ਟੈਕਨੀਕਲ ਕੋਰਸ ਕਰ ਰਹੀਆਂ ਲੜਕੀਆਂ ਨੂੰ ਵਰਦੀਆਂ ਦਿੱਤੀਆਂ
ਐਸ ਏ ਐਸ ਨਗਰ, 23 ਜੁਲਾਈ- ਸਰਕਾਰੀ ਹੈਲਥ ਸੈਂਟਰ, ਮਟੌਰ ਦੀ ਪਹਿਲੀ ਮੰਜ਼ਿਲ ’ਤੇ ਚੱਲ ਰਹੇ ਟੈਕਨੀਕਲ ਕੋਰਸਾਂ ਸਿਲਾਈ ਅਤੇ ਬਿਊਟੀ ਪਾਰਲਰ ਟਰੇਨਿੰਗ ਲੈ ਰਹੀਆਂ ਲੜਕੀਆਂ ਨੂੰ ਭਾਈ ਘਨਈਆ ਜੀ ਕੇਅਰ ਸਰਵਿਸ ਐਂਡ ਵੈਲਫੇਅਰ ਸੋਸਾਇਟੀ ਵੱਲੋਂ ਮੁਫਤ ਵਰਦੀਆਂ ਵੰਡੀਆਂ ਗਈਆਂ।

ਸੁਸਾਇਟੀ ਦੇ ਚੇਅਰਮੈਨ ਸ੍ਰੀ ਕੇ.ਕੇ. ਸੈਣੀ ਨੇ ਦੱਸਿਆ ਕਿ ਵਰਦੀਆਂ ਦੇਣ ਦਾ ਮਕਸਦ ਇਹ ਹੈ ਕਿ ਲੜਕੀਆਂ ਵਰਦੀ ਪਾ ਕੇ ਟਰੇਨਿੰਗ ਲਈ ਆਉਣ, ਜਿਸ ਨਾਲ ਉਨ੍ਹਾਂ ਵਿੱਚ ਏਕਤਾ, ਅਨੁਸ਼ਾਸਨ ਅਤੇ ਭਾਈਚਾਰੇ ਦੀ ਭਾਵਨਾ ਮਜ਼ਬੂਤ ਹੋਵੇ। ਉਹਨਾਂ ਦੱਸਿਆ ਕਿ ਇਹ ਕੋਰਸ ਛੇ-ਛੇ ਮਹੀਨੇ ਦੇ (ਪਾਰਟ-ਟਾਈਮ) ਹੁੰਦੇ ਹਨ, ਜਿਨ੍ਹਾਂ ਵਿੱਚ ਲੜਕੀਆਂ ਨੂੰ ਵਿਸ਼ੇਸ਼ ਤੌਰ ’ਤੇ ਰੁਜ਼ਗਾਰਯੋਗ ਤਕਨੀਕੀ ਕੁਸ਼ਲਤਾਵਾਂ ਸਿਖਾਈਆਂ ਜਾਂਦੀਆਂ ਹਨ। ਕੋਰਸ ਪੂਰਾ ਕਰ ਚੁੱਕੀਆਂ ਲੜਕੀਆਂ ਨੂੰ ਇੱਕ-ਇੱਕ ਸਿਲਾਈ ਮਸ਼ੀਨ ਅਤੇ ਬਿਊਟੀ ਪਾਰਲਰ ਕਿੱਟ ਵੀ ਦਿੱਤੀ ਜਾਂਦੀ ਹੈ, ਤਾਂ ਜੋ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ ਅਤੇ ਪਰਿਵਾਰ ਦੀ ਆਮਦਨ ਵਿੱਚ ਯੋਗਦਾਨ ਪਾ ਸਕਣ।
ਉਹਨਾਂ ਦੱਸਿਆ ਕਿ ਹੁਣ ਤੱਕ 813 ਲੜਕੀਆਂ ਨੂੰ ਸਿਲਾਈ ਮਸ਼ੀਨ, 410 ਲੜਕੀਆਂ ਨੂੰ ਬਿਊਟੀ ਪਾਰਲਰ ਅਤੇ 584 ਲੜਕੀਆਂ ਨੂੰ ਕੰਪਿਊਟਰ ਦੀ ਟਰੇਨਿੰਗ ਦਿੱਤੀ ਜਾ ਚੁੱਕੀ ਹੈ।