
ਨਾ ਬੋਹੜਾਂ ਥੱਲੇ ਮੰਜੇ ਗੀਤ ਦਾ ਪੋਸਟਰ ਹੋਇਆ ਰਿਲੀਜ਼
ਸੁਰ ਸਾਗਰ ਸੰਗੀਤ ਸਦਨ ਹਿਮਾਚਲ ਪ੍ਰਦੇਸ਼ ਦੇ ਸੰਚਾਲਕ ਅਤੇ ਉੱਘੇ ਗਾਇਕ ਰਾਮ ਸਿੰਘ ਜੀ ਵੱਲੋਂ ਗੀਤ ਧਮਾਲ ਡੀ ਡੀ ਪੰਜਾਬੀ ਚੈਨਲ ਤੇ ਗਾਏ ਗੀਤ ਨਾ ਬੋਹੜਾਂ ਥੱਲੇ ਮੰਜੇ ਦਾ ਪੋਸਟਰ ਬਟਾਲਾ ਵਿਖੇ ਡਾਕਟਰ ਪਰਮਜੀਤ ਸਿੰਘ ਕਲਸੀ ਭਾਸ਼ਾ ਅਫ਼ਸਰ ਗੁਰਦਾਸਪੁਰ ਅਤੇ ਅੰਮ੍ਰਿਤਸਰ ਨੇ ਰਲੀਜ਼ ਕੀਤਾ।ਇਸ ਗੀਤ ਦੇ ਲੇਖਕ ਜੇ ਪੀ ਖਰਲਾਂ ਵਾਲੇ ਜੀ ਹਨ ਅਤੇ ਹੀਰ ਬ੍ਰਦਰਜ਼ ਵੱਲੋਂ ਸੰਗੀਤ ਦਿੱਤਾ ਗਿਆ ਹੈ।
ਸੁਰ ਸਾਗਰ ਸੰਗੀਤ ਸਦਨ ਹਿਮਾਚਲ ਪ੍ਰਦੇਸ਼ ਦੇ ਸੰਚਾਲਕ ਅਤੇ ਉੱਘੇ ਗਾਇਕ ਰਾਮ ਸਿੰਘ ਜੀ ਵੱਲੋਂ ਗੀਤ ਧਮਾਲ ਡੀ ਡੀ ਪੰਜਾਬੀ ਚੈਨਲ ਤੇ ਗਾਏ ਗੀਤ ਨਾ ਬੋਹੜਾਂ ਥੱਲੇ ਮੰਜੇ ਦਾ ਪੋਸਟਰ ਬਟਾਲਾ ਵਿਖੇ ਡਾਕਟਰ ਪਰਮਜੀਤ ਸਿੰਘ ਕਲਸੀ ਭਾਸ਼ਾ ਅਫ਼ਸਰ ਗੁਰਦਾਸਪੁਰ ਅਤੇ ਅੰਮ੍ਰਿਤਸਰ ਨੇ ਰਲੀਜ਼ ਕੀਤਾ।ਇਸ ਗੀਤ ਦੇ ਲੇਖਕ ਜੇ ਪੀ ਖਰਲਾਂ ਵਾਲੇ ਜੀ ਹਨ ਅਤੇ ਹੀਰ ਬ੍ਰਦਰਜ਼ ਵੱਲੋਂ ਸੰਗੀਤ ਦਿੱਤਾ ਗਿਆ ਹੈ। ਲੋਕਾਂ ਦੀ ਮਨਪਸੰਦ ਬਣ ਰਿਹਾ ਹੈ ਰਾਮ ਸਿੰਘ ਜੀ ਦਾ ਗਾਇਆ ਗੀਤ।ਇਸ ਪੋਸਟਰ ਨੂੰ ਰਲੀਜ਼ ਕਰਦੇ ਸਮੇਂ ਭਾਸ਼ਾ ਅਫ਼ਸਰ ਪਰਮਜੀਤ ਸਿੰਘ ਕਲਸੀ, ਗੀਤਕਾਰ ਜੇ ਪੀ ਖਰਲਾਂ ਵਾਲਾ ਅਤੇ ਸਹਿਤਕਾਰ ਹਸਤੀਆਂ ਮੌਜੂਦ ਸਨ। ਪ੍ਰਿੰਸੀਪਲ ਅਮਰਜੀਤ ਸਿੰਘ ਪਿੰਕੀ ਨੇ ਪੋਸਟਰ ਰਿਲੀਜ਼ ਹੋਣ ਤੇ ਰਾਮ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹਨਾਂ ਨੇ ਹਮੇਸ਼ਾਂ ਹੀ ਪੰਜਾਬੀ ਮਾਂ ਬੋਲੀ ਨੂੰ ਬੁਲੰਦੀਆਂ ਤੇ ਪਹੁਚਾਉਣ ਲਈ ਯਤਨ ਕੀਤੇ ਹਨ ਅਤੇ ਸਾਫ਼ ਸੁਥਰੀ ਗਾਇਕੀ ਰਾਹੀ ਸਰੋਤਿਆਂ ਦਾ ਮਨ ਮੋਹ ਰਹੇ। ਉਹਨਾਂ ਸਮੂਹ ਬੁਧੀਜੀਵੀ ਅਤੇ ਮਾਂ ਬੋਲੀ ਪੰਜਾਬੀ ਦੇ ਪ੍ਰੇਮੀ ਸਾਹਿਤਕਾਰਾਂ ਅਤੇ ਪੋਸਟਰ ਰਿਲੀਜ਼ ਕਰਨ ਵਾਲੇ ਅਫਸਰਾਂ ਦਾ ਧੰਨਵਾਦ ਕੀਤਾ।
