ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਘਰਾਂ ਦੇ ਬਾਹਰ ਲੱਗੇ ਬਿਜਲੀ ਦੇ ਟੁੱਟ ਚੁੱਕੇ ਬਿਜਲੀ ਦੇ ਖੰਭੇ

ਐਸ ਏ ਐਸ ਨਗਰ, 9 ਜੂਨ- ਸਥਾਨਕ ਫੇਜ਼ ਚਾਰ ਵਿੱਚ ਕੋਠੀ ਨੰਬਰ 816 ਅਤੇ 812 ਨੰਬਰ ਦੇ ਬਾਹਰ ਲੱਗੇ ਖੰਭੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਇਹ ਖੰਭੇ ਉੱਪਰ ਤੋਂ ਟੁੱਟ ਚੁੱਕੇ ਹਨ ਅਤੇ ਇਹਨਾਂ ਦਾ ਵਜਨ ਇੱਕ ਪਾਸੇ ਹੋ ਗਿਆ ਹੈ। ਇਹ ਕਿਸੇ ਵੀ ਸਮੇਂ ਡਿੱਗ ਕੇ ਕਿਸੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਇਸ ਦੇ ਨਾਲ ਹੀ ਕੋਠੀ ਨੰਬਰ 816 ਦੇ ਪਿਛਲੇ ਪਾਸੇ ਮੁੱਖ ਸੜਕ ਦੇ ਨਾਲ ਇੱਕ ਖੰਭਾ 816 ਨੰਬਰ ਦੀ ਕੋਠੀ ਦੀ ਦੀਵਾਰ ’ਤੇ ਡਿੱਗਿਆ ਹੋਇਆ ਹੈ।

ਇਸ ਸੰਬੰਧੀ ਪ੍ਰੋਗਰੈਸਿਵ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਐਚ ਐਸ ਕਨਵਰ, ਸੀਨੀਅਰ ਮੀਤ ਪ੍ਰਧਾਨ ਕਰਨ ਜੋਹਰ ਅਤੇ ਨਿਵਾਸੀ ਸੁਰਿੰਦਰ ਕੁਮਾਰ ਨੇ ਕਿਹਾ ਕਿ ਉਹ ਇਸ ਦੀ ਸ਼ਿਕਾਇਤ ਕਈ ਵਾਰ ਬਿਜਲੀ ਵਿਭਾਗ ਨੂੰ ਦੇ ਚੁੱਕੇ ਹਨ, ਪਰ ਲੱਗਦਾ ਹੈ ਕਿ ਬਿਜਲੀ ਵਿਭਾਗ ਹਾਦਸਾ ਹੋਣ ਦਾ ਇੰਤਜਾਰ ਕਰ ਰਿਹਾ ਹੈ। ਇਸ ਸੰਬੰਧ ਵਿੱਚ ਵਿਭਾਗ ਦੇ ਜੇ.ਈ. ਨਾਲ ਗੱਲਬਾਤ ਕੀਤੀ, ਤਾਂ ਉਹਨਾਂ ਨੇ ਕਿਹਾ ਕਿ ਇਸ ਦਾ ਐਸਟੀਮੇਟ ਬਣਾਉਣ ਲਈ ਦਿੱਤਾ ਹੋਇਆ ਹੈ ਅਤੇ ਛੇਤੀ ਹੀ ਇਹਨਾਂ ਨੂੰ ਚੁਕਵਾ ਦਿੱਤਾ ਜਾਵੇਗਾ।