਨਾ ਸੀ। ਘੁਸਪੈਠੀਆਂ ਨੂੰ ਖਦੇੜਣ ਤੇ ਨਜਾਇਜ਼ ਕਬਜੇ ਨੂੰ ਮੁਕਤ ਕਰਵਾਉਣ ਲਈ ਭਾਰਤ ਨੇ ਓਪਰੇਸ਼ਨ ਵਿਜੇ ਸ਼ੁਰੂ ਕੀਤਾ । ਸਾਡੀ ਫੌਜ ਨੇ ਸ਼ਾਨਦਾਰ ਸਫ਼ਲਤਾ ਹਾਸਿਲ ਕੀਤੀ । ਸਾਡਾ ਦੇਸ਼ ਸ਼ੁਰੂਆਤੀ ਸਮੇਂ ਤੋਂ ਹੀ ਜੰਗਾਂ ਤੇ ਸੰਘਰਸ਼ ਦਾ ਸ਼ਿਕਾਰ ਰਿਹਾ ਹੈ ।
ਹਾਲਾਂਕਿ ਭਾਰਤੀ ਫੌਜ ਨੇ ਆਜ਼ਾਦੀ ਤੋਂ ਬਾਦ ਲੜੇ ਹਰ ਯੁੱਧ ਵਿਚ ਕੁਰਬਾਨੀ ਅਤੇ ਦੇਸ਼ਭਗਤੀ ਦੇ ਲਾਸਾਨੀ ਮਿਸਾਲ ਪੇਸ਼ ਕੀਤੀ ਹੈ । ਪਰ ਜੰਗ ਕਦੇ ਵੀ ਖੁਸ਼ੀ ਲੈ ਕੇ ਨਹੀਂ ਆਉਂਦੀ ਹੈ। ਕਾਰਗਿਲ ਯੁੱਧ ਤੋਂ ਬਾਦ, ਇਸ ਵਿਚ ਸ਼ਹੀਦ ਹੋਏ ਅਫਸਰਾਂ ਤੇ ਜਵਾਨਾਂ ਦੇ ਪਰਿਵਾਰਾਂ ਨੂੰ ਮਿਲਣ ਦਾ ਮੈਨੂੰ ਮੌਕਾ ਮਿਲਿਆ । ਇਹ ਕੌੜੀ ਸਚਾਈ ਹੈ ਕਿ ਜੰਗ ਕਦੇ ਕਿਸੇ ਦੇਸ਼ ਜਾਂ ਇਸ ਦੇ ਲੋਕਾਂ ਜਾਂ ਸੈਨਿਕਾਂ ਲਈ ਖੁਸ਼ੀ ਲੈ ਕੇ ਨਹੀਂ ਆਉਂਦੀ। ਕਾਰਗਿਲ ਯੁੱਧ ਵਿਚ ਸ਼ਹੀਦ ਹੋਣ ਵਾਲੇ ਜਵਾਨ ਅਤੇ ਅਫਸਰ ਭਰ ਜਵਾਨੀ ਵਿਚ ਦੁਨੀਆਂ ਤੋਂ ਚਲੇ ਗਏ। ਇਸ ਲੜਾਈ ਵਿਚ ਪਾਲਮਪੁਰ ਦੇ ਸ਼ਹੀਦ ਕੈਪਟਨ ਸੌਰਭ ਕਾਲੀਆ ਦੇ ਘਰ ਜਾਣ ਦਾ ਮੈਨੂੰ ਮਿਲਿਆ ਜੋ ਮਹਿਜ਼ 22 ਸਾਲ ਦੀ ਉਮਰ ਵਿਚ ਦੇਸ਼ ਲਈ ਕੁਰਬਾਨ ਹੋ ਗਏ।
ਓਨਾਂ ਦੇ ਪਰਿਵਾਰ ਨੇ ਕੈਪਟਨ ਕਾਲੀਆ ਦੀ ਯਾਦ ਵਿਚ ਉਨਾਂ ਦੀ ਹਰ ਚੀਜ਼ ਜੋ ਆਖਰੀ ਵਕਤ ਉਨਾਂ ਦੇ ਕੋਲ ਸੀ, ਨੂੰ ਸੰਭਾਲ ਕੇ ਘਰ ਵਿਚ ਹੀ ਇਕ ਮਿਊਜ਼ੀਅਮ ਵਿਚ ਸਜਾ ਕੇ ਰੱਖਿਆ ਹੋਇਆ ਹੈ। ਕੈਪਟਨ ਸੌਰਭ ਕਾਲੀਆ ਕਾਰਗਿਲ ਯੁੱਧ ਵਿਚ ਮਾਰੇ ਜਾਣ ਵਾਲੇ ਪਹਿਲੇ ਭਾਰਤੀ ਫੌਜੀ ਅਧਿਕਾਰੀ ਸਨ । ਉਨਾਂ ਨੂੰ ਪਾਕਿਸਤਾਨੀ ਫੌਜ ਨੇ ਪੰਜ ਹੋਰ ਸੈਨਿਕਾਂ ਨਾਲ ਗਸ਼ਤ ਕਰਦੇ ਸਮੋਂ ਫੜ ਲਿਆ ਸੀ ਅਤੇ 22 ਦਿਨ ਤੱਕ ਅਣਮਨੁੱਖੀ ਤਸ਼ੱਦਦ ਕਰਕੇ ਬੜੀ ਬੇਰਹਮੀ ਨਾਲ ਸ਼ਹੀਦ ਕੀਤਾ ਸੀ । ਉਨਾਂ ਦੇ ਪਿਤਾ ਡਾ: ਨਰਿੰਦਰ ਕਾਲੀਆ ਜੀ ਨੇ ਨਿਆਂ ਲਈ ਅੰਤਰਰਾਸ਼ਟਰੀ ਪੱਧਰ ਹੱਕ ਲੜਾਈ ਲੜੀ।
ਇਨ੍ਹੀ ਦਿਨੀਂ ਭਾਰਤ ਸਰਕਾਰ ਵਲੋਂ ਚਲਾਏ ਗਏ "ਉਪਰੇਸ਼ਨ ਸਿੰਧੂਰ" ਦੀ ਸਫ਼ਲਤਾ ਤੋਂ ਬਾਦ ਮੀਡੀਆ ਵਿਚ ਕੁਝ ਰਾਜਨੀਤਕ ਨੇਤਾਵਾਂ ਤੇ ਆਮ ਲੋਕਾਂ ਦੀਆਂ ਨੀਵੇਂ ਪੱਧਰ ਦੀਆਂ ਟਿੱਪਣੀਆਂ ਪੜ੍ਹਨ ਸੁਨਣ ਨੂੰ ਮਿਲ ਰਹੀਆਂ ਹਨ । ਇਨਾਂ ਦਾ ਪੂਰੇ ਦੇਸ਼ ਦੇ ਮਨੋਬਲ ਉਪਰ ਪ੍ਰਤੀਕੂਲ ਪ੍ਰਭਾਵ ਪੈਂਦਾ ਹੈ । ਅਸੀਂ ਸਾਰੇ ਜਾਣਦੇ ਹਾਂ ਕਿ – 50 ਤੋ +50 ਡਿਗਰੀ ਸੈਲਸੀਅਸ ਤੱਕ ਦੇ ਅਤਿਅੰਤ ਭਿਆਨਕ ਹਾਲਾਤਾਂ ਵਿਚ ਦੇਸ਼ ਦੀ ਸੇਵਾ ਕਰਨ ਵਾਲੇ ਸੂਰਵੀਰ ਸਰਹੱਦਾਂ ਉਪਰ ਸਿਰਫ ਤਨਖ਼ਾਹ ਲਈ ਤਾਇਨਾਤ ਨਹੀਂ ਹਨ। ਉਨਾਂ ਦੇ ਦਿਲ ਵਿਚ ਦੇਸ਼ ਹਿੱਤ ਲਈ ਕੁਰਬਾਨੀ ਦਾ ਜਜ਼ਬਾ ਹੈ । ਅਸੀਂ ਇਹ ਵੀ ਵੇਖਦੇ ਹਾਂ ਕਿ ਪਿਛਲੇ ਦਹਾਕਿਆਂ ਵਿਚ ਸ਼ਹੀਦ ਜਵਾਨ ਅਤੇ ਅਫ਼ਸਰ ਇਕਲੌਤੇ ਪੁਤਰ ਜਾਂ ਧੀਆਂ ਸਨ। ਕੁਝ ਅਫ਼ਸਰ ਆਪਣੀ ਤੀਜੀ ਚੌਖੀ ਪੀੜ੍ਹੀ ਤੋਂ ਫੌਜ ਵਿਚ ਆਏ ਹਨ ।
ਉਨਾਂ ਨੂੰ ਤੇ ਉਨਾਂ ਦੇ ਪਰਿਵਾਰਾਂ ਨੂੰ ਇਸ ਸੇਵਾ ਦੀਆਂ ਦੁਸ਼ਵਾਰੀਆਂ ਬਾਰੇ ਚੰਗੀ ਤਰਾਂ ਜਾਣਕਾਰੀ ਹੋਣ ਦੇ ਬਾਵਜ਼ੂਦ ਉਨਾਂ ਨੇ ਇਹ ਦੇਸ਼ ਸੇਵਾ ਦਾ ਰਸਤਾ ਚੁਣਿਆ। ਸਾਡੇ ਸੈਨਿਕ ਜੰਗ ਸਮੋਂ ਜਾਂ ਹੋਰ ਅੰਦਰੂਨੀ ਖ਼ਤਰਿਆਂ ਸਮੋਂ ਦੇਸ ਵਾਸੀਆਂ ਨਾਲ ਹਮੇਸ਼ਾ ਚਟਾਨ ਦੀ ਤਰਾਂ ਖੜ੍ਹੇ ਹੁੰਦੇ ਹਨ। ਜਦੋਂ ਵੀ ਦੇਸ਼ ਵਿਚ ਜਾਂ ਕਿਸੇ ਗੁਆਂਢੀ ਮਿੱਤਰ ਮੁਲਕ ਵਿਚ ਕੋਈ ਕੁਦਰਤੀ ਆਫ਼ਤ ਆਈ ਹੈ ਤਾਂ ਸਾਡੀਆਂ ਫੋਜਾਂ ਨੇ ਇਕ ਆਖਰੀ ਉਮੀਦ ਦੇ ਤੌਰ ਤੇ ਪਹੁੰਚ ਕੇ ਲੋਕਾਂ ਨੂੰ ਰਾਹਤ ਅਤੇ ਜ਼ਿੰਦਗੀ ਦਿਤੀ ਹੈ। ਸਚਮੁੱਚ ਭਾਰਤੀ ਫੌਜ ਹਿੰਮਤ ਅਤੇ ਨਿਰਸਵਾਰਥ ਭਾਵਨਾ ਦਾ ਇਕ ਜ਼ਿੰਦਾ ਜਾਗਦਾ ਪ੍ਰਤੀਕ ਹੈ ਜੋ ਦੇਸ਼ ਦੀਆਂ ਸਰਹੱਦਾਂ ਉਪਰ ਦਿਨ ਰਾਤ ਪਹਿਰਾ ਦੇ ਕੇ ਸਾਡੀ ਸੁਰੱਖਿਆ ਤੇ ਚੈਨ ਦੀ ਨੀਂਦ ਨੂੰ ਯਕੀਨੀ ਬਣਾਉਂਦੀ ਹੈ।
ਇਤਿਹਾਸ ਗਵਾਹ ਹੈ, ਭਾਰਤੀ ਫੌਜ ਨੇ ਹਮੇਸ਼ਾ ਅਨੁਸ਼ਾਸਨ ਤੇ ਫਰਜ਼ਾਂ ਪ੍ਰਤੀ ਅਟੁੱਟ ਵਚਨ ਬੱਧਤਾ ਦਿਖਾਈ ਹੈ। ਆਉ ਕਾਰਗਿਲ ਯੁੱਧ ਵਿਚ ਸ਼ਹੀਦ ਕੈਪਟਨ ਵਿਕਰਨ ਬੱਤਰਾ ਦੇ ਪ੍ਰਣ ਨੂੰ ਯਾਦ ਕਰੀਏ, "ਜਾਂ ਤਾਂ ਮੈਂ ਤਿਰੰਗਾ ਲਹਿਰਾਉਣ ਤੋਂ ਬਾਅਦ ਵਾਪਸ ਆਵਾਂਗਾ, ਜਾਂ ਮੈਂ ਇਸ ਵਿਚ ਲਪੇਟਿਆ ਹੋਇਆ ਵਾਪਸ ਆਵਾਂਗਾ, ਪਰ ਮੈਂ ਜ਼ਰੂਰ ਵਾਪਸ ਆਵਾਂਗਾ।"