ਮਾਂ ਦੁਰਗਾ ਮੰਦਰ ਸਭਾ ਸੈਕਟਰ 68 ਮੁਹਾਲੀ ਦੀ ਚੋਣ ਦੌਰਾਨ ਸਰਬਸੰਮਤੀ ਨਾਲ ਪੁਰਾਣੀ ਕਮੇਟੀ ਨੂੰ ਚਾਰ ਸਾਲ ਲਈ ਚੁਣਿਆ
ਐਸ.ਏ.ਐਸ. ਨਗਰ, 23 ਜੂਨ- ਮਾਂ ਦੁਰਗਾ ਮੰਦਰ ਸਭਾ ਸੈਕਟਰ 68 ਮੁਹਾਲੀ ਦੀ ਜਨਰਲ ਬਾਡੀ ਦੀ ਮੀਟਿੰਗ ਵਿੱਚ ਮੰਦਰ ਸਭਾ ਦੀ ਚੋਣ ਕੀਤੀ ਗਈ। ਇਸ ਮੌਕੇ ਚੋਣ ਅਧਿਕਾਰੀ ਸ੍ਰੀ ਸੁਭਾਸ਼ ਵਰਮਾ, ਸ੍ਰੀ ਕੇ.ਕੇ. ਆਰਿਆ ਅਤੇ ਸ੍ਰੀ ਨਰਿੰਦਰ ਕੁਮਾਰ ਵੱਲੋਂ ਸਾਰੇ ਮੌਜੂਦ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਹਾਜ਼ਰ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪਿਛਲੀ ਮੰਦਰ ਕਮੇਟੀ ਦੇ ਮੈਂਬਰਾਂ ਨੂੰ ਅਗਲੇ 4 ਸਾਲ 2029 ਤੱਕ ਲਈ ਮੁੜ ਚੁਣ ਲਿਆ।

ਇਸ ਮੌਕੇ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਸ੍ਰੀ ਮਨੋਜ ਕੁਮਾਰ ਅਗਰਵਾਲ ਨੂੰ ਪ੍ਰਧਾਨ, ਸ੍ਰੀ ਸੁਰਿੰਦਰ ਸੂਦ ਨੂੰ ਮੀਤ ਪ੍ਰਧਾਨ, ਸ੍ਰੀ ਵੇਦ ਪ੍ਰਕਾਸ਼ ਕੰਬੋਜ ਨੂੰ ਜਨਰਲ ਸਕੱਤਰ, ਸ੍ਰੀ ਸੁਮੇਸ਼ ਕੁਮਾਰ ਬਧਵਾਰ ਨੂੰ ਖਜ਼ਾਨਚੀ, ਸ੍ਰੀ ਲਾਭ ਸਿੰਘ ਸੈਣੀ ਨੂੰ ਸੰਯੁਕਤ ਸਕੱਤਰ, ਸ੍ਰੀ ਰਾਕੇਸ਼ ਸ਼ਰਮਾ ਨੂੰ ਆਡੀਟਰ ਚੁਣਿਆ ਗਿਆ।
ਮੀਟਿੰਗ ਵਿੱਚ ਹੋਰਾਂ ਤੋਂ ਇਲਾਵਾ ਸ੍ਰੀ ਓਮ ਪ੍ਰਕਾਸ਼, ਸ੍ਰੀ ਦਿਨੇਸ਼ ਸ਼ਰਮਾ, ਸ੍ਰੀ ਸੂਰਜ ਭਾਨ ਸੈਣੀ, ਸ੍ਰੀ ਸੰਜੇ ਸ਼ਰਮਾ, ਸ੍ਰੀ ਅਨੁਜ ਸਚਦੇਵ, ਸ੍ਰੀ ਸੁਭਾਸ਼ ਮਹਾਜਨ, ਸ੍ਰੀ ਪੂਰਨ ਸਿੰਘ, ਸ੍ਰੀ ਲਾਭ ਸਿੰਘ ਲੌਂਗੀਆ, ਸ੍ਰੀ ਭੀਮਸੇਨ ਸ਼ਰਮਾ, ਸ੍ਰੀ ਐਲ.ਐਨ. ਗੁਪਤਾ, ਸ੍ਰੀ ਮੁਰਲੀ ਮਨੋਹਰ ਗੁਪਤਾ, ਸ੍ਰੀ ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।
ਮੰਦਰ ਕਮੇਟੀ ਦੇ ਸਾਰੇ ਨਵੇਂ ਚੁਣੇ ਗਏ ਮੈਂਬਰਾਂ ਨੇ ਮੰਦਰ ਦੇ ਸਾਰੇ ਧਾਰਮਿਕ ਕੰਮਾਂ ਵਿੱਚ ਹੋਰ ਵੱਧ-ਚੜ੍ਹ ਕੇ ਸੇਵਾ ਕਰਨ ਦਾ ਫੈਸਲਾ ਕੀਤਾ।