ਵਿਰਾਸਤ ਸਿੱਖੀਜ਼ਮ ਟਰੱਸਟ ਦਾ ਵਫਦ ਇਰਾਨ ਦੇ ਸੱਭਿਆਚਾਰਕ ਸਲਾਹਕਾਰ ਨੂੰ ਮਿਲਿਆ
ਨਵੀਂ ਦਿੱਲੀ, 23 ਜੂਨ- ਵਿਰਾਸਤ ਸਿੱਖੀਜ਼ਮ ਟਰੱਸਟ ਦੇ ਇੱਕ ਵਫਦ ਨੇ ਚੇਅਰਮੈਨ ਰਜਿੰਦਰ ਸਿੰਘ ਦੀ ਅਗਵਾਈ ਹੇਠ ਇਰਾਨ ਕਲਚਰ ਹਾਊਸ ਦਿੱਲੀ ਵਿਖੇ ਇਰਾਨ ਦੇ ਸੱਭਿਆਚਾਰਕ ਸਲਾਹਕਾਰ ਡਾ. ਐਫ. ਫਰੀਦਾਸਰ ਨਾਲ ਮੁਲਾਕਾਤ ਕਰਕੇ ਤੇਹਰਾਨ ਵਿਖੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਮਰਿਆਦਾ ਨੂੰ ਕਾਇਮ ਰੱਖਣ ਅਤੇ ਗੁਰਦੁਆਰਾ ਸਾਹਿਬਾਨ ਵਿੱਚ ਕੰਮ ਕਰਨ ਵਾਲੇ ਸਟਾਫ ਅਤੇ ਸਿੱਖ ਸੰਗਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੰਗ ਪੱਤਰ ਦਿੱਤਾ।

ਇਸ ਮੌਕੇ ਤੇ ਡਾ. ਐਫ. ਫਰੀਦਾਸਰ ਨੇ ਦੱਸਿਆ ਕਿ ਇਰਾਨ ਦੇ ਸਾਰੇ ਧਰਮਾਂ ਦੇ ਧਾਰਮਿਕ ਅਸਥਾਨ ਬਿਲਕੁਲ ਸੁਰੱਖਿਅਤ ਹਨ ਅਤੇ ਕਿਸੇ ਵੀ ਧਰਮ ਅਸਥਾਨ ’ਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹੈ। ਉਹਨਾਂ ਕਿਹਾ ਕਿ ਇਰਾਨ ਸਰਕਾਰ ਹਰ ਮਜ਼ਹਬ ਦੇ ਧਾਰਮਿਕ ਅਸਥਾਨਾਂ ਦਾ ਆਦਰ ਸਤਿਕਾਰ ਕਾਇਮ ਰੱਖਣ ਵਿੱਚ ਯਕੀਨ ਰੱਖਦੀ ਹੈ ਅਤੇ ਖਾਸ ਤੌਰ ’ਤੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਿਸ਼ੇਸ਼ ਤੌਰ ’ਤੇ ਸੁਰੱਖਿਆ ਕਰੇਗੀ।
ਇਸ ਮੌਕੇ ਟਰੱਸਟ ਦੇ ਅੰਤਰਿਮ ਮੈਂਬਰ ਹਰਪ੍ਰੀਤ ਸਿੰਘ ਅਤੇ ਨਿਤਿਨ ਸੋਨੀ ਵੀ ਮੌਜੂਦ ਸਨ।