
ਗੁਰਮਤਿ ਸਿਖਲਾਈ ਕੈਂਪ ਦੌਰਾਨ ਬੱਚਿਆਂ ਨੂੰ ਸ਼ਬਦ ਦੀ ਸ਼ਕਤੀ ਤੋਂ ਜਾਣੂ ਕਰਵਾਇਆ ਗਿਆ
ਮਾਹਿਲਪੁਰ- ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੋਸਾਇਟੀ ਮਾਹਿਲਪੁਰ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਲਾਕਾ ਮਾਹਿਲਪੁਰ ਵੱਲੋਂ ਪ੍ਰੋਫੈਸਰ ਅਪਿੰਦਰ ਸਿੰਘ ਜਨਰਲ ਸਕੱਤਰ ਸਿੱਖ ਵਿੱਦਿਅਕ ਕੌਂਸਲ, ਡਾ. ਜੰਗ ਬਹਾਦਰ ਸਿੰਘ ਰਾਏ ਮੈਂਬਰ ਐਸਜੀਪੀਸੀ, ਦੀ ਸਰਪ੍ਰਸਤੀ ਹੇਠ ਗੁਰਦੁਆਰਾ ਬਿਭੌਰ ਸਾਹਿਬ ਵਿਖੇ 7 ਰੋਜ਼ਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਦੂਰ ਨੇੜੇ ਦੇ ਲਗਭਗ 200 ਵਿਦਿਆਰਥੀਆਂ ਨੇ ਭਾਗ ਲਿਆ।
ਮਾਹਿਲਪੁਰ- ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸੇਵਾ ਸੋਸਾਇਟੀ ਮਾਹਿਲਪੁਰ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਲਾਕਾ ਮਾਹਿਲਪੁਰ ਵੱਲੋਂ ਪ੍ਰੋਫੈਸਰ ਅਪਿੰਦਰ ਸਿੰਘ ਜਨਰਲ ਸਕੱਤਰ ਸਿੱਖ ਵਿੱਦਿਅਕ ਕੌਂਸਲ, ਡਾ. ਜੰਗ ਬਹਾਦਰ ਸਿੰਘ ਰਾਏ ਮੈਂਬਰ ਐਸਜੀਪੀਸੀ, ਦੀ ਸਰਪ੍ਰਸਤੀ ਹੇਠ ਗੁਰਦੁਆਰਾ ਬਿਭੌਰ ਸਾਹਿਬ ਵਿਖੇ 7 ਰੋਜ਼ਾ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਦੂਰ ਨੇੜੇ ਦੇ ਲਗਭਗ 200 ਵਿਦਿਆਰਥੀਆਂ ਨੇ ਭਾਗ ਲਿਆ।
ਕੈਂਪ ਦੌਰਾਨ ਮਾਹਿਰ ਵਿਦਵਾਨਾਂ ਵੱਲੋਂ ਬੱਚਿਆਂ ਨੂੰ ਸ਼ੁੱਧ ਉਚਾਰਨ, ਦਸਤਾਰ ਸਜਾਉਣਾ, ਲੇਖ ਲਿਖਣਾ, ਕਵਿਤਾ ਉਚਾਰਨ, ਸਿਮਰਨ ਅਤੇ ਸ਼ਬਦ ਗਾਇਨ ਆਦਿ ਵਿਸ਼ਿਆਂ ਦੀ ਜਾਣਕਾਰੀ ਦਿੰਦਿਆਂ ਜ਼ਿੰਦਗੀ ਦੇ ਸੰਘਰਸ਼ ਵਿੱਚ ਅੱਗੇ ਵਧਣ ਦਾ ਅਭਿਆਸ ਕਰਵਾਇਆ ਗਿਆ। ਕੈਂਪ ਦੌਰਾਨ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਰਸਾਲੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਅਤੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਖਾਸ ਕਰ ਬਾਲ ਸਾਹਿਤ ਦੀਆਂ ਇਤਿਹਾਸਕ ਪਰਤਾਂ ਫਰੋਲਦਿਆਂ ਬਾਲ ਰਸਾਲਿਆਂ ਅਤੇ ਬਾਲ ਪੁਸਤਕਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਸਾਰਾ ਬ੍ਰਹਿਮੰਡ ਸ਼ਬਦ ਦੀ ਸ਼ਕਤੀ ਨਾਲ ਹੀ ਚੱਲ ਰਿਹਾ ਹੈ। ਇਸ ਲਈ ਸਾਨੂੰ ਸਭ ਨੂੰ ਸ਼ਬਦ ਦੀ ਸਾਧਨਾ ਜ਼ਰੂਰ ਕਰਨੀ ਚਾਹੀਦੀ ਹੈ। ਸਾਹਿਤ ਦੇ ਸਿਰਜਕ ਬਣਨ ਤੋਂ ਪਹਿਲਾਂ ਸਾਹਿਤ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਜਿਹੜੇ ਵਿਦਿਆਰਥੀ ਸਾਹਿਤ ਸਿਰਜਣਾ ਦੀ ਰਾਹ ਮੱਲਣਾ ਚਾਹੁੰਦੇ ਹਨ ਉਹਨਾਂ ਨੂੰ ਆਪਣੀ ਰੁਚੀ ਅਤੇ ਉਮਰ ਗੁੱਟ ਅਨੁਸਾਰ ਕਵਿਤਾ, ਕਹਾਣੀ, ਲੇਖ, ਨਾਵਲ ਆਦਿ ਪੁਸਤਕਾਂ ਵੱਧ ਤੋਂ ਵੱਧ ਪਾੜ੍ਹਨੀਆਂ ਚਾਹੀਦੀਆਂ ਹਨ।ਪੁਸਤਕਾਂ ਦੀ ਚੋਣ ਵਿੱਚ ਉਹਨਾਂ ਦੇ ਮਾਪੇ ਤੇ ਅਧਿਆਪਕ ਵਿਸ਼ੇਸ਼ ਭੂਮਿਕਾ ਅਦਾ ਕਰ ਸਕਦੇ ਹਨ।
ਅਜਿਹਾ ਕਰਨ ਨਾਲ ਹੀ ਉਹਨਾਂ ਅੰਦਰ ਸਿਰਜਣ ਸ਼ਕਤੀ ਉਪਜੇਗੀ। ਉਹਨਾਂ ਵਿਦਿਆਰਥੀਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਉਮਰ ਵਿੱਚ ਫੁੱਟੀਆਂ ਕਰੂੰਬਲਾਂ ਵਡੇਰੀ ਉਮਰ ਵਿੱਚ ਮਹਿਕਣ ਅਤੇ ਟਹਿਕਣ ਲੱਗ ਪੈਣਗੀਆਂ। ਇਸ ਲਈ ਹੁਣ ਤੋਂ ਹੀ ਸਮੇਂ ਨੂੰ ਵਿਚਾਰਦੇ ਹੋਏ ਆਪਣੀਆਂ ਕਲਾਵਾਂ ਨੂੰ ਉਜਾਗਰ ਕਰਨਾ ਚਾਹੀਦਾ ਹੈ ਜਿਸ ਵਾਸਤੇ ਨਿਰੰਤਰ ਅਭਿਆਸ ਦੀ ਲੋੜ ਹੈ। ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਪੁਸਤਕ ਸੱਭਿਆਚਾਰ ਦੀ ਪ੍ਰਫੁੱਲਤਾ ਵਾਸਤੇ ਹਾਜ਼ਰ ਵਿਦਿਆਰਥੀਆਂ ਨੂੰ ਨਿੱਕੀਆਂ ਕਰੂੰਬਲਾਂ ਰਸਾਲੇ ਦੀਆਂ ਕਾਪੀਆਂ ਅਤੇ ਬਾਲ ਪੁਸਤਕਾਂ ਤੋਹਫੇ ਵਜ਼ੋਂ ਭੇਂਟ ਕੀਤੀਆਂ ਗਈਆਂ । ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਇੱਕ ਅੰਬ ਦਾ ਬੂਟਾ ਦੇ ਕੇ ਨਿਵਾਜ਼ਿਆ ਗਿਆ।
ਗੁਰਮਤਿ ਸਿਖਲਾਈ ਕੈਂਪ ਦੇ ਪ੍ਰਬੰਧਾਂ ਨੂੰ ਸ਼ਾਨਦਾਰ ਢੰਗ ਨਾਲ ਸੰਚਾਲਿਤ ਕਰਨ ਵਿੱਚ ਲੇਖਕ ਜਗਜੀਤ ਸਿੰਘ ਗਣੇਸ਼ਪੁਰ, ਜਥੇਦਾਰ ਹਰਬੰਸ ਸਿੰਘ ਸਰਹਾਲਾ, ਜਥੇਦਾਰ ਗੁਰਦੀਪ ਸਿੰਘ, ਮੈਡਮ ਸੁਰਿੰਦਰ ਕੌਰ ਅਤੇ ਮੈਡਮ ਮਨਦੀਪ ਕੌਰ ਸਮੇਤ ਸਟਾਫ ਮੈਂਬਰਾਂ ਨੇ ਦਿਨ ਰਾਤ ਮਿਹਨਤ ਕੀਤੀ। ਉਹਨਾਂ ਵੱਲੋਂ ਵਿਦਿਆਰਥੀਆਂ ਅੰਦਰ ਨਵੀਆਂ ਤੇ ਨਰੋਈਆਂ ਸੰਭਾਵਨਾਵਾਂ ਉਜਾਗਰ ਕਰਨ
ਲਈ ਦਿਲਚਸਪ ਉਪਰਾਲੇ ਕੀਤੇ ਗਏ।
ਜਿਨ੍ਹਾਂ ਸਦਕਾ ਉਹ ਜ਼ਿੰਦਗੀ ਵਿੱਚ ਉੱਚੀਆਂ ਤੇ ਸੁੱਚੀਆਂ ਮੰਜ਼ਿਲਾਂ ਪ੍ਰਾਪਤ ਕਰਨ ਦੇ ਸਮਰੱਥ ਬਣਨਗੇ। ਇਸ ਮੌਕੇ ਗਾਇਕ ਤੇ ਗੀਤਕਾਰ ਕੇ ਜੋਤ ਔਜਲਾ, ਨੌਜਵਾਨ ਸੰਪਾਦਕ ਹਰਵੀਰ ਮਾਨ, ਉੱਘੇ ਅਧਿਆਪਕ ਸੁਰਿੰਦਰ ਸਿੰਘ ਰਿੰਪੀ, ਬਲਵਿੰਦਰ ਕੁਮਾਰ, ਵਿਦਿਆਰਥੀ ,ਮਾਪੇ, ਪ੍ਰਬੰਧਕ ਅਤੇ ਗੁਰਦੁਆਰਾ ਸਾਹਿਬ ਦੀ ਸੇਵਾਦਾਰ ਹਾਜ਼ਰ ਸਨ।
