ਡੀ.ਐਮ.ਐਫ ਅਤੇ ਪੀ.ਐਮ. ਯੂ. ਵਲੋਂ ਦਿਹਾੜੀ ਦੇ ਘੰਟੇ ਵਧਾਉਣ ਖਿਲਾਫ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਗੜਸ਼ੰਕਰ,13 ਜੂਨ- ਪੰਜਾਬ ਸਰਕਾਰ ਨੇ ਕੇਂਦਰ ਵੱਲੋਂ ਕਰੋਨਾ ਕਾਲ ਦੌਰਾਨ ਲੇਬਰ ਰੂਲਾਂ ਨੂੰ ਖਤਮ ਕਰਕੇ ਪਾਸ ਕੀਤੇ ਚਾਰ ਕਿਰਤ ਕੋਡਾਂ ਨੂੰ ਲਾਗੂ ਕਰਨ ਹਿੱਤ ਪਿਛਲੇ ਦਿਨੀ ਕੀਤੇ ਦਿਹਾੜੀ ਦੇ ਘੰਟੇ ਵਧਾਉਣ ਦੇ ਨੋਟੀਫਿਕੇਸ਼ਨ ਖਿਲਾਫ ਇਫਟੂ ਵਲੋਂ ਦਿੱਤੇ ਸੱਦੇ ਤਹਿਤ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਸਾਂਝੇ ਤੌਰ ਤੇ ਡੀਐਮਐਫ ਆਗੂ ਹੰਸ ਰਾਜ ਗੜਸ਼ੰਕਰ,ਸੱਤਪਾਲ ਕਲੇਰ ਅਤੇ ਮਜ਼ਦੂਰ ਆਗੂ ਬਗੀਚਾ ਸਿੰਘ ਸਹੂੰਗੜਾ ਤੇ ਪਰਮਜੀਤ ਸਿੰਘ ਚੌਹੜਾ ਦੀ ਅਗਵਾਈ ਹੇਠ ਮੁਲਾਜ਼ਮ ਮਜ਼ਦੂਰਾਂ ਵਲੋ ਇਕੱਤਰ ਹੋ ਕੇ ਡਿਪਟੀ ਸਪੀਕਰ ਜੈ ਕਿਸ਼ਨ ਰੌੜੀ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ।

     ਇਸ ਸਬੰਧੀ ਪ੍ਰੈਸ ਨੂੰ ਜਾਰੀ ਜਾਣਕਾਰੀ ਦਿੰਦਿਆਂ ਹੋਇਆਂ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਮੁਕੇਸ਼ ਕੁਮਾਰ, ਸੁਖਦੇਵ ਡਾਂਸੀਵਾਲ ਅਤੇ ਮਜ਼ਦੂਰ ਆਗੂ  ਨੇ ਦੱਸਿਆ ਕਿ ਪਿਛਲੇ 34 ਸਾਲਾਂ ਤੋਂ ਦੁਨੀਆ ਭਰ ਦੇ ਵੱਡੇ ਕਾਰਪੋਰੇਟਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆ ਆਰਥਿਕ ਨੀਤੀਆਂ ਦੇ ਅਗਲੇ ਪੜਾਅ ਵਜੋਂ ਕਿਰਤ ਕਾਨੂੰਨਾਂ ਨੂੰ ਦਰੜ ਕੇ ਦਿਹਾੜੀ ਦੇ ਕੰਮ ਦੇ ਘੰਟੇ ਵਧਾ ਕੇ ਇਤਿਹਾਸ ਨੂੰ ਪਿਛਲ ਮੋੜਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹਨਾਂ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਦੀ ਸਰਕਾਰ ਵੱਲੋਂ ਵੀ ਪਿਛਲੇ ਦਿਨੀ ਦਿਹਾੜੀ ਦੇ ਘੰਟੇ 8 ਤੋਂ ਵਧਾ ਕੇ 12 ਕਰ ਦਿੱਤੇ ਗਏ ਹਨ।
 ਜਿਸ ਦੇ ਖਿਲਾਫ ਸ਼ੰਘਰਸ਼ ਦੇ ਪਹਿਲੇ ਪੜਾਅ ਵਜੋਂ ਇਫਟੂ, ਡੀਐਮਐਫ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ 13 ਜੂਨ ਨੂੰ ਪੰਜਾਬ ਭਰ ਵਿੱਚ ਐਮਐਲਏ/ਮੰਤਰੀਆਂ ਰਾਹੀਂ ਮੁੱਖ ਮੰਤਰੀ ਨੂੰ ਇਹਦੇ ਖਿਲਾਫ ਮੰਗ ਪੱਤਰ ਭੇਜੇ ਜਾ ਰਹੇ ਹਨ ਅਤੇ ਇਹਨਾਂ ਮਜ਼ਦੂਰ, ਮੁਲਾਜ਼ਮ ਅਤੇ  ਲੋਕ ਵਿਰੋਧੀ ਨੀਤੀਆ ਖਿਲਾਫ 9 ਜੁਲਾਈ ਨੂੰ ਦੇਸ਼ ਪੱਧਰੀ ਹੜਤਾਲ ਕੀਤੀ ਜਾ ਰਹੀ ਹੈ ਆਗੂਆ ਨੇ ਕਿਹਾ ਕਿ ਪੂੰਜੀਪਤੀ ਜਮਾਤ ਵੱਧ ਤੋ ਵੱਧ ਮੁਨਾਫਾ ਕਮਾਉਣ ਦੀ ਹਵਸ ਵਿੱਚ ਆਉਣ ਵਾਲੇ ਸਮੇਂ ਵਿੱਚ ਮਜਦੂਰ ਜਮਾਤ ਦਾ ਕਚੂੰਬਰ ਕੱਢਣਾ ਚਾਹੁੰਦੀ ਹੈ,ਮਜਦੂਰ ਜਮਾਤ ਪੂੰਜੀਪਤੀਆ ਦੇ ਇਹਨਾ ਮਨਸੂਬਿਆ ਨੂੰ ਕਦੇ ਵੀ ਪੂਰਾ ਨਹੀ ਹੋਣ ਦੇਵੇਗੀ। 
ਇਸ ਸਮੇਂ ਮੰਗ ਪੱਤਰ ਦੇਣ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਹਰਮੇਸ਼ ਸਿੰਘ ਢੇਸੀ, ਮੁਲਾਜ਼ਮ ਆਗੂ ਰਜਿੰਦਰ ਸਿੰਘ, ਮਨਜੀਤ ਸਿੰਘ ਬੰਗਾ, ਮਨਦੀਪ ਕੁਮਾਰ ਅਤੇ ਅਵਤਾਰ ਸਿੰਘ ਤਾਰੀ, ਰਾਜ ਕੁਮਾਰ ਸੜੋਆ, ਸੰਜੀਵ ਕੁਮਾਰ,ਅਤੇ ਮੱਖਣ ਸਿੰਘ ਆਦਿ ਮਜ਼ਦੂਰ ਆਗੂ ਹਾਜ਼ਰ ਸਨ।