ਨਗਰ ਨਿਗਮ ਦੀ ਟੀਮ ਨੇ ਰੇਹੜੀਆਂ ਚੁੱਕੀਆਂ

ਐਸ ਏ ਐਸ ਨਗਰ, 9 ਜੂਨ- ਨਗਰ ਨਿਗਮ ਦੀ ਟੀਮ ਵੱਲੋਂ ਸ਼ਨੀਵਾਰ ਰਾਤ ਨੂੰ ਮੁਹਾਲੀ ਦੇ ਫੇਜ਼ 3ਬੀ 2 ਦੀ ਮਾਰਕੀਟ ਵਿੱਚ ਸ਼ੋਰੂਮਾਂ ਦੇ ਸਾਹਮਣੇ ਲੱਗਦੀਆਂ ਰੇਹੜੀਆਂ ਫੜੀਆਂ ਅਤੇ ਰੱਖਿਆ ਗਿਆ ਸਮਾਨ ਜਬਤ ਕੀਤਾ ਗਿਆ।

ਐਸ ਏ ਐਸ ਨਗਰ, 9 ਜੂਨ- ਨਗਰ ਨਿਗਮ ਦੀ ਟੀਮ ਵੱਲੋਂ ਸ਼ਨੀਵਾਰ ਰਾਤ ਨੂੰ ਮੁਹਾਲੀ ਦੇ ਫੇਜ਼ 3ਬੀ 2 ਦੀ ਮਾਰਕੀਟ ਵਿੱਚ ਸ਼ੋਰੂਮਾਂ ਦੇ ਸਾਹਮਣੇ ਲੱਗਦੀਆਂ ਰੇਹੜੀਆਂ ਫੜੀਆਂ ਅਤੇ ਰੱਖਿਆ ਗਿਆ ਸਮਾਨ ਜਬਤ ਕੀਤਾ ਗਿਆ।
 ਇਸ ਮੌਕੇ ਸ਼ੋਰੂਮਾਂ ਦੇ ਬਰਾਂਡੇ ਖਾਲੀ ਕਰਵਾਏ ਗਏ, ਜਿਸ ਦਾ ਦੁਕਾਨਦਾਰਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਇਸ ਦੌਰਾਨ ਕਾਫੀ ਸਮੇਂ ਤਕ ਬਹਿਸਬਾਜੀ ਵੀ ਹੋਈ।
ਨਗਰ ਨਿਗਮ ਦੀ ਟੀਮ ਦੀ ਅਗਵਾਈ ਕਰ ਰਹੇ ਨਿਗਮ ਦੇ ਸੁਪਰਡੈਂਟ ਅਨਿਲ ਕੁਮਾਰ ਨੇ ਦੱਸਿਆ ਕਿ ਇਹ ਕਾਰਵਾਈ ਨਗਰ ਨਿਗਮ ਦੇ ਕਮਿਸ਼ਨਰ ਦੇ ਹੁਕਮਾਂ ’ਤੇ ਕੀਤੀ ਜਾ ਰਹੀ ਹੈ ਅਤੇ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ।