ਖਟਕੜ ਕਲਾਂ ਵਿਖੇ ਸ਼ਹੀਦਾਂ ਨੂੰ ਸਮਰਪਿਤ ਕਬੱਡੀ ਕੱਪ ਦੇ ਦੂਸਰੇ ਦਿਨ ਸ਼ਾਨਦਾਰ ਪ੍ਰਦਰਸ਼ਨ ਕੀਤਾ

ਨਵਾਂਸ਼ਹਿਰ - ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਯੂਨਾਈਟਿਡ ਸਪੋਰਟਸ ਕਲੱਬ ਖਟਕੜ ਕਲਾਂ ਵਲੋਂ ਦੋ ਦਿਨਾਂ ਕਬੱਡੀ ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਖੇਡਣ ਵਾਲੀਆਂ ਸਾਰੀਆਂ ਟੀਮਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤੇ ਗਏ।

ਨਵਾਂਸ਼ਹਿਰ - ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਯੂਨਾਈਟਿਡ ਸਪੋਰਟਸ ਕਲੱਬ ਖਟਕੜ ਕਲਾਂ ਵਲੋਂ ਦੋ ਦਿਨਾਂ ਕਬੱਡੀ ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਖੇਡਣ ਵਾਲੀਆਂ ਸਾਰੀਆਂ ਟੀਮਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤੇ ਗਏ। 
ਫਾਈਨਲ ਮੈਚ ਡੀ ਏ ਬੀ ਕਾਲਜ ਜਲੰਧਰ (ਕੈਲੀਫੋਰਨੀਆ)ਅਤੇ ਮਾਤਾ ਦਲਜੀਤ ਕੌਰ ਮੈਰੀਪੁਰ ਬਾਘਾਪੁਰਾਣਾ (ਯੂ ਕੇ) ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਡੀ ਏ ਵੀ ਕਾਲਜ ਜਲੰਧਰ ਦੀ ਟੀਮ ਵਲੋਂ ਜਿੱਤ ਪ੍ਰਾਪਤ ਕਰਕੇ 2 ਲੱਖ ਰੁਪਏ ਦਾ ਪਹਿਲਾ ਇਨਾਮ ਹਾਸਲ ਕੀਤਾ। ਦੂਸਰੇ ਨੰਬਰ ਦੀ ਰਨਰ ਅੱਪ ਮਾਤਾ ਦਲਜੀਤ ਕੌਰ ਮੈਰੀਪੁਰ ਬਾਘਾਪੁਰਾਣਾ ਦੀ ਟੀਮ ਨੂੰ 1-50 ਲੱਖ ਰੁਪਏ ਦਾ ਇਨਾਮ ਪ੍ਰਾਪਤ ਹੋਇਆ। 9 ਰੇਡਾਂ ਤੇ 8 ਅੰਕ ਹਾਸਲ ਕਰਨ ਵਾਲੇ ਫਰਿਆਦ ਭਗਵਾਨਪੁਰ ਨੂੰ ਬੈਸਟ ਰੇਡਰ ਦਾ ਸਨਮਾਨ ਦਿੱਤਾ ਗਿਆ। ਨੰਨੀ ਕੱਟ ਨੇ 7 ਕਬੱਡੀਆਂ 7 ਅੰਕ ਹਾਸਲ ਕੀਤੇ। 11 ਟੱਚ 9 ਜੱਫੇ ਲਾਉਣ ਵਾਲੇ ਸਚਿਨ ਗਾਂਗੁਲੀ ਨੂੰ ਬੈਸਟ ਜਾਫੀ ਦੇ ਖਿਤਾਬ ਨਾਲ ਨਿਵਾਜਿਆ ਗਿਆ ।ਇਸ ਮੌਕੇ ਪ੍ਰੋ ਮੱਖਣ ਸਿੰਘ ਹਕੀਮਪੁਰ, ਸਤਪਾਲ ਮਾਹੀ, ਕਰਮਦੀਨ ਚੱਕ ਸਾਹਬੂ ਤੇ ਤੇਲੂ ਭੱਟੀ ਗੜ੍ਹਪਧਾਣਾ ਵਲੋਂ ਸੋਹਣੇ ਬੋਲਾਂ ਬਾਕਮਾਲ ਕੁਮੈਂਟਰੀ ਕੀਤੀ। ਇਸ ਮੌਕੇ ਤੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ, ਮਾਲਵਿੰਦਰ ਸਿੰਘ ਕੰਗ ਸਪੋਕਸਮੈਨ ਆਮ ਆਦਮੀ ਪਾਰਟੀ, ਪਰਮਿੰਦਰ ਕੌਰ ਬੰਗਾ ਪ੍ਰਧਾਨ ਐਨ ਆਰ ਆਈ ਸਭਾ ਪੰਜਾਬ, ਕੁਲਜੀਤ ਸਿੰਘ ਸਰਹਾਲ ਵਾਈਸ ਚੇਅਰਮੈਨ ਵਾਟਰ ਰਿਸੋਰਸਿਸ ਪੰਜਾਬ, ਪ੍ਰਧਾਨ ਬਹਾਦਰ ਸਿੰਘ ਸ਼ੇਰਗਿੱਲ, ਚੇਅਰਮੈਨ ਮੱਖਣ ਸਿੰਘ ਬੈਂਸ, ਬਿਕਰਮਜੀਤ ਸਿੰਘ ਸ਼ੇਰਗਿੱਲ, ਮੀਤ ਪ੍ਰਧਾਨ ਦੇਵ ਥਿੰਦ, ਕੇਵਲ ਸਿੰਘ ਖਟਕੜ, ਅਵਤਾਰ ਸਿੰਘ ਸ਼ੇਰਗਿੱਲ, ਗੁਰਜੀਤ ਸਿੰਘ ਪੁਰੇਵਾਲ, ਜੀਤਾ ਨੱਤ ਕੈਨੇਡਾ, ਹਰਮਨਪ੍ਰੀਤ ਸਿੰਘ, ਸਤਨਾਮ ਸਿੰਘ ਹੇੜੀਆਂ, ਪਵਨਜੀਤ ਸਿੰਘ ਸਿੱਧੂ, ਰਣਜੀਤ ਸਿੰਘ ਜੀਤਾ, ਇੰਦਰਜੀਤ ਸਿੰਘ, ਬਾਬਾ ਸੁਖਵਿੰਦਰ ਸਿੰਘ ਮੰਗਾ, ਨਵਜੋਤ ਸਿੰਘ, ਬਲਵੀਰ ਥਾਂਦੀ, ਵਰਿੰਦਰ ਪੋਲਾ ਤੇ ਮੱਖਣ ਸਿੰਘ ਸਮੇਤ ਖਿਡਾਰੀ ਤੇ ਦਰਸ਼ਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।