ਸ੍ਰੀ ਮਹਾਦੇਵ ਵੈਲਫੇਅਰ ਕਲੱਬ ਵੱਲੋਂ ਦੂਜੇ ਵਿਸ਼ਾਲ ਮਾਤਾ ਦੇ ਜਾਗਰਣ ਦਾ ਆਯੋਜਨ

ਐਸ ਏ ਐਸ ਨਗਰ, 9 ਜੂਨ- ਸ੍ਰੀ ਮਹਾਦੇਵ ਵੈਲਫੇਅਰ ਕਲੱਬ (ਰਜਿ.) ਮੁਹਾਲੀ ਵੱਲੋਂ ਦੂਜਾ ਵਿਸ਼ਾਲ ਮਾਤਾ ਜੀ ਦਾ ਜਾਗਰਣ ਕਰਵਾਇਆ ਗਿਆ। ਇਸ ਮੌਕੇ ਜਲੰਧਰ ਦੇ ਮਸ਼ਹੂਰ ਗਾਇਕ ਮਨੀਸ਼ਾ ਰਾਜ ਐਂਡ ਪਾਰਟੀ ਵੱਲੋਂ ਮਹਾਮਾਈ ਦੇ ਬਹੁਤ ਹੀ ਸ਼ਾਨਦਾਰ ਭਜਨਾਂ ਨਾਲ ਲੋਕਾਂ ਨੂੰ ਮੰਤਰ ਮੁਗਧ ਕੀਤਾ ਗਿਆ।

ਇਸ ਦੌਰਾਨ ਕਲੱਬ ਵੱਲੋਂ ਵਿਸ਼ਾਲ ਭੰਡਾਰਾ ਵੀ ਕਰਵਾਇਆ ਗਿਆ, ਜਿਸ ਵਿੱਚ ਕੜੀ ਚਾਵਲ, ਆਲੂ ਛੋਲੇ ਪੂਰੀਆਂ ਅਤੇ ਜਲੇਬੀਆਂ ਦਾ ਅਤੁੱਟ ਲੰਗਰ ਵਰਤਾਇਆ ਗਿਆ।
ਜਾਗਰਣ ਵਿੱਚ ਕਲੱਬ ਦੇ ਪ੍ਰਧਾਨ ਬਲਜੀਤ ਕੌਰ ਐਮਸੀ, ਪੁਸ਼ਕਰ ਕਾਕਾ, ਰਮਨ ਥਰੇਜਾ, ਰਾਜਪਾਲ, ਟਿੰਕੂ, ਰਿਸ਼ੂ ਚੌਧਰੀ, ਰੋਹਿਤ, ਪ੍ਰਿੰਸ, ਗੁਰਜੀਤ ਸਿੰਘ, ਸੌਰਵ ਮਾਹਨੀ, ਨੀਰਜ ਖੁਰਾਣਾ, ਰਵੀ ਰਾਵਤ ਅਤੇ ਕਲੱਬ ਦੇ ਸਾਰੇ ਮੈਂਬਰ ਹਾਜਰ ਸਨ।
 ਇੰਸਪੈਕਟਰ ਮਨਫੂਲ ਸਿੰਘ ਸੀਆਈਏ ਇੰਚਾਰਜ (ਰੋਪੜ) ਵਿਸ਼ੇਸ਼ ਤੌਰ ’ਤੇ ਜਾਗਰਣ ਵਿੱਚ ਪਹੁੰਚੇ। ਅੰਤ ਵਿੱਚ ਕਲੱਬ ਦੇ ਪ੍ਰਧਾਨ ਬਲਜੀਤ ਕੌਰ ਐਮਸੀ ਨੇ ਆਏ ਹੋਏ ਸਾਰੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ।