ਸਿਵਲ ਹਸਪਤਾਲ ਮਾਹਿਲਪੁਰ ਵਿਖੇ ਪੇਟ, ਛਾਤੀ ਦੀਆਂ ਰਸੋਲੀਆਂ ਦੇ ਹੋ ਰਹੇ ਨੇ ਸਫਲ ਆਪ੍ਰੇਸ਼ਨ
ਹੁਸ਼ਿਆਰਪੁਰ-ਸਿਵਲ ਹਸਪਤਾਲ ਮਾਹਿਲਪੁਰ ਵਿਖੇ ਪਿਛਲੇ ਲੰਬੇ ਸਮੇ ਤੋਂ ਬੇਸ਼ੱਕ ਡਾਕਟਰਾਂ ਦੀ ਘਾਟ ਚਲ ਰਹੀ ਪਰ ਪਿਛਲੇ ਤਕਰੀਬਨ ਇੱਕ ਸਾਲ ਤੋਂ ਹਸਪਤਾਲ ਵਿੱਚ ਸੇਵਾ ਨਿਭਾ ਰਹੇ ਡਾ. ਬਲਜਿੰਦਰ ਕੁਮਾਰ ਐਮ.ਐਸ (ਜਨਰਲ ਸਰਜਨ) ਵਲੋਂ ਪੇਟ ਦੀਆਂ ਬਿਮਾਰੀਆਂ ਜਿਵੇਂ ਪੇਟ ਤੇ ਪਿੱਤੇ ਦਾ ਅਪ੍ਰੇਸ਼ਨ, ਬੱਚੇਦਾਨੀ ਦੀ ਰਸੋਲੀ, ਪੇਟ ਦੀਆਂ ਹਰਨੀਆਂ, ਅਪੈਂਡਿਕਸ, ਇੰਜੋਨਾਲ ਹਰਨੀਆਂ, ਲਿੰਗ ਤੇ ਪਤਾਲੂ ਦੇ ਅਪ੍ਰੇਸ਼ਨ, ਗੁਦੂਦਾ ਦੇ ਅਪ੍ਰੇਸ਼ਨ ਜਿਵੇਂ ਬਵਾਸੀਰ, ਭਗੰਦਰ, ਫਿਸਰੀ ਦਾ ਅਪ੍ਰੇਸ਼ਨ, ਹਰ ਹਫ਼ਤੇ ਮੰਗਲਵਾਰ ਤੇ ਸ਼ੁੱਕਰਵਾਰ ਅਪ੍ਰੇਸ਼ਨ ਕਰਕੇ ਗਰੀਬਾਂ ਲਈ ਮਸੀਹਾ ਸਾਬਤ ਹੋ ਰਹੇ ਹਨ।

ਐਸ.ਐਮ.ਓ. ਡਾ. ਜਸਵੰਤ ਸਿੰਘ ਥਿੰਦ ਨੇ ਦੱਸਿਆ ਕਿ ਡਾ. ਬਲਜਿੰਦਰ ਕੁਮਾਰ ਵਲੋਂ ਉਹ ਹੁਣ ਤੱਕ 600 ਤੋਂ ਵੱਧ ਛੋਟੇ ਤੇ 113 ਤੇ ਵੱਧ ਵੱਡੇ ਅਪ੍ਰੇਸ਼ਨ ਕੀਤੇ ਹਨ ਜੋ ਕਿ ਕਾਮਯਾਬ ਰਹੇ ਹਨ ਅਤੇ ਮਰੀਜ਼ਾਂ ਨੂੰ ਕਿਸੇ ਵੀ ਤਰਾਂ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ । ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਆਪ੍ਰੇਸ਼ਨ ਆਯੁਸ਼ਮਾਨ ਕਾਰਡ ’ਤੇ ਮੁਫ਼ਤ ਕੀਤੇ ਜਾਂਦੇ ਹਨ।
ਉਨ੍ਹਾਂ ਦੱਸਿਆ ਕਿ ਡਾ. ਬਲਜਿੰਦਰ ਕੁਮਾਰ ਦੇ ਕੀਤੇ ਕੰਮਾਂ ਨੂੰ ਦੇਖਦੇ ਹੋਏ ਸਿਹਤ ਵਿਭਾਗ ਚੰਡੀਗੜ ਵਲੋਂ ਫੋਨ ’ਤੇ ਉਸ ਦੀ ਪ੍ਰਸੰਸਾ ਵੀ ਕੀਤੀ ਜਾ ਚੁੱਕੀ ਹੈ। ਡਾ. ਬਲਜਿੰਦਰ ਨੇ ਦੱਸਿਆ ਕਿ ਵੱਡੇ ਪੱਧਰ ’ਤੇ ਮਰੀਜ਼ਾਂ ਦੀਆਂ ਬਿਮਾਰੀਆਂ ਨੂੰ ਲੈ ਕੇ ਵੀ ਹੁਣ ਨਵੀਆਂ-ਨਵੀਆਂ ਤਕਨੀਕਾ ਨਾਲ ਇਲਾਜ ’ਤੇ ਅਪ੍ਰੇਸ਼ਨ ਕੀਤੇ ਜਾ ਰਹੇ ਹਨ ਜਿਨ੍ਹਾਂ ਨਾਲ ਮਰੀਜ਼ਾਂ ਨਾ ਸਿਰਫ਼ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਸਹਾਇਤਾ ਮਿਲਦੀ ਹੈ, ਬਲਕਿ ਇਨ੍ਹਾਂ ਤਕਨੀਕਾਂ ਨਾਲ ਮਰੀਜ਼ਾਂ ਦੇ ਇਲਾਜ ’ਚ ਵੀ ਕਾਫ਼ੀ ਸੁਧਾਰ ਹੋਇਆ ਹੈ।