ਸੰਤ ਸੇਵਾ ਨੰਦ ਮਹਾਰਾਜ ਜੀ ਅਤੇ ਸੰਤ ਪ੍ਰਸ਼ੋਤਮਾ ਨੰਦ ਮਹਾਰਾਜ ਜੀ ਦੀ ਸਲਾਨਾ ਯਾਦ ਦੇ ਸਬੰਧ ਵਿੱਚ ਧਾਰਮਿਕ ਸਮਾਗਮ 23 ਜੂਨ ਦਿਨ ਸੋਮਵਾਰ ਨੂੰ
ਮਾਹਿਲਪੁਰ, 13 ਜੂਨ- ਸ਼ਿਵਾਲਿਕ ਪਹਾੜੀਆਂ ਦੀ ਗੋਦ ਵਿੱਚ ਵੱਸਦੇ ਪਿੰਡ ਲਲਵਾਣ ਵਿਖੇ ਸਥਿਤ ਡੇਰਾ ਸੇਵਾਪੁਰੀ ਵਿਖੇ ਸੰਤ ਸੇਵਾ ਨੰਦ ਮਹਾਰਾਜ ਜੀ ਅਤੇ ਸੰਤ ਪ੍ਰਸ਼ੋਤਮਾ ਨੰਦ ਮਹਾਰਾਜ ਜੀ ਦੀ ਸਲਾਨਾ ਯਾਦ ਦੇ ਸਬੰਧ ਵਿੱਚ ਧਾਰਮਿਕ ਸਮਾਗਮ 23 ਜੂਨ ਦਿਨ ਸੋਮਵਾਰ ਨੂੰ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਕਰਵਾਇਆ ਜਾ ਰਿਹਾ ਹੈ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਗਦੀਸ਼ਵਰਾ ਨੰਦ ਜੀ ਨੇ ਦੱਸਿਆ ਕਿ 21 ਜੂਨ ਨੂੰ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ। 23 ਜੂਨ ਦਿਨ ਸੋਮਵਾਰ ਨੂੰ ਪਾਠ ਦੇ ਭੋਗ ਤੋਂ ਬਾਅਦ ਸਮਾਗਮ ਵਿੱਚ ਪਹੁੰਚੇ ਸੰਤ ਮਹਾਂਪੁਰਸ਼ ਧਾਰਮਿਕ ਪ੍ਰਵਚਨਾਂ ਰਾਹੀਂ ਮਹਾਂਪੁਰਸ਼ਾਂ ਦੇ ਜੀਵਨ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਗੇ।
ਉਹਨਾਂ ਦੱਸਿਆ ਕਿ ਅੱਜ ਸੰਗਤਾਂ ਵੱਲੋਂ ਧੰਨ- ਧੰਨ ਸੰਤ ਬਾਬਾ ਸੇਵਾ ਦਾਸ ਜੀ ਅਤੇ ਧੰਨ ਧੰਨ ਸੰਤ ਬਾਬਾ ਪ੍ਰਸ਼ੋਤਮਾਨੰਦ ਮਹਾਰਾਜ ਜੀ ਦੀਆਂ ਮੂਰਤੀਆਂ ਡੇਰਾ ਸੇਵਾਪੁਰੀ ਲਲਵਾਣ ਵਿਖੇ ਲਿਆਂਦੀਆਂ ਗਈਆਂ। ਜਿਨਾਂ ਦੀ ਸਥਾਪਨਾ 15 ਜੂਨ ਦਿਨ ਐਤਵਾਰ ਨੂੰ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਇਸ ਸਮਾਗਮ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਕੀਤੀ।