ਡੇਰਾ ਸੰਤਪੁਰੀ ਪਿੰਡ ਮਹਿਦੂਦ ਵਿਖੇ ਸ੍ਰੀਮਾਨ 108 ਸੰਤ ਬਾਬਾ ਰਾਂਝੂ ਦਾਸ ਜੀ ਮਹਾਰਾਜ ਦੀ 55ਵੀਂ ਸਲਾਨਾ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ 7 ਨੂੰ ਮੁੱਖ ਸਮਾਗਮ 9 ਦਸੰਬਰ ਨੂੰ

ਮਾਹਿਲਪੁਰ, (4 ਦਸੰਬਰ ) ਜੇਜੋ ਦੋਆਬਾ ਗੜਸ਼ੰਕਰ ਮੁਖ ਮਾਰਗ ਤੇ ਸਥਿਤ ਪਿੰਡ ਮਹਿਦੂਦ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਲਈ ਆਸਥਾ ਦੇ ਪ੍ਰਤੀਕ ਧਾਰਮਿਕ ਅਸਥਾਨ ਡੇਰਾ ਸੰਤਪੁਰੀ ਵਿਖੇ ਬ੍ਰਹਮ ਗਿਆਨੀ ਸ੍ਰੀ ਮਾਨ 108 ਸੰਤ ਬਾਬਾ ਰਾਂਝੂ ਦਾਸ ਜੀ ਮਹਾਰਾਜ ਜੀ ਦੀ ਸਲਾਨਾ ਯਾਦ ਵਿੱਚ 55ਵਾਂ ਸਲਾਨਾ ਜੋੜ ਮੇਲਾ 9 ਦਸੰਬਰ ਦਿਨ ਸ਼ਨੀਵਾਰ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈl

ਮਾਹਿਲਪੁਰ, (4 ਦਸੰਬਰ ) ਜੇਜੋ ਦੋਆਬਾ ਗੜਸ਼ੰਕਰ ਮੁਖ ਮਾਰਗ ਤੇ ਸਥਿਤ ਪਿੰਡ ਮਹਿਦੂਦ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਲਈ ਆਸਥਾ ਦੇ ਪ੍ਰਤੀਕ ਧਾਰਮਿਕ ਅਸਥਾਨ ਡੇਰਾ ਸੰਤਪੁਰੀ ਵਿਖੇ ਬ੍ਰਹਮ ਗਿਆਨੀ ਸ੍ਰੀ ਮਾਨ 108 ਸੰਤ ਬਾਬਾ ਰਾਂਝੂ ਦਾਸ ਜੀ ਮਹਾਰਾਜ ਜੀ ਦੀ ਸਲਾਨਾ ਯਾਦ ਵਿੱਚ 55ਵਾਂ ਸਲਾਨਾ ਜੋੜ ਮੇਲਾ 9 ਦਸੰਬਰ ਦਿਨ ਸ਼ਨੀਵਾਰ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈl ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਸੰਤਪੁਰੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਤਨਾਮ ਦਾਸ ਜੀ ਨੇ ਦੱਸਿਆ ਕਿ 7 ਦਸੰਬਰ ਨੂੰ ਠੀਕ ਸਮੇਂ ਤੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤਾ ਜਾਵੇਗਾl8 ਦਸੰਬਰ ਰਾਤ ਨੂੰ ਰੈਣ ਸਵਾਈ ਕੀਰਤਨ ਹੋਵੇਗਾl 9 ਦਸੰਬਰ ਨੂੰ ਪਾਠ ਦੇ ਭੋਗ ਤੋਂ ਬਾਅਦ ਸਮਾਗਮ ਵਿੱਚ ਪਹੁੰਚੇ ਸੰਤ ਮਹਾਂਪੁਰਸ਼ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਉਸ ਪ੍ਰਭੂ ਚਰਨਾਂ ਨਾਲ ਜੋੜਨਗੇ ਜੋ ਇਸ ਬ੍ਰਹਿਮੰਡ ਦੇ ਕਣ ਕਣ ਵਿੱਚ ਮੌਜੂਦ ਹੈl ਇਸ ਦੇ ਨਾਲ ਹੀ ਸੰਤ ਬਾਬਾ ਰਾਂਝੂ ਦਾਸ ਮਹਾਰਾਜ ਜੀ ਦੇ ਪਰਉਪਕਾਰੀ ਕਾਰਜਾਂ ਦੀ ਵੀ ਸੰਗਤਾਂ ਨਾਲ ਸਾਂਝ ਪਾਉਣਗੇl ਗੁਰੂ ਕਾ ਲੰਗਰ ਅਟੁੱਟ ਚੱਲੇਗਾl ਇਸ ਮੌਕੇ ਉਹਨਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਅਤੇ ਸੇਵਾ ਕਰਕੇ ਆਪਣਾ ਜਨਮ ਸਫਲ ਬਣਾਉਣ ਦੀ ਬੇਨਤੀ ਕੀਤੀl ਉਨਾਂ ਦੱਸਿਆ ਕਿ ਸੰਤ ਬਾਬਾ ਰਾਂਝੂ ਦਾਸ ਜੀ ਦਾ ਜੀਵਨ ਸ਼ਾਂਤਮਈ, ਇਕਾਤਮਈ ਅਤੇ ਵੈਰਾਗਮਈ ਸੀlਉਨ੍ਹਾਂ ਨੇ ਹਮੇਸ਼ਾ ਹੀ ਇਸ ਅਸਥਾਨ ਤੇ ਆਏ ਹੋਏ ਆਪਣੇ ਸੇਵਕਾਂ ਨੂੰ ਸੱਚ ਦਾ ਉਪਦੇਸ਼ ਦਿੰਦੇ ਹੋਏ ਵੱਧ ਤੋਂ ਵੱਧ ਪੜ੍ਹਾਈ ਕਰਨ ਅਤੇ ਗਿਆਨਵਾਨ ਬਣਨ ਦਾ ਸੰਦੇਸ਼ ਦਿੱਤਾl ਇਸ ਦੇ ਨਾਲ ਹੀ ਹਰ ਤਰਾਂ ਦੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਚੰਗਿਆਈ ਦਾ ਜੀਵਨ ਜਿਉਣ ਲਈ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਨ ਦੀ ਉਹ ਹਮੇਸ਼ਾ ਹੀ ਆਪਣੇ ਆਏ ਹੋਏ ਸ਼ਰਧਾਲੂਆਂ ਨੂੰ ਪ੍ਰੇਰਨਾ ਦਿੰਦੇ ਰਹੇl