ਲਾਵਾਰਿਸ ਲਾਸ਼ ਬਰਾਮਦ

ਐਸ ਏ ਐਸ ਨਗਰ, 8 ਨਵੰਬਰ - ਮੁਹਾਲੀ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਠਸਕਾ ਵਿੱਚ ਕੱਚੇ ਰਸਤੇ ਉਤੇ ਨਹਿਰੀ ਵਿਭਾਗ਼ ਦੇ ਪੁਰਾਣੀ ਇਮਾਰਤ ਵਿੱਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ।

ਐਸ ਏ ਐਸ ਨਗਰ, 8 ਨਵੰਬਰ - ਮੁਹਾਲੀ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਠਸਕਾ ਵਿੱਚ ਕੱਚੇ ਰਸਤੇ ਉਤੇ ਨਹਿਰੀ ਵਿਭਾਗ਼ ਦੇ ਪੁਰਾਣੀ ਇਮਾਰਤ ਵਿੱਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਬਲੌਂਗੀ ਥਾਣੇ ਦੇ ਐਸ ਆਈ ਅੰਗਰੇਜ ਸਿੰਘ ਨੇ ਦੱਸਿਆ ਕਿ ਬਲੌਂਗੀ ਥਾਣੇ ਨੂੰ ਬੀਤੇ ਦਿਨੀਂ ਪਿੰਡ ਠਸਕਾ ਤੋਂ ਇਸ ਬਾਰੇ ਸੂਚਨਾ ਮਿਲਣ ਤੇ ਪੁਲੀਸ ਪਾਰਟੀ ਵਲੋਂ ਮੌਕੇ ਤੇ ਪਹੁੰਚ ਕੇ ਲਾਸ਼ ਬਰਾਮਦ ਕੀਤੀ। ਉਨ੍ਹਾਂ ਕਿਹਾ ਮ੍ਰਿਤਕ ਵਿਅਕਤੀ ਲੱਗਭਗ 48 ਸਾਲਾ ਦਾ ਹੈ ਜਿਸਦੀ ਹੁਣ ਤੱਕ ਪਹਿਚਾਣ ਨਹੀਂ ਹੋਈ ਹੈ। ਉਹਨਾਂ ਕਿਹਾ ਕਿ ਲਾਸ਼ ਨੂੰ ਖਰੜ ਸਿਵਲ ਹਸਪਤਾਲ ਵਿੱਚ 72 ਘੰਟੇ ਲਈ ਰਖਵਾ ਦਿਤਾ ਗਿਆ ਜੇਕਰ ਕੋਈ ਵਾਲੀ ਵਾਰਿਸ ਨਾ ਮਿਲਿਆ ਹੋਇਆ ਤਾਂ ਪੁਲੀਸ ਪਾਰਟੀ ਵਲੋਂ ਮ੍ਰਿਤਕ ਦਾ ਅੰਤਮ ਸਸਕਾਰ ਕਰ ਦਿੱਤਾ ਜਾਵੇਗਾ।