ਸੰਜੀਵਨ ਦੀ ਨਵ-ਪ੍ਰਕਾਸ਼ਿਤ ਵਿਅੰਗਾਤਮਕ ਸ਼ੈਲੀ ਦੀ ਵਾਰਤਕ ਕਿਤਾਬ ‘ਚੂੰਢੀਆਂ’ ’ਤੇ ਹੋਈ ਭਾਵ ਪੂਰਤ ਚਰਚਾ

ਐਸ ਏ ਐਸ ਨਗਰ, 9 ਜੂਨ- ਸਵਪਨ ਫਾਊਂਡੇਸ਼ਨ, ਪਟਿਆਲਾ ਅਤੇ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਆਯੋਜਿਤ ਸਮਾਗਮ ਦੌਰਾਨ ਸੰਜੀਵਨ ਸਿੰਘ ਦੀ ਨਵ-ਪ੍ਰਕਾਸ਼ਿਤ ਸਾਹਿਤਕ, ਸਭਿਆਚਾਰਕ ਤੇ ਸਮਾਜਿਕ ਵਿਅੰਗਾਤਮਕ ਸ਼ੈਲੀ ਦੀ ਵਾਰਤਕ ਕਿਤਾਬ ‘ਚੂੰਢੀਆਂ’ ਬਾਰੇ ਭਾਵ-ਪੂਰਤ ਚਰਚਾ ਦਾ ਆਯੋਜਨ ਕੀਤਾ ਗਿਆ।

ਐਸ ਏ ਐਸ ਨਗਰ, 9 ਜੂਨ- ਸਵਪਨ ਫਾਊਂਡੇਸ਼ਨ, ਪਟਿਆਲਾ ਅਤੇ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਆਯੋਜਿਤ ਸਮਾਗਮ ਦੌਰਾਨ ਸੰਜੀਵਨ ਸਿੰਘ ਦੀ ਨਵ-ਪ੍ਰਕਾਸ਼ਿਤ ਸਾਹਿਤਕ, ਸਭਿਆਚਾਰਕ ਤੇ ਸਮਾਜਿਕ ਵਿਅੰਗਾਤਮਕ ਸ਼ੈਲੀ ਦੀ ਵਾਰਤਕ ਕਿਤਾਬ ‘ਚੂੰਢੀਆਂ’ ਬਾਰੇ ਭਾਵ-ਪੂਰਤ ਚਰਚਾ ਦਾ ਆਯੋਜਨ ਕੀਤਾ ਗਿਆ।
ਨਾਮਵਰ ਲੇਖਕਾਂ, ਵਿਦਵਾਨਾਂ, ਚਿੰਤਕਾਂ, ਰੰਗਮੰਚ ਅਤੇ ਫਿਲਮ ਅਦਾਕਾਰਾਂ ਦੀ ਹਾਜਰੀ ਵਿੱਚ ਹੋਏ ਇਸ ਦੌਰਾਨ ਉੱਘੇ ਨਾਟਕਕਾਰ ਤੇ ਚਿੰਤਕ ਡਾ. ਸਤੀਸ਼ ਕੁਮਾਰ ਵਰਮਾ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂਕਿ ਚਰਚਿੱਤ ਕਵੀ ਜਸਵੰਤ ਜੰਜਰ (ਡਾਇਰੈਕਟਰ ਭਾਸ਼ਾ ਵਿਭਾਗ) ਨੇ ਪ੍ਰਧਾਨਗੀ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਆਲੋਚਕ ਅਤੇ ਚਿੰਤਕ ਪ੍ਰੋਫੈਸਰ ਰਾਜਿੰਦਰਪਾਲ ਸਿੰਘ ਬਰਾੜ, ਡਾ. ਯੋਗਰਾਜ ਅੰਗਰੀਸ਼ (ਮੀਤ ਪ੍ਰਧਾਨ, ਪੰਜਾਬ ਕਲਾ ਪ੍ਰੀਸ਼ਦ), ਡਾ. ਚਰਨਜੀਤ ਕੌਰ ਬਰਾੜ ਅਤੇ ਸੁਖਰਾਜ (ਸਾਬਕਾ ਆਈ.ਪੀ.ਐਸ.) ਸ਼ਾਮਲ ਹੋਏ।
ਇਸ ਮੌਕੇ ਮੁੱਖ ਵਕਤਾ ਪ੍ਰੋ. ਹਰਵਿੰਦਰ ਸਿੰਘ ਨੇ ਕਿਹਾ ਕਿ ਇਹ ਕਿਤਾਬ ਵਿਅੰਗ ਨਾਲੋਂ ਸ਼ਿਕਵਿਆਂ ਦੇ ਵੱਧ ਨੇੜੇ ਹੈ। ਕਿਤਾਬ ਵਿੱਚ ਰਾਜਨੀਤਕ ਚੂੰਢੀਆਂ ਬਾਰੇ ਤਾਂ ਗੱਲ ਕੀਤੀ ਹੈ, ਪਰ ਧਾਰਮਿਕ ਚੂੰਢੀਆਂ ਵਧਾਉਣ ਤੋਂ ਗੁਰੇਜ ਕੀਤਾ ਗਿਆ ਹੈ। ਡਾ. ਦਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਸੰਜੀਵਨ ਨੇ ਸਰੀਰਕ ਚੂੰਢੀਆਂ ਨਹੀਂ, ਮਾਨਸਿਕ ਚੂੰਢੀਆਂ ਵਧਾਈਆਂ ਨੇ, ਜੋ ਚੀਕਾਂ ਤਾਂ ਨਹੀਂ ਕਢਾਉਂਦੀਆਂ, ਪਰ ਜਗਾਅ ਜਰੂਰ ਦਿੰਦੀਆਂ ਨੇ।
ਮੁੱਖ ਮਹਿਮਾਨ ਡਾ. ਸਤੀਸ਼ ਕੁਮਾਰ ਵਰਮਾ ਨੇ ਕਿਤਾਬ ਦੀ ਵਿਅੰਗ ਵਿਧੀ ’ਤੇ ਸੁਆਲ ਚੁੱਕੇ, ਪਰ ਨਾਲ ਹੀ ਕਿਹਾ ਕਿ ਰਚਨਾਵਾਂ ਚੰਗੀਆਂ ਨੇ। ਆਪਣੇ ਪ੍ਰਧਾਨਗੀ ਸੰਬੋਧਨ ਵਿੱਚ ਜਸਵੰਤ ਜੰਜਰ ਨੇ ਕਿਹਾ ਕਿ ਸਾਰਾ ਸਮਾਗਮ ਬਹੁਤ ਹੀ ਸਾਰਥਕ ਰਿਹਾ। ਉਹਨਾਂ ਹਰਵਿੰਦਰ ਦੇ ਪਰਚੇ ਬਾਰੇ ਬੋਲਦਿਆਂ ਕਿਹਾ ਕਿ ਪਰਚਾ ਚੰਗਾ ਸੀ। ਉਹਨਾਂ ਨੌਜਵਾਨਾਂ ਨੂੰ ਖੁੱਲ੍ਹ ਕੇ ਵਿਚਰਨ ਲਈ ਕਿਹਾ।
ਸਵਰਨਜੀਤ ਸਵੀ ਨੇ ਕਿਤਾਬ ਬਾਰੇ ਗੱਲ ਕਰਦਿਆਂ ਕਿਹਾ ਕਿ ਸੰਜੀਵਨ ਦਾ ਕਹਿਣ ਦਾ ਆਪਣਾ ਤਰੀਕਾ ਹੈ। ਉਹਨਾਂ ਕਿਹਾ ਕਿ ਇਸ ਕਿਤਾਬ ਵਿੱਚ ਸਾਹਿਤਕ ਆਨੰਦ ਹੈ। ਉਹਨਾਂ ਪਰੂਫ ਦੀਆਂ ਗਲਤੀਆਂ ਵੱਲ ਵੀ ਧਿਆਨ ਦਵਾਇਆ।
ਇਸ ਮੌਕੇ ਸੁਖਰਾਜ ਸਿੰਘ, ਡਾ. ਚਰਨਜੀਤ ਕੌਰ ਬਰਾੜ, ਡਾ. ਯੋਗਰਾਜ, ਡਾ. ਰਾਜਿੰਦਰਪਾਲ ਸਿੰਘ ਬਰਾੜ ਅਤੇ ਡਾ. ਲਾਭ ਸਿੰਘ ਖੀਵਾ ਨੇ ਵੀ ਕਿਤਾਬ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਆਲੋਚਕਾਂ ਤੇ ਫਰਜ ਪ੍ਰਤੀ ਸੁਆਲ ਚੁੱਕਦਿਆਂ ਉਹਨਾਂ ਕਿਹਾ ਕਿ ਇਹ ਵਿਅੰਗ ਨਾਲੋਂ ਪ੍ਰਤੀਕਰਮ ਜਿਆਦਾ ਹਨ।
ਲੇਖਕ ਤੇ ਪੱਤਰਕਾਰ ਪ੍ਰੀਤਮ ਰੁਪਾਲ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਦਾ ਸੰਚਾਲਨ ਸ਼ਾਇਰ ਤੇ ਵਾਰਤਕਕਾਰ ਜਗਦੀਪ ਸਿੱਧੂ ਨੇ ਕੀਤਾ।
ਇਸ ਮੌਕੇ ਹੋਰਾਂ ਤੋਂ ਇਲਾਵਾ ਨਾਮਵਰ ਲੇਖਕ ਅਤੇ ਵਿਦਵਾਨ ਸੁਰਜੀਤ ਕੌਰ ਬੈਂਸ, ਜੰਗ ਬਹਾਦਰ ਗੋਇਲ, ਗੁਰਦੇਵ ਚੌਹਾਨ, ਬਾਬੂ ਰਾਮ ਦੀਵਾਨਾ, ਡਾ. ਅਵਤਾਰ ਸਿੰਘ ਪਾਲ, ਅਵਤਾਰ ਸਿੰਘ ਪੰਜ, ਕਮਲਜੀਤ ਬਨਵੈਤ, ਪਰਮਜੀਤ ਮਾਨ, ਸੁਰਜੀਤ ਸੁਮਨ, ਪਰਮਜੀਤ ਪਰਮ, ਪਾਲ ਅਜਨਬੀ, ਗੁਰਜੋਧ ਕੌਰ, ਭੁਪਿੰਦਰ ਮਲਿਕ, ਗੁਰਦੀਪ ਸਿੰਘ, ਬਲਜੀਤ ਕੌਰ, ਮਨਜੀਤ ਬੁੱਲ, ਸਾਹਿਤਕ ਰੁਚੀਆਂ ਦੇ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਤੋਂ ਇਲਾਵਾ ਰੰਗਮੰਚ ਅਤੇ ਫਿਲਮ ਅਦਾਕਾਰ ਰਮਨ ਢਿੱਲੋਂ, ਅਨੀਤਾ ਸ਼ਬਦੀਸ਼, ਜਸਬੀਰ ਢਿੱਲੋਂ, ਨਰਿੰਦਰ ਪਾਲ ਸਿੰਘ ਨੀਨਾ, ਸੁਧਾ ਮਹਿਤਾ, ਇਪਟਾ ਪੰਜਾਬ ਦੀ ਮੀਤ ਪ੍ਰਧਾਨ ਡਾ. ਅਮਨ ਭੋਗਲ, ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸਤਨਾਮ ਮੁਧਲ ਅਤੇ ਸਰਘੀ ਪਰਿਵਾਰ ਦੇ ਰੰਗਕਰਮੀ ਸੰਜੀਵ ਦੀਵਾਨ ‘ਕੁੱਕੂ’, ਨਰਿੰਦਰ ਨਸਰੀਨ, ਕੁਲਵਿੰਦਰ ਬਾਵਾ, ਸਰਬਪ੍ਰੀਤ, ਹਰਇੰਦਰ ਹਰ, ਗੁਰਵਿੰਦਰ ਬੈਦਵਾਣ, ਰਿੱਤੂਰਾਗ, ਪ੍ਰਿਯਰਾਗ ਕੌਰ, ਰਿਸ਼ਮਰਾਗ ਸਿੰਘ, ਸਾਹਿਲ ਨੇਗੀ, ਕੰਵਲਜੀਤ ਸਿੰਘ ਡਡਹੇੜੀ, ਐਡਵੋਕੇਟ ਚਰਨਜੀਤ ਕੌਰ, ਉੱਜਵਲ ਅਤੇ ਪੂਰਵਾ ਆਦਿ ਨੇ ਸ਼ਮੂਲੀਅਤ ਕੀਤੀ।