ਇੰਫਾਲ ਵਿੱਚ ਹੋਈਆਂ ਨੈਸ਼ਨਲ ਖੇਡਾਂ ਦੌਰਾਨ ਵੇਟ ਲਿਫਟਿੰਗ ਵਿੱਚ ਕੁਰਾਲੀ ਦੀ ਨਵਪ੍ਰੀਤ ਕੌਰ ਨੇ ਜਿੱਤਿਆ ਕਾਂਸੀ ਦਾ ਤਮਗਾ

ਕੁਰਾਲੀ, 18 ਅਪ੍ਰੈਲ- ਕੁਰਾਲੀ ਸ਼ਹਿਰ ਦੇ ਵਾਰਡ ਨੰਬਰ 6 ਦੀ ਵਸਨੀਕ ਨਵਪ੍ਰੀਤ ਕੌਰ ਨੇ ਮਨੀਪੁਰ ਦੇ ਇੰਫਾਲ ਵਿੱਚ ਹੋਈਆਂ ਨੈਸ਼ਨਲ ਖੇਡਾਂ ਵਿੱਚ ਵੇਟ ਲਿਫਟਿੰਗ ਅੰਡਰ-17 ਸ਼੍ਰੇਣੀ ਵਿੱਚ ਕਾਂਸੀ ਦਾ ਤਮਗਾ ਹਾਸਿਲ ਕੀਤਾ ਹੈ।

ਕੁਰਾਲੀ, 18 ਅਪ੍ਰੈਲ- ਕੁਰਾਲੀ ਸ਼ਹਿਰ ਦੇ ਵਾਰਡ ਨੰਬਰ 6 ਦੀ ਵਸਨੀਕ ਨਵਪ੍ਰੀਤ ਕੌਰ ਨੇ ਮਨੀਪੁਰ ਦੇ ਇੰਫਾਲ ਵਿੱਚ ਹੋਈਆਂ ਨੈਸ਼ਨਲ ਖੇਡਾਂ ਵਿੱਚ ਵੇਟ ਲਿਫਟਿੰਗ ਅੰਡਰ-17 ਸ਼੍ਰੇਣੀ ਵਿੱਚ ਕਾਂਸੀ ਦਾ ਤਮਗਾ ਹਾਸਿਲ ਕੀਤਾ ਹੈ।
ਨਵਪ੍ਰੀਤ ਕੌਰ ਦੀ ਇਸ ਉਪਲਬਧੀ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਸ. ਰਣਜੀਤ ਸਿੰਘ ਜੀਤੀ ਪਡਿਆਲਾ ਨੇ ਨਵਪ੍ਰੀਤ ਦੇ ਘਰ ਪਹੁੰਚ ਕੇ ਉਸਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ। ਜੀਤੀ ਪਡਿਆਲਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਨੌਜਵਾਨ ਕਈ ਵਾਰ ਗਲਤ ਦਿਸ਼ਾਵਾਂ ਵੱਲ ਮੋੜੇ ਜਾਂਦੇ ਹਨ, ਉੱਥੇ ਨਵਪ੍ਰੀਤ ਵਰਗੀਆਂ ਬੇਟੀਆਂ ਸਮਾਜ ਲਈ ਰੋਸ਼ਨੀ ਦੀ ਕਿਰਨ ਹਨ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਇਨ੍ਹਾਂ ਜਿਹੇ ਉੱਭਰਦੇ ਖਿਡਾਰੀਆਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਕੌਂਸਲਰ ਰਮਾਕਾਂਤ ਕਾਲੀਆ, ਸੋਹਣ ਸਿੰਘ, ਕੁਰਾਲੀ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦਿਨੇਸ਼ ਗੌਤਮ, ਕੌਂਸਲਰ ਹੈਪੀ ਧੀਮਾਨ, ਕੋਚ ਜਸਮੀਤ ਸਿੰਘ, ਲੱਕੀ ਧੀਮਾਨ, ਮਾਸਟਰ ਆਫਿਸ, ਮੋਹਿਤ ਬਾਂਸਲ ਮੌਂਟੂ, ਅਮਰਜੀਤ ਸਿੰਘ ਵੀ ਹਾਜ਼ਰ ਸਨ।