ਸੂਬੇ ਦੀ ਹਰ ਗਲੀ, ਮੋਹੱਲੇ ਵਿੱਚ ਸਵੱਛਤਾ ਵਿੱਚ ਸਵੱਛਤਾ ਦੀ ਜੋ ਖੁਸ਼ਬੂ ਫੈਲੀ, ਉਸ ਵਿੱਚ ਛੁਪੀ ਹੋਈ ਸਫਾਈ ਕਰਮਚਾਰੀਆਂ ਦੀ ਮਿਹਨਤ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 23 ਜੁਲਾਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੀ ਹਰ ਗਲੀ, ਹਰ ਮੋਹੱਲੇ ਵਿੱਚ ਸਵੱਛਤਾ ਦੀ ਜੋ ਖੁਸ਼ਬੂ ਫੈਲੀ ਹੈ, ਉਸ ਵਿੱਚ ਸਫਾਈ ਕਰਮਚਾਰੀਆਂ ਦੀ ਮਿਹਨਤ ਛੁਪੀ ਹੋਈ ਹੈ। ਸਫਾਈ ਕਰਮਚਾਰੀ ਸਿਰਫ ਕਰਮਚਾਰੀ ਨਹੀਂ ਹੈ, ਸੂਬੇ ਦੇ ਸ਼ਹਿਰਾਂ ਅਤੇ ਪਿੰਡਾਂ ਦੀ ਰੀੜ੍ਹ ਹਨ।

ਚੰਡੀਗੜ੍ਹ, 23 ਜੁਲਾਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੀ ਹਰ ਗਲੀ, ਹਰ ਮੋਹੱਲੇ ਵਿੱਚ ਸਵੱਛਤਾ ਦੀ ਜੋ ਖੁਸ਼ਬੂ ਫੈਲੀ ਹੈ, ਉਸ ਵਿੱਚ ਸਫਾਈ ਕਰਮਚਾਰੀਆਂ ਦੀ ਮਿਹਨਤ ਛੁਪੀ ਹੋਈ ਹੈ। ਸਫਾਈ ਕਰਮਚਾਰੀ ਸਿਰਫ ਕਰਮਚਾਰੀ ਨਹੀਂ ਹੈ, ਸੂਬੇ ਦੇ ਸ਼ਹਿਰਾਂ ਅਤੇ ਪਿੰਡਾਂ ਦੀ ਰੀੜ੍ਹ ਹਨ।
          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਗੱਲ ਅੱਜ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਆਵਾਸ ਸੰਤ ਕਬੀਰ ਕੁਟੀਰ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਪੂਰੇ ਸੂਬੇ ਤੋਂ ਆਏ ਸਫਾਈ ਕਰਮਚਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਹੀ। ਸੰਤ ਕਬੀਬ ਜੈਯੰਤੀ ਮੌਕੇ 'ਤੇ ਸਫਾਈ ਕਰਮਚਾਰੀਆਂ ਦੀ ਤਨਖਾਹ ਵਿੱਚ 2100 ਰੁਪਏ ਵਾਧਾ ਹੋਣ 'ਤੇ ਅੱਜ ਪੂਰੇ ਸੂਬੇ ਤੋਂ ਸਫਾਈ ਕਰਮਚਾਰੀ ਮੁੱਖ ਮੰਤਰੀ ਦਾ ਧੰਨਵਾਦ ਕਰਨ ਆਏ ਸਨ। ਇਸ ਮੌਕੇ 'ਤੇ ਮੁੱਖ ਮੰਤਰੀ ਨੇ ਸੂਬਾਵਾਸੀਆਂ ਨੁੰ ਸ਼ਿਵਰਾਤਰੀ ਦੀ ਵਧਾਈ ਦਿੱਤੀ।
          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੈਂ ਸਫਾਈ ਕਰਮਚਾਰੀਆਂ ਨੂੰ ਸਲਾਮ ਕਰਦਾ ਹਾਂ, ਜੋ ਹਰ ਗਲੀ, ਮੋਹੱਲੇ ਅਤੇ ਸੜਕ ਨੂੰ ਸਾਫ ਅਤੇ ਸੁੰਦਰ ਬਨਾਉਣ ਵਿੱਚ ਦਿਨ-ਰਾਤ ਜੁਟੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਤੁਸੀ ਸਾਰੇ ਸਿਹਤ ਦੇ ਰੱਖਿਅਕ ਤੇ ਵਾਤਾਵਰਣ ਦੇ ਪ੍ਰਹਿਰੀ ਹਨ। ਤੁਹਾਡੇ ਬਿਨ੍ਹਾ ਸਵੱਛ ਹਰਿਆਣਾ ਦੀ ਕਲਪਣਾ ਵੀ ਅਸੰਭਵ ਹੈ। ਤੁਹਾਡਾ ਕੰਮ ਸਿਰਫ ਕੂੜਾ ਚੁੱਕਣਾ ਨਹੀਂ, ਸਗੋ ਸਿਹਤਮੰਦ ਜੀਵਨ ਦੀ ਨੀਂਹ ਰੱਖਣਾ ਹੈ, ਜੋ ਹਰਿਆਣਾਂ ਦੇ ਹਰ ਨਾਗਰਿਕ ਲਈ ਬਹੁਤ ਜਰੂਰੀ ਹੈ। 
ਮੁੱਖ ਮੰਤਰੀ ਨੇ ਕਿਹਾ ਕਿ ਸੀਵਰੇਜ ਦੀ ਸਫਾਈ ਦਾ ਕੰਮ ਜੋਖਿਮ ਭਰਿਆ ਹੁੰਦਾ ਹੈ। ਤੁਸੀਂ ਆਪਣਾ ਜੀਵਨ ਖਤਰੇ ਵਿੱਚ ਪਾ ਕੇ ਇਹ ਕੰਮ ਕਰਦੇ ਹਨ। ਤੁਹਾਡਾ ਇਹ ਯੋਗਦਾਨ ਸ਼ਲਾਘਾਯੋਗ ਹੈ। ਸਵੱਛਤਾ ਚਾਹੇ ਸ਼ਰੀਰ ਦੀ ਹੋਵੇ ਜਾਂ ਆਪਣੇ ਆਲੇ-ਦੁਆਲੇ ਦੀ ਹੋਵੇ, ਇਸ ਦਾ ਸਿੱਧ ਸਬੰਧ ਸਾਡੇ ਸਿਹਤ ਨਾਲ ਹੈ। ਸਾਡੇ ਗੌਰਵ ਅਤੇ ਗਰਿਮਾ ਤੋਂ ਹੈ। ਸਾਡੇ ਸਮਾਜਿਕ ਅਤੇ ਆਰਥਕ ਵਿਕਾਸ ਤੋਂ ਹੈ।
          ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਿਤ ਮਹਾਤਮਾ ਗਾਂਧੀ ਸਵੱਛਤਾ ਨੂੰ ਭਗਵਾਨ ਦੇ ਬਾਅਦ ਦੂਜਾ ਸਥਾਨ ਦਿੰਦੇ ਸਨ। ਉਹ ਖੁਦ ਝਾੜੂ ਲਗਾ ਕੇ ਲੋਕਾਂ ਵਿੱਚ ਸਫਾਈ ਦੇ ਪ੍ਰਤੀ ਚੇਤਨਾ ਪੈਦਾ ਕਰਦੇ ਸਨ। ਇਸੀ ਸੋਚ ਨੂੰ ਅੱਗੇ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮਹਾਤਮਾ ਗਾਂਧੀ ਜੀ ਦੀ ਜੈਸੰਤੀ 'ਤੇ 2 ਅਕਤੂਬਰ, 2014 ਤੋਂ ਸਵੱਛ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ, ਤਾਂ ਦੇਸ਼ ਨੇ ਇੱਕ ਨਵਾਂ ਸੰਕਲਪ ਲਿਆ। 
ਇਸ ਸੰਕਲਪ ਨੂੰ ਪੂਰੇ ਸਮਰਪਣ ਨਾਲ ਨਿਭਾਉਣ ਦਾ ਕੇ੍ਰਡਿਟ ਸੱਭ ਤੋਂ ਪਹਿਲਾਂ ਸਫਾਈ ਕਰਮਚਾਰੀਆਂ ਨੂੰ ਜਾਂਦਾ ਹੈ। ਤੁਸੀਂ ਨਾ ਸਿਰਫ ਸਾਡੇ ਪਿੰਡ ਤੇ ਸ਼ਹਿਰਾਂ ਦੀ ਸਫਾਈ ਕਰਦੇ ਹਨ, ਸਗੋ ਦੇਸ਼ ਦੀ ਸੋਚ ਨੂੰ ਵੀ ਸਵੱਛ ਬਣਾਉਂਦੇ ਹਨ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੱਭ ਤੋਂ ਸਵੱਛ ਸ਼ਹਿਰ ਸਨਮਾਨ ਤਹਿਤ ਸੋਨੀਪਤ ਨੂੰ ਮਿਨਿਸਟ੍ਰਿਅਲ ਸਟਾਰ ਅਵਾਰਡ ਮਿਲਿਆ ਹੈ। ਇਸੀ ਤਰ੍ਹਾ 50 ਹਜਾਰ ਤੋਂ 3 ਲੱਖ ਦੀ ਆਬਾਦੀ ਵਾਲੀ ਸ਼੍ਰੇਣੀ ਵਿੱਚ ਕਰਨਾਲ ਸ਼ਹਿਰ ਨੇ ਦੇਸ਼ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ।
          ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸ਼ਹਿਰੀ ਸਫਾਈ ਕਰਮਚਾਰੀਆਂ ਦੀ ਤਨਖਾਹ ਵਧਾ ਕੇ 17 ਹਜਾਰ ਰੁਪਏ ਮਹੀਨਾ ਅਤੇ ਗ੍ਰਾਮੀਣ ਸਫਾਈ ਕਰਮਚਾਰੀਆਂ ਦੀ ਤਨਖਾਹ ਵੀ ਵਧਾ ਕੇ 16 ਹਜਾਰ ਰੁਪਏ ਮਹੀਨਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਨੂੰ ਉਨ੍ਹਾਂ ਦੀ ਡਿਊਟੀ 'ਤੇ ਮੌਤ ਹੋਣ ਦੀ ਸਥਿਤੀ ਵਿੱਚ 5 ਲੱਖ ਰੁਪਏ ਅਤੇ ਸੀਵਰੇਜ ਵਿੱਚ ਕੰਮ ਕਰਦੇ ਸਮੇਂ ਮੌਤ ਹੋਣ ਦੀ ਸਥਿਤੀ ਵਿੱਚ 10 ਲੱਖ ਰੁਪਏ ਦੀ ਬੀਮਾ ਰਕਮ ਦਾ ਪ੍ਰਾਵਧਾਨ ਕੀਤਾ ਗਿਆ ਹੈ।
          ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਸਫਾਈ ਕਰਮਚਾਰੀ ਬਹਾਦੁਰ ਯੋਧਾ ਹਨ ਜੋ ਸਵੱਛਤਾ ਲਈ ਹਰ ਸਮੇਂ ਤਿਆਰ ਰਹਿੰਦੇ ਹਨ। ਅੱਜ ਡੀਅੇਯਸੀ ਸਮਾਜ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਹਨ। ਸਾਡੀ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹਨ। ਸਾਡਾ ਯਤਨ ਰਿਹਾ ਹੈ ਕਿ ਸਫਾਈ ਕਰਮਚਾਰੀਆਂ ਨੂੰ ਸਿਰਫ ਸਨਮਾਨ ਹੀ ਨਹੀਂ, ਸਗੋ ਸਨਮਾਨ ਅਧਿਕਾਰ ਅਤੇ ਮੌਕਾ ਵੀ ਮਿਲੇ।
          ਇਸ ਮੌਕੇ 'ਤੇ ਵਿਧਾਇਕ ਸ੍ਰੀ ਕਪੂਰ ਵਾਲਮਿਕੀ, ਸਾਬਕਾ ਵਿਧਾਇਕ ਸ੍ਰੀ ਪ੍ਰਥਵੀ ਸਿੰਘ, ਸ੍ਰੀ ਇਸ਼ਵਰ ਪਾਲਕਾ, ਸਫਾਈ ਕਰਮਚਾਰੀ ਕਮਿਸ਼ਨ ਦੇ ਵਾਇਸ ਚੇਅਰਮੈਨ ਸ੍ਰੀ ਆਜਾਦ ਵਾਲਮਿਕੀ, ਰੋਹਤਕ ਮੇਅਰ ਸ੍ਰੀ ਰਾਮ ਅਵਤਾਰ ਵਾਲਮਿਕੀ ਸਮੇਤ ਸਫਾਈ ਕਰਮਚਾਰੀ ਮੌਜੂਦ ਰਹੇ।