ਬੀ ਡੀ ਸੀ ਦੇ ਮੁੱਢਲੇ ਸਕੱਤਰ ਪੀ ਆਰ ਕਾਲ੍ਹੀਆ ਨੂੰ ਅੰਤਿਮ ਵਿਦਾਇਗੀ, ਮ੍ਰਿਤਕ ਸਰੀਰ ਅਗਨ ਭੇਂਟ।
ਨਵਾਂਸ਼ਹਿਰ- ਖੂਨਦਾਨ ਲਹਿਰ ਨੂੰ ਸਮਰਪਿਤ ਸਥਾਨਿਕ ਸਮਾਜ ਸੇਵੀ ਸੰਸਥਾ ਬਲੱਡ ਡੋਨਰਜ਼ ਕੌਂਸਲ ਦੇ ਮੁੱਢਲੇ ਸਕੱਤਰ ਪੁਸ਼ਪ ਰਾਜ ਕਾਲ੍ਹੀਆ (66 ਸਾਲ) ਕੁੱਝ ਸਮਾਂ ਬਿਮਾਰ ਰਹਿਣ ਉਪ੍ਰੰਤ ਬੀਤੇ ਦਿਨ ਵਿਛੋੜਾ ਦੇ ਗਏ। ਉਹ ਆਪਣੇ ਪਿੱਛੇ ਪਤਨੀ, ਧੀ,ਪੁੱਤਰ ਆਪਣੇ ਭੈਣ, ਭਰਾ ਤੇ ਪ੍ਰੀਵਾਰ ਨੂੰ ਛੱਡ ਗਏ ਹਨ। ਉਹਨਾਂ ਦੀ ਅੰਤਮ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜਰ ਹੋਏ।

ਪ੍ਰੀਵਾਰ ਵਲੋਂ ਪਤਨੀ ਰਜਨੀ ਕਾਲ੍ਹੀਆ, ਛੋਟੇ ਭਾਈ ਮਨੋਰੰਜਨ ਕਾਲ੍ਹੀਆ, ਰੀਤੂ ਕਾਲ੍ਹੀਆ, ਪੁੱਤਰ ਯੁਵਰਾਜ ਕਾਲ੍ਹੀਆ, ਧੀ ਦੀਪਤੀ ਕਾਲ੍ਹੀਆ, ਭਤੀਜੀਆਂ ਤਨਵੀ ਕਾਲ੍ਹੀਆ, ਓਮਸੀ ਕਾਲ੍ਹੀਆ, ਇਲਾਵਾ ਹਲਕਾ ਨਵਾਂਸ਼ਹਿਰ ਵਿਧਾਇਕ ਡਾ. ਨਛੱਤਰਪਾਲ , ਸਾਬਕਾ ਵਿਧਾਇਕਾ ਗੁਰੲਇੱਕਬਾਲ ਕੌਰ ਬਬਲੀ, ‘ਆਪ’ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ, ਵਿਓਪਾਰ ਮੰਡਲ ਦੇ ਚਿੰਟੂ ਅਰੋੜਾ, ਐਮ.ਸੀ.ਡਾ.ਕਮਲਜੀਤ, ਬੰਗਾ ਬਲਾਚੌਰ ਤੇ ਨਵਾਂਸ਼ਹਿਰ ਦੀਆਂ ਕੈਮਿਸਟ ਐਸੋਸੀਏਸ਼ਨਾਂ ਦੇ ਪ੍ਰਧਾਨ , ਬੀ.ਡੀ.ਸੀ ਦੇ ਪ੍ਰਧਾਨ ਐਸ ਕੇ ਸਰੀਨ, ਸਕੱਤਰ ਜੇ ਐਸ ਗਿੱਦਾ, ਵਿੱਤ ਸਕੱਤਰ ਪ੍ਰਵੇਸ਼ ਕੁਮਾਰ, ਡਾ.ਅਜੇ ਬੱਗਾ, ਜਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਹਰਮੇਸ਼ ਪੁਰੀ, ਹਰਪ੍ਰਭਮਹਿਲ ਸਿੰਘ, ਰਤਨ ਜੈਨ, ਆਰ ਸੀ ਪੁਰੀ, ਐਮ.ਸੀ ਪਰਮ ਖਾਲਸਾ, ਸੁਰਿੰਦਰ ਕੌਰ ਤੂਰ, ਰਾਜਿੰਦਰ ਕੌਰ ਗਿੱਦਾ,ਮਨਮੀਤ ਸਿੰਘ ਮੈਨੇਜਰ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਬੀਰਬਲ ਤੱਖੀ ,ਨਰਿੰਦਰ ਸਿੰਘ ਭਾਰਟਾ, ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਦੇਸ ਰਾਜ ਬਾਲੀ, ਨਰਿੰਦਰਪਾਲ ਤੂਰ, ਕਾਂਗਰਸੀ ਆਗੂ ਜੋਗਿੰਦਰ ਸ਼ੋਕਰ, ਐਡਵੋਕੇਟ ਗੌਰਵ ਸਰੀਨ,ਪ੍ਰਮੋਦ ਭਾਰਤੀ, ਅਮਿੱਤ ਸ਼ਰਮਾ ਤੇ ਵੱਡੀ ਗਿਣਤੀ ਵਿੱਚ ਹਾਜ਼ਰ ਇਲਾਕਾ ਵਾਸੀਆਂ ਨੇ ਨਮ ਅੱਖਾਂ ਨਾਲ੍ਹ ਸਮਾਜ ਸੇਵੀ ਪੁਸ਼ਪ ਰਾਜ ਕਾਲ੍ਹੀਆ ਨੂੰ ਅੰਤਮ ਵਿਦਾਇਗੀ ਦਿੱਤੀ।
ਪ੍ਰੀਵਾਰ ਵਲੋਂ ਦੱਸਿਆ ਗਿਆ ਕਿ ਵਿਛੜੀ ਆਤਮਾ ਦੇ ਨਮਿੱਤ ਪ੍ਰਾਥਨਾ ਸਭਾ ਮਿਤੀ 29 ਅਪ੍ਰੈਲ ਦਿਨ ਮੰਗਲਵਾਰ ਨੂੰ ਸ੍ਰੀ ਵਿਸ਼ਵਕਰਮਾ ਮੰਦਰ ਵਿਖੇ ਬਾਅਦ ਦੁਪਹਿਰ ਦੋ ਤੋਂ ਤਿੰਨ ਵਜੇ ਤੱਕ ਨਿਯਤ ਕੀਤੀ ਗਈ ਹੈ।