ਮੁਕੇਰੀਆਂ ਵਿਧਾਨ ਸਭਾ ਹਲਕੇ ਦੀਆਂ ਲਿੰਕ ਸੜਕਾਂ ਦੀ ਹਾਲਤ ਦਿਨੋਂ ਦਿਨ ਬਦ ਤੋਂ ਬਹਤਰ ਹੁੰਦੀ ਜਾ ਰਹੀ ਹੈ

ਮੁਕੇਰੀਆਂ ਵਿਧਾਨ ਸਭਾ ਹਲਕੇ ਦੀਆਂ ਲਿੰਕ ਸੜਕਾਂ ਦੀ ਹਾਲਤ ਦਿਨੋਂ ਦਿਨ ਬਦ ਤੋਂ ਬਹਤਰ ਹੁੰਦੀ ਜਾ ਰਹੀ ਹੈ। ਮਿਸਾਲ ਦੇ ਤੌਰ ਤੇ ਹਰਸੇਮਾਨਸਰ ਟੋਲ ਪਲਾਜ਼ਾ ਤੋਂ ਹਾਜੀਪੁਰ ਨੂੰ ਜਾਂਦੀ ਲਿੰਕ ਸੜਕ ਦੀ ਹਾਲਤ ਬੇਹੱਦ ਤਰਸਯੋਗ ਹੈ। ਥਾਂ ਥਾਂ ਤੇ ਡੂੰਘੇ ਟੋਏ ਹਨ, ਜਿਨ੍ਹਾਂ ਦੀ ਰਿਪੇਅਰ ਵੀ ਨਹੀਂ ਹੋ ਰਹੀ ਕੇਵਲ ਮਿੱਟੀ ਪਾ ਕੇ ਖ਼ਾਨਾ ਪੂਰਤੀ ਕੀਤੀ ਜਾ ਰਹੀ ਹੈ।ਇਸ ਲਿੰਕ ਰੋਡ ਉੱਪਰ ਲੱਗ-ਭਗ 10 ਸਰਕਾਰੀ ਸਕੂਲ 3-4 ਸਰਕਾਰੀ ਹਸਪਤਾਲ ਹਨ। ਵਿਦਿਆਰਥੀਆਂ , ਅਧਿਆਪਕਾਂ ਤੇ ਇਲਾਕੇ ਦੇ ਲੋਕਾਂ ਨੂੰ ਹਰ ਰੋਜ਼ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਮੁਕੇਰੀਆਂ ਵਿਧਾਨ ਸਭਾ ਹਲਕੇ ਦੀਆਂ  ਲਿੰਕ ਸੜਕਾਂ ਦੀ ਹਾਲਤ ਦਿਨੋਂ ਦਿਨ ਬਦ ਤੋਂ ਬਹਤਰ ਹੁੰਦੀ ਜਾ ਰਹੀ ਹੈ। ਮਿਸਾਲ ਦੇ ਤੌਰ ਤੇ ਹਰਸੇਮਾਨਸਰ ਟੋਲ ਪਲਾਜ਼ਾ ਤੋਂ ਹਾਜੀਪੁਰ ਨੂੰ ਜਾਂਦੀ ਲਿੰਕ ਸੜਕ ਦੀ ਹਾਲਤ ਬੇਹੱਦ ਤਰਸਯੋਗ ਹੈ। ਥਾਂ ਥਾਂ ਤੇ ਡੂੰਘੇ ਟੋਏ ਹਨ, ਜਿਨ੍ਹਾਂ ਦੀ ਰਿਪੇਅਰ ਵੀ ਨਹੀਂ ਹੋ ਰਹੀ ਕੇਵਲ ਮਿੱਟੀ ਪਾ ਕੇ ਖ਼ਾਨਾ ਪੂਰਤੀ ਕੀਤੀ ਜਾ ਰਹੀ ਹੈ।ਇਸ ਲਿੰਕ ਰੋਡ ਉੱਪਰ ਲੱਗ-ਭਗ 10 ਸਰਕਾਰੀ ਸਕੂਲ 3-4 ਸਰਕਾਰੀ ਹਸਪਤਾਲ ਹਨ। ਵਿਦਿਆਰਥੀਆਂ , ਅਧਿਆਪਕਾਂ ਤੇ ਇਲਾਕੇ ਦੇ ਲੋਕਾਂ ਨੂੰ ਹਰ ਰੋਜ਼ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੱਗਭਗ 16 ਕਿ.ਮੀ.ਦੀ ਲੰਬਾਈ ਦਾ ਸੜਕ ਦਾ ਇਹ ਟੋਟਾ ਕਸਬਾ ਹਾਜੀਪੁਰ ਨੂੰ ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਨਾਲ ਮਿਲਾਉਂਦਾ ਹੈ।ਇਸ ਖੇਤਰ ਦੇ ਲੋਕਾਂ ਦੀ ਪ੍ਰਸ਼ਾਸਨ ਤੇ ਸਰਕਾਰ ਤੋਂ ਪੁਰਜ਼ੋਰ ਮੰਗ ਹੈ ਕਿ ਇਸ ਨੂੰ ਤੁਰੰਤ ਬਣਾਇਆ ਜਾਵੇ।