
ਯੂਥ ਕਾਂਗਰਸ ਦਾ ਨਗਰ ਨਿਗਮ ਵਿਰੁੱਧ ਧਰਨਾ, ਸੰਜੀਵ ਸ਼ਰਮਾ ਕਾਲੂ ਗ੍ਰਿਫਤਾਰ
ਪਟਿਆਲਾ, 2 ਅਗਸਤ - ਯੂਥ ਕਾਂਗਰਸ ਪਟਿਆਲਾ ਜ਼ਿਲ੍ਹਾ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਤੇ ਉਨ੍ਹਾਂ ਦੇ ਸਾਥੀਆਂ ਨੇ ਪਿਛਲੇ ਦਿਨੀਂ ਡਾਇਰੀਆ ਫੈਲਣ ਨਾਲ ਹੋਈਆਂ 2 ਮੌਤਾਂ ਅਤੇ ਨਿਗਰ ਨਿਗਮ ਅਤੇ ਇਸਦੇ ਅਫਸਰਾਂ ਦੀ ਕਥਿਤ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਨਗਰ ਨਿਗਮ ਦੇ ਬਾਹਰ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ।
ਪਟਿਆਲਾ, 2 ਅਗਸਤ - ਯੂਥ ਕਾਂਗਰਸ ਪਟਿਆਲਾ ਜ਼ਿਲ੍ਹਾ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਤੇ ਉਨ੍ਹਾਂ ਦੇ ਸਾਥੀਆਂ ਨੇ ਪਿਛਲੇ ਦਿਨੀਂ ਡਾਇਰੀਆ ਫੈਲਣ ਨਾਲ ਹੋਈਆਂ 2 ਮੌਤਾਂ ਅਤੇ ਨਿਗਰ ਨਿਗਮ ਅਤੇ ਇਸਦੇ ਅਫਸਰਾਂ ਦੀ ਕਥਿਤ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਨਗਰ ਨਿਗਮ ਦੇ ਬਾਹਰ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੰਜੀਵ ਕਾਲੂ ਨੇ ਦੋਸ਼ ਲਗਾਇਆ ਸਿਹਤ ਮੰਤਰੀ ਦੇ ਆਪਣੇ ਹਲਕੇ ਦੇ ਕਈ ਇਲਾਕਿਆਂ ਵਿੱਚ ਡਾਇਰੀਆ ਫੈਲ ਗਿਆ ਅਤੇ ਦੂਸ਼ਿਤ ਪਾਣੀ ਪੀਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 300 ਦੇ ਕਰੀਬ ਵਿਅਕਤੀ ਬੱਚੇ ਅਤੇ ਔਰਤਾਂ ਬਿਮਾਰ ਹੋ ਕੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਹੋਏ। ਉਨਾਂ ਅੱਗੇ ਕਿਹਾ ਕਿ "ਆਪ" ਸਰਕਾਰ ਪੰਜਾਬ ਵਿੱਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਸਮੁੱਚੇ ਪਟਿਆਲਾ ਵਿੱਚ ਸੜਕਾਂ ਅਤੇ ਨਾਲੀਆਂ ਟੁੱਟੀਆਂ ਪਈਆਂ ਹਨ, ਸਟ੍ਰੀਟ ਲਾਈਟਾਂ ਜਗਦੀਆਂ ਨਹੀਂ ਹਨ, ਅਵਾਰਾ ਪਸ਼ੂਆਂ ਦੇ ਟਕਰਾਣ ਨਾਲ ਕਈਂ ਹਾਦਸੇ ਹੋ ਚੁੱਕੇ ਹਨ ਅਤੇ ਕਈ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ।
ਪਟਿਆਲਾ ਸ਼ਹਿਰੀ ਅਤੇ ਦਿਹਾਤੀ ਵਿੱਚ ਜਗ੍ਹਾ - ਜਗ੍ਹਾ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਨਾਂ ਨੂੰ ਚੁਕਣ ਵੱਲ ਨਿਗਮ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਧਰਨੇ ਉਪਰੰਤ ਸੰਜੀਵ ਸ਼ਰਮਾ ਕਾਲੂ ਅਤੇ ਉਹਨਾਂ ਦੇ ਸਾਥੀਆਂ ਨੇ ਨਗਰ ਨਿਗਮ ਨੂੰ ਤਾਲਾ ਲਗਾ ਕੇ ਆਪਣਾ ਰੋਸ ਜ਼ਾਹਿਰ ਕੀਤਾ। ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਸੰਜੀਵ ਕਾਲੂ ਨੂੰ ਗ੍ਰਿਫਤਾਰ ਕਰਕੇ ਅਫਸਰ ਕਲੋਨੀ ਪੁਲਿਸ ਚੌਕੀ ਵਿੱਚ ਲਿਜਾਇਆ ਗਿਆ ਜਿਸਦੀ ਯੂਥ ਕਾਂਗਰਸ ਦੇ ਆਗੂਆਂ ਨੇ ਸਖਤ ਨਿੰਦਾ ਕੀਤੀ।
ਇਸ ਮੌਕੇ ਕੌਂਸਲਰ ਸੇਵਕ ਸਿੰਘ ਝਿੱਲ, ਕੌਂਸਲਰ ਅਮਰਪ੍ਰੀਤ ਸਿੰਘ ਬੌਬੀ ਕੌਂਸਲਰ, ਹਰਦੀਪ ਸਿੰਘ ਖਹਿਰਾ ਕੌਂਸਲਰ, ਅਰੁਣ ਤਿਵਾਰੀ ਕੌਂਸਲਰ, ਮੀਤ ਪ੍ਰਧਾਨ ਭੁਵੇਸ਼ ਤਿਵਾਰੀ, ਯੂਥ ਕਾਂਗਰਸ ਹਲਕਾ ਦਿਹਾਤੀ ਦੇ ਪ੍ਰਧਾਨ ਮਾਧਵ ਸਿੰਗਲਾ, ਪਟਿਆਲਾ ਸ਼ਹਿਰੀ ਪ੍ਰਧਾਨ ਅਭਿਨਵ ਸ਼ਰਮਾ, ਗੁਰਮੀਤ ਸਿੰਘ ਚੌਹਾਨ ਚੇਅਰਮੈਨ ਬੀ.ਸੀ. ਸੈਲ, ਗੁਰਮੀਤ ਸਿੰਘ, ਪਰਵੀਨ ਰਾਵਤ, ਜੋਗਿੰਦਰ ਸਿੰਘ ਕਾਕੜਾ ਹਲਕਾ ਸਨੌਰ , ਤਨੁਜ ਮੋਦੀ, ਕਰਮਜੀਤ ਲਚਕਾਣੀ, ਮਨਜੀਤ ਲੌਟ, ਅਭਿਨਵ ਬਾਂਸਲ, ਲੁਗੇਸ਼ ਬਾਂਸਲ, ਰੋਹਿਤ ਗੋਇਲ, ਰਜਿੰਦਰ ਸਿੰਘ ਰਾਣਾ, ਰਿਦਮ ਸ਼ਰਮਾ, ਕੁਲਦੀਪ ਖੰਡੋਲੀ, ਯਾਦਵਿੰਦਰ ਧੀਮਾਨ, ਸੰਜੇ ਹੰਸ, ਮਨਿੰਦਰ ਸਿੰਘ, ਸੁੱਚਾ ਸਿੰਘ, ਵਿਵੇਕ ਸ਼ਰਮਾ, ਦਿਪਾਂਸ਼ੂ ਬਾਂਸਲ, ਗਿਤਾਂਸ਼ੂ ਯੋਗੀ, ਗੌਰਵ ਸੂਦ, ਹੇਮੰਤ ਪਾਠਕ, ਆਸ਼ੀਸ਼, ਅਨੁਜ ਮੋਦੀ, ਦਕਸ਼ ਗੁਪਤਾ, ਰਵੀ ਮੱਟੂ, ਇੰਦਰਜੀਤ ਮਲੋਹਤਰਾ, ਸੌਰਵ ਵਾਲੀਆ ਤੇ ਮੁਕੇਸ਼ ਕੁਮਾਰ ਆਦਿ ਹਾਜ਼ਰ ਸਨ।
