ਵਰਧਮਾਨ ਜੈਨ ਸੇਵਾ ਸੰਘ ਵਲੋਂ 12ਵਾਂ ਖੂਨਦਾਨ ਕੈਂਪ ਲਗਾਇਆ।
ਨਵਾਂਸ਼ਹਿਰ- ਸਥਾਨਕ ਜੈਨ ਉਪਾਸਰਾ ਵਿਖੇ ਭਗਵਾਨ ਮਹਾਂਵੀਰ ਜਨਮ ਕਲਿਆਣਿਕ ਦਿਵਸ ਨੂੰ ਸਮਰਪਿਤ ਐਸ ਐਸ ਜੈਨ ਸਭਾ ਅਤੇ ਬਲੱਡ ਸੈਂਟਰ ਨਵਾਂਸ਼ਹਿਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਹਰਜੀਤ ਸਿੰਘ ਲਾਂਬਾ ਹੋਰਾਂ ਫੀਤਾ ਕੱਟਕੇ ਕੀਤਾ। ਰਾਕੇਸ਼ ਕੁਮਾਰ ਉੱਮਟ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਮੌਕੇ ਰਤਨ ਲਾਲ ਜੈਨ ਸੈਕਟਰੀ ਅਤੇ ਮਨੀਸ਼ ਜੈਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ,ਇਸ ਨਾਲ਼ ਕਿਸੇ ਮਰੀਜ਼ ਦੀ ਬੁਝ ਰਹੀ ਜੀਵਨਜੋਤ ਨੂੰ ਬਚਾਇਆ ਜਾ ਸਕਦਾ ਹੈ।ਡਾਕਟਰ ਅਜੇ ਬੱਗਾ ਦੀ ਦੇਖ ਰੇਖ ਹੇਠ ਲਗਾਏ ਇਸ ਖੂਨਦਾਨ ਕੈਂਪ ਵਿੱਚ 50 ਖੂਨਦਾਨੀਆਂ ਨੇ ਸਵੈ ਇੱਛਾ ਨਾਲ ਖੂਨਦਾਨ ਕੀਤਾ।
ਖੂਨਦਾਨੀਆਂ ਵਾਸਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਨੇਮ ਕੁਮਾਰ ਜੈਨ ਪਰਿਵਾਰ ਵਲੋਂ ਕੀਤਾ ਗਿਆ। ਸੁਰਿੰਦਰ ਜੈਨ ਪ੍ਰਧਾਨ, ਰਤਨ ਲਾਲ ਜੈਨ ਸੈਕਟਰੀ, ਨੇਮ ਕੁਮਾਰ ਜੈਨ ਰਾਕੇਸ਼ ਜੈਨ, ਅਨਿਲ ਜੈਨ,ਜੈਨ ਬੱਬੀ,ਅਨਿਲ ਕੁਮਾਰ,ਅਚਲ ਕੁਮਾਰ, ਅਸ਼ੋਕ ਜੈਨ, ਦਿਨੇਸ਼ ਜੈਨ, ਮੋਹਿਤ ਜੈਨ, ਗਗਨ ਜੈਨ, ਮੁਨੀਸ਼ ਜੈ ਦੁਦੂ,ਭਗਤ ਦਰਸ਼ਨ,ਪਦਮ ਪ੍ਰਕਾਸ਼, ਰੋਹਿਤ ਜੈਨ ਅਤੇ ਬਲੱਡ ਸੈਂਟਰ ਵਲੋਂ ਪ੍ਰਵੇਸ਼ ਕੁਮਾਰ, ਮਾਂ ਮੀਰਾਂ, ਰਾਜੀਵ ਭਾਰਦਵਾਜ, ਪ੍ਰਿਅੰਕਾ ਕੌਸ਼ਿਕ ,ਮੁਕੇਸ਼ ਕੁਮਾਰ ਆਦਿ ਹਾਜ਼ਰ ਸਨ। ਰਤਨ ਲਾਲ ਜੈਨ ਸੈਕਟਰੀ ਅਤੇ ਪ੍ਰਧਾਨ ਸੁਰਿੰਦਰ ਜੈਨ ਵਲੋਂ ਵਲੋਂ ਆਏ ਖੂਨਦਾਨੀਆਂ ਦਾ ਧੰਨਵਾਦ ਕੀਤਾ।