ਦਸਮੇਸ਼ ਵੈਲਫੇਅਰ ਕੌਂਸਲ ਵੱਲੋਂ ਛਬੀਲ ਅਤੇ ਗੁਰੂ ਕਾ ਲੰਗਰ 11 ਨੂੰ
ਐਸ ਏ ਐਸ ਨਗਰ, 9 ਜੂਨ- ਦਸਮੇਸ਼ ਵੈਲਫੇਅਰ ਕੌਂਸਲ (ਰਜਿ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਪ੍ਰਬੰਧਕੀ ਕਮੇਟੀ ਮੈਂਬਰਾਂ ਦੀ ਮੀਟਿੰਗ ਪ੍ਰਧਾਨ ਸ. ਮਨਜੀਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਲਏ ਗਏ ਫੈਸਲੇ ਅਨੁਸਾਰ ਸ਼ਹੀਦਾਂ ਦੇ ਸਿਰਤਾਜ, ਸ਼ਕਤੀ ਦੇ ਪੁੰਜ, ਬਾਣੀ ਦੇ ਬੋਹਿਥ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕਾ ਲੰਗਰ 11 ਜੂਨ ਨੂੰ ਮਦਨਪੁਰ ਚੌਂਕ (ਫੇਜ਼ 2-3-4) ਵਿਖੇ ਸਵੇਰੇ 11:00 ਵਜੇ ਅਰਦਾਸ ਕਰਨ ਉਪਰੰਤ ਸੰਗਤਾਂ ਨੂੰ ਵਰਤਾਇਆ ਜਾਵੇਗਾ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੰਨੜਾ ਨੇ ਦੱਸਿਆ ਕਿ ਇਸ ਮੌਕੇ ਵਾਤਾਵਰਣ ਦੀ ਸੁਰੱਖਿਆ ਸੰਭਾਲ ਅਤੇ ਹਰਿਆਵਲ ਵਾਸਤੇ ਬੂਟੇ ਵੀ ਵੰਡੇ ਜਾਣਗੇ। ਮੀਟਿੰਗ ਵਿੱਚ ਹੋਰਾਂ ਤੋਂ ਇਲਾਵਾ ਕੌਂਸਲ ਦੇ ਸਲਾਹਕਾਰ ਸ. ਪ੍ਰਦੀਪ ਸਿੰਘ ਭਾਰਜ, ਕੈਸ਼ੀਅਰ ਸ. ਕੰਵਰਦੀਪ ਸਿੰਘ ਮਣਕੂ, ਸ. ਕਰਮ ਸਿੰਘ ਬਬਰਾ, ਸ. ਬਿਕਰਮਜੀਤ ਸਿੰਘ ਹੂੰਝਣ, ਸ਼੍ਰੀ ਰਾਮ ਰਤਨ ਸੈਂਭੀ, ਸ਼੍ਰੀ ਮਨਫੂਲ, ਸ. ਲਖਬੀਰ ਸਿੰਘ, ਸ. ਜਸਵਿੰਦਰ ਪਾਲ ਸਿੰਘ ਭੰਬਰਾ, ਸ. ਤਰਸੇਮ ਸਿੰਘ ਖੋਖਰ, ਸ. ਹਰਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।