ਮਨ ਮੇਰਾ ਉੱਡਣ ਨੂੰ ਕਰਦਾ
ਮਾਹਿਲਪੁਰ- ਬਾਲ ਸਾਹਿਤ ਦੇ ਖੇਤਰ ਵਿੱਚ ਸੰਦਲੀ ਪੈੜਾਂ ਪਾਉਣ ਵਾਲੇ ਸਾਹਿਤਕਾਰ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਪਾਸ ਗਿਆਨ ਵਿਗਿਆਨ ਦਾ ਸਾਗਰ ਹੈ। ਜਿਸ ਵਿੱਚ ਉਹ ਚੁਭੀਆਂ ਮਾਰ ਮਾਰ ਬਾਲ ਵਿਦਿਆਰਥੀਆਂ ਲਈ ਹੀਰੇ ਮੋਤੀ ਲੱਭਦੇ ਰਹਿੰਦੇ ਹਨ। ਇਹ ਹੀਰੇ ਮੋਤੀ ਕਵਿਤਾ ,ਕਹਾਣੀ ਅਤੇ ਲੇਖਾਂ ਦੇ ਰੂਪ ਵਿੱਚ ਪਾਠਕਾਂ ਦੇ ਸਨਮੁਖ ਹੁੰਦੇ ਹਨ। ਵਿਰਾਸਤੀ ਕਦਰਾਂ ਕੀਮਤਾਂ ਦਾ ਆਪ ਕੋਲ ਵਿਸ਼ਾਲ ਭੰਡਾਰ ਹੈ ਜਿਨ੍ਹਾਂ ਕਦਰਾਂ ਕੀਮਤਾਂ ਨੂੰ ਸਮਾਜ ਵਿੱਚ ਖੋਰਾ ਲੱਗਾ ਹੋਇਆ ਹੈ। ਉਹ ਬੱਚਿਆਂ ਵਿੱਚ ਇਹਨਾਂ ਕੀਮਤੀ ਵਿਚਾਰਾਂ ਦਾ ਸੰਚਾਰ ਕਰਨ ਦੇ ਆਹਰ ਵਿੱਚ ਜੁਟੇ ਹੋਏ ਹਨ। ਬੱਚਿਆਂ ਲਈ 75 ਅਤੇ ਪਰੋੜ ਪਾਠਕਾਂ ਲਈ 37 ਖੋਜ ਭਰਪੂਰ ਪੁਸਤਕਾਂ ਦੀ ਸਿਰਜਣਾ ਕਰਕੇ ਇੱਕ ਰਿਕਾਰਡ ਕਾਇਮ ਕਰ ਚੱਕੇ ਹਨ ।

ਇਹ ਸਾਰੀਆਂ ਪੁਸਤਕਾਂ ਜਿੱਥੇ ਰੌਚਕ, ਸਿੱਖਿਆਦਾਇਕ, ਪ੍ਰੇਰਨਾਦਾਇਕ ਅਤੇ ਵਿਗਿਆਨਿਕ ਦ੍ਰਿਸ਼ਟੀ ਵਾਲੀਆਂ ਹਨ ਉੱਥੇ ਬੱਚਿਆਂ ਨੂੰ ਉਚੇਰੀਆਂ ਕਦਰਾਂ ਕੀਮਤਾਂ ਨਾਲ ਵੀ ਮਾਲਾਮਾਲ ਕਰਦੀਆਂ ਹਨ। ਮੁਹੱਬਤ ਦੇ ਭਰ ਵਗਦੇ ਦਰਿਆ ਵਾਂਗ ਉਹ ਵਿਦਿਆਰਥੀਆਂ ਨੂੰ ਆਪਣੀਆਂ ਮਨ ਮੋਹਕ ਰਚਨਾਵਾਂ ਦੀਆਂ ਲਹਿਰਾਂ ਵਿੱਚ ਲਪੇਟ ਲੈਂਦੇ ਹਨ।
'ਮਨ ਮੇਰਾ ਉਡਣ ਨੂੰ ਕਰਦਾ' ਪੁਸਤਕ ਵਿੱਚ 14 ਰੌਚਕ ਬਾਲ ਕਹਾਣੀਆਂ ਮਨਮੋਹਕ ਚਿੱਤਰਾਂ ਸਮੇਤ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਹ ਕਹਾਣੀਆਂ ਜਿੱਥੇ ਸਾਨੂੰ ਅਮੀਰ ਵਿਰਾਸਤ ਨਾਲ ਜੋੜਦੀਆਂ ਹਨ ਉੱਥੇ ਆਧੁਨਿਕ ਸਮੇਂ ਦੇ ਹਾਣੀ ਵੀ ਬਣਾਉਂਦੀਆਂ ਹਨ। ਦਾਦੇ ਦਾਦੀਆਂ ਅਤੇ ਨਾਨੇ ਨਾਨੀਆਂ ਦੁਆਰਾ ਸੁਣਾਈਆਂ ਕਹਾਣੀਆਂ ਨੂੰ ਵੀ ਲੇਖਕ ਨੇ ਆਪਣੇ ਨਿਵੇਕਲੇ ਰੰਗ ਢੰਗ ਨਾਲ ਪੇਸ਼ ਕਰਨ ਦਾ ਸ਼ਾਨਦਾਰ ਯਤਨ ਕੀਤਾ ਹੈ। ਪੁਸਤਕ ਦੀ ਆਖਰੀ ਕਹਾਣੀ ਸਾਨੂੰ ਰੋਬੋਟ ਬਾਰੇ ਜਾਣਕਾਰੀ ਦਿੰਦੀ ਹੈ। ਅਜੋਕਾ ਸਮਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਹੋਣ ਕਰਕੇ ਵਿਦਿਆਰਥੀ ਅਜਿਹੀਆਂ ਵਸਤਾਂ ਨੂੰ ਪਸੰਦ ਕਰਦੇ ਹਨ। ਉਸ ਰਾਹੀਂ ਉਹ ਕਾਰਜ ਕੀਤੇ ਜਾ ਰਹੇ ਹਨ ਜਿਨਾਂ ਨੂੰ ਮਨੁੱਖ ਖੁਦ ਨਹੀਂ ਕਰ ਸਕਦਾ।
ਲੇਖਕ ਦੀ ਸਰਲ ਅਤੇ ਸਪਸ਼ਟ ਸ਼ਬਦਾਵਲੀ ਬਾਲ ਪਾਠਕਾਂ ਦੇ ਦਿਲਾਂ ਨੂੰ ਟੁੰਬਦੀ ਹੈ। ਵਾਰਤਾਲਾਪ ਇੰਨੀ ਪ੍ਰਭਾਵਸ਼ਾਲੀ ਹੈ ਕਿ ਕਹਾਣੀ ਦਾ ਦ੍ਰਿਸ਼ ਨਾਟਕ ਵਾਂਗ ਸਾਡੇ ਅੱਗੇ ਵਰਤ ਰਿਹਾ ਪ੍ਰਤੀਤ ਹੁੰਦਾ ਹੈ। ਸਾਹਿਤ ਸਿਰਜਣਾ ਦੇ ਮਾਹਿਰ ਲੇਖਕ ਨੇ ਇਹਨਾਂ ਕਹਾਣੀਆਂ ਨੂੰ ਪਸ਼ੂ ਪੰਛੀ ਆਦਿ ਪਾਤਰਾਂ ਰਾਹੀਂ ਹੋਰ ਖ਼ੂਬਸੂਰਤ ਬਣਾਉਣ ਦਾ ਉਪਰਾਲਾ ਕੀਤਾ ਹੈ। ਬਾਲ ਪਾਠਕ ਪਸ਼ੂ ਪੰਛੀਆਂ ਦੀਆਂ ਘਟਨਾਵਾਂ ਨੂੰ ਜਿੱਥੇ ਰੁਚੀ ਨਾਲ ਪੜ੍ਹਦੇ ਹਨ ਉੱਥੇ ਉਹਨਾਂ ਤੋਂ ਪ੍ਰੇਰਨਾ ਵੀ ਲੈਂਦੇ ਹਨ। ਸਮਾਜਿਕ ਜੀਵਨ ਵਿੱਚ ਸਾਡੀਆਂ ਕਿਹੋ ਜਿਹੀਆਂ ਜਿੰਮੇਵਾਰੀਆਂ ਹਨ। ਇਹਨਾਂ ਜਿੰਮੇਵਾਰੀਆਂ ਨੂੰ ਨਿਭਾਉਣ ਦੇ ਤੌਰ ਤਰੀਕੇ ਵੀ ਇਹਨਾਂ ਕਹਾਣੀਆਂ ਵਿੱਚ ਸੁਝਾਏ ਗਏ ਹਨ।
ਇਹ ਕਹਾਣੀਆਂ ਮਾਂ ਦੀ ਮਹਾਨਤਾ, ਗੁਰੂ ਦੀ ਦੇਣ, ਰਿਸ਼ਤੇਦਾਰੀਆਂ, ਜਿਊਣ ਦਾ ਸਲੀਕਾ, ਸਹਿਚਾਰ, ਵਾਤਾਵਰਣ, ਵਿਰਾਸਤ ਦੀ ਸਾਂਭ ਸੰਭਾਲ ਅਤੇ ਰਾਜਿਆਂ ਦੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਿਭਾਉਣ ਲਈ ਰਾਹ ਦਸੇਰੇ ਦਾ ਕੰਮ ਕਰਦੀਆਂ ਹਨ। ਇੱਕ ਮਾਹਿਰ ਮਨੋਵਿਗਿਆਨੀ ਵਾਂਗ ਲੇਖਕ ਬਹਾਦਰ ਸਿੰਘ ਗੋਸਲ ਇਹਨਾਂ ਕਹਾਣੀਆਂ ਨੂੰ ਬਾਲ ਮਨ ਦੀਆਂ ਤਹਿਆਂ ਤੱਕ ਪਹੁੰਚਾ ਦਿੰਦੇ ਹਨ। ਇਹ ਪਰਉਪਕਾਰੀ ਕਾਰਜ ਸਾਰਥਕ ਤਦ ਹੋਵੇਗਾ ਜੇਕਰ ਅਧਿਆਪਕ ਅਤੇ ਮਾਪੇ ਇਹ ਪੁਸਤਕ ਵਿਦਿਆਰਥੀਆਂ ਹੱਥ ਦੇਣ ਦਾ ਯਤਨ ਕਰਨਗੇ।