ਡਾ. ਅੰਬੇਡਕਰ ਨੇ ਜਗਾਈ ਸਮਾਜ ‘ਚ ਸਦਭਾਵਨਾ, ਸਮਾਨਤਾ ਤੇ ਸਮਾਜਿਕ ਨਿਆਂ ਦੀ ਅਲਖ-ਸੋਹਣ ਸਿੰਘ ਠੰਡਲ
ਹੁਸ਼ਿਆਰਪੁਰ- ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਹੋਰਾਂ ਦੀ ਅਗਵਾਈ ਵਿੱਚ ਇਲਾਕੇ ਦੇ ਪ੍ਰਮੁੱਖ ਲੋਕਾਂ ਵਲੋਂ ਅੱਜ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੀ 134ਵੀਂ ਜੈਯੰਤੀ ਮੌਕੇ ਆਪਣੇ ਗ੍ਰਹਿ ਪਿੰਡ ਠੰਡਲ ਵਿਖੇ ਬਾਬਾ ਸਾਹਿਬ ਦੀ ਮੂਰਤੀ 'ਤੇ ਫੁੱਲਾਂ ਦਾ ਹਾਰ ਪਾ ਕੇ ਉਨ੍ਹਾਂ ਨੂੰ ਯਾਦ ਕੀਤਾ ਤੇ ਲੱਡੂ ਵੰਡੇ|

ਇਸ ਮੌਕੇ ਰਵਿੰਦਰ ਸਿੰਘ ਠੰਡਲ ਯੂਥ ਆਗੂ ,ਮਾਸਟਰ ਹਰਭਜਨ ਸਿੰਘ,ਸੰਜੀਵ ਕੁਮਾਰ ਪਚਨੰਗਲ,ਅਵਤਾਰ ਸਿੰਘ ਪ੍ਰਧਾਨ ਜ਼ਿਲਾ ਕਿਸਾਨ ਮੋਰਚਾ,ਨੰਬਰਦਾਰ ਗੁਰਨਾਮ ਸਿੰਘ,ਜਥੇਦਾਰ ਜਰਨੈਲ ਸਿੰਘ ਬਡੋ,ਜਸਵਿੰਦਰ ਸਿੰਘ ,ਗੁਰਪ੍ਰੀਤ ਸਿੰਘ ਤੇ ਹੋਰ ਲੋਕ ਹਾਜਰ ਸਨ|
ਇਸ ਮੌਕੇ ਸ.ਠੰਡਲ ਨੇ ਕਿਹਾ ਕਿਹਾ ਕਿ ਬਾਵਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਹੋਰਾਂ ਵਲੋਂ ਸਮਾਜ ਵਿੱਚ ਸਦਭਾਵਨਾ, ਸਮਾਨਤਾ ਅਤੇ ਸਮਾਜਿਕ ਨਿਆਂ ਦੀ ਜੋ ਅਲਖ ਜਗਾਈ , ਉਹ ਅੱਜ ਵੀ ਪ੍ਰਸੰਗਿਕ ਹੈ। ਭਾਰਤੀ ਸੰਵਿਧਾਨ ਦਾ ਖਰੜਾ ਤਿਆਰ ਕਰਕੇ, ਉਨ੍ਹਾਂ ਨੇ ਨਾ ਸਿਰਫ਼ ਦੇਸ਼ ਨੂੰ ਦਿਸ਼ਾ ਦਿੱਤੀ ਸਗੋਂ ਕਮਜ਼ੋਰ, ਦਲਿਤ ਅਤੇ ਪਛੜੇ ਵਰਗਾਂ ਨੂੰ ਅਧਿਕਾਰ ਪ੍ਰਦਾਨ ਕਰਨ ਲਈ ਵੀ ਕੰਮ ਕੀਤਾ।