ਵਿਧਾਇਕ ਜਿੰਪਾ ਦੇ ਯਤਨਾਂ ਨਾਲ ਸਾਧੂ ਆਸ਼ਰਮ ਸਬ ਸਟੇਸ਼ਨ ਤੋਂ ਏ.ਪੀ ਫੀਡਰ ਸ਼ੁਰੂ

ਹੁਸ਼ਿਆਰਪੁਰ- ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਨੂੰ ਪਹਿਲ ਦਿੰਦੇ ਹੋਏ ਅੱਜ ਸਾਧੂ ਆਸ਼ਰਮ ਵਿਖੇ ਸਥਿਤ 66 ਕੇ.ਵੀ ਸਬ-ਸਟੇਸ਼ਨ ਤੋਂ ਨਵਾਂ 11 ਕੇ.ਵੀ ਏ.ਪੀ ਫੀਡਰ ਪਟਿਆੜੀਆਂ ਦਾ ਉਦਘਾਟਨ ਕੀਤਾ। ਇਹ ਫੀਡਰ ਵਿਸ਼ੇਸ਼ ਤੌਰ 'ਤੇ ਪਹਿਲਾਂ ਤੋਂ ਚੱਲ ਰਹੇ ਜਹਾਨ ਖੇਲਾਂ ਕੰਢੀ ਏ.ਪੀ ਫੀਡਰ ਨੂੰ ਅੰਡਰਲੋਡ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ, ਜਿਸ ਨਾਲ ਵੋਲਟੇਜ ਦੀ ਗੁਣਵੱਤਾ ਵਿਚ ਸੁਧਾਰ ਆਵੇਗਾ ਅਤੇ ਟ੍ਰਿਪਿੰਗ ਦੀਆਂ ਘਟਨਾਵਾਂ ਵਿਚ ਕਮੀ ਆਵੇਗੀ।

      ਇਸ ਦੌਰਾਨ ਨਵੇਂ ਏ.ਪੀ ਫੀਡਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਸ ਤਕਨੀਕੀ ਪਹਿਲਕਦਮੀ ਨਾਲ ਹਜ਼ਾਰਾਂ ਖਪਤਕਾਰ, ਖਾਸ ਕਰਕੇ ਕਿਸਾਨਾਂ ਨੂੰ ਲਾਭ ਪਹੁੰਚੇਗਾ, ਜਿਨ੍ਹਾਂ ਨੂੰ ਹੁਣ ਪਹਿਲਾਂ ਤੋਂ ਬਿਹਤਰ ਅਤੇ ਸਥਿਰ ਬਿਜਲੀ ਸਪਲਾਈ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਵਿਚ ਪੇਂਡੂ ਖੇਤਰਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਇਹ ਫੀਡਰ ਇਸ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ।
       ਵਿਧਾਇਕ ਨੇ ਕਿਹਾ ਕਿ ਫੀਡਰ ਚਾਲੂ ਹੋਣ ਨਾਲ ਜਹਾਨ ਖੇਲਾਂ ਫੀਡਰ ਨਾਲ ਜੁੜੇ ਏ.ਪੀ ਕਨੈਕਸ਼ਨਾਂ 'ਤੇ ਲੋਡ ਘੱਟ ਜਾਵੇਗਾ, ਜਿਸ ਨਾਲ ਵੋਲਟੇਜ ਸਪਲਾਈ ਵਿਚ ਸਥਿਰਤਾ ਆਵੇਗੀ ਅਤੇ ਵਾਰ-ਵਾਰ ਟਰਿੱਪ ਹੋਣ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ। ਇਸ ਨਾਲ ਖਾਸ ਤੌਰ 'ਤੇ ਖੇਤੀਬਾੜੀ ਵਿਚ ਮੋਟਰਾਂ ਰਾਹੀਂ ਸਿੰਚਾਈ ਕਰਨ ਵਾਲੇ ਕਿਸਾਨਾਂ ਨੂੰ ਲਾਭ ਹੋਵੇਗਾ।
   ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਇਸ ਫੀਡਰ ਦੇ ਚਾਲੂ ਹੋਣ ਨਾਲ ਇਲਾਹਾਬਾਦ, ਜਹਾਨਖੇਲਾਂ, ਡੱਲੇਵਾਲ, ਡਰੋਲੀ, ਪਟਿਆੜੀਆਂ, ਦਾਦਾ ਮਾੜਾ, ਮਹਿਲਾਂਵਾਲੀ, ਅਲੀ ਦੀ ਬੱਸੀ, ਬੱਸੀ ਮੁਸਤਫਾ, ਖੜਕਾਂ, ਚੱਕ ਸਾਧੂ, ਉੱਪਰਲੀਆਂ ਖੜਕਾਂ ਅਤੇ ਚੱਕ ਹਰੋਲੀ ਆਦਿ ਦਰਜਨਾਂ ਪਿੰਡਾਂ ਨੂੰ ਸਿੱਧਾ ਲਾਭ ਮਿਲੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿਚ ਹੁਸ਼ਿਆਰਪੁਰ ਹਲਕੇ ਦੇ ਹਰੇਕ ਪਿੰਡ ਵਿਚ ਬਿਹਤਰ ਬਿਜਲੀ ਸਹੂਲਤਾਂ ਯਕੀਨੀ ਬਣਾਈਆਂ ਜਾਣਗੀਆਂ।
       ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਜੇ ਮੋਹਨ ਬੱਬੀ, ਉੱਪ ਮੁੱਖ ਇੰਜੀਨੀਅਰ ਜਸਵਿੰਦਰ ਸਿੰਘ ਵਿਰਦੀ, ਵਧੀਕ ਨਿਗਰਾਨ ਇੰਜੀਨੀਅਰ ਗੁਰਜਿੰਦਰ ਸਿੰਘ, ਉੱਪ ਮੰਡਲ ਅਫ਼ਸਰ ਜਸਵਿੰਦਰ ਸਿੰਘ, ਵਿਕਰਾਂਤ ਜੋਸ਼ੀ, ਸਰਪੰਚ ਪ੍ਰਿਤਪਾਲ ਸਿੰਘ, ਸਰਪੰਚ ਖੜਕਾਂ ਪ੍ਰਦੀਪ ਸਿੰਘ, ਰਣਧੀਰ ਸਿੰਘ ਖੜਕਾਂ, ਸਰਪੰਚ ਬੱਸੀ ਜਮਾਲ ਖਾਨ, ਜਤਿੰਦਰ ਪਾਲ ਸਿੰਘ, ਸਾਬਕਾ ਸਰਪੰਚ ਚੱਕ ਸਾਧੂ ਰਾਜ ਕੁਮਾਰ, ਪ੍ਰੇਮ ਸਿੰਘ, ਹੀਰਾ ਸਿੰਘ, ਗਰਬਖ਼ਸ਼ ਸਿੰਘ, ਸਰਪੰਚ ਬਜਵਾੜਾ ਰਾਕੇਸ਼ ਬੱਬੂ, ਬਲਜਿੰਦਰ ਸੋਨੂੰ ਇਲਾਹਾਬਾਦ, ਸਹਾਇਕ ਐਸ.ਡੀ.ਓ ਰਾਕੇਸ਼ ਕੁਮਾਰ, ਜੇ.ਈ ਸੁਰਿੰਦਰ ਪਾਲ, ਸੰਨੀ ਠਾਕੁਰ, ਮਨੀਸ਼ ਸੈਣੀ ਅਤੇ ਸਬ ਸਟੇਸ਼ਨ ਦਾ ਸਟਾਫ਼ ਵੀ ਹਾਜ਼ਰ ਸੀ।