ਮੌਸਮ ਦੀ ਤਬਦੀਲੀ: ਗਰਮੀ ਦਾ ਕਹਿਰ

ਇਨ੍ਹੀ ਦਿਨੀਂ ਉਤਰੀ ਭਾਰਤ ਝੁਲਸਦੀ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਕਾਇਨਾਤ ਦਾ ਹਰ ਜੀਵ, ਮਨੁੱਖ, ਪਛੂ, ਪੰਛੀ ਤੇ ਪੌਦੇ ਇਸ ਭਿਆਨਕ ਗਰਮੀ ਤੋਂ ਪਰੇਸ਼ਾਨ ਹਨ। ਗਰਮੀ ਦਾ ਇਹ ਆਲਮ ਹੈ ਕਿ ਪੰਜਾਬ ਤੇ ਹਰਿਆਣਾ ਦੇ ਕੁਝ ਜ਼ਿਲਿਆਂ ਵਿਚ ਦਿਨ ਦਾ ਤਾਪਮਾਨ 46° ਸੈਲਸੀਅਸ ਤੱਕ ਪਹੁੰਚ ਗਿਆ ਹੈ। ਮੌਸਮ ਦਾ ਇੰਨਾ ਭਿਆਨਕ ਰੂਪ ਸਾਡੀ ਧਰਤੀ ਅਤੇ ਮਨੁੱਖੀ ਜੀਵਨ ਉਪਰ ਪ੍ਰਤੀਕੂਲ ਪ੍ਰਭਾਵ ਪਾਉਂਦਾ ਹੈ। ਪਿਛਲੇ ਕੁੱਝ ਦਹਾਕਿਆਂ ਤੋਂ ਮੌਸਮ ਵਿਚ ਹੈਰਾਨੀਜਨ ਤਕਦੀਲੀ ਵੇਖਣ ਨੂੰ ਮਿਲੀ ਹੈ। ਅਜੋਕੇ ਦੌਰ ਵਿਚ ਮੌਸਮ ਵਿਗਿਆਨੀ ਗਲੋਬਲ ਵਾਰਮਿੰਗ ਦੀ ਗੱਲ ਕਰਦੇ ਹਨ, ਅਸਲ ਵਿੱਚ ਇਹ ਧਰਤੀ ਦੀ ਸਤਹ ਦੇ ਨਜ਼ਦੀਕ ਤਾਪਮਾਨ ਵਿਚ ਹੌਲੀ ਹੌਲੀਵਾਧੇ ਦੀ ਪ੍ਰਕਿਰਿਆ ਹੈ। ਜੇ ਅਸੀਂ ਗਲੋਬਲ ਵਾਰਮਿੰਗ ਦੇ ਕਾਰਨਾਂ ਦੀ ਗਲ ਕਰੀਏ ਤਾਂ ਇਸ ਦਾ ਮੁਖ ਕਾਰਨ ਧਰਤੀ ਉਪਰੋਂ ਹਰਿਆਲੀ ਦਾ ਦਿਨੋਂ ਦਿਨ ਘਟਣਾ ਹੈ। ਹਰਿਆਵਲ ਅਤੇ ਪੌਦੇ ਆਕਸੀਜਨ ਦਾ ਮੁਖ ਸਰੋਤ ਹਨ।

ਉਹ ਕਾਰਬਰਡਾਇਅਕਸਾਈਡ ਲੈਂਦੇ ਹਨ ਅਤੇ ਆਕਸੀਜਨ ਛੱਡਦੇ ਹਨ। ਇਸ ਨਾਲ ਵਾਤਾਵਰਣ ਵਿਚ ਕੁਦਰਤੀ ਤੌਰ ਤੇ ਸੰਤੁਲਨ ਬਣਿਆ ਰਹਿੰਦਾ ਹੈ। ਆਕਸੀਜਨ ਜੀਵ ਜੰਤੂਆਂ ਅਤੇ ਇਨਸਾਨਾਂ ਦੀ ਜੀਵਨ ਰੇਖਾ ਹੈ। ਅਜ ਦੇ ਵਪਾਰਕ ਯੁੱਗ ਵਿਚ ਇੰਨਸਾਨ ਆਪਣੇ ਸੁਆਰਥ ਲਈ ਜੰਗਲਾਂ ਅਤੇ ਹੋਰ ਕੁਦਰਤੀ ਸੋਮਿਆਂ ਨੂੰ ਅੰਨੇਵਾਰ ਖ਼ਤਮ ਕਰ ਰਿਹਾ ਹੈ। ਇਸ ਨਾਲ ਵਾਤਾਵਰਣ ਦਾ ਸੰਤੁਲਨ ਵਿਗੜ ਰਿਹਾ ਹੈ ਤੇ ਗਲੋਬਲ ਵਾਰਮਿੰਗ ਦਿਨੋਂ ਦਿਨ ਵਧ ਰਹੀ ਹੈ।
ਧਰਤੀ ਉਪਰ ਵਧ ਰਹੀ ਤਪਸ਼ ਸਭ ਤੋਂ ਬੁਰਾ ਅਸਰ ਪੌਣ ਪਾਣੀ ਉਪਰ ਪੈ ਰਿਹਾ ਹੈ। ਪਿਛਲੇ 10-12 ਸਾਲਾਂ ਤੋਂ ਰੁਤਾਂ ਅਤੇ ਮੌਸਮਾਂ ਵਿਚ ਬਹੁਤ ਸਾਰੀਆਂ ਨਾਕਾਰਤਮਿਕ ਤਬਦੀਲੀਆਂ ਵੇਖੀਆਂ ਗਈਆਂ ਹਨ। ਇਸ ਤਬਦੀਲੀ ਨਾਲ ਕਈ ਥਾਵਾਂ ਤੇ ਬੇ ਮੋਸਮੀ ਬਾਰਸ਼ ਨਾਲ ਹੜ੍ਹ ਆ ਜਾਂਦੇ ਹਨ। ਕੁਝ ਖੇਤਰ ਬਰਸਾਤ ਦੇ ਮੌਸਮ ਵਿਚ ਸੋਕੇ ਦੀ ਮਾਰ ਸਹਿ ਰਹੇ ਹੁੰਦੇ ਹਨ। 1950 ਤੋਂ ਹੁਣ ਤੱਕ ਗਲੇਸ਼ੀਅਰ ਉਤੇ ਬਰਫ਼ ਦਾ ਜਮਾਓ 60% ਤੱਕ ਘਣਿਆ ਹੈ, ਜਿਸ ਕਰਕੇ ਸਰਦੀ ਦਾ ਮੌਸਮ ਛੋਟਾ ਹੋ ਗਿਆ ਹੈ। ਇਸ ਦੇ ਨਤੀਜੇ ਵਜੋਂ ਹਰ ਸਾਲ ਸਾਡੇ ਆਪਣੇ ਦੇਸ਼ ਵਿਚ ਗਰਮੀ ਦੇ ਪ੍ਰਕੋਪ ਨਾਲ ਹਜ਼ਾਰਾਂ ਮੌਤਾਂ ਹੋ ਰਹੀਆਂ ਹਨ। 
ਦਿਨੋਂ ਦਿਨ ਵਿਸ਼ਵ ਭਰ ਵਿਚ ਵਿਕਾਸ ਦੇ ਨਾਂ ਉਪਰ ਜੰਗਲ ਅਤੇ ਜਲ ਸਰੋਤ ਘਟ ਰਹੇ ਹਨ। ਸੰਸਾਰ ਵਿੱਚ 1970 ਤੋਂ 2002 ਤੱਕ 212 % ਜੰਗਲ ਅਤੇ 55% ਪੀਣ ਵਾਲੇ ਪਾਣੀ ਦਾ ਭੰਡਾਰ ਘਟ ਗਿਆ ਹੈ। ਇਸ ਨਾਲ ਮਨੁੱਖਤਾ ਲਈ ਭਵਿਖ ਵਿਚ ਵੱਡੇ ਖ਼ਤਰੇ ਪੈਦਾ ਹੋ ਰਹੇ ਹਨ। ਧਰਤੀ ਓਪਰ ਜਿੰਨਾ ਤਾਪਮਾਨ ਵਧੇਗਾ ਉਨੀਆਂ ਹੀ ਗਰਮ ਹਵਾਵਾਂ ਵਗਣਗੀਆਂ, ਸੋਕੇ ਦੀ ਸਮੱਸਿਆ ਵਧੋਗੀ ਅਤੇ ਜੰਗਲ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਧਣਗੀਆਂ।
ਦਿਨੋਂ ਦਿਨ ਵਧ ਰਿਹਾ ਸਨਅਤੀਕਰਨ ਕਿਸੇ ਹੱਦ ਤੱਕ ਕੁਦਰਤੀ ਸੋਮਿਆਂ ਦੀ ਬਰਬਾਦੀ ਦਾ ਕਾਰਨ ਬਣ ਰਿਹਾ ਹੈ। ਇਸ ਦੇ ਨਾਲ ਜੈਵਿਕ ਇਧਣਾਂ ਦਾ ਪ੍ਰਯੋਗ ਵਧਿਆ ਹੈ, ਜਿਸ ਨਾਲ ਹਾਨੀਕਾਰਕ ਗੈਸਾਂ ਜਿਵੇਂ ਕਾਰਬਨਡਾਇਅਕਸਾਈਡ, ਕਾਰਬਨ ਮੋਨੋਕਸਾਈਡ ਅਤੇ ਮੀਥੇਨ ਵਰਗੀਆਂ ਗੈਸਾਂ ਵਾਤਾਵਰਣ ਵਿਚ ਖਤਰਨਾਕ ਪੱਧਰ ਤੱਕ ਵਧੀਆਂ ਹਨ। ਉਦਯੋਗ ਕਿਸੇ ਵੀ ਵਿਕਸਿਤ ਦੇਸ਼ ਦੀ ਮੁਢਲੀ ਪਹਿਚਾਣ ਹਨ ਪਰ ਇਨਾਂ ਤੋਂ ਉਪਜਿਆ ਧੂੰਆਂ ਜੋ ਕੋਇਲਾ, ਡੀਜਲ ਜਾਂ ਹੋਰ ਊਰਜਾ ਵਾਲੇ ਸਾਧਨਾਂ ਤੋਂ ਪੈਦਾ ਹੁੰਦਾ ਹੈ ਉਹ ਵੀ ਖ਼ਤਰਨਾਕ ਗੈਸ ਪੈਦਾ ਕਰਦੇ ਹਨ। ਵੱਡੇ ਉਦਯੋਗ ਜਿਵੇਂ ਸੀਮੈਂਟ, ਸਟੀਲ, ਇਲੈਕਟ੍ਰਾਨਿਕ, ਪਲਾਸਟਿਕ, ਕਪੜ੍ਹਾ ਅਤੇ ਹੋਰ ਵਸਤਾਂ ਨਾਲ ਜੁੜੀਆਂ ਸਨਅਤਾਂ ਵੀ ਇਸ ਆਲਮੀ ਤਪਸ਼ ਨੂੰ ਵਧਾਉਣ ਲਯੀ ਜਿੰਮੇਵਾਰ ਹਨ।
ਆਵਾਜਾਈ ਦੇ ਵੱਧ ਰਹੇ ਸਾਧਨ ਅਤੇ ਉਨਾਂ ਵਾਸਤੇ ਬਣ ਰਹੇ ਮਾਰਗ ਅਤੇ ਪੁਲ ਰੁੱਖਾਂ ਨੂੰ ਅਤੇ ਵਾਹੀ ਯੋਗ ਜ਼ਮੀਨ ਨੂੰ ਖ਼ਤਮ ਕਰ ਰਹੇ ਹਨ। ਵਿਕਾਸ ਜ਼ਰੂਰੀ ਹੈ ਪਰ ਇਸ ਵਾਸਤੇ ਕੁਦਰਤ ਅਤੇ ਕੁਦਰਤੀ ਸਾਧਨਾਂ ਨਾਲ ਸਮਤੋਲ ਬਣਾ ਕੇ ਚਲਣ ਦੀ ਲੋੜ ਹੈ। ਘਰਾਂ ਵਿਚ ਲੱਗਣ ਵਾਲੇ ਏਅਰ ਕੰਡੀਸ਼ਨਰ ਤੇ ਫਰੀਜ਼ਾਂ ਮਸਨੂਈ ਠੰਡਕ ਪ੍ਰਦਾਨ ਕਰ ਸਕਦੇ ਹਨ। ਪਰ ਠੰਡੀ ਹਵਾ ਲਈ ਘਣਛਾਂਵੇ ਬੂਟੇ ਵੀ ਬਹੁਤ ਜ਼ਰੂਰੀ ਹਨ। ਸੋ ਆਊ ਕੁਦਰਤ ਨੂੰ ਬਚਾਉਣ ਵਿਚ ਆਪਣਾ ਸਕਾਰਾਤਮਿਕ ਯੋਗਦਾਨ ਪਈਏ।

ਦਵਿੰਦਰ ਕੁਮਾਰ

- ਦਵਿੰਦਰ ਕੁਮਾਰ