ਬਾਬਾ ਬਰਫਾਨੀ ਲੰਗਰ ਸੇਵਾ ਬਰਾਂਚ ਮਾਹਿਲਪੁਰ ਵੱਲੋਂ 26 ਜੂਨ ਦਿਨ ਵੀਰਵਾਰ ਨੂੰ ਸ਼੍ਰੀ ਅਮਰਨਾਥ ਯਾਤਰਾ ਉੱਤੇ ਲੱਗਣ ਵਾਲੇ ਲੰਗਰ ਲਈ ਭੇਜੀ ਜਾਏਗੀ ਰਸਤ-ਸਮੱਗਰੀ
ਮਾਹਿਲਪੁਰ, 13 ਜੂਨ- ਬਾਬਾ ਬਰਫਾਨੀ ਲੰਗਰ ਸੇਵਾ ਸਮਿਤੀ ਮੁਕੇਰੀਆਂ (ਹੁਸ਼ਿਆਰਪੁਰ ) ਬਰਾਂਚ ਮਾਹਿਲਪੁਰ ਦੇ ਸਮੂਹ ਸੇਵਾਦਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਅਮਰਨਾਥ ਯਾਤਰਾ ਉਤੇ ਲੱਗਣ ਵਾਲੇ ਲੰਗਰ ( ਬਾਲਟਾਲ ਲੰਗਰ ਨੰਬਰ 3 ) ਦੀ ਰਸਤ ਸਮੱਗਰੀ ਮਿਤੀ 26 ਜੂਨ ਦਿਨ ਵੀਰਵਾਰ ਨੂੰ ਡੇਰਾ ਬਾਪੂ ਗੰਗਾ ਦਾਸ ਜੀ ਮਾਹਿਲਪੁਰ ਤੋਂ ਭੇਜੀ ਜਾ ਰਹੀ ਹੈ।

ਸਾਰੇ ਸ਼ਿਵ ਭਗਤਾਂ ਨੂੰ ਬੇਨਤੀ ਹੈ ਕਿ ਉਹ ਇਸ ਸ਼ੁਭ ਮੌਕੇ 'ਤੇ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਇਸ ਸਬੰਧੀ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਡੇਰਾ ਬਾਪੂ ਗੰਗਾ ਦਾਸ ਜੀ ਦੇ ਮੁੱਖ ਸੇਵਾਦਾਰ ਦਾਸ ਮਨਦੀਪ ਬੈਂਸ ਨੇ ਦੱਸਿਆ ਕਿ ਬਾਬਾ ਬਰਫਾਨੀ ਲੰਗਰ ਸੇਵਾ ਬਰਾਂਚ ਮਾਹਿਲਪੁਰ ਵੱਲੋਂ ਸਮੂਹ ਸ਼ਿਵ ਭਗਤਾਂ ਦੇ ਸਹਿਯੋਗ ਨਾਲ 26 ਤਰੀਕ ਨੂੰ ਸਭ ਤੋਂ ਪਹਿਲਾਂ ਸਵੇਰੇ 10 ਵਜੇ ਹਵਨ ਦੀ ਰਸਮ ਅਦਾ ਕੀਤੀ ਜਾਵੇਗੀ।
ਉਸ ਤੋਂ ਬਾਅਦ 12 ਵਜੇ ਲੰਗਰ ਚੱਲੇਗਾ। ਇਸ ਮੌਕੇ ਉਹਨਾਂ ਸਮੂਹ ਸ਼ਿਵ ਭਗਤਾਂ ਨੂੰ ਬੇਨਤੀ ਕੀਤੀ ਕਿ ਉਹ ਸਮਾਗਮ ਵਿੱਚ ਪਹੁੰਚ ਕੇ ਭੋਲੇ ਸ਼ੰਕਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।