ਪੰਜਾਬ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਲੁਟਾਉਣ ਲਈ ਮੁੱਖ ਮੰਤਰੀ ਦੇ ਅਧਿਕਾਰ ਅੰਸਰਾਂ ਨੂੰ ਦਿੱਤੇ – ਅਮਨਜੋਤ ਕੌਰ ਰਾਮੂੰਵਾਲੀਆ

ਐਸ ਏ ਐਸ ਨਗਰ, 23 ਜੂਨ- ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਕਮੇਟੀ ਮੈਂਬਰ ਬੀਬਾ ਅਮਨਜੋਤ ਕੌਰ ਰਾਮੂੰਵਾਲੀਆ ਨੇ ਕਿਹਾ ਹੈ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੁੱਖ ਮੰਤਰੀ ਦੀਆਂ ਸ਼ਕਤੀਆਂ ਖੋਹ ਕੇ ਇੱਕ ਅਫਸਰ ਨੂੰ ਦਿੱਤੀਆਂ ਗਈਆਂ ਹੋਣ। ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਭਗਵੰਤ ਮਾਨ ਜੋ ਹਰੇ ਪੈਨ ਨਾਲ ਕ੍ਰਾਂਤੀ ਲਿਆਉਣ ਦੀਆਂ ਗੱਲਾਂ ਕਰਦੇ ਸਨ, ਅੱਜ ਉਹਨਾਂ ਨੇ ਆਪਣਾ ਹਰਾ ਪੈਨ ਦਿੱਲੀ ਦੇ ਆਗੂਆਂ ਦੇ ਪੈਰਾਂ ਵਿੱਚ ਰੱਖਕੇ ਪੰਜਾਬ ਦੀ ਤਿੰਨ ਕਰੋੜ ਜਨਤਾ ਨਾਲ ਧੋਖਾ ਕੀਤਾ ਹੈ।

ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਮੁੱਖ ਮੰਤਰੀ ਨੇ ਸ਼ਹਿਰੀ ਯੋਜਨਾ ਬੰਦੀ, ਗਲਾਡਾ ਤੇ ਗਮਾਡਾ ਵਰਗੇ ਅਹਿਮ ਅਦਾਰੇ ਛੱਡ ਕੇ ਕਿਸੇ ਮੁੱਖ ਸਕੱਤਰ ਨੂੰ ਦਿੱਤੇ ਹੋਣ ਕਿਉਂਕਿ ਇਹ ਅਦਾਰੇ ਸਿੱਧੇ ਲੋਕਾਂ ਨਾਲ ਜੁੜੇ ਹਨ ਅਤੇ ਲੋਕਾਂ ਦੀਆਂ ਜ਼ਮੀਨਾਂ ਜਾਇਦਾਦਾਂ ਨਾਲ ਜੁੜੇ ਹਨ ਜਿਸਦੇ ਵਿੱਚ ਬਹੁਤ ਸੰਜੀਦਗੀ ਦੀ ਜਰੂਰਤ ਹੁੰਦੀ ਹੈ ਤੇ ਇਸ ਵਿੱਚ ਕਰੋੜਾਂ ਦੇ ਘਪਲੇ ਹੋ ਸਕਦੇ ਹਨ। ਉਹਨਾਂ ਕਿਹਾ ਕਿ ਦਿੱਲੀ ਤੋਂ ਆਏ ਲੀਡਰਾਂ ਦੀ ਮੰਗ ਹੈ ਕਿ ਕਿਸੇ ਤਰੀਕੇ ਪੰਜਾਬ ਨੂੰ ਲੁੱਟਿਆ ਜਾਵੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕੁਰਸੀ ਬਚਾਉਣ ਖਾਤਰ ਪੰਜਾਬ ਦੇ ਹਿੱਤ ਦਿੱਲੀ ਆਗੂਆਂ ਨੂੰ ਸੌਂਪ ਦਿੱਤੇ।
ਉਹਨਾਂ ਕਿਹਾ ਕਿ ਇਹ ਸਾਰਾ ਕੁਝ ਇਸ ਕਰਕੇ ਕੀਤਾ ਗਿਆ ਹੈ ਕਿ ਦਿੱਲੀ ਦੀ ਟੀਮ ਆਪਣੀ ਮਨਮਰਜੀਆਂ ਨਾਲ ਕਾਰਪੋਰੇਟ ਘਰਾਣਿਆਂ ਨੂੰ ਮਨਚਾਹੀ ਮੰਗ ਅਨੁਸਾਰ ਲੁੱਟ ਸਕੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਇਹੋ ਜਿਹਾ ਬਦਲਾਅ ਕਦੇ ਨਹੀਂ ਹੋਇਆ ਸੀ, ਜੋ ਹੁਣ ਹੋ ਰਿਹਾ ਹੈ।