ਜਰਮਨ ਵਫ਼ਦ ਵਲੋਂ ਪੈਰਾਗਨ ਸੀਨੀਅਰ ਸੈਕੰਡਰੀ ਸਕੂਲ ਦਾ ਕੀਤਾ ਦੌਰਾ ‘ਸਾਇੰਸ ਫ਼ਿਲਮ ਫੈਸਟੀਵਲ’ ਤਹਿਤ ਵਿਦਿਆਰਥੀਆਂ ਵਿੱਚ ‘ਵਿਗਿਆਨਕ ਜਾਗਰੂਕਤਾ’ ਪੈਦਾ ਕਰਨ ਲਈ ਫ਼ਿਲਮਾਂ ਵਿਖਾਈਆਂ
ਐਸ.ਏ.ਐਸ.ਨਗਰ, 16 ਅਕਤੂਬਰ - ਗੋਏਥੇ ਇੰਸਟੀਚਿਊਟ, ਜਰਮਨੀ, ਨਵੀਂ ਦਿੱਲੀ ਤੋਂ ਇੱਕ ਜਰਮਨ ਵਫ਼ਦ ਵਲੋਂ ਸਥਾਨਕ ਸੈਕਟਰ 71 ਦੇ ਪੈਰਾਗਨ ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕੀਤਾ। ਇਸ ਮੌਕੇ ਸਕੂਲ ਦੇ ਦੌਰੇ ਤੇ ਆਏ ਸਕੂਲ ਪਾਰਟਨਰਜ਼ ਫ਼ਾਰ ਦਾ ਫਿਊਚਰ ਇਨੀਸ਼ੀਏਟਿਵ (ਪਾਸੋਚ) ਦੇ ਸਾਊਥ ਏਸ਼ੀਆ ਪ੍ਰੋਜੈਕਟ ਹੈਡ ਟਿਮੋਥੀ ਸਟਰੈਕ ਅਤੇ ਪ੍ਰੋਜੈਕਟ ਮੈਨੇਜਰ ਤਨਵੀ ਦੁੱਗਲ ਵਲੋਂ ਸਕੂਲ ਵਿੱਚ ਬਣੇ ਜਰਮਨ ਭਾਸ਼ਾ ਦੇ ਕਲਾਸਰੂਮ ਦਾ ਵੀ ਦੌਰਾ ਕੀਤਾ ਅਤੇ ਵਿਦਿਆਰਥੀਆਂ ਦਾ ਮਨੋਬਲ ਵਧਾਉਣ ਲਈ ਜਰਮਨ ਵਿੱਚ ਗੱਲ ਕੀਤੀ।

ਇਸ ਮੌਕੇ ਗੋਏਥੇ-ਇੰਸਟੀਚਿਊਟ ਦੇ ਸਾਇੰਸ ਫ਼ਿਲਮ ਫੈਸਟੀਵਲ ਨਾਲ ਜੁੜੀ ਰਾਊਂਡਗਲਾਸ ਸੰਸਥਾ ਦੀ ਮੁਖੀ ਨੇਹਾ ਦਾਰਾ, ਸਕੂਲ ਦੇ ਡਾਇਰੈਕਟਰ ਇਕਬਾਲ ਸਿੰਘ ਸ਼ੇਰਗਿੱਲ, ਪ੍ਰਿੰਸੀਪਲ ਜਸਮੀਤ ਕੌਰ ਅਤੇ ਵਾਈਸ ਪ੍ਰਿੰਸੀਪਲ ਅਮਰਪਾਲ ਕੌਰ ਵੀ ਹਾਜ਼ਰ ਸਨ। ਇਸ ਮੌਕੇ ਵਿਦਿਆਰਥੀਆਂ ਨੂੰ ਸਾਇੰਸ ਫ਼ਿਲਮ ਫੈਸਟੀਵਲ ਦੇ ਹਿੱਸੇ ਵਜੋਂ ‘ਨੋ ਵਾਟਰ ਨੋ ਵਿਲੇਜ਼’, ‘ਬਾਇਓ ਐਕੋਸਟਿਕਸ ਜੰਗਲ ਬੈਬਲਰਜ਼ ਵਿਦ ਮੰਜ਼ਰੀ ਜੈਨ’ ਅਤੇ ‘ਬਾਇਓ ਐਕੋਸਟਿਕਸ ਏ ਸੀਰੀਜ਼ ਬਾਇ ਰਾਊਂਡਗਲਾਸ ਸਸਟੇਨ’ ਫ਼ਿਲਮਾਂ ਦਿਖਾਈਆਂ ਗਈਆਂ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
ਗੋਏਥੇ ਇੰਸਟੀਚਿਊਟ ਵੱਲੋਂ ਇਸ ਪ੍ਰੋਗਰਾਮ ਅਧੀਨ ਅੰਤਰਰਾਸ਼ਟਰੀ ਪੱਧਰ ਉੱਤੇ 1 ਅਕਤੂਬਰ ਤੋਂ 20 ਦਸੰਬਰ ਤੱਕ ਮੌਜੂਦਾ ਵਿਗਿਆਨਕ, ਤਕਨੀਕੀ ਅਤੇ ਵਾਤਾਵਰਣ ਸੰਬੰਧੀ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਖੇਤਰੀ ਭਾਈਵਾਲਾਂ ਨਾਲ ਮਿਲ ਕੇ, ਵਿਗਿਆਨਕ ਸਾਖਰਤਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਇਸ ਮੌਕੇ ਆਪਣੇ ਸੁਆਗਤੀ ਭਾਸ਼ਣ ਦੌਰਾਨ ਸਕੂਲ ਦੇ ਡਾਇਰੈਕਟਰ ਇਕਬਾਲ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਪੈਸਚ ਪ੍ਰੋਗਰਾਮ (ਜੋ ਕਿ ਜਰਮਨ ਫੈਡਰਲ ਰਿਪਬਲਿਕ ਦੁਆਰਾ ਸਪਾਂਸਰ ਹੈ) ਨੂੰ ਪੈਰਾਗਨ ਸਕੂਲ ਦੁਆਰਾ 2008 ਤੋਂ 5ਵੀਂ ਜਮਾਤ ਤੋਂ ਆਪਣੇ ਵਿਦਿਆਰਥੀਆਂ ਨੂੰ ਜਰਮਨ ਸਿਖਾਉਣ ਲਈ ਵਰਤਿਆ ਜਾਂਦਾ ਹੈ।
ਸਕੂਲ ਦੇ ਪ੍ਰਿੰਸੀਪਲ ਜਸਮੀਤ ਕੌਰ ਨੇ ਦੱਸਿਆ ਕਿ ਸਕੂਲ ਗੋਏਥੇ ਇੰਸਟੀਚਿਊਟ ਵੱਲੋਂ ਜਰਮਨ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾਂਦੇ ਸਾਰੇ ਉਪਰਾਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲੈਂਦਾ ਹੈ। ਇਸ ਮੌਕੇ ਪੈਸਚ ਅਤੇ ਪੈਰਾਗਨ ਸਕੂਲ ਵਿਚਕਾਰ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਸਮਝੌਤਾ ਵੀ ਕੀਤਾ ਗਿਆ।