ਸ਼ਾਇਰ ਭਗਤ ਰਾਮ ਰੰਗਾਰਾ ਦੀ ਪ੍ਰਧਾਨਗੀ ਹੇਠ ਸਜੀ ਕਾਵਿ ਮਹਿਫਲ

ਐਸ.ਏ.ਐਸ. ਨਗਰ, 23 ਜੂਨ- ਕਵੀ ਮੰਚ ਮੁਹਾਲੀ ਵੱਲੋਂ ਉੱਘੇ ਰੁਬਾਈਕਾਰ ਤੇ ਪ੍ਰੋੜ੍ਹ ਕਵੀ ਭਗਤ ਰਾਮ ਰੰਗਾਰਾ ਦੇ ਗ੍ਰਹਿ ਵਿੱਚ ਇੱਕ ਮਿੰਨੀ ਕਾਵਿ ਮਹਿਫਲ ਦਾ ਆਯੋਜਨ ਕੀਤਾ ਗਿਆ। ਮਹਿਫਲ ਦੀ ਆਰੰਭਤਾ ਕਰਦਿਆਂ ਕਲਮ ਦੇ ਧਣੀ ਤੇ ਨਵਾਂ ਜਮਾਨਾ ਦੇ ਕਾਲਮ ਨਵੀਸ ਸੁਰਜੀਤ ਸੁਮਨ ਨੇ ਆਪਣੇ ਨਵੇਂ ਕਾਲਮ ‘ਗਣਕਾ ਦੇ ਕੋਠੇ ਵੱਜਦਾ ਸੰਗੀਤ’ ਨਾਲ ਕੀਤੀ।

ਇਸ ਉਪਰੰਤ ਗੀਤਕਾਰ ਧਿਆਨ ਸਿੰਘ ਕਾਹਲੋਂ ਨੇ ਆਪਣੀ ਨਵੀਂ ਪੁਸਤਕ ਵਿੱਚ ਪ੍ਰਕਾਸ਼ਿਤ ਹੋਏ ਤਿੰਨ ਗੀਤ ਤਰਨਮ ਵਿੱਚ ਗਾ ਕੇ ਆਪਣੀ ਲੇਖਣੀ ਦਾ ਮੁਜ਼ਾਹਰਾ ਕਰਕੇ ਵੱਖਰਾ ਹੀ ਨਜ਼ਾਰਾ ਪੇਸ਼ ਕੀਤਾ। ਇਸ ਮੌਕੇ ਨੌਵੇਂ ਦਹਾਕੇ ਨੂੰ ਪਾਰ ਕਰ ਚੁੱਕੀ ਪ੍ਰਸਿੱਧ ਸ਼ਾਇਰਾ ਦੇਵਕੀ ਦੇਵੀ ਪ੍ਰਭਾਕਰ ਨੇ ਆਪਣੀ ਇੱਕ ਪ੍ਰਸਿੱਧ ਹਿੰਦੀ ਰਚਨਾ ‘ਅਬਲਾ ਤੂੰ ਕਬ ਬਣੇਗੀ ਸਬਲਾ’ ਸੁਣਾ ਕੇ ਆਪਣੀ ਕਲਮ ਕਲਾ ਦੇ ਦਰਸ਼ਨ ਕਰਵਾਏ। ਇਸ ਉਪਰੰਤ ਰਾਜ ਕੁਮਾਰ ਸਾਹੋਵਾਲੀਆ ਨੇ ਵਿਅੰਗ ਭਰਪੂਰ ਰਚਨਾਵਾਂ ‘ਝੂਡੂ ਬੀਬਾ ਰਾਣਾ’, ‘ਕੀ ਬਣਾਵਾਂ ਤੇ ਜਿੰਦਗੀ’ ਸੁਣਾਈਆਂ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸ੍ਰੀ ਰੰਗਾਰਾ ਨੇ ਆਪਣੀਆਂ ਸੇਧ ਭਰਪੂਰ ਰੁਬਾਈਆਂ ਸੁਣਾਈਆਂ। ਇਸ ਮੌਕੇ ਧਿਆਨ ਸਿੰਘ ਕਾਹਲੋਂ ਦੀ ਨਵੀਂ ਆ ਰਹੀ ਪੁਸਤਕ ‘ਟੁੰਬਵੇ ਬੋਲ’ ਦਾ ਭਰਵਾਂ ਸਵਾਗਤ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ ਗਈ। ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਕੀਤਾ ਗਿਆ।