ਸ਼ੁਭਮਨ ਗਿੱਲ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਭਾਰਤੀ ਕਪਤਾਨ ਬਣੇ
ਬਰਮਿੰਘਮ, 3 ਜੁਲਾਈ- ਭਾਰਤ ਤੇ ਇੰਗਲੈਂਡ ਦਰਮਿਆਨ ਦੂਜਾ ਟੈਸਟ ਮੈਚ ਬਰਮਿੰਘਮ ਦੇ ਅਜਬੈਸਟਨ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਅੱਜ ਦੂਜੇ ਦਿਨ ਦੀ ਖੇਡ ਜਾਰੀ ਹੈ ਤੇ ਭਾਰਤ ਨੇ ਪਹਿਲੀ ਪਾਰੀ ਵਿਚ ਸੱਤ ਵਿਕਟਾਂ ਦੇ ਨੁਕਸਾਨ ਨਾਲ 558 ਦੌੜਾਂ ਲਈਆਂ ਹਨ। ਇਸ ਵੇਲੇ ਸ਼ੁਭਮਨ ਗਿੱਲ ਨੇ 260 ਦੌੜਾਂ ਬਣਾ ਲਈਆਂ ਹਨ।

ਗਿੱਲ ਇਨ੍ਹਾਂ ਦੌੜਾਂ ਨਾਲ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਭਾਰਤੀ ਕਪਤਾਨ ਬਣ ਗਏ ਹਨ ਤੇ ਉਨ੍ਹਾਂ ਨੇ ਵਿਰਾਟ ਕੋਹਲੀ ਦਾ 254 ਦੌੜਾਂ ਦਾ ਰਿਕਾਰਡ ਤੋੜ ਦਿੱਤਾ ਹੈ। ਕੋਹਲੀ ਨੇ ਸਾਲ 2019 ਵਿਚ ਦੱਖਣੀ ਅਫਰੀਕਾ ਖ਼ਿਲਾਫ਼ ਪੁਣੇ ਵਿਚ ਨਾਬਾਦ 254 ਦੌੜਾਂ ਦੀ ਪਾਰੀ ਖੇਡੀ ਸੀ।
ਇਸ ਤੋਂ ਇਲਾਵਾ ਸ਼ਭਮਨ ਇੰਗਲੈਂਡ ਵਿਚ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਭਾਰਤੀ ਬਣ ਗਏ ਹਨ। ਉਨ੍ਹਾਂ ਸੁਨੀਲ ਗਵਾਸਕਰ ਦਾ 1979 ਦੌਰਾਨ ਓਵਲ ਵਿਚ ਇੰਗਲੈਂਡ ਖ਼ਿਲਾਫ਼ 221 ਦੌੜਾਂ ਦਾ ਵੀ ਰਿਕਾਰਡ ਤੋੜ ਦਿੱਤਾ ਹੈ।