ਰੂਬੀ ਬੈਰੋਂਪੁਰੀ ਦੀ ਯਾਦ ਵਿੱਚ ਸਾਹਿਤਕ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

ਐਸ ਏ ਐਸ ਨਗਰ, 9 ਜੂਨ- ਰੂਬੀ ਬੈਰੋਂਪੁਰੀ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਪੁਆਧੀ ਮੰਚ ਦੇ ਸਹਿਯੋਗ ਨਾਲ ਇੱਕ ਸਾਹਿਤਕ ਅਤੇ ਸੱਭਿਆਚਾਰਕ ਪ੍ਰੋਗਰਾਮ ਰੂਬੀ ਬੈਰੋਂਪੁਰੀ ਦੀ ਯਾਦਗਾਰ ਸਥਾਨ ’ਤੇ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਡਾਕਟਰ ਗੁਰਮੀਤ ਸਿੰਘ ਬੈਦਵਾਣ, ਮੁਹਾਲੀ ਦੇ ਸਾਬਕਾ ਜਿਲ੍ਹਾ ਭਾਸ਼ਾ ਅਫਸਰ ਡਾਕਟਰ ਦਵਿੰਦਰ ਸਿੰਘ ਬੋਹਾ, ਉੱਘੇ ਗੀਤਕਾਰ ਫ਼ਕੀਰ ਮੌਲੀ ਵਾਲਾ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਪ੍ਰੋਗਰਾਮ ਦਾ ਪਹਿਲਾ ਹਿੱਸਾ ਸਾਹਿਤਕ ਰੱਖਿਆ ਗਿਆ ਸੀ, ਜਿਸ ਮੌਕੇ ਇਲਾਕੇ ਦੀਆਂ ਚਾਰ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕੀਤੇ ਜਾਣ ਵਾਲਿਆਂ ਵਿੱਚ ਪ੍ਰਸਿੱਧ ਨਾਵਲਕਾਰ ਜਸਬੀਰ ਸਿੰਘ ਮੰਡ, ਪ੍ਰਸਿੱਧ ਫਿਲਮੀ ਅਦਾਕਾਰ ਮਲਕੀਤ ਸਿੰਘ ਰੌਣੀ, ਪ੍ਰਸਿੱਧ ਸਮਾਜ ਸੇਵੀ ਅਤੇ ਪ੍ਰਭ ਆਸਰਾ ਟਰੱਸਟ ਦੇ ਸੰਚਾਲਕ ਸ਼ਮਸ਼ੇਰ ਸਿੰਘ ਪਡਿਆਲਾ ਅਤੇ ਅੰਤਰਰਾਸ਼ਟਰੀ ਪੱਧਰ ਦੀ ਖਿਡਾਰਨ ਜੋਆਏ ਬੈਦਵਾਣ ਦੇ ਨਾਮ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਕੁਝ ਪੁਸਤਕਾਂ ਅਤੇ ਯਾਦਗਾਰੀ ਚਿੰਨ੍ਹ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਵਿੱਚ ਦਿਲਚਸਪ ਗੱਲ ਇਹ ਰਹੀ ਕਿ ਰੂਬੀ ਬੈਰੋਂਪੁਰੀ ਦੇ ਨਾਲ ਅਖਾੜਿਆਂ ਵਿੱਚ ਲੰਮਾ ਸਮਾਂ ਬਤੌਰ ਸਹਾਇਕ ਕਲਾਕਾਰ ਕੰਮ ਕਰਨ ਵਾਲੇ ਗੋਰਾ ਇਸੜੂ ਉਚੇਚੇ ਤੌਰ ’ਤੇ ਸਮਾਗਮ ਵਿੱਚ ਹਾਜ਼ਰ ਹੋਏ। ਕਰਮਜੀਤ ਸਿੰਘ ਬੁੱਗਾ ਦੇ ਅਲਗੋਜਿਆਂ ਅਤੇ ਢੋਲ ਦੀ ਤਾਲ ’ਤੇ ਦਵਿੰਦਰ ਸਿੰਘ ਜੁਗਨੀ ਦੀ ਅਗਵਾਈ ਵਿੱਚ ਮਲਵਈ ਗਿੱਧਾ ਪੇਸ਼ ਕੀਤਾ ਗਿਆ।
ਇਸ ਮੌਕੇ ਇੰਦਰਜੀਤ ਸਿੰਘ ਵੱਲੋਂ ਰੂਬੀ ਬੈਰੋਂਪੁਰੀ ਦਾ ਧਾਰਮਿਕ ਗੀਤ ਪੇਸ਼ ਕਰਕੇ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਉਪਰੰਤ ਡਾਕਟਰ ਜਸਪਾਲ ਸਿੰਘ ਜੱਸੀ, ਗੁਰਦੀਪ ਕੌਰ, ਮੰਨੂ ਮੋਰਾਲ, ਗੁਰਿੰਦਰ ਗਹਿਰੀ, ਰਮਜ਼ਾਨ ਅਲੀ ਸ਼ੇਰ, ਮੰਨਤ ਬਾਜਵਾ, ਰਾਜਵੀਰ ਟਿਵਾਣਾ, ਲਖਵਿੰਦਰ ਲੱਕੀ, ਅਵਤਾਰ ਸਿੰਘ ਜੰਡਿਆਲਾ, ਭੰਗੂ ਜੈਲਦਾਰ, ਪਰਮਜੀਤ ਪੰਮੀ, ਸ਼ਮਸ਼ੇਰ ਸਿਆਮਪੁਰ, ਜੋਤੀ ਕੋਹੇਨੂਰ, ਜਿੰਦ ਸੰਧੂ ਅਤੇ ਹੋਰਨਾਂ ਕਲਾਕਾਰਾਂ ਨੇ ਸ਼ਾਨਦਾਰ ਗੀਤ-ਸੰਗੀਤ ਦਾ ਪ੍ਰੋਗਰਾਮ ਪੇਸ਼ ਕੀਤਾ।
ਪ੍ਰੋਗਰਾਮ ਦਾ ਮੰਚ ਸੰਚਾਲਨ ਗੁਰਪ੍ਰੀਤ ਸਿੰਘ ਨਿਆਮੀਆਂ ਅਤੇ ਸਾਈਂ ਸਕੇਤੜੀ ਵੱਲੋਂ ਕੀਤਾ ਗਿਆ। ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਆਏ ਲੋਕਾਂ ਨੇ ਦੇਰ ਰਾਤ ਤੱਕ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ।