ਨਹਿਰ ਵਿੱਚ ਹਾਦਸਿਆਂ ਨੂੰ ਰੋਕਣ ਲਈ ਕੰਢਿਆਂ 'ਤੇ ਲੱਗਣ ਚਾਹੀਦੀ ਹੈ ਰੇਲਿੰਗ: ਸੋਹਨ ਸਿੰਘ ਠੰਡਲ
ਹੁਸ਼ਿਆਰਪੁਰ- ਬਿਸਤ ਦੋਆਬ ਨਹਿਰ ਉੱਤੇ ਰੋਜ਼ਾਨਾ ਵਾਪਰ ਰਹੀਆਂ ਹਾਦਸਿਆਂ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਸੋਹਨ ਸਿੰਘ ਠੰਡਲ ਨੇ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਇਸ ਨਹਿਰ ਦੇ ਕੰਢਿਆਂ ’ਤੇ ਰੇਲਿੰਗ ਲਾਉਣੀ ਬਹੁਤ ਜ਼ਰੂਰੀ ਹੋ ਗਈ ਹੈ ਤਾਂ ਜੋ ਵਾਹਨ ਨਹਿਰ ਵਿੱਚ ਨਾ ਗਿਰਣ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਉਨ੍ਹਾਂ ਦੇ ਕੈਬਨਿਟ ਮੰਤਰੀ ਸਮੇਂ ਦੌਰਾਨ ਇੱਥੇ ਕਾਫ਼ੀ ਸੁਧਾਰ ਕੀਤੇ ਗਏ ਸਨ, ਪਰ ਹੁਣ ਸੜਕ ਬਹੁਤ ਉੱਚੀ ਹੋ ਗਈ ਹੈ ਤੇ ਨਹਿਰ ਦੀ ਪਟੜੀ ਹੇਠਾਂ ਰਹਿ ਗਈ ਹੈ, ਜਿਸ ਕਾਰਨ ਵੱਡੇ ਛੋਟੇ ਵਾਹਨ ਕਈ ਵਾਰ ਨਹਿਰ ਵਿੱਚ ਡਿੱਗ ਜਾਂਦੇ ਹਨ ਅਤੇ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ।

ਸੋਹਨ ਸਿੰਘ ਠੰਡਲ ਨੇ ਮੰਗ ਕੀਤੀ ਕਿ ਜਿੱਥੇ ਸੜਕ ਨੇੜੇ ਵੱਡੇ ਦਰੱਖਤ ਹਨ ਜੋ ਬਾਰਿਸ਼ ਜਾਂ ਆੰਧੀ ਦੌਰਾਨ ਸੜਕ ਉੱਤੇ ਝੁਕ ਜਾਂਦੇ ਹਨ, ਉਹਨਾਂ ਦੇ ਨਿਕਾਲ ਲਈ ਜੰਗਲਾਤ ਵਿਭਾਗ ਤੁਰੰਤ ਹੱਲ ਕਰੇ।
ਉਨ੍ਹਾਂ ਦੱਸਿਆ ਕਿ ਟ੍ਰੈਫਿਕ ਸੁਰੱਖਿਆ ਲਈ ਮਹਿਲਪੁਰ ਤੋਂ ਕੋਟ ਫਤੂਹੀ ਜਾਂ ਮਿਹਟੀਆਣਾ ਰਾਹੀਂ ਫੁਗਲਾਣਾ ਜਾਣ ਵਾਲੇ ਰੇਤ-ਬਜਰੀ ਲੈ ਕੇ ਜਾਣ ਵਾਲੇ ਟਿੱਪਰ ਵੀ ਕਈ ਵਾਰ ਹਾਦਸਿਆਂ ਦਾ ਕਾਰਨ ਬਣਦੇ ਹਨ। ਜੇ ਇਹ ਟਿੱਪਰ ਹੋਸ਼ਿਆਰਪੁਰ ਰਾਹੀਂ ਭੇਜੇ ਜਾਣ, ਤਾਂ ਰੂਟ ਸਿਰਫ਼ 2 ਕਿਲੋਮੀਟਰ ਲੰਮਾ ਹੋ ਜਾਵੇਗਾ ਪਰ ਸੜਕ ਵਧੀਆ ਮਿਲੇਗੀ ਤੇ ਹਾਦਸਿਆਂ ਤੋਂ ਬਚਾਅ ਹੋਵੇਗਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਲੈ ਕੇ ਉਹ ਡਿਪਟੀ ਕਮਿਸ਼ਨਰ ਹੋਸ਼ਿਆਰਪੁਰ ਆਸ਼ਿਕਾ ਜੈਨ ਨਾਲ ਮਿਲ ਚੁੱਕੇ ਹਨ, ਡਿਪਟੀ ਸਪੀਕਰ ਜੈਕ੍ਰਿਸ਼ਨ ਸਿੰਘ ਰੌੜੀ ਨਾਲ ਵੀ ਗੱਲ ਕੀਤੀ ਹੈ ਤੇ ਹੁਣ ਸੰਸਦ ਮੈਂਬਰ ਤੇ ਵਿਧਾਇਕ ਨਾਲ ਵੀ ਇਹ ਮਾਮਲਾ ਚੁੱਕਣਗੇ।