ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਤੇ ਸ੍ਰੀ ਆਨੰਦਪੁਰ ਸਾਹਿਬ ਜੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਲਈ 27 ਜੁਲਾਈ ਨੂੰ ਖਾਲਸਾ ਰੋਸ ਮਾਰਚ, ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ, ਸ੍ਰੀ ਆਨੰਦਪੁਰ ਸਾਹਿਬ ਜੀ ਤੋਂ
ਅੰਮ੍ਰਿਤਸਰ/ਆਨੰਦਪੁਰ ਸਾਹਿਬ- ਜਥੇਬੰਦੀ ਵੱਲੋਂ ਕੱਢਿਆ ਜਾ ਰਿਹਾ ਹੈ। ਉਸ ਵਿੱਚ ਸਮਾਜ ਸੁਧਾਰ ਸੰਸਥਾ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ ਨੇ ਜੋਰਦਾਰ ਹਮਾਇਤ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ। ਭੋਮਾ ਨੇ ਕਿਹਾ ਕਿ ਅਸੀਂ ਪਿਛਲੇ 13 ਸਾਲਾਂ ਤੋਂ ਗੁਰੂ ਨਗਰੀ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਵੱਲੋਂ ਵਸਾਈ ਪਵਿੱਤਰ ਨਗਰੀ ਨੂੰ ਪਵਿੱਤਰਤਾ ਬਹਾਲੀ ਲਈ ਲੱਖਾਂ ਸੰਗਤਾਂ, ਦੇਸ-ਵਿਦੇਸ਼ ਤੋਂ ਦਰਸ਼ਨ ਕਰਨ ਸਮੇਂ, ਚੋਕ ਮਹਾ ਸਿੰਘ, ਹਾਲ ਗੇਟ, ਸੇਰਾ ਵਾਲਾ ਗੇਟ, ਥਾਨਾ ਬੀ ਡਵੀਜ਼ਨ ਕਹੀਆਂ ਵਾਲੇ ਬਜ਼ਾਰਾਂ ’ਚ ਮੀਟ, ਮੱਛੀ, ਆਡੇ, ਤਮਾਕੂ, ਪਾਨ, ਬੀੜੀਆਂ, ਸ਼ਰਾਬ ਦੇ ਠੇਕੇ ਸਰੇਆਮ, ਸਰਕਾਰ ਦੀ ਸਹਿਮਤੀ ਤੇ ਵੱਖ-ਵੱਖ ਦੁਸ਼ਟ ਦੁਕਾਨਦਾਰਾਂ ਨੇ ਖੋਲ੍ਹੇ ਹੋਏ ਹਨ, ਜਿਸ ਨਾਲ ਦੇਸ-ਵਿਦੇਸ਼ ਤੋਂ ਵੱਖ-ਵੱਖ ਧਰਮਾਂ ਦੀਆਂ ਸੰਗਤਾਂ ਦੀਆਂ ਦਰਸ਼ਨ ਕਰਨ ਸਮੇਂ ਸਰਧਾ ਭਾਵਨਾਵਾਂ ਨੂੰ ਬਹੁਤ ਹੀ ਠੇਸ ਪਹੁੰਚ ਰਹੀ ਹੈ।

ਭਾਈ ਰਣਜੀਤ ਸਿੰਘ ਭੋਮਾ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤੇ ਐਸ.ਡੀ.ਐਮ. ਅੰਮ੍ਰਿਤਸਰ ਨੂੰ 13 ਸਾਲਾਂ ਤੋਂ ਬਹੁਤ ਵਾਰ ਮੰਗ ਪੱਤਰ, ਲਿਖਤੀ, ਵੱਡੀ ਗਿਣਤੀ ਵਿੱਚ ਸੰਗਤਾਂ ਦੀ ਹਾਜ਼ਰੀ ਵਿੱਚ ਦਿੱਤੇ ਹਨ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਡਾ. ਨਿੱਝਰ ਨੂੰ ਪਵਿੱਤਰਤਾ ਬਹਾਲੀ ਦੀ ਮੰਗ ਘਰ ਜਾ ਕੇ ਦਿੱਤੀ ਹੈ, ਪਰ ਪ੍ਰਸ਼ਾਸਨ ਅੰਮ੍ਰਿਤਸਰ ਤੇ ਕੁਲਦੀਪ ਸਿੰਘ ਧਾਲੀਵਾਲ ਸਾਰੇ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਸਰੇਆਮ ਧਾਰਮਿਕ ਪਬਲਿਕ ਪਲੇਸ ਵਿੱਚ ਨਸ਼ਿਆਂ ਦੀਆਂ ਦੁਕਾਨਾਂ ਚੱਲਣ ਨਾਲ ਉਲੰਘਣਾ ਹੋ ਰਹੀ ਹੈ। ਧਾਰਮਿਕ ਅਸਥਾਨ ਦੇ ਦਰਸ਼ਨ ਕਰਨ ਵਾਲਿਆਂ ਦੇ ਰਸਤਿਆਂ ਵਿੱਚ ਕੋਈ ਵੀ ਮੀਟ, ਸ਼ਰਾਬ, ਪਾਨ, ਬੀੜੀਆਂ ਦੀਆਂ ਦੁਕਾਨਾਂ ਨਹੀਂ ਖੋਲ੍ਹ ਸਕਦਾ। ਸਾਰੇ ਕਾਨੂੰਨ ਛਿੱਕੇ ਟੰਗੇ ਹੋਏ ਹਨ।
ਭਾਈ ਭੋਮਾ ਨੇ ਕਿਹਾ ਕਿ ਇਸ ਅਸਥਾਨ ਤੇ ਪੰਜਾਬ ਦਾ ਮੁੱਖ ਮੰਤਰੀ, ਕੈਬਨਿਟ ਮੰਤਰੀ, ਵਿਧਾਇਕ, ਚੁਣੇ ਹੋਏ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਵੱਡੇ ਹੋਰ ਅਫਸਰ, ਜੱਜ, ਹਾਈਕੋਰਟ, ਸੁਪਰੀਮ ਕੋਰਟ, ਪਰਿਵਾਰ ਸਮੇਤ ਨਤਮਸਤਕ ਹੁੰਦੇ ਹਨ, ਪਰ ਕਿਸੇ ਨੂੰ ਵੀ 13 ਸਾਲਾਂ ਵਿੱਚ ਗੁਰੂ ਨਗਰੀ ਦੀ ਪਵਿੱਤਰਤਾ ਬਹਾਲੀ ਲਈ ਯਾਦ ਨਹੀਂ ਆਈ।
ਮੁੱਖ ਮੰਤਰੀ ਪੰਜਾਬ ਨੂੰ ਪਵਿੱਤਰਤਾ ਬਹਾਲੀ ਲਈ ਮਤਾ ਪੰਜਾਬ ਸਰਕਾਰ ਵੱਲੋਂ ਪਾਸ ਕਰਵਾਕੇ, ਪਹਿਲ ਦੇ ਆਧਾਰ ਤੇ, ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਵਸਾਈ ਗੁਰੂ ਨਗਰੀ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਨਗਰੀ ਨੂੰ ਪਵਿੱਤਰਤਾ ਬਹਾਲੀ ਕੀਤੀ ਜਾਵੇ। ਗੁਰੂ ਘਰ ਦੀਆਂ ਸੜਕਾਂ ਵਧੀਆ ਪ੍ਰੀਮਿਕਸ ਪਾ ਕੇ ਸੁੰਦਰ ਸੁਨਹਿਰੀ ਬਣਾਈਆਂ ਜਾਣ, ਚੋਕਾਂ ਵਿੱਚ ਸੁੰਦਰ ਸੁਨਹਿਰੀ ਗੇਟ ਬਣਾਏ ਜਾਣ ਤੇ ਠੰਡੇ ਜਲ ਦੀਆਂ ਛਬੀਲਾਂ ਲਗਾਈਆਂ ਜਾਣ।
ਭਾਈ ਭੋਮਾ ਨੇ ਕਿਹਾ ਕਿ ਜੋ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਅਸਥਾਨ ਦੀ ਮੁੱਖ ਮੰਤਰੀ ਪਵਿੱਤਰਤਾ ਬਹਾਲ ਕਰਾਵੇਗਾ, ਉਸ ਨੂੰ ਸੋਨੇ ਦੇ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਪਵਿੱਤਰਤਾ ਬਹਾਲੀ ਤੱਕ ਆਖਰੀ ਸਵਾਸਾਂ ਤੱਕ ਸੰਘਰਸ਼ ਜਾਰੀ ਰਹੇਗਾ।