ਜ਼ਿਲ੍ਹਾ ਪੁਲਿਸ ਵਲੋਂ ਪਿੰਡਾਂ ਵਿੱਚ ਚਲਾਇਆ ਕੇਸੋ ਅਪਰੇਸ਼ਨ।

ਨਵਾਂਸ਼ਹਿਰ- ਜ਼ਿਲ੍ਹਾ ਪੁਲਿਸ ਮੁੱਖੀ ਡਾ. ਮਹਿਤਾਬ ਸਿੰਘ, ਆਈ.ਪੀ.ਐਸ, ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵਲੋਂ "ਯੁੱਧ ਨਸ਼ਿਆ ਵਿਰੁੱਧ" ਮਿਸ਼ਨ ਤਹਿਤ ਪੰਜਾਬ ਪੁਲਿਸ ਨਸ਼ਿਆਂ ਦਾ ਖਾਤਮਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜੋ ਇਸ ਮਿਸ਼ਨ ਤਹਿਤ ਨਸ਼ਾਂ ਤੱਸਕਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।

ਨਵਾਂਸ਼ਹਿਰ- ਜ਼ਿਲ੍ਹਾ ਪੁਲਿਸ ਮੁੱਖੀ ਡਾ. ਮਹਿਤਾਬ ਸਿੰਘ, ਆਈ.ਪੀ.ਐਸ,  ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਪੰਜਾਬ ਸਰਕਾਰ ਵਲੋਂ "ਯੁੱਧ ਨਸ਼ਿਆ ਵਿਰੁੱਧ" ਮਿਸ਼ਨ ਤਹਿਤ ਪੰਜਾਬ ਪੁਲਿਸ ਨਸ਼ਿਆਂ ਦਾ ਖਾਤਮਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜੋ ਇਸ ਮਿਸ਼ਨ ਤਹਿਤ ਨਸ਼ਾਂ ਤੱਸਕਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਮਿਤੀ 29 ਮਾਰਚ 2025 ਨੂੰ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਦੇ ਦਿਸ਼ਾ  ਨਿਰਦੇਸ਼ ਅਨੁਸਾਰ ਸ਼੍ਰੀ ਏਐਸ ਰਾਏ ਆਈਪੀਐਸ ਏਡੀਜੀਪੀ ਟ੍ਰੈਫਿਕ ਪੰਜਾਬ ਅਤੇ ਸ਼੍ਰੀਮਤੀ  ਜਗਦਲੇ ਨੀਲਾਂਬਰੀ ਵਿਜੈ ਡੀਆਈਜੀ ਲੁਧਿਆਣਾ ਰੇਂਜ ਲੁਧਿਆਣਾ ਦੀ ਸੁਪਰਵੀਜ਼ਨ ਹੇਠ ਜ਼ਿਲ੍ਹੇ ਦੇ ਨਸ਼ਾ ਪ੍ਰਭਾਵਿਤ ਏਰੀਆ ਵਿੱਚ ਕੇਸੋ ਅਪਰੇਸ਼ਨ ਚਲਾਇਆ ਗਿਆ । 
ਇਸ ਸਰਚ ਅਪਰੇਸ਼ਨ ਵਿੱਚ 01 ਐਸ.ਪੀ, 06 ਡੀ.ਐਸ.ਪੀ ਸਮੇਤ 107 ਪੁਲਿਸ ਕਰਮਚਾਰੀਆਂ ਦੀਆਂ ਪੁਲਿਸ ਪਾਰਟੀ ਬਣਾ ਕੇ ਜਿਲ੍ਹਾ ਦੇ ਡਰੱਗ ਹੌਟਸਪੌਟ  ਪਿੰਡਾਂ/ਵਾਰਡਾਂ ਵਿੱਚ ਘੇਰਾ ਬੰਦੀ ਕਰਕੇ ਸਰਚ ਕੀਤੀ ਗਈ ਅਤੇ ਵਿਸ਼ੇਸ਼ ਤੌਰ ਤੇ ਨਸ਼ਾ ਤਸੱਕਰੀ ਦੇ ਧੰਦੇ ਵਿੱਚ ਸ਼ਾਮਲ ਰਹੇ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ। ਇਸ ਅਪਰੇਸ਼ਨ ਦਾ ਮੁੱਖ ਉਦੇਸ਼ ਨਸ਼ਾ ਤਸੱਕਰਾਂ ਨੂੰ ਕਾਬੂ ਕਰਨਾ, ਨਸ਼ਾ ਵੇਚਣ ਵਾਲੇ ਵਿਅਕਤੀਆਂ ਤੇ ਦਬਾਓ ਬਣਾਈ ਰੱਖਣਾ, ਉਹਨਾਂ ਦੀਆਂ ਮੋਜੂਦਾ ਗਤੀਵਿਧੀਆਂ ਤੇ ਨਿਗਰਾਨੀ ਰੱਖਣਾ, ਨਸ਼ੇ ਦੀ ਸਪਲਾਈ ਚੈਨ ਨੂੰ ਤੋੜਨਾ, ਨਸ਼ਾ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਬਾਰੇ ਪਤਾ ਲਗਾ ਕੇ ਉਹਨਾਂ ਦੇ ਮੁੜ ਵਸੇਵਾ ਕਰਨਾ ਅਤੇ ਆਮ ਪਬਲਿਕ ਵਿੱਚ ਪੁਲਿਸ ਪ੍ਰਤੀ ਵਿਸ਼ਵਾਸ ਪੈਦਾ ਕਰਨਾ ਹੈ। 
ਉਹਨਾਂ ਨੇ ਨਸ਼ਿਆ ਵਿਰੁੱਧ ਜਾਰੀ ਇਸ ਮੁਹਿੰਮ ਵਿੱਚ ਪੁਲਿਸ ਦਾ ਸਹਿਯੋਗ ਦੇਣ ਲਈ ਪਬਲਿਕ ਨੂੰ ਅਪੀਲ ਕੀਤੀ। ਮਾਰਚ ਮਹੀਨੇ ਦੌਰਾਨ ਜ਼ਿਲ੍ਹਾ ਪੁਲਿਸ ਵਲੋਂ 123 ਮੁਕੱਦਮੇ ਦਰਜ ਰਜਿਸਟਰ ਕਰਕੇ 141 ਨਸ਼ਾ ਤਸੱਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਰਚ ਅਪਰੇਸ਼ਨ ਦੌਰਾਨ 223 ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਰਚ ਅਪਰੇਸ਼ਨ ਦੌਰਾਨ 7 ਮੁਕੱਦਮੇ ਦਰਜ ਕੀਤੇ ਗਏ ਅਤੇ  7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਨਸ਼ੇ ਦੀਆਂ 110 ਗੋਲੀਆਂ , 21 ਗ੍ਰਾਮ ਹੈਰੋਇਨ ਅਤੇ 12 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਖਿਲਾਫ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।