ਪਿੰਡ ਸੱਲ ਕਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਗਰ ਕੀਰਤਨ ਵਿੱਚ ਰਾਣੀ ਅਰਮਾਨ ਨੇ ਆਪਣੀ ਛਾਪ ਛੱਡੀ
ਨਵਾਂਸ਼ਹਿਰ - ਅੱਜ ਪਿੰਡ ਸੱਲ ਕਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਮਹਾਰਾਜ ਜੀ ਦੀਆਂ ਖੁਸ਼ੀਆਂ ਵਿੱਚ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿੱਚ ਮਿਸ਼ਨਰੀ ਗਾਇਕਾ ਰਾਣੀ ਅਰਮਾਨ ਜੀ ਨੇ ਗੁਰੂ ਰਵਿਦਾਸ ਮਹਾਰਾਜ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜੀਵਨ ਨਾਲ ਸਬੰਧਤ ਆਪਣੀ ਰਚਨਾਵਾਂ ਪੇਸ਼ ਕੀਤੀਆਂ।

ਨਗਰ ਕੀਰਤਨ ਵਿੱਚ ਰਾਣੀ ਅਰਮਾਨ ਨੇ ਆਪਣੀ ਛਾਪ ਛੱਡੀ ਬਹੁਤ ਹੀ ਵਧੀਆ ਢੰਗ ਨਾਲ ਮਰਿਆਦਾ ਦਾ ਖਿਆਲ ਰੱਖ ਦੇ ਹੋਏ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਗਾਇਣ ਕੀਤੇ। ਨਗਰ ਕੀਰਤਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਮਸਤ ਗੜ੍ਹ, ਬਾਬਾ ਬੁੱਢਾ ਗੁਰਦੁਆਰਾ,ਹੀਮਾ ਰੋਡ,ਸੱਲ ਖੁਰਦ ਅਤੇ ਬਾਹਰਲਿਆਂ ਦੇ ਸ਼ਹੀਦਾਂ ਦੇ ਗੁਰਦੁਆਰੇ ਅਤੇ ਬਾਬਾ ਪਲਾਹ ਵਾਲੇ ਧਰਮਿਕ ਅਸਥਾਨਾਂ ਤੇ ਪੰਡਾਲ ਲਗਾਏ ਗਏ ਅਤੇ ਮੁੜ ਪ੍ਰਕਰਮਾ ਕਰਦੇ ਹੋਏ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸੱਲ ਕਲਾਂ ਵਿਖੇ ਸਮਾਪਤ ਹੋਇਆ। ਇਸ ਮੌਕੇ ਪਰਮਜੀਤ ਬੰਗਾ, ਗੋਰਵ ਗੋਰਾ, ਲੱਛਮਣ ਲੱਛਾ, ਹਰਜਿੰਦਰ ਸਿੰਘ ਹੈਪੀ, ਪਰਮਜੀਤ ਭੱਟੀ, ਰਾਹੁਲ ਬੰਗਾ, ਚਰਨਜੀਤ ਸੱਲ੍ਹਾ ਪੱਤਰਕਾਰ, ਜਗਦੀਸ਼ ਲਾਲ ਸਾਬਕਾ ਸਰਪੰਚ, ਰਾਮ ਪਾਲ ਬੰਗਾ, ਦੇਸ਼ ਰਾਜ ਬੰਗਾ, ਨਰੇਸ਼ ਕੁਮਾਰ ਬੰਗਾ, ਡੀ ਕੇ, ਬੰਗਾ, ਰਾਜ ਕੁਮਾਰ ਰਾਜੂ, ਮਨੀ ਕੁਮਾਰ ਮੰਨਾ, ਸੁਰਜੀਤ ਕੁਮਾਰ ਬੈਸ, ਜੋਗਾ ਰਾਮ, ਸੁਭਾਸ਼ ਲਾਡੀ, ਸਫੀਆ, ਮੋਨਿਕਾ, ਜੱਸੀ ਅਤੇ ਸੰਗਤ ਨੇ ਪੂਰਾ ਪੂਰਾ ਸਹਿਯੋਗ ਦਿੱਤਾ ਨਗਰ ਕੀਰਤਨ ਨੂੰ ਸਜਾਉਣ ਅਤੇ ਪ੍ਰਕਰਮਾ ਵੀ ਕੀਤੀ।