ਪਾਣੀ ਦੀ ਸਪਲਾਈ ਬੰਦ ਰਹੇਗੀ
ਐਸ ਏ ਐਸ ਨਗਰ, 9 ਜੂਨ- ਸ਼ਹਿਰ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਅਗਲੇ ਦੋ ਦਿਨ ਤਕ ਪ੍ਰਭਾਵਿਤ ਰਹੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਨ ਸਿਹਤ ਅਤੇ ਸੈਨੀਟੇਸ਼ਨ ਮੰਡਲ ਨੰਬਰ 2 ਦੇ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੁਹਾਲੀ ਵਾਟਰ ਸਪਲਾਈ ਵੱਲੋਂ ਸੈਕਟਰ 39 ’ਤੇ ਰਾਅ ਵਾਟਰ ਪਾਈਪ ਲੀਕੇਜ ਹੋ ਜਾਣ ਕਾਰਨ ਪਾਈਪ ਲੀਕੇਜ ਰਿਪੇਅਰ ਕਰਨ ਲਈ ਮੁਹਾਲੀ ਵਾਟਰ ਸਪਲਾਈ ਵੱਲੋਂ 10 ਜੂਨ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਪਾਣੀ ਸਪਲਾਈ ਦੀ ਬੰਦੀ ਲਈ ਗਈ ਹੈ।

ਉਹਨਾਂ ਦੱਸਿਆ ਕਿ ਇਸ ਕਾਰਨ ਮੁਹਾਲੀ ਸ਼ਹਿਰ ਵਿੱਚ ਫੇਜ਼ 1 ਤੋਂ 7, ਪਿੰਡ ਮਦਨਪੁਰਾ, ਫੇਜ਼ ਇੰਡਸਟਰੀਅਲ ਗਰੋਥ ਫੇਜ਼-1 ਤੋਂ 5, ਐਸ.ਏ.ਐਸ. ਨਗਰ ਵਿਖੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਉਹਨਾਂ ਦੱਸਿਆ ਕਿ 10 ਜੂਨ ਨੂੰ ਦੁਪਹਿਰ ਵੇਲੇ ਪਾਣੀ ਦੀ ਸਪਲਾਈ ਨਹੀਂ ਹੋਵੇਗੀ ਅਤੇ ਸ਼ਾਮ ਨੂੰ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ਨਾਲ ਹੋਵੇਗੀ। 11 ਜੂਨ ਨੂੰ ਸਵੇਰੇ ਪਾਣੀ ਦੀ ਸਪਲਾਈ ਪਾਣੀ ਦੀ ਉਪਲਬਧਤਾ ਮੁਤਾਬਕ ਹੋਵੇਗੀ।