
ਸ਼ਿਵ ਨੰਦਨ ਉਸਾਰੀ ਮਿਸਤਰੀ ਮਜਦੂਰ ਯੂਨੀਅਨ ਦੇ ਬਣੇ ਪ੍ਰਧਾਨ- ਓਮਪ੍ਰਕਾਸ਼ ਨੇ ਸਾਂਭੀ ਸਕੱਤਰ ਦੀ ਜਿੰਮੇਵਾਰੀ
ਨਵਾਂਸ਼ਹਿਰ- ਅੱਜ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਨਵਾਂਸ਼ਹਿਰ ਵਿਖੇ ਉਸਾਰੀ ਮਿਸਤਰੀ ਮਜਦੂਰ ਯੂਨੀਅਨ(ਇਫਟੂ) ਨਵਾਂਸ਼ਹਿਰ ਦੀ ਭਰਵੀਂ ਮੀਟਿੰਗ ਵਿਚ ਸ਼ਿਵਨੰਦਨ ਨੂੰ ਪ੍ਰਧਾਨ, ਵਦਨ ਸਿੰਘ ਨੂੰ ਮੀਤ ਪ੍ਰਧਾਨ, ਓਮ ਪ੍ਰਕਾਸ਼ ਨੂੰ ਸਕੱਤਰ, ਰਜਿੰਦਰ ਕੁਮਾਰ ਨੂੰ ਸੰਯੁਕਤ ਸਕੱਤਰ, ਬੱਬਲੂ ਕੁਮਾਰ ਸਲੋਹ ਨੂੰ ਵਿੱਤ ਸਕੱਤਰ ਅਤੇ ਸਿਕੰਦਰ ਨੂੰ ਪ੍ਰੈਸ ਸਕੱਤਰ ਚੁਣਿਆਂ ਗਿਆ।
ਨਵਾਂਸ਼ਹਿਰ- ਅੱਜ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਨਵਾਂਸ਼ਹਿਰ ਵਿਖੇ ਉਸਾਰੀ ਮਿਸਤਰੀ ਮਜਦੂਰ ਯੂਨੀਅਨ(ਇਫਟੂ) ਨਵਾਂਸ਼ਹਿਰ ਦੀ ਭਰਵੀਂ ਮੀਟਿੰਗ ਵਿਚ ਸ਼ਿਵਨੰਦਨ ਨੂੰ ਪ੍ਰਧਾਨ, ਵਦਨ ਸਿੰਘ ਨੂੰ ਮੀਤ ਪ੍ਰਧਾਨ, ਓਮ ਪ੍ਰਕਾਸ਼ ਨੂੰ ਸਕੱਤਰ, ਰਜਿੰਦਰ ਕੁਮਾਰ ਨੂੰ ਸੰਯੁਕਤ ਸਕੱਤਰ, ਬੱਬਲੂ ਕੁਮਾਰ ਸਲੋਹ ਨੂੰ ਵਿੱਤ ਸਕੱਤਰ ਅਤੇ ਸਿਕੰਦਰ ਨੂੰ ਪ੍ਰੈਸ ਸਕੱਤਰ ਚੁਣਿਆਂ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਇਫਟੂ ਪੰਜਾਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਡਿਪਟੀ ਸੈਕਟਰੀ ਪੰਜਾਬ ਅਵਤਾਰ ਸਿੰਘ ਤਾਰੀ, ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ, ਜਿਲਾ ਪ੍ਰਧਾਨ ਗੁਰਦਿਆਲ ਰੱਕੜ, ਜਿਲਾ ਸਕੱਤਰ ਪਰਵੀਨ ਕੁਮਾਰ ਨਿਰਾਲਾ ਨੇ ਕਿਹਾ ਕਿ ਅੱਜ ਮਜਦੂਰ ਵਰਗ ਅੱਗੇ ਵੱਡੀਆਂ ਚਣੌਤੀਆਂ ਹਨ। ਮੋਦੀ ਸਰਕਾਰ ਨੇ ਪੂੰਜੀਪਤੀ ਪੱਖੀ ਚਾਰ ਕਿਰਤ ਕੋਡ ਲਿਆ ਕੇ ਕਿਰਤੀਆਂ ਦੇ ਹਿੱਤਾਂ ਉੱਤੇ ਵੱਡਾ ਹੱਲਾ ਬੋਲਿਆ ਹੈ। ਮਜਦੂਰ ਪੱਖੀ ਕਿਰਤ ਕਾਨੂੰਨ ਖਤਮ ਕਰ ਦਿੱਤੇ ਗਏ ਹਨ।
ਮਜਦੂਰ ਵਰਗ ਲਈ ਬਣਿਆਂ ਭਲਾਈ ਬੋਰਡ ਮਜਦੂਰਾਂ ਦੀ ਭਲਾਈ ਕਰਨ ਦੀ ਥਾਂ ਉਹਨਾਂ ਦੀ ਸਿਰਦਰਦੀ ਬਣਿਆਂ ਹੋਇਆ ਹੈ।ਉਹਨਾਂ ਕਿਹਾ ਕਿ ਕਿਰਤੀਆਂ ਦੀਆਂ ਮੰਗਾਂ ਨੂੰ ਦਰਕਿਨਾਰ ਕਰਕੇ ਆਪਣਾ ਫਾਸ਼ੀਵਾਦੀ, ਮਜਦੂਰ ਵਿਰੋਧੀ, ਘੱਟਗਿਣਤੀਆਂ ਵਿਰੋਧੀ, ਜਮਹੂਰੀਅਤ ਵਿਰੋਧੀ ਅਤੇ ਸੰਵਿਧਾਨ ਵਿਰੋਧੀ ਅਜੰਡਾ ਲਾਗੂ ਕਰ ਰਹੀ ਹੈ। ਪੰਜਾਬ ਅੰਦਰ ਪ੍ਰਵਾਸੀ ਮਜਦੂਰਾਂ ਵਿਰੁੱਧ ਵਿਰਤਾਂਤ ਸਿਰਜਿਆ ਜਾ ਰਿਹਾ ਹੈ।ਇਸਦਾ ਜੋਰਦਾਰ ਵਿਰੋਧ ਕਰਨ ਦੀ ਲੋੜ ਹੈ।
ਆਗੂਆਂ ਨੇ ਕਿਹਾ ਕਿ ਪਹਿਲੀ ਮਈ ਦਾ ਕੌਮਾਂਤਰੀ ਮਜਦੂਰ ਦਿਵਸ ਕਿਰਤੀਆਂ ਲਈ ਸੱਭ ਤੋਂ ਵੱਧ ਇਤਿਹਾਸਕ ਮਹੱਤਤਾ ਵਾਲਾ ਦਿਨ ਹੈ। ਸਾਰੇ ਕਿਰਤੀਆਂ ਨੂੰ ਇਹ ਦਿਨ ਜੋਸ਼ੋ ਖਰੋਸ਼ ਨਾਲ ਮਨਾਇਆ ਜਾਣਾ ਚਾਹੀਦਾ ਹੈ। ਇਸਦੀ ਤਿਆਰੀ ਵਜੋਂ 15 ਅਪ੍ਰੈਲ ਤੋਂ 30 ਅਪ੍ਰੈਲ ਤੱਕ ਪੰਦਰਵਾੜਾ ਮਨਾਉਣ ਦਾ ਫੈਸਲਾ ਵੀ ਕੀਤਾ ਗਿਆ ਅਤੇ ਇਫਟੂ ਵਲੋਂ ਪਹਿਲੀ ਮਈ ਨੂੰ ਵਿਸ਼ਵਕਰਮਾ ਮੰਦਰ ਨਵਾਂਸ਼ਹਿਰ ਵਿਖੇ ਮਨਾਏ ਜਾ ਰਹੇ ਜਿਲਾ ਪੱਧਰੀ ਮਈ ਦਿਵਸ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਅਹੁਦੇਦਾਰਾਂ ਸਮੇਤ 15 ਮੈਂਬਰੀ ਕਮੇਟੀ ਵੀ ਚੁਣੀ ਗਈ ਜਿਸ ਵਿਚ ਦੁਰਗੇਸ਼, ਅਨਿਲ, ਜਸਵੀਰ ਸਿੰਘ, ਪਿੰਟੂ, ਤੇਜ ਪਾਲ, ਆਜਾਦ, ਮੁਹੰਮਦ ਹਾਰਿਨ, ਇਸਲਾਮੂਦੀਨ ਅਤੇ ਮੁਕੇਸ਼ ਨੂੰ ਚੁਣਿਆਂ ਗਿਆ। ਪ੍ਰਧਾਨ ਸ਼ਿਵਨੰਦਨ ਅਤੇ ਸਕੱਤਰ ਓਮ ਪ੍ਰਕਾਸ਼ ਸਮੇਤ ਚੁਣੀ ਗਈ ਕਮੇਟੀ ਨੇ ਜਥੇਬੰਦੀ ਲਈ ਤਨਦੇਹੀ ਨਾਲ ਕੰਮ ਕਰਨ ਦਾ ਐਲਾਨ ਕੀਤਾ।
