ਬਿਜਲੀ ਕਰੰਟ, ਹੈਜ਼ਾ, ਹਲਕਾਅ, ਦਿਲ ਦੇ ਦੌਰੇ, ਕਿਡਨੈਪਿੰਗ ਬਾਰੇ ਜਾਣਕਾਰੀ ਜ਼ਰੂਰੀ - ਵਿਜੇ ਕਪੂਰ

ਪਟਿਆਲਾ- ਡਾਕਟਰ ਬਲਵੀਰ ਸਿੰਘ, ਸਿਹਤ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਅਤੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਨੂੰ ਹੈਜ਼ਾ, ਹਲਕਾਅ, ਬਿਜਲੀ ਕਰੰਟ, ਦਿਲ ਦੇ ਦੌਰੇ, ਬੇਹੋਸ਼ੀ, ਕਿਡਨੈਪਿੰਗ, ਨਸ਼ਿਆਂ ਅਪਰਾਧਾਂ ਅਤੇ ਹੈਲਪ ਲਾਈਨ ਨੰਬਰਾਂ ਆਦਿ ਬਾਰੇ, ਜਾਣਕਾਰੀ ਦੇਕੇ, ਅਸੀਂ ਬੱਚਿਆਂ ਨੂੰ ਭਵਿੱਖ ਵਿੱਚ ਆਪਣੇ ਅਤੇ ਘਰ ਪਰਿਵਾਰਾਂ ਦੇ ਪਹਿਰੇਦਾਰ ਬਣਾ ਸਕਦੇ ਹਾਂ।

ਪਟਿਆਲਾ- ਡਾਕਟਰ ਬਲਵੀਰ ਸਿੰਘ, ਸਿਹਤ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਅਤੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਨੂੰ ਹੈਜ਼ਾ, ਹਲਕਾਅ, ਬਿਜਲੀ ਕਰੰਟ, ਦਿਲ ਦੇ ਦੌਰੇ, ਬੇਹੋਸ਼ੀ, ਕਿਡਨੈਪਿੰਗ, ਨਸ਼ਿਆਂ ਅਪਰਾਧਾਂ ਅਤੇ ਹੈਲਪ ਲਾਈਨ ਨੰਬਰਾਂ ਆਦਿ ਬਾਰੇ, ਜਾਣਕਾਰੀ ਦੇਕੇ, ਅਸੀਂ ਬੱਚਿਆਂ ਨੂੰ ਭਵਿੱਖ ਵਿੱਚ ਆਪਣੇ ਅਤੇ ਘਰ ਪਰਿਵਾਰਾਂ ਦੇ ਪਹਿਰੇਦਾਰ ਬਣਾ ਸਕਦੇ ਹਾਂ।
 ਇਹ ਵਿਚਾਰ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਮਲਟੀਪਰਪਜ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਸ਼੍ਰੀਮਤੀ ਵਿਜੇ ਕਪੂਰ ਨੇ ਦਿੰਦੇ ਹੋਏ ਦੱਸਿਆ ਕਿ ਇਸ ਉਦੇਸ਼ ਦੀ ਪੂਰਤੀ ਲਈ, ਸਕੂਲਾਂ ਵਿਖੇ ਕੇਵਲ ਰੈੱਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਕਾਕਾ ਰਾਮ ਵਰਮਾ ਅਤੇ ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ ਏ ਐਸ ਆਈ ਰਾਮ ਸਰਨ ਵਲੋਂ, ਜੂਨੀਅਰ ਵਿੰਗ ਵਿਖੇ 300 ਤੋਂ ਵੱਧ ਬੱਚਿਆਂ ਨੂੰ ਜਾਗਰੂਕ ਕੀਤਾ। 
 ਕਾਕਾ ਰਾਮ ਵਰਮਾ ਨੇ ਦੱਸਿਆ ਕਿ ਡਾਕਟਰ ਬਲਵੀਰ ਸਿੰਘ ਜੀ ਸਿਹਤ ਮੰਤਰੀ ਜੀ ਨੇ ਉਨ੍ਹਾਂ ਨੂੰ, ਵੱਧ‌ ਤੋ ਵੱਧ ਵਿਦਿਆਰਥੀਆਂ, ਅਧਿਆਪਕਾਂ ਅਤੇ ਪਬਲਿਕ ਨੂੰ ਸਬੰਧਤ ਵਿਸ਼ਿਆਂ ਬਾਰੇ ਜਾਗਰੂਕ ਕਰਨ ਲਈ ਉਤਸ਼ਾਹਿਤ ਕੀਤਾ ਹੈ ਕਿਉਂਕਿ ਅਣਗਹਿਲੀ, ਲਾਪਰਵਾਹੀ, ਅਗਿਆਨਤਾ ਕਾਰਨ ਬੱਚੇ, ਨਾਬਾਲਗ ਅਤੇ ਨੋਜਵਾਨ ਨਸ਼ਿਆਂ, ਅਪਰਾਧਾਂ, ਹਾਦਸਿਆਂ, ਕਿਡਨੈਪਿੰਗ, ਅਤੇ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। 
ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਜਾਨਵਰ ਜਿਵੇਂ ਕੁੱਤਾ, ਬਿਲੀ, ਬਾਂਦਰ, ਨਿਯੂਲਾ, ਜੰਗਲੀਂ ਜਾਨਵਰਾਂ, ਗਾਂ, ਮੱਝ,  ਘੋੜੇ ਚਮਗਿੱਦੜ ਅਦਿ ਦੇ ਕੱਟਣ, ਚੱਟਣ ਜਾਂ ਉਨ੍ਹਾਂ ਦੇ ਮੂੰਹ ਵਿੱਚੋ ਨਿਕਲੀ ਝੰਗ ਇਨਸਾਨ ਦੀ ਚਮੜੀ ਤੇ ਲਗਣ ਕਾਰਨ, ਕੁਝ ਦਿਨਾਂ ਵਿੱਚ, ਪੀੜਤਾਂ ਨੂੰ ਹਲਕਾਅ ਹੋ ਸਕਦਾ ਹੈ। ਹਲਕਾਅ ਦਾ ਕੋਈ ਇਲਾਜ ਨਹੀਂ। ਇਸ ਲਈ ਆਪਣੇ ਜਾਨਵਰਾਂ ਨੂੰ ਹਰ ਸਾਲ ਐਂਟੀ ਰੈਬਿਜ ਟੀਕੇ ਲਗਵਾਏ ਜਾਣ, ਪੀੜਤਾਂ ਦੇ ਜ਼ਖ਼ਮ ਨੂੰ 10 ਵਾਰ ਪਾਣੀ,੍ਰਸਾਬਣ ਨਾਲ ਸਾਫ਼ ਕੀਤਾ ਜਾਵੇ, ਪੱਟੀ ਨਾ ਬੰਨੋਂ, ਮਿਰਚਾਂ ਨਹੀਂ ਲਗਾਉਂਦੇ, ਤੁਰੰਤ ਟੈਟਨਸ ਦਾ ਇੰਜੈਕਸ਼ਨ ਲਗਵਾਉਣਾ ਚਾਹੀਦਾ ਅਤੇ ਸਰਕਾਰੀ ਹਸਪਤਾਲਾਂ ਵਿਖੇ ਜਾਕੇ ਮਾਹਰ ਡਾਕਟਰਾਂ ਦੀ ਸਲਾਹ ਅਨੁਸਾਰ ਇਲਾਜ ਜ਼ਰੂਰ ਕਰਵਾਉਣਾ ਚਾਹੀਦਾ
 ਬੱਚਿਆਂ ਨੂੰ ਕਿਡਨੈਪਿੰਗ ਤੋ ਬਚਣ ਦੇ ਢੰਗ ਤਰੀਕੇ ਦਸੇ। ਮਿਸਜ਼ ਮੀਨਾਕਸ਼ੀ ਡਾਂਗ, ਦੂਜੇ ਅਧਿਆਪਕਾਂ ਨੇ ਪ੍ਰਿੰਸੀਪਲ ਮੈਡਮ ਕਪੂਰ ਜੀ ਅਤੇ ਕਾਕਾ ਰਾਮ ਵਰਮਾ ਦਾ ਧੰਨਵਾਦ ਕੀਤਾ ਕਿ ਉਹ ਸੇਵਾ ਮੁਕਤ ਹੋਕੇ ਵੀ ਇਨਸਾਨੀਅਤ ਨਾਤੇ, ਬੱਚਿਆਂ ਨੋਜਵਾਨਾਂ ਨੂੰ ਜਗਾਉਣ ਅਤੇ ਬਚਾਉਣ ਲਈ ਮੁਫ਼ਤ ਵਿੱਚ ਪ੍ਰਸੰਸਾਯੋਗ ਉਪਰਾਲੇ ਕਰ ਰਹੇ ਹਨ।