ਮਹਿੰਦਰਾ ਪਰਾਈਡ ਕਲਾਸ ਨੰਦੀ ਫਾਊਂਡੇਸ਼ਨ ਵੱਲੋਂ ਛੇ ਰੋਜ਼ਾ ਵਰਕਸ਼ਾਪ ਲਗਾਈ ਗਈ

ਹੁਸ਼ਿਆਰਪੁਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਅਤੇ ਗੁਰੂ ਨਾਨਕ ਖ਼ਾਲਸਾ ਕਾਲਜ ਡਰੋਲੀ ਕਲਾਂ ਵਿਖੇ ਮਹਿੰਦਰਾ ਪਰਾਈਡ ਕਲਾਸ ਨੰਦੀ ਫਾਊਂਡੇਸ਼ਨ ਵੱਲੋਂ ਛੇ ਰੋਜ਼ਾ ਵਰਕਸ਼ਾਪ ਲਗਾਈ ਗਈ ਜਿਸ ਦਾ ਮੁੱਖ ਮਕਸਦ ਲੜਕੀਆਂ ਨੂੰ ਹੁਨਰ ਸਿਖਲਾਈ ਕਰਾਉਂਦਿਆਂ ਰੁਜ਼ਗਾਰ ਮੁਹੱਈਆ ਕਰਵਾ ਕੇ ਆਤਮ ਨਿਰਭਰ ਬਣਾਉਣਾ ਸੀ।

ਇਸ ਵਰਕਸ਼ਾਪ  ਦੌਰਾਨ ਵਿਸ਼ੇਸ਼ ਮਾਹਿਰ ਰਾਜੀਵ ਕੁਮਾਰ ਵਲੋਂ ਵਿਦਿਆਰਥਣਾਂ ਨੂੰ ਸੰਚਾਰ ਹੁਨਰ ਜੋਬ ਪ੍ਰਾਪਤ ਕਰਨ ਦੇ ਮੌਕੇ ,ਗਰੁੱਪ ਡਿਸਕਸ਼ਨ, ਰਿਜਿਊਮ ਤਿਆਰ ਕਰਨਾ, ਵੀਡੀਓ ਨੈਟਵਰਕਿੰਗ, ਆਲੋਚਨਾਤਮਿਕ ਸੋਚ, ਡਿਜੀਟਲ ਪਹਿਚਾਣ, ਜੋਬ ਇੰਟਰਵਿਊ, ਸੋਸ਼ਲ ਮੀਡੀਆ, ਨੈਤਿਕਤਾ, ਸੇਵਿੰਗ ਕਰਨ ਦੀਆਂ ਜੁਗਤਾਂ,ਟਾਈਮ ਮੈਨੇਜਮੈਂਟ, ਬਜਟ ਦੀ ਸਮਝ ਆਦਿ ਬਾਰੇ ਬੜੇ ਸੁਖਾਲੇ ਢੰਗ ਨਾਲ ਜ਼ਿੰਦਗੀ ਵਿਚੋਂ ਵੱਖ-ਵੱਖ ਉਦਾਹਰਨਾਂ ਤਹਿਤ ਵਿਦਵਤਾ ਭਰਪੂਰ ਜਾਣਕਾਰੀ ਸਾਂਝੀ ਕੀਤੀ।
ਇਸ ਵਰਕਸ਼ਾਪ ਦੇ ਕੋਆਰਡੀਨੇਟਰ ਪ੍ਰੋ. ਦਮਨਜੀਤ ਕੌਰ ਨੇ  ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਜੇਕਰ ਵਿਦਿਆਰਥਣਾਂ ਨੂੰ ਆਤਮ ਨਿਰਭਰ ਹੋਣ ਦੇ ਮੌਕੇ ਮਿਲਣਗੇ ਤਾਂ ਉਹ ਆਪਣੀ ਆਉਣ ਵਾਲੀ ਜ਼ਿੰਦਗੀ   ਸੁਖਾਲੇ ਢੰਗ ਨਾਲ ਬਤੀਤ ਕਰ ਸਕਦੀਆਂ ਹਨ।  ਇਸ ਮੌਕੇ ਵਿਦਿਆਰਥਣਾਂ ਨੂੰ ਸਰਟੀਫਿਕੇਟ ਅਤੇ ਮੈਡਲ  ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਨੇ ਵਰਕਸ਼ਾਪ ਦੇ ਸਿਖਲਾਈ ਤਜਰਬੇ ਸਾਂਝੇ ਕੀਤੇ।ਇਸ ਮੌਕੇ ਕਾਲਜ ਦੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।