ਗੁਰਦੀਪ ਸਿੰਘ ਸੈਣੀ ਦੇ ਗ਼ਜ਼ਲ ਸੰਗ੍ਰਹਿ ਔੜ ਤੇ ਬਰਸਾਤ ਅਤੇ ਜਸਵੰਤ ਗਿੱਲ ਦੇ ਕਾਵਿ ਸੰਗ੍ਰਹਿ ਜ਼ਿੰਦਗੀ ਦੇ ਪਰਛਾਵੇਂ ਦਾ ਹੋਇਆ ਸਨਮਾਨ
ਅਮ੍ਰਿਤਸਰ- ਭਾਈ ਵੀਰ ਸਿੰਘ ਹਾਲ ਵਿਖੇ ਸਾਹਤਿਕ ਮੈਗਜ਼ੀਨ ਏਕਮ ਦੇ ਸੰਪਾਦਕ ਵੱਡੇ ਭੈਣ ਅਰਤਿੰਦਰ ਸੰਧੂ ਜੀ ਦੀ ਦੇਖ ਰੇਖ ਹੇਠ ਸਾਲਾਨਾ ਸਾਹਤਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਏਕਮ ਵਲੋਂ ਹਰ ਸਾਲ ਕਿਸੇ ਸ਼ਾਇਰ ਦੀ ਪਹਿਲੀ ਪੁਸਤਕ ਨੂੰ ਚੁਣ ਕੇ ਸਨਮਾਨ ਕੀਤਾ ਜਾਂਦਾ ਹੈ ਅਤੇ ਇਸ ਵਾਰ ਆਪਣੀ ਪਹਿਲੀ ਹੀ ਗ਼ਜ਼ਲ ਪੁਸਤਕ ਨਾਲ਼ ਅਪਣਾ ਖ਼ਾਸ ਸਥਾਨ ਬਣਾਉਣ ਵਿੱਚ ਕਾਮਯਾਬ ਰਹੇ ਨਾਮਵਰ ਗ਼ਜ਼ਲਕਾਰ ਗੁਰਦੀਪ ਸਿੰਘ ਸੈਣੀ ਦੀ ਪਲੇਠੀ ਗ਼ਜ਼ਲ ਪੁਸਤਕ ਔੜ ਤੇ ਬਰਸਾਤ ਲਈ ਅਤੇ ਲੋਕ ਮਸਲਿਆਂ ਤੇ ਕਵਿਤਾ ਰਚਣ ਵਾਲੇ ਕਵੀ ਜਸਵੰਤ ਗਿੱਲ ਸਮਾਲਸਰ ਦੀ ਪਲੇਠੇ ਕਾਵਿ ਸੰਗ੍ਰਹਿ ਜ਼ਿੰਦਗੀ ਦੇ ਪਰਛਾਵੇਂ ਲਈ ਸਨਮਾਨਿਤ ਕੀਤਾ ਗਿਆ।

ਜਸਵੰਤ ਗਿੱਲ ਦੇ ਵਿਦੇਸ਼ ਵਿਚ ਹੋਣ ਕਾਰਨ ਇਹ ਸਨਮਾਨ ਉਸਦੇ ਵੱਡੇ ਭਰਾ ਨਾਮਵਰ ਕਵੀ/ਆਲੋਚਕ ਚਰਨਜੀਤ ਸਮਾਲਸਰ ਨੇ ਪ੍ਰਾਪਤ ਕੀਤਾ।ਇਸ ਉਪਰੰਤ ਜਿੱਥੇ ਅਰਤਿੰਦਰ ਸੰਧੂ ਜੀ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ ਅਤੇ ਏਕਮ ਦੀਆਂ ਗਤੀਵਿਧੀਆਂ ਬਾਰੇ ਸੰਖੇਪ ਵਿੱਚ ਮੁਕੰਮਲ ਜਾਣਕਾਰੀ ਸਾਂਝੀ ਕੀਤੀ ਓਥੇ ਹੀ ਪ੍ਰਸਿੱਧ ਅਦਾਕਾਰ ਕੇਵਲ ਧਾਲੀਵਾਲ,ਡਾ.ਮੋਹਨ ਤਿਆਗੀ ਅਤੇ ਸੁਰਜੀਤ ਬਰਾੜ ਨੇ ਆਪਣੇ ਅਣਮੁੱਲੇ ਵਿਚਾਰ ਸਾਂਝੇ ਕੀਤੇ।
ਉਪਰੰਤ ਹੋਏ ਕਵੀ ਦਰਬਾਰ ਵਿਚ ਮੇਰੇ ਸਮੇਤ ਹੋਰਨਾਂ ਨੇ ਵੀ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।ਮੰਚ ਵਲੋਂ ਕਵੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੰਮ੍ਰਿਤਸਰ ਤੋਂ ਪ੍ਰਸਿੱਧ ਸ਼ਾਇਰ ਲੇਖਕ ਦੋਸਤਾਂ ਨਾਲ ਵੀ ਗੱਲਬਾਤ ਦਾ ਮੌਕਾ ਬਣਿਆ ਰਿਹਾ ਜਿਹਨਾਂ ਵਿਚ ਉੱਘੇ ਗ਼ਜ਼ਲਕਾਰ ਸਰਬਜੀਤ ਸਿੰਘ ਸੰਧੂ ਸਨ।ਪ੍ਰੋਗਰਾਮ ਬੇਹੱਦ ਕਾਮਯਾਬ ਰਿਹਾ।